Thu, 18 April 2024
Your Visitor Number :-   6981518
SuhisaverSuhisaver Suhisaver

ਨੇਪਾਲ ਦਾ ਮੌਜੂਦਾ ਸਿਆਸੀ ਘਟਨਾਕ੍ਰਮ ਤੇ ਮੋਦੀ ਹਕੂਮਤ ਦੀਆਂ ਚਾਲਾਂ -ਆਨੰਦ ਸਵਰੂਪ ਵਰਮਾ

Posted on:- 24-10-2015

suhisaver

ਅਨੁਵਾਦਕ: ਕਮਲਦੀਪ ਸਿੰਘ

19 ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਵਿਸ਼ੇਸ਼ ਦੂਤ ਦੇ ਰੂਪ ਵਿੱਚ ਭਾਰਤੀ ਵਿਦੇਸ਼ ਸਕੱਤਰ ਐੱਸ. ਜੈ ਸ਼ੰਕਰ ਨੇ ਜਦੋਂ ਕਾਠਮਾਂਡੂ ਜਾਕੇ ਨੇਪਾਲ ਦੇ ਤਿੰਨ ਪ੍ਰਮੁੱਖ ਰਾਜਨੀਤਿਕ ਦਲਾਂ ਦੇ ਨੇਤਾਵਾਂ ਨੂੰ ਕਿਹਾ ਕਿ ਉਹ ਸੰਵਿਧਾਨ ਦੀ ਘੋਸ਼ਣਾ ਨੂੰ ਰੋਕ ਦੇਣ ਤਾਂ ਉਹ ਇਹ ਸੁਣਕੇ ਹੈਰਾਨ ਰਹਿ ਗਏ । ਤਿੰਨ ਦਿਨ ਪਹਿਲਾਂ ਸੰਵਿਧਾਨ ਸਭਾ ਵਿੱਚ ਮੌਜੂਦ 532 ਮੈਂਬਰਾਂ ਵਿੱਚੋਂ 507 ਮੈਂਬਰਾਂ ਨੇ ਸੰਵਿਧਾਨ ਦੇ ਸਮਰਥਨ ਵਿੱਚ ਵੋਟ ਪਾਏ ਸਨ ਅਤੇ ਬੇਹੱਦ ਬਹੁਮਤ ਨਾਲ ਪਾਸ ਇਸ ਸੰਵਿਧਾਨ ਦੀ ਜਨਤਕ ਘੋਸ਼ਣਾ ਲਈ 20 ਸਤੰਬਰ ਦੀ ਤਾਰੀਖ ਮਿੱਥੀ ਗਈ ਸੀ। ਨੇਪਾਲ ਦੇ ਨੇਤਾਵਾਂ ਨੂੰ ਹੈਰਾਨੀ ਇਸ ਗੱਲ ਉੱਤੇ ਹੋਈ ਕਿ ਇੱਕ ਦਿਨ ਪਹਿਲਾਂ ਸੰਵਿਧਾਨ ਦੀ ਘੋਸ਼ਣਾ ਰੋਕਣ ਲਈ ਕਹਿਣ ਦਾ ਮਤਲਬ ਕੀ ਹੈ । ਪਰ ਉਸ ਤੋਂ ਜ਼ਿਆਦਾ ਹੈਰਾਨੀ ਐੱਸ. ਜੈ ਸ਼ੰਕਰ ਨੂੰ ਇਹ ਵੇਖਕੇ ਹੋਈ ਕਿ ਭਾਰਤ ਦੇ ਆਦੇਸ਼ ਨੂੰ ਨੇਪਾਲੀ ਨੇਤਾਵਾਂ ਨੇ ਸਿਰੇ ਤੋਂ ਖਾਰਿਜ਼ ਕਰ ਦਿੱਤਾ । ਖਾਰਿਜ਼ ਹੀ ਨਹੀਂ ਕਰ ਦਿੱਤਾ ਸਗੋਂ ਮਾਓਵਾਦੀ ਨੇਤਾ ਪ੍ਰਚੰਡ ਨੇ ਤਾਂ ਇਹ ਵੀ ਕਿਹਾ ਕਿ ਵਿਦੇਸ਼ ਸਕੱਤਰ ਗਲਤ ਸਮੇਂਤੇ ਆਏ ਹਨ- ਉਨ੍ਹਾਂ ਨੂੰ 15 ਦਿਨ ਪਹਿਲਾਂ ਆਉਣਾ ਚਾਹੀਦਾ ਸੀ।

ਐੱਸ. ਜੈਸ਼ੰਕਰ ਖਾਲੀ ਹੱਥ ਦਿੱਲੀ ਮੁੜ ਆਏ ਅਤੇ 20 ਸਤੰਬਰ ਨੂੰ ਸੰਵਿਧਾਨ ਦੀ ਘੋਸ਼ਣਾ ਹੋ ਗਈ । ਇਹ ਇੱਕ ਇਤਿਹਾਸਿਕ ਘੜੀ ਸੀ ਜਿਸਦਾ ਸਭ ਨੇ ਸਵਾਗਤ ਕੀਤਾ, ਪਰ ਤਰਾਈ ਦੀ ਜਨਤਾ ਨੇ ਇਸਨੂੰ ਕਾਲ਼ਾ ਦਿਨ ਕਿਹਾ। ਉਹਨਾਂ ਦਾ ਮੰਨਣਾ ਸੀ ਕਿ ਮਧੇਸੀ ਅਤੇ ਥਾਰੂ ਲੋਕਾਂ ਦੀਆਂ ਇੱਛਾਵਾਂ ਨੂੰ ਸੰਵਿਧਾਨ ਵਿੱਚ ਥਾਂ ਨਹੀਂ ਮਿਲਿਆ ।



ਇਸ ਘੋਸ਼ਣਾ ਨਾਲ ਨੇਪਾਲ ਨੇ ਜਿੱਥੇ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕੀਤਾ ਉਥੇ ਹੀ ਭਾਰਤ-ਨੇਪਾਲ ਸੰਬੰਧ ਦੇ ਇੱਕ ਅਜਿਹੇ ਹਨੇਰ ਕਾਲ ਦੀ ਵੀ ਸ਼ੁਰੂਆਤ ਹੋਈ ਜਿਸਦੀ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ । ਭਾਰਤ ਨਰਾਜ਼ ਸੀ । ਉਸਨੇ ਸੰਵਿਧਾਨ ਦੇ ਸਵਾਗਤ ਵਿੱਚ ਜੋ ਇਸ਼ਤਿਹਾਰ ਜਾਰੀ ਕੀਤਾ ਉਸਦੀ ਭਾਸ਼ਾ ਵਿੱਚ ਇਹ ਨਰਾਜ਼ਗੀ ਸਾਫ਼ ਦਿੱਖ ਰਹੀ ਸੀ। ਅਗਲੇ ਦਿਨ 21 ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਨੇਪਾਲ ਵਿੱਚ ਭਾਰਤੀ ਰਾਜਦੂਤ ਰੰਜੀਤ ਰੇ ਨੂੰ ਬੁਲਾਇਆ ਅਤੇ ਸ਼ਾਮ ਨੂੰ ਵਿਦੇਸ਼ ਮੰਤਰਾਲਾ ਵੱਲੋਂ ਜੋ ਦੂਸਰਾ ਇਸ਼ਤਿਹਾਰ ਜਾਰੀ ਹੋਇਆ ਉਸਨੇ ਸਪੱਸ਼ਟ ਕਰ ਦਿੱਤਾ ਕਿ ਮਧੇਸ ਕੇਂਦਰਿਤ ਪਾਰਟੀਆਂ ਦੇ ਅਸੰਤੋਸ਼ ਦਾ ਫਾਇਦਾ ਚੁੱਕਕੇ ਭਾਰਤ ਆਪਣੀ ਬੇਇੱਜ਼ਤੀ ਦਾ ਬਦਲਾ ਲੈਣਾ ਚਾਹੁੰਦਾ ਹੈ । ਇਹ ਬੇਇੱਜ਼ਤੀ ਕੇਵਲ ਐੱਸ. ਜੈਸ਼ੰਕਰ ਵਾਲੀ ਘਟਨਾ ਦੀ ਵਜ੍ਹਾ ਕਰਕੇ ਹੀ ਨਹੀਂ ਸੀ ਸਗੋਂ ਇਸ ਲਈ ਵੀ ਸੀ ਕਿ ਇੰਨਾ ਚਾਹੁਣ ਦੇ ਬਾਵਜੂਦ ਨੇਪਾਲ ਨੂੰ ਦੁਬਾਰਾ ਹਿੰਦੂ ਰਾਸ਼ਟਰ ਬਣਾਉਣ ਦੀ ਮੋਦੀ ਅਤੇ ਆਰ.ਐੱਸ.ਐੱਸ ਦੀ ਇੱਛਾ ਪੂਰੀ ਨਹੀਂ ਹੋਈ ।
 

2 ਅਕਤੂਬਰ ਦੇ ‘ਨਿਆ ਪੱਤ੍ਰਿਕਾ’ (ਨੇਪਾਲੀ ਰੋਜ਼ਾਨਾ) ਵਿੱਚ ਭਾਜਪਾ ਨੇਤਾ ਭਗਤ ਸਿੰਘ ਕੋਸਿਆਰੀ ਨੇ ਆਪਣੇ ਇੰਟਰਵਿਊ ਵਿੱਚ ਦੱਸਿਆ ਹੈ ਕਿਸ ਤਰ੍ਹਾਂ ਉਨ੍ਹਾਂ ਨੇ ਅਤੇ ਸੁਸ਼ਮਾ ਸਵਰਾਜ ਨੇ ਪ੍ਰਚੰਡ ਨੂੰ ਇਹ ਕਿਹਾ ਸੀ ਕਿ ਜੇਕਰ ਉਹ ਸੰਵਿਧਾਨ ਵਿੱਚ ਨੇਪਾਲ ਨੂੰ ਹਿੰਦੂ ਰਾਸ਼ਟਰ ਦਾ ਦਰਜਾ ਨਹੀਂ ਦੇ ਸਕਦੇ ਤਾਂ ਘੱਟੋ-ਘੱਟ ਇੰਨਾ ਤਾਂ ਕਰ ਦੇਣ ਕਿ ਧਰਮ ਨਿਰਪੱਖਤਾ ਸ਼ਬਦ ਨੂੰ ਹਟਾ ਦਿੱਤਾ ਜਾਵੇ। ਪ੍ਰਚੰਡ ਨੇ ਉਨ੍ਹਾਂ ਦੀ ਗੱਲ ਅਣਸੁਣੀ ਕਰ ਦਿੱਤੀ ।

ਸੰਵਿਧਾਨ ਦੀ ਘੋਸ਼ਣਾ ਹੋਣ ਦੇ ਦੂਜੇ ਦਿਨ ਹੀ ਭਾਰਤ ਨੇ ਸੀਮਾ ਉੱਤੇ ਆਰਥਿਕਨਾਕਾਬੰਦੀ ਕਰ ਦਿੱਤੀ ।

1989 - 90 ਵਿੱਚ ਰਾਜੀਵ ਗਾਂਧੀ ਨੇ ਵੀ ਅਜਿਹੀ ਹੀ ਆਰਥਿਕ ਨਾਕਾਬੰਦੀ ਕੀਤੀ ਸੀ । ਉਸ ਸਮੇਂ ਨਾ ਤਾਂ ਮੋਬਾਇਲ ਫੋਨ ਸਨ, ਨਾ ਹੀਂ ਫੇਸਬੁੱਕ ਸੀ ਅਤੇ ਨਾ ਹੀਂ ਟਵਿੱਟਰ ਸੀ । ਇਸ ਨਾਕਾਬੰਦੀ ਦੇ ਵਿਰੋਧ ਵਿੱਚ ਸਾਰੀ ਦੁਨੀਆ ਵਿੱਚ ਏਨੇ ਟਵਿੱਟਰ-ਸੁਨੇਹੇ ਹਵਾ ਵਿੱਚ ਉੱਡਣ ਲੱਗੇ ਕਿ ਟਵਿੱਟਰ ਪ੍ਰੇਮੀ ਪ੍ਰਧਾਨਮੰਤਰੀ ਮੋਦੀ ਨੂੰ ਲੱਗਿਆ ਕਿ ਇਹ ਕੁਝ ਜ਼ਿਆਦਾ ਹੀ ਹੋ ਗਿਆ । ਵਿਦੇਸ਼ ਮੰਤਰਾਲਾ ਨੇ ਸੁਨੇਹਾ ਫੈਲਾਇਆ ਕਿ ਸਰਕਾਰ ਨੇ ਨਹੀਂ ਸਗੋਂ ਮਧੇਸ ਦੀ ਜਨਤਾ ਨੇ ਨਾਕਾਬੰਦੀ ਕੀਤੀ ਹੈ । ਸਰਹੱਦ ਉੱਤੇ ਜੋ ਮਧੇਸੀ ਨੇਤਾ ਆਪਣੇ ਸਮਰਥਕਾਂ ਨਾਲ ਧਰਨੇ ਉੱਤੇ ਬੈਠੇ ਸਨ ਉਨ੍ਹਾਂ ਦੇ ਲਈ ਭਾਰਤੀ ਪੁਲਿਸ ਅਤੇ ਨੌਕਰਸ਼ਾਹਾ ਦੀ ਦੇਖਭਾਲ ਵਿੱਚ ਭਾਜਪਾ ਦੇ ਕਰਮਚਾਰੀਆਂ ਦੁਆਰਾ ਖਾਣਾ ਅਤੇ ਪਾਣੀ ਪਹੁੰਚਾਉਣ ਦਾ ਸਿਲਸਿਲਾ ਲੋਕ ਵੇਖ ਰਹੇ ਸਨ ਅਤੇ ਮੀਡੀਆ ਦੇ ਕੁਝ ਹਿੱਸਿਆਂ ਵਿੱਚ ਇਹ ਖਬਰਾਂ ਆਉਣ ਲੱਗੀਆਂ ਸਨ।

ਸੋਸ਼ਲ ਮੀਡੀਆ ਵਿੱਚ ਤਸਵੀਰਾਂ ਵੀ ਵਿਖਾਈ ਦੇਣ ਲੱਗੀਆਂ।ਅਗਸਤ 2014 ਵਿੱਚ ‘ਸੋਮਨਾਥ ਦੀ ਭੂਮੀ ਤੋਂ ਚਲਕੇ ਪਸ਼ੂਪਤੀਨਾਥ ਦੇ ਚਰਣਾਂ ਵਿੱਚ’ ਪਹੁੰਚੇ ਮੋਦੀ ਨੇ ਵਿਨਿਮਰਤਾ, ਸਹਿਜਤਾ ਅਤੇ ਗੁਆਂਢੀ ਪ੍ਰੇਮ ਦਾ ਜੋ ਨਕਾਬ ਚੜ੍ਹਾ ਰੱਖਿਆ ਸੀ ਉਹ ਜੈ ਸ਼ੰਕਰ ਦੀ ਯਾਤਰਾ ਤੋਂ ਬਾਅਦ ਇੱਕ ਝਟਕੇ ਵਿੱਚ ਖੇਰੂ-ਖੇਰੂ ਹੋ ਗਿਆ। ਭਾਰਤ ਦੀ ਪ੍ਰਤੀਕਿਰਆ ਨੂੰ ਏਮਾਲੇ ਦੇ ਸਿਖਰਲੇ ਨੇਤਾ ਅਤੇ ਪੂਰਵ ਪ੍ਰਧਾਨ ਮੰਤਰੀ ਮਾਧਵ ਨੇਪਾਲ ਨੇ ‘ਅਸੱਭਿਆ ਕਿਹਾ ਤਾਂ ਪ੍ਰਚੰਡ ਨੇ ਆਮ ਸਭਾ ਵਿੱਚ ਕਿਹਾ ਕਿ ‘ਅਸੀ ਭਾਰਤ ਦੇ ਮਿੱਤਰ ਬਣਕੇ ਰਹਿਣਾ ਚਾਹੁੰਦੇ ਹਾਂ- ਯਸ ਮੈਨ ਬਣਕੇ ਨਹੀਂ। ’ਨਰੇਂਦਰ ਮੋਦੀ ਨੇ ਨੇਪਾਲੀ ਨੇਤਾਵਾਂ ਨੂੰ ਸ਼ੁਰੂ ਤੋਂ ਹੀ ਸਲਾਹ ਦਿੱਤੀ ਕਿ ਸੰਵਿਧਾਨ ਬਹੁਮਤ ਨਾਲ ਨਹੀਂ ਸਗੋਂ ਸਰਵਸੰਮਤੀ ਨਾਲ ਬਣੇ।

ਉਨ੍ਹਾਂ ਨੂੰ ਪਤਾਸੀ ਕਿ ਜਿਸ ਸੰਵਿਧਾਨ ਸਭਾ ਵਿੱਚ ਰਾਜਾਵਾਦੀ ਦਲ ‘ਰਾਸ਼ਟਰੀ ਪ੍ਰਜਾਤੰਤਰੀ ਪਾਰਟੀ’ਦੇ 25 ਮੈਂਬਰ ਹੋਣਗੇ ਉੱਥੇ ਸਰਵਸੰਮਤੀ ਬਣ ਹੀ ਨਹੀਂ ਸਕਦੀ ਸੀ । ਉਹ ਬਹੁਮਤ ਨਾਲ ਬਣੇ ਸੰਵਿਧਾਨ ਦੇ ਪੱਖ ਵਿੱਚ ਨਹੀਂ ਸਨ । ਦਰਅਸਲ ਉਨ੍ਹਾਂ ਨੂੰ ਪਤਾ ਸੀ ਕਿ ਜੇਕਰ ਨਵਾਂ ਸੰਵਿਧਾਨ ਬਣ ਗਿਆ ਤਾਂ ਮਾਓਵਾਦੀਆਂ ਦਾ ਇੱਕ ਪ੍ਰਮੁੱਖ ਏਜੰਡਾ ਪੂਰਾ ਹੋ ਜਾਵੇਗਾ ਅਤੇ ਪਿਛਲੇ ਸੱਤ ਸਾਲਾਂ ਦੇ ਦੌਰਾਨ ਅੰਦਰੂਨੀ ਅਤੇ ਬਾਹਰੀ ਕਾਰਨਾਂ ਨਾਲ ਉਨ੍ਹਾਂ ਦੇ ਲਗਾਤਾਰ ਕਮਜ਼ੋਰ ਹੋਣ ਦਾ ਸਿਲਸਿਲਾ ਰੁਕ ਜਾਵੇਗਾ । ਪਿਛਾਖ਼ੜੀ ਵਿਚਾਰਿਕ ਸੋਚਨਾਲ ਭਰੇ ਹਿੰਦੂਵਾਦੀ ਵਿਚਾਰਧਾਰਾ ਵਾਲੇ ਇਹ ਕਦੇ ਨਹੀਂ ਚਾਹੁੰਦੇ ਕਿ ਨੇਪਾਲ ਵਿੱਚ ਅਜਿਹਾ ਕੁਝ ਵੀ ਹੋਵੇ ਜੋ ਪ੍ਰਗਤੀਸ਼ੀਲ ਧਾਰਾ ਨੂੰ ਅੱਗੇ ਵੱਧਣ ਵਿੱਚ ਮੱਦਦ ਦਿੰਦਾ ਹੋਵੇ। ਤਰਾਈ ਦੀ ਜਨਤਾ ਦੀਆਂ ਠੀਕ ਮੰਗਾਂ ਦਾ ਹੱਲ ਸੰਵਿਧਾਨਿਕ ਸੁਧਾਰਾਂ ਰਾਹੀਂ ਨੇਪਾਲੀ ਅਗਵਾਈ ਹੇਠਹੀ ਹੋਵੇ ਨਾ ਕਿ ਭਾਰਤ ਸਰਕਾਰ ਜ਼ਰੀਏ।ਮਧੇਸ ਅਤੇ ਤਰਾਈ ਦੇ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੋ ਸਰਕਾਰ ਉੱਤਰ-ਪੂਰਵ ਤੋਂ ਲੈ ਕੇ ਛੱਤੀਸਗੜ ਦੇ ਆਦਿਵਾਸੀਆਂ ਅਤੇ ਉੜੀਸਾ ਦੀਆਂ ਪਹਾੜੀਆਂ ਤੱਕ ਆਪਣੀ ਜਨਤਾ ਦੇ ਦਰਦ ਨੂੰ ਸਮਝਣ ਦੀ ਬਜਾਏ ਆਏ ਦਿਨ ਗੋਲੀਆਂ ਨਾਲ ਉਹਨਾਂ ਦਾ ਸਵਾਗਤ ਕਰਦੀ ਹੈ,ਕੀ ਉਹ ਮਧੇਸ ਦੀ ਜਨਤਾ ਦੇ ਦਰਦ ਨੂੰ ਸਮਝਕੇ ਉਸਦੇ ਨਾਲ ਖੜੀ ਹੈ ?

(ਲੇਖਕ ‘ਸਮਕਾਲੀਨ ਤੀਸਰੀ ਦੁਨੀਆ’ ਦੇ ਸੰਪਾਦਕ ਹਨ)

Comments

Harjeet Gill

ਮੋਦੀ ਸਰਕਾਰ ਹਰੇਕ ਫਰੰਟ ਤੇ ਫੇਲ ਹੋ ਚੁੱਕੀ ਹੈ।ਦਿਖਾਵਾ ਕਿਸੇ ਹੋਰ ਤਰਾਂ ਦਾ ਹੈ ਪਰ ਅਸਲੀਅਤ ਵਿਚ. RSS ਦਾ ਹਿੰਦੂ ਏਜਡਾ ਲਾਗੂ ਕਰਨ ਦੇ ਰਾਹੇ ਪਈ ਹੋਈ ਹੈ। ਭਾਰਤ ਦੀ ਜੰਤਾ ਠੱਗੀ ਗਈ ਮਹਿੂਸਸ ਕਰਦੀ ਹੈ ਬਹੁਤ ਜਲਦੀ ਹੀ ਲੋਕਾ ਦਾ ਮੋਹ ਭੰਗ ਹੋ ਗਿਆ ਹੈ।ੲਿਹ ਸਰਕਾਰ ਤਾ ਦੁਬਾਰਾ ਕਦੀ ਨਹੀ ਬਣਨੀ ਪਰ ਅਫਸੋਸਨਾਕ ਗੱਲ ਇਹ ਹੈ ਕਿ ਭਾਰਤ ਦਾ ਚੋਖਾ ਨੁਕਸਾਨ ਕਰ ਜਾਵੇਗੀ ।ਭਾਰਤੀ ਜੰਤਾ ਪਾਰਟੀ ਵੀ ਆਨੇ ਵਾਲੀ ਥਾਂ ਤੇ ਆ ਜਾਵੇਗੀ ਅਗਲੀ ਵੇਰ ਦੋ ਚਾਰ ਪਾਰਲੀਮੈਟ ਸੀਟਾਂ ਤੇ।

Jagtarjeet Singh

if it is true...it shows how bad thinking these politicians carrying in their mind.....and see it happening in india......

Nirmal Rachin

Jnta vichari ki kre ehna nu vaps bulaun di option ta ikko ee aa ki hun agon kite v election hove ehna di ftti pochi jave raamdev de vpar te anna hzare dian momothgnia to suchet hon

Lok Raj

RSS ਦਾ ਪੁਲਿਟੀਕਲ ਵਿੰਗ ਹੈ ਭਾਜਪਾ - ਲੋਕਾਂ ਨੇ ਿੲਨ੍ਹਾਂ ਨੂੰ ਸੱਤਾ ਸੌਂਪ ਕੇ ਆਪਣੇ ਪੈਰ ਤੇ ਕੁਹਾੜਾ ਮਾਰਿਆ ਹੈ

owedehons

online slots http://onlinecasinouse.com/# vegas casino slots <a href="http://onlinecasinouse.com/# ">slots games free </a> online slots

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ