Thu, 18 April 2024
Your Visitor Number :-   6982125
SuhisaverSuhisaver Suhisaver

ਕੁੜੀਆਂ ਤੇ ਕਵਿਤਾਵਾਂ ਦੇ ਬਿਨ - ਮਲਕੀਤ ਸਿੰਘ ਸੰਧੂ

Posted on:- 24-01-2015

ਕੁੜੀਆਂ ਤੇ ਕਵਿਤਾਵਾਂ ਦੇ ਬਿਨ, ਰਿਸ਼ਮਾਂ ਅਤੇ ਸ਼ੁਆਵਾਂ ਦੇ ਬਿਨ।
ਆਲਮ ਸਾਰਾ ਸੱਖਣਾ ਜਾਪੇ ਮਾਂ-ਜਾਇਆਂ ਦੀਆਂ ਬਾਹਵਾਂ ਦੇ ਬਿਨ।

ਹਫੜਾ-ਦਫੜੀ ਦੇ ਵਿਚ ਗ਼ੈਰਤ ਨਿੰਮੋਝੂਣੀ ਹੋ ਗਈ ਜਾਪੇ,
ਦੋ ਸਿਰ ਲਗ ਪਏ ਜੁੜਨ ਕਾਨੂੰਨੀ, ਨਿਕਾਹ, ਫੇਰਿਆਂ ਜਾਂ ਲਾਵਾਂ ਦੇ ਬਿਨ।

ਪੂਜਾ ਦਾ ਧਨ ਖਾਣ ਲਈ ਪਹਿਨੇ, ਸਾਦ-ਮੁਰਾਦੇ ਛਡ ਕੇ, ਭਗਵੇਂ,
ਚਹੁੰ ਜਣਿਆਂ ਦੇ ਕੰਧੇ ਦੇਖੇ ਜਾਂਦੇ ਉਹ ਭਰਾਵਾਂ ਦੇ ਬਿਨ।

ਉੱਚੇ ਅਹੁਦੇ ‘ਤੇ ਬੈਠਣ ਲਈ ਭਰਿਸ਼ਟਾਚਾਰ ਦੀ ਗੱਡੀ ਚੜ੍ਹ ਕੇ,
ਜਣਾ-ਖਣਾ ਹੀ ਲਗ ਪਿਆ ਪਹੁੰਚਣ, ਸਹੀ ਕਾਨੂੰਨੀ ਰਾਹਵਾਂ ਦੇ ਬਿਨ।

ਧਰਤ, ਹਵਾ, ਜਲ਼ ਦੂਸਿ਼ਤ ਹੋ ਗਏ, ਨੈਤਿਕਤਾ ਛੁਪ ਉਹਲੇ ਦੌੜ ਗਈ,
ਟੀ. ਵੀ. ਉੱਤੇ ਕਾਵਾਂ-ਰੌਲੀ ਪੈਂਦੀ ਰਹਿੰਦੀ ਕਾਵਾਂ ਦੇ ਬਿਨ।

ਧਰਮਕੁਸ਼ੀ ਦੇ ਜਾਲ ਵਿਛਾ ਕੇ ਥਾਂ-ਥਾਂ ਬਹਿ ਗਏ ਬਾਬੇ ਬਣ ਕੇ,
ਅੰਨ੍ਹੀ ਖ਼ਲਕਤ ਕੱਛਾਂ ਮਾਰੇ ਆਪਣੇ ਪਹਿਲੇ ਨਾਂਵਾਂ ਦੇ ਬਿਨ।

ਚੁਸਤ-ਚਲਾਕ ਦਲਾਲੀ ਕਰਦੇ, ਅੰਬਰਾਂ ਦੇ ਵਿਚ ਕਿਲ਼ੇ ਉਸਾਰਣ,
ਲਗ ਪਏ ਬਿਆਨੇ ਹੋਣ ਲੱਖਾਂ ਦੇ, ਅੱਖੀਂ ਡਿੱਠੀਆਂ ਥਾਂਵਾਂ ਦੇ ਬਿਨ।

ਤਾਰ-ਤਾਰ ਨੇ ਹੋਏ ਰਿਸ਼ਤੇ, ਪਰਵਾਰਾਂ ਵਿਚ ਘਿਰਣਾ ਫੈਲੀ,
ਪਤਾ ਨਈਂ ਬੱਚੇ ਜਿਉਣਾ ਚਾਹੁੰਦੇ ਕਿਉਂ ਮਾਪਿਆਂ ਦੀਆਂ ਛਾਂਵਾਂ ਦੇ ਬਿਨ?

ਹਰ ਮਸਲੇ ਵਿਚ ਪੱਖਪਾਤ ਹੈ, ਜਣਾ-ਖਣਾ ਪਰਧਾਨ ਕਹਾਵੇ,
ਕੋਈ ਪਿੰਡ ਨਾ ਕੋਰਾ ਦਿਸਦਾ, ਸਿਆਸਤ ਦਿਆਂ ਨੇਤਾਵਾਂ ਦੇ ਬਿਨ।

ਉਲਝੇ ਤਾਣੇ-ਪੇਟੇ ਨੂੰ ਦੱਸ ਕੌਣ ਆਣ ਸੁਲਝਾਊ ਬਹਿ ਕੇ?
ਕੌਣ ਦੁਆਵਾਂ ਦੇਊ ‘ਸੰਧੂ’ ਪੂਜਣ ਯੋਗ ਮਾਤਾਵਾਂ ਦੇ ਬਿਨ?

ਸੰਪਰਕ: +91 98722 85421

Comments

Security Code (required)



Can't read the image? click here to refresh.

Name (required)

Leave a comment... (required)





ਹੈਲਥ ਲਾਈਨ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ