Fri, 19 April 2024
Your Visitor Number :-   6985287
SuhisaverSuhisaver Suhisaver

ਪੰਜਾਬ ਵਿੱਚ ਧਾਰਮਿਕ ਤੇ ਸਿਆਸੀ ਵਪਾਰੀਆਂ ਦੇ ਤਜਰਬੇ - ਜਗਤਾਰ ਜੌਹਲ ਮਨੀਲਾ

Posted on:- 22-09-2015

suhisaver

ਪੰਜਾਬ ਹੀ ਇਕ ਅਜਿਹਾ ਸੂਬਾ ਹੈ, ਜਿੱਥੇ ਸੰਤਾਲ਼ੀ ਦੇ ਸੰਤਾਪ ਤੋਂ ਬਾਅਦ ਅੱਜ ਤੱਕ ਕੋਈ ਵੱਢ-ਟੁੱਕ ਨਹੀਂ ਹੋਈ। ਇਸੇ ਕਰਕੇ ਇਹ ਸੂਬਾ ਹਮੇਸ਼ਾ ਫ਼ਿਰਕੂ ਲੋਕਾਂ ਦੀ ਹਿੱਟ ਲਿਸਟ ’ਤੇ ਰਿਹਾ ਹੈ। ਪੰਜਾਬੀਆਂ ਦੀ ਭਾਈਚਾਰਕ ਸਾਂਝ ਖ਼ਤਮ ਕਰਨ ਵਾਸਤੇ ਏਜੰਸੀਆਂ ਵੱਖ ਵੱਖ ਤਰਾਂ ਦੇ ਤਜਰਬੇ ਕਰਦੀਆਂ ਰਹੀਆਂ ਹਨ ਤਾਂ ਕਿ ਇਸ ਸ਼ਾਂਤ ਸੂਬੇ ਨੂੰ ਵੀ ਦੰਗੇ ਫ਼ਸਾਦ ਦੀ ਅੱਗ ਵਿਚ ਝੋਕਿਆ ਜਾ ਸਕੇ। ਹੋਰ ਸਾਰੇ ਤਜਰਬੇ ਫ਼ੇਲ੍ਹ ਹੀ ਹੋਏ ਹਨ। ਸਿਰਫ਼ ਇਕ ਸਰਸੇ ਵਾਲੀ ਸ਼ੁਰ੍ਹਲੀ ਹੀ ਬਹੁਤ ਵਾਰ ਆਪਣੇ ਏਜੰਡੇ ਵਿਚ ਕਾਮਯਾਬੀ ਦੇ ਬਹੁਤ ਨੇੜੇ ਪੁੱਜੀ ਹੈ। ਬਠਿੰਡਾ ਇਸ ਤਜਰਬੇ ਦਾ ਮੁੱਖ ਕੇਂਦਰ ਹੁੰਦਾ ਹੈ। ਹੁਣ ਵੀ ਇਸ ਦੀ ਸ਼ੁਰੂਆਤ ਇੱਥੋਂ ਹੀ ਹੋ ਰਹੀ ਹੈ। ਜੇ ਸਰਸਾ ਮੁਖੀ ਐਕਟਰ ਦਾ ਮਕਸਦ ਸਿਰਫ਼ ਆਪਣਾ ਸੰਦੇਸ਼ ਹੀ ਆਪਣੇ ਲੋਕਾਂ ਤੱਕ ਪਹੁੰਚਾਉਣਾ ਹੋਵੇ ਤਾਂ ਉਹ ਫ਼ਿਲਮ ਆਪਣੇ ਵਪਾਰਕ ਕੇਂਦਰਾਂ ਵਿਚ ਚਲਾ ਕੇ ਵੀ ਦਿਖਾ ਸਕਦਾ ਸੀ। ਪਰ ਮਸਲਾ ਇਕੱਲੇ ਸੰਦੇਸ਼ ਦਾ ਨਹੀਂ ਇਸ ਦੇ ਪਿੱਛੇ ਕਈ ਹੋਰ ਏਜੰਡੇ ਵੀ ਛਿਪੇ ਹਨ ਜੋ ਸਮੇਂ ਦੇ ਨਾਲ ਨਾਲ ਸਾਹਮਣੇ ਆ ਸਕਦੇ ਹਨ।

ਸ਼ਾਇਦ ਆਮ ਲੋਕਾਂ ਦੀ ਸਮਝ ਵਿਚ ਕਦੇ ਵੀ ਨਾਂ ਆਉਣ। ਇਕ ਮੋਟਾ ਜਿਹਾ ਮਕਸਦ ਜੋ ਥੋੜ੍ਹੀ ਜਿਹੀ ਸਮਝ ਰੱਖਣ ਵਾਲੇ ਹਰ ਆਮ ਖ਼ਾਸ ਦੇ ਜ਼ਿਹਨ ਵਿਚ ਹੈ ਕਿ ਸਿਨੇਮੇ ਵਿਚ ਫ਼ਿਲਮ ਨੂੰ ਚਲਾਉਣਾ ਆਪਣੇ ਚੇਲਿਆਂ ਦੀ ਜੇਬ ਨੂੰ ਬਾਬਾ ਜੀ ਦਾ ਆਸ਼ੀਰਵਾਦ ਦੇਣਾ, ਸਿਆਸਤੀ ਹਿਤ, ਆਪਣੇ ਚੇਲਿਆਂ ਦੀ ਗਿਣਤੀ ਕਰਾਉਣਾ, ਮਾਨਸਿਕਤਾ ਚੈੱਕ ਕਰਨੀ ਕਿਤੇ ਸਿਆਣੇ ਤਾਂ ਨਹੀਂ ਹੋ ਗਏ।

ਜੇ ਸਿਰਫ਼ ਫ਼ਿਲਮ ਹੀ ਦੇਖਣੀ ਹੁੰਦੀ ਤਾਂ ਬਠਿੰਡੇ ਤੋਂ ਕੁਝ ਦੂਰੀ ਤੇ ਫ਼ਿਲਮ ਲੱਗੀ ਹੈ ਜੋ ਰੇਲ ਦਾ ਸਫ਼ਰ ਕਰਕੇ ਹਰਿਆਣੇ ਵਿਚ ਦੇਖੀ ਜਾ ਸਕਦੀ ਹੈ। ਪਰ ਉਹ ਗੱਲ ਸੱਚ ਸਾਬਤ ਹੋ ਰਹੀ ਹੈ ਕਿ ਭੀੜ ਦਾ ਦਿਮਾਗ਼ ਨਹੀਂ ਹੁੰਦਾ ਉਹ ਸਿਰਫ਼ ਇਸ਼ਾਰੇ ਤੇ ਚਲਦੀ ਹੈ। ਸਰਸੇ ਵਾਲੇ ਦੇ ਚੇਲਿਆਂ ਦੀ ਮਾਨਸਿਕਤਾ ਦਾ ਅੰਦਾਜ਼ਾ ਤੁਸੀਂ ਇਸ ਗੱਲੋਂ ਹੀ ਲਾ ਲਵੋ ਕਿ ਪ੍ਰੇਮੀ ਸਾਰਾ ਦਿਨ ਰੇਲ ਦੀਆਂ ਗਰਮ ਲੀਹਾਂ ਤੇ ਬੈਠ ਕੇ ਆਪਣੀ ਜੈਤੋਂ ਗਰਮ ਕਰ ਰਹੇ ਹਨ। ਆਪਣੀ ਜੇਬ ਵਿਚੋਂ ਖ਼ਰਚ ਕਰ ਰਹੇ ਹਨ। ਆਪਣੇ ਕੰਮ ਛੱਡੀ ਬੈਠੇ ਹਨ। ਜੇ ਕੋਈ ਬਿਮਾਰ ਹੁੰਦਾ ਹੈ ਜਾਂ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਸਰਕਾਰ ਜ਼ੁੰਮੇਵਾਰ ਹੈ। ਫੇਰ ਖਚਰੇ ਲੀਡਰਾਂ ਦੇ ਦਰਾਂ ਤੇ ਧੱਕੇ ਖਾਣਗੇ ਕਿ ਸਾਡੀ ਮਦਦ ਕਰੋ। ਫਿਰ ਸਿਆਸਤੀ ਲੋਕਾਂ ਦਾ ਬੱਕਰੀ ਬੋਹੜ ਥੱਲੇ ਲਿਆਉਣ ਵਾਲਾ ਟੀਚਾ ਪੂਰਾ ਕਰਨਗੇ ਉਨ੍ਹਾਂ ਦੀਆਂ ਵੋਟਾਂ ਪੱਕੀਆਂ ਕਰਨਗੇ।


ਸਿਆਸਤੀ ਲੋਕਾਂ ਨੂੰ ਇਹ ਡਰ ਦਿਨ ਰਾਤ ਸਤਾ ਰਹਾ ਹੈ ਕਿ ਪੰਜਾਬੀ ਹੁਣ ਸਿਆਸਤੀ ਚਾਲਾਂ ਸਮਝਣ ਦੇ ਕਾਬਲ ਹੋ ਰਹੇ ਹਨ ਤੇ ਜਦ ਇਹ ਇਕ ਹੋ ਗਏ ਤਾਂ ਲੁਟੇਰੇ ਸਿਆਸਤੀ ਲੋਕਾਂ ਦਾ ਬੋਰੀਆ-ਬਿਸਤਰਾ ਗੋਲ ਹੋ ਜਾਵੇਗਾ। ਇਸ ਕਰਕੇ ਹੁਣ ਆਉਣ ਵਾਲੀਆਂ ਵੋਟਾਂ ਨੂੰ ਲੈ ਕੇ ਵੱਖ ਵੱਖ ਪਹਿਲੂਆਂ ਤੋਂ ਵੋਟਰਾਂ ਨੂੰ ਕੁੰਡੀ ਲਾਈ ਜਾ ਰਹੀ। ਪ੍ਰੇਮੀ ਵੋਟ ਬੈਂਕ ਨੂੰ ਧਿਆਨ ਵਿਚ ਰੱਖਦੇ ਹੋਏ ਫ਼ਿਲਮ ਤੇ ਪਾਬੰਦੀ ਨਹੀਂ ਲਾਈ ਜਿਸ ਦਾ ਸਿੱਧਾ ਮਤਲਬ ਹੈ ਕਿ ਸਰਕਾਰ ਚੋਰ ਮੋਰੀ ਰਾਹੀਂ ਪ੍ਰੇਮੀਆਂ ਨੂੰ ਆਪਣੀ ਹਮਦਰਦੀ ਹੋਣ ਦਾ ਸਬੂਤ ਦੇ ਰਹੀ ਹੈ। ਦੂਜੇ ਪਾਸੇ ਜ਼ਬਾਨੀ ਕਲਾਮੀ ਫ਼ਿਲਮ ਨੂੰ ਸਿਨੇਮੇ ਘਰਾਂ ਵਿਚੋਂ ਇਸ ਕਰਕੇ ਹਟਾ ਦਿੱਤਾ ਹੈ ਕਿ ਕੋਈ ਅਣਹੋਣੀ ਨਾਂ ਵਰਤ ਜਾਵੇ। ਜੋ ਕਿ ਸਿੱਖ ਧਿਰਾਂ ਦੀ ਹਮਾਇਤੀ ਹੋਣ ਦਾ ਨਾਟਕ ਵੀ ਕਹਿ ਸਕਦੇ ਹਾਂ। ਇਸ ਫ਼ਿਲਮ ਨੂੰ ਲੈ ਕੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡੀ ਖੇਡ ਖੇਡੀ ਜਾ ਰਹੀ ਜਿਸ ਦੀ ਪੰਜਾਬੀਆਂ ਨੂੰ ਭਿਣਕ ਤੱਕ ਨਹੀਂ ਲੱਗ ਰਹੀ।

ਹਿੰਦੂ ਸਿੱਖ ਫ਼ਿਰਕੂ ਪੱਤਾ ਕਦੇ ਪੰਜਾਬ ਵਿਚ ਕਾਮਯਾਬ ਨਾਂ ਹੋਣ ਕਰਕੇ ਸਿਰਫ਼ ਸਰਸੇ ਵਾਲੇ ਵੱਲੋਂ ਤਿਆਰ ਕੀਤੇ ਚੰਗਿਆੜੇ ਹੀ ਵਾਰ-ਵਾਰ ਪੰਜਾਬ ਵਿਚ ਸੁੱਟੇ ਜਾ ਰਹੇ ਹਨ। ਜੋ ਪੰਜਾਬ 'ਚ ਕਈ ਵਾਰ ਧੁਖ ਚੁੱਕੇ ਹਨ ਪਰ ਆਪਣੇ ਮਿਥੇ ਟੀਚੇ ਤੇ ਕਦੇ ਨਹੀਂ ਪਹੁੰਚੇ। ਸਿਆਸਤੀ ਲੋਕ ਇਸੇ ਆਸ ਵਿਚ ਵਾਰ-ਵਾਰ ਪੰਜਾਬ ਦੇ ਹੱਸਦੇ ਵੱਸਦੇ ਵਿਹੜੇ ਵਿਚ ਚੰਗਿਆੜੀਆਂ ਸੁੱਟਣੋਂ ਬਾਜ ਨਹੀਂ ਆਉਂਦੇ। ਪੰਜਾਬ ਦੇ ਭੋਲੇ ਭਾਲੇ ਲੋਕ ਸਿਆਸਤੀ ਲੋਕਾਂ ਦੀਆਂ ਦੀਆਂ ਚਾਲਾਂ ਤੋਂ ਬਿਲਕੁਲ ਬੇਖਬਰ ਹਨ। ਪੰਜਾਬੀਆਂ ਦੀ ਭਾਈਚਾਰਕ ਸਾਂਝ ਖ਼ਤਮ ਕਰਨ ਵਾਸਤੇ ਏਜੰਸੀਆਂ ਵੱਖ-ਵੱਖ ਤਰਾਂ ਦੇ ਤਜਰਬੇ ਕਰਦੀਆਂ ਰਹੀਆਂ ਹਨ ਤਾਂ ਕਿ ਇਸ ਸ਼ਾਂਤ ਸੂਬੇ ਨੂੰ ਵੀ ਦੰਗੇ ਫ਼ਸਾਦ ਦੀ ਅੱਗ ਵਿਚ ਝੋਕਿਆ ਜਾ ਸਕੇ। ਸਿਰਫ਼ ਮੀਣੇ ਬਲਦ ਵਾਲਾ ਸੁਭਾਅ ਲੈ ਕੇ ਬੈਠੇ ਹਨ ।

ਇਸ ਵਿਸ਼ੇ ਦੀ ਸਾਰ ਇਹੀ ਹੋ ਸਕਦੀ ਹੈ ਕਿ ਸਾਨੂੰ ਸਭ ਨੂੰ ਭਾਈਚਾਰਕ ਸਾਂਝ ਬਣਾਈ ਰੱਖਣੀ ਚਾਹੀਦੀ ਹੈ। ਇਹ ਕਦੇ ਨਾਂ ਭੁੱਲੋ ਕਿ ਆਪਾਂ ਸਾਰੇ ਪਹਿਲਾਂ ਇਨਸਾਨ ਹਾਂ। ਜੋ ਬੰਦਾ ਨਿੱਜੀ ਹਿਤਾਂ ਵਾਸਤੇ ਇਨਸਾਨ ਨੂੰ, ਇਨਸਾਨ ਦੇ ਖ਼ਿਲਾਫ਼ ਭੜਕਾਉਂਦਾ ਹੈ ਜਾਂ ਇਨਸਾਨਾਂ ਵਿਚਾਲੇ ਕੋਈ ਲਕੀਰ ਖਿੱਚਦਾ ਹੈ ਉਸਨੂੰ ਸ਼ੈਤਾਨ ਤਾਂ ਕਹਿ ਸਕਦੇ ਹਾਂ ਪਰ ਉਹ ਭਗਵਾਨ ਨਹੀਂ ਹੋ ਸਕਦਾ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ