Tue, 16 April 2024
Your Visitor Number :-   6977154
SuhisaverSuhisaver Suhisaver

ਵਿਦਿਆਰਥੀਆਂ ਦੀ ਜਥੇਬੰਦਕ ਤਾਕਤ ਨੂੰ ਖੋਰਾ ਲਾਉਣ ਦੇ ਯਤਨ -ਹਰਜਿੰਦਰ ਸਿੰਘ ਗੁਲਪੁਰ

Posted on:- 11-01-2016

suhisaver

ਕਿਸੇ ਜ਼ਮਾਨੇ ਵਿੱਚ ਵਿਦਿਅਰਥੀ ਜਥੇਬੰਦੀਆਂ ਵਿਚਾਰਧਾਰਕ ਸੰਘਰਸ਼ ਦੀ ਨਰਸਰੀ ਹੋਇਆ ਕਰਦੀਆਂ ਸਨ ।ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਸਮੇਂ ਦੌਰਾਨ ਚੱਲੇ ਲੋਕ ਪੱਖੀ ਅੰਦੋਲਨਾਂ ਵਿੱਚ ਇਹਨਾਂ ਜਥੇਬੰਦੀਆਂ ਦੀ ਫੈਸਲਾਕੁੰਨ ਭੂਮਿਕਾ ਰਹੀ ਹੈ।ਤਿੰਨ ਕੁ ਦਹਾਕੇ ਪਹਿਲਾਂ ਤੱਕ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂ ਵਿਦਿਆਰਥੀ ਅੰਦੋਲਨਾਂ ਚੋਂ ਆਉਂਦੇ ਸਨ। ਜ਼ਮੀਨੀ ਹਕੀਕਤਾਂ ਨਾਲ ਵਾਹ ਵਾਸਤਾ ਹੋਣ ਕਾਰਨ ਇਹ ਆਗੂ ਮੁੱਦਾ ਅਧਾਰਤ ਰਾਜਨੀਤੀ ਕਰਦੇ ਸਨ, ਜਿਸ ਦੇ ਫਲ ਸਰੂਪ ਰਾਜਨੀਤੀ ਦੂਸ਼ਿਤ ਹੋਣ ਤੋਂ ਬਚੀ ਰਹਿੰਦੀ ਸੀ।ਭਾਰਤੀ ਵਿਵਸਥਾ ਨੂੰ ਇਹ ਮਨਜੂਰ ਨਹੀਂ ਸੀ।

ਅੱਜ ਹਾਲਤ ਇਹ ਹੈ ਕਿ ਦੇਸ਼ ਦੇ ਬਹੁਤੇ ਰਾਜਾਂ ਵਿੱਚ ਵਿਦਿਆਰਥੀ ਜਥੇਬੰਦੀਆਂ ਉਤੇ ਪਰਤੀਬੰਧ ਲਗਾ ਕੇ ਇੱਕ ਤਰ੍ਹਾਂ ਨਾਲ ਇਹਨਾਂ ਜਥੇਬੰਦੀਆਂ ਦਾ ਲੱਕ ਤੋੜ ਦਿੱਤਾ ਗਿਆ ਹੈ।ਅੱਜ ਜ਼ਿਆਦਾਤਰ ਵਿਦਿਆਰਥੀ ਜਥੇਬੰਦੀਆਂ ਹਾਕਮ ਅਤੇ ਵਿਰੋਧੀ ਧਿਰਾਂ ਦੀਆਂ ਹੱਥ ਠੋਕਾ ਬਣ ਕੇ ਰਹਿ ਗਈਆਂ ਹਨ।ਗੱਲ ਅਲਾਹਾਬਾਦ ਵਿਸ਼ਵਵਿਦਿਆਲਾ ਤੋਂ ਸ਼ੁਰੂ ਕਰਦੇ ਹਾਂ।ਜਦੋਂ ਇਸ ਇਤਿਹਾਸਕ ਵਿਦਿਅਕ ਅਦਾਰੇ ਦੇ ਕੰਪਲੈਕਸ ਵਿੱਚ 'ਜੈ ਸ਼ਰੀ ਰਾਮ ਦੇ' ਨਾਅਰੇ ਗੂੰਜੇ ਤਾਂ ਤਹਿ ਹੋ ਗਿਆ ਕਿ ਗੰਦੀ ਸਿਆਸਤ ਨੇ ਇਸ ਪਵਿੱਤਰ ਅਦਾਰੇ ਵਿੱਚ ਵੀ ਪਰਵੇਸ਼ ਕਰ ਲਿਆ ਹੈ।

ਹੱਦ ਤਾਂ ਉਦੋਂ ਹੋ ਗਈ ਜਦੋਂ ਨਵੀਂ ਚੁਣੀ ਗਈ ਵਿਦਿਆਰਥੀ ਜਥੇਬੰਦੀ ਦੇ ਉਦਘਾਟਨ ਸਮਾਗਮ ਵਿੱਚ ਜਥੇਬੰਦੀ ਦੀ ਚੁਣੀ ਗਈ ਪਰਧਾਨ ਰਿਚਾ ਸਿੰਘ ਨਾਲ ਸਲਾਹ ਕੀਤੇ ਬਿਨਾਂ ਸੰਘ ਸਮਰਥਕਾਂ ਨੇ ਕੱਟੜ ਹਿੰਦੂਤਵ ਵਾਦੀ ਨੇਤਾ ਅਦਿੱਤਿਆ ਨਾਥ ਯੋਗੀ ਨੂੰ ਬੁਲਾਵਾ ਭੇਜ ਦਿੱਤਾ।ਵੱਡੀ ਪੱਧਰ ਤੇ ਵਿਦਿਆਰਥੀਆਂ ਨੇ ਇਸ ਨੂੰ ਅਦਾਰੇ ਦੇ ਲੋਕਤੰਤਰੀ ਮਹੌਲ ਉੱਤੇ ਕੱਟੜਵਾਦੀ ਹਮਲੇ ਵਜੋਂ ਲੈਂਦਿਆਂ ਰਿਚਾ ਸਿੰਘ ਦੀ ਅਗਵਾਈ ਹੇਠ ਯੋਗੀ ਦੀ ਆਮਦ ਦਾ ਵਿਰੋਧ ਕੀਤਾ।ਰਿਚਾ ਸਿੰਘ ਵੱਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ।ਅਲਾਹਾਬਾਦ ਦੇ ਬੁੱਧੀਜੀਵੀਆਂ ਵੱਲੋਂ ਵਿਦਿਆਰਥੀਆਂ ਦਾ ਜ਼ੋਰਦਾਰ ਸਮਰਥਨ ਕੀਤਾ ਗਿਆ।ਉਹਨਾਂ ਦਾ ਤਰਕ ਸੀ ਕਿ ਵਿਸ਼ਵ ਵਿਦਿਆਲਾ ਵਿੱਚ ਯੋਗੀ ਦਾ ਕੀ ਕੰਮ?ਕੀ ਉਹ ਕੋਈ ਸਿੱਖਿਆ ਸਾਸ਼ਤਰੀ ਹੈ ਜਾ ਵਿਦਵਾਨ?ਭਾਰੀ ਵਿਰੋਧ ਦੇ ਕਾਰਨ ਉਸ ਨੂੰ ਵਾਪਸ ਪਰਤਣਾ ਪਿਆ।

ਇਸ ਤੋਂ ਪਹਿਲਾਂ ਵੀ ਸੰਨ 1992 ਵਿੱਚ ਬਾਬਰੀ ਮਸਜਿਦ ਗਿਰਾਉਣ ਸਮੇਂ ਵਿਦਿਆਰਥੀਆਂ ਦੇ ਸਖਤ ਵਿਰੋਧ ਸਦਕਾ ਅਸ਼ੋਕ ਸਿੰਘਲ ਨੂੰ ਬੇਰੰਗ ਪਰਤਣ ਲਈ ਮਜਬੂਰ ਹੋਣਾ ਪਿਆ ਸੀ।ਅਦਿੱਤਿਆ ਨਾਥ ਯੋਗੀ ਦੇ ਮਾਮਲੇ ਨੂੰ ਲੈ ਕੇ ਵਿਦਿਆਰਥੀ ਦੋ ਧੜਿਆਂ ਵਿੱਚ ਵੰਡੇ ਗਏ ਹਨ।ਬਾਕੀ ਵਿਦਿਅਕ ਸੰਸਥਾਵਾਂ ਵਿੱਚ ਵੀ ਇਸੇ ਤਰਜ ਤੇ ਕਤਾਰਬੰਦੀ ਹੋ ਰਹੀ ਹੇ।ਜੇਕਰ ਵਿਦਿਆਰਥੀ ਸੰਗਠਨਾਂ ਦੇ ਇਤਿਹਾਸਕ ਪਿਛੋਕੜ ਵੱਲ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਭਾਰਤ ਵਿੱਚ ਵਿਦਿਆਰਥੀ ਅੰਦੋਲਨ ਦਾ ਸੰਗਠਿਤ ਰੂਪ ਸਭ ਤੋਂ ਪਹਿਲਾਂ ਸੰਨ 1828 ਦੌਰਾਨ ਕਲਕੱਤਾ  ਵਿਖੇ 'ਅਕਾਦਮਿਕ ਐਸੋਸੀਏਸ਼ਨ' ਦੇ ਰੂਪ ਵਿੱਚ ਸਾਹਮਣੇ ਆਇਆ,ਜਿਸ ਦੀ ਸਥਾਪਨਾ ਇੱਕ ਪੁਰਤਗਾਲੀ ਵਿਦਿਅਰਥੀ ਹੇਨਰੀ ਵਿਵਿਅਨ ਡੀਰੋਜੀੳ ਦੁਆਰਾ ਕੀਤੀ ਗਈ ਸੀ।ਅਲਾਹਾਬਾਦ ਵਿਸ਼ਵਵਿਦਿਆਲੇ ਵਿੱਚ 90 ਸਾਲ ਬਾਅਦ ਕਿਸੇ ਲੜਕੀ ਦੀ ਬਤੌਰ ਪਰਧਾਨ ਚੋਣ ਹੋਈ ਹੈ।ਰਿਚਾ ਸਿੰਘ ਦਾ ਕਹਿਣਾ ਹੈ  ਕਿ,"ਚੋਣ ਮੁਹਿੰਮ ਦੌਰਾਨ ਉਸ ਉੱਤੇ ਜਾਤੀਵਾਦੀ ਅਤੇ ਲਿੰਗਕ ਹਮਲੇ ਕੀਤੇ ਗਏ।ੳਸ ਮੁਤਾਬਿਕ ਕੁਝ ਸਮੇਂ ਤੋਂ ਵਿਸ਼ਵ ਵਿਦਿਆਲਾ ਦਾ ਕੈੰਪਸ ਲੜਕੀਆਂ ਵਾਸਤੇ ਬਹੁਤ ਡਰਾਉਣਾ ਬਣਦਾ ਜਾ ਰਿਹਾ ਹੈ"।

ਵਿਦਿਆਰਥੀ ਹਿਤਾਂ ਤੋਂ ਲੈ ਕੇ ਸਮਾਜਿਕ ਅਤੇ  ਆਰਥਿਕ ਮੁੱਦਿਆਂ ਤੇ ਸੰਘਰਸ਼ ਕਰਨ ਵਾਲੀਆਂ ਇਹ ਜਥੇਬੰਦੀਆਂ ਅੱਜ ਤਿਲਕ ਕੇ ਕਿੱਥੇ ਜਾ ਡਿਗੀਆਂ ਹਨ ਕਿ ਉਹਨਾਂ ਨੂੰ ਵਿਦਿਅਕ ਕੈਂਪਾਂ ਵਿੱਚ ਸਿਰੇ ਦੇ ਫਿਰਕੂ ਨੇਤਾਵਾਂ ਨੂੰ ਸੱਦਾ ਪੱਤਰ ਦੇਣ ਦੀ ਲੋੜ ਪੈ ਗਈ ਹੈ? ਕੁਝ ਤਾਕਤਾਂ ਵਿਦਿਆਰਥੀਆਂ ਨੂੰ ਆਪਣੇ ਸੌੜੇ ਮਨਸੂਬਿਆਂ ਦੀ ਪੂਰਤੀ ਲਈ ਵਰਤ ਰਹੀਆਂ ਹਨ ਅਤੇ ਵਿਦਿਆਰਥੀ ਸੁੱਤੇ ਸਿੱਧ ਕਿਉਂ ਉਹਨਾਂ ਦਾ ਸ਼ਿਕਾਰ ਬਣ ਰਹੇ ਹਨ ? ਇਹਨਾਂ ਸਵਾਲਾਂ ਦੇ ਜਵਾਬ ਪਿਛਲੇ ਦੋ ਤਿੰਨ ਦਹਾਕਿਆਂ ਦੀ ਵਿਦਿਆਰਥੀ ਰਾਜਨੀਤੀ ਅਤੇ ਦੇਸ਼ ਦੇ ਤੇਜੀ ਨਾਲ ਬਦਲ ਰਹੇ ਆਰਥਿਕ ਅਤੇ ਸਮਾਜਿਕ ਢਾਂਚੇ ਵਿੱਚ ਲੁਕੇ ਹੋਏ ਹਨ।ਦੇਸ਼ ਦੀ ਅਰਥ ਵਿਵਸਥਾ ਉੱਤੇ ਦਿਨ ਬ ਦਿਨ ਭਾਰੂ ਹੋ ਰਹੀਆਂ ਦੇਸੀ ਅਤੇ ਵਿਦੇਸ਼ੀ ਤਾਕਤਾਂ ਕਿਸੇ ਹਾਲਤ ਵਿੱਚ ਨਹੀਂ ਚਾਹੁੰਦੀਆਂ ਕਿ ਨੌਜਵਾਨ ਸ਼ਕਤੀ ਸੰਗਠਿਤ ਹੋਵੇ।ਇਹ ਤਾਕਤਾਂ ਇਸ ਸ਼ਕਤੀ ਨੂੰ ਖੇਰੂੰ ਖੇਰੂੰ ਕਰਨ ਲਈ ਭਾਰਤੀ ਹਾਕਮਾਂ ਦੇ ਮੋਢੇ ਉੱਤੇ ਬੰਦੂਕ ਰੱਖ ਕੇ ਚਲਾ ਹੀ ਨਹੀਂ ਰਹੀਆਂ ਸਗੋਂ ਇਹਨਾਂ ਨੂੰ 'ਸਿਰ ਹੀਣ' ਕਰ ਦੇਣਾ ਚਾਹੁੰਦੀਆਂ ਹਨ।ਧੜਾ ਧੜ ਬਣ ਰਹੇ ਮਜ਼ਦੂਰ ਅਤੇ ਵਿਦਿਆਰਥੀ ਵਿਰੋਧੀ ਕਨੂੰਨਾਂ ਨੂੰ ਇਸੇ ਪਰਿਪੇਖ ਵਿੱਚ ਰੱਖ ਕੇ ਦੇਖਿਆ ਜਾ ਸਕਦਾ ਹੈ।ਅੱਜ ਦੇਸ਼ ਭਰ ਦੇ ਜ਼ਿਆਦਾਤਰ ਵਿਸ਼ਵ ਵਿਦਿਆਲਿਆਂ ਵਿੱਚ ਵਿਦਿਆਰਥੀ ਜਥੇਬੰਦੀਆਂ ਉੱਤੇ ਪਰਤੀਬੰਦ ਲੱਗਿਆ ਹੋਇਆ ਹੈ।ਜਿਥੇ ਵਿਦਿਆਰਥੀ ਜਥੇਬੰਦੀਆਂ ਦੀ ਪੁਰਾਣੀ ਰਵਾਇਤ ਕਾਇਮ ਹੈ ਉੱਥੇ ਉੱਥੇ ਜਥੇਬੰਦੀਆਂ ਬਹਾਲ ਹਨ।

ਇਸ ਦੀ ਮਿਸਾਲ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਹੈ।ਸਮੁੱਚੇ ਤੌਰ ਤੇ ਅੱਜ ਕਿਤੇ ਵੀ ਇਹ ਜਥੇਬੰਦੀਆਂ ਆਪਣੇ ਏਕੇ ਦੀ ਬਦੌਲਤ ਸਰਕਾਰ ਜਾ ਵਿਸ਼ਵਵਿਦਿਆਲਾ ਅਥਾਰਟੀ ਦੇ ਗਲਤ ਫੈਸਲਿਆਂ ਨੂੰ ਰੱਦ ਕਰਵਾਉਣ ਦੀ ਸਥਿਤੀ ਵਿੱਚ ਨਹੀਂ ਹਨ।ਫੇਰ ਵੀ ਸੀਮਤ ਸ਼ਕਤੀ ਦੇ ਬਾਵਯੂਦ ਉਹ ਰਣ ਤੱਤੇ ਵਿੱਚ ਜੂਝ ਰਹੀਆਂ ਹਨ।ਅਜ਼ਾਦੀ ਦੀ ਲੜਾਈ ਦੌਰਾਨ ਵੱਡੇ ਵੱਡੇ ਨੇਤਾਵਾਂ ਦੀ ਅਗਵਾਈ ਹੇਠ ਜਿੰਨੇ ਵੀ ਅੰਦੋਲਨ ਹੋਏ ਉਹਨਾਂ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਦੀ ਮਹੱਤਵ ਪੂਰਨ ਭੂਮਿਕਾ ਰਹੀ।ਪਹਿਲੀ ਵਾਰ 1905 ਦੇ ਸਵਦੇਸੀ ਅੰਦੋਲਨ ਸਮੇਂ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ।ਇਸੇ ਤਰ੍ਹਾਂ 1920 ਵਿੱਚ ਮਹਾਤਮਾ ਗਾੰਧੀ ਦੇ ਨਾ ਮਿਲਵਰਤਣ ਅੰਦੋਲਨ ਵਿੱਚ ਪਹਿਲੇ ਮਹੀਨੇ 90,000 ਵਿਦਿਆਰਥੀ ਸਕੂਲ,ਕਾਲਜ ਛੱਡ ਕੇ ਸ਼ਾਮਲ ਹੋਏ।ਅਸਲ ਵਿੱਚ ਵਿਦਿਆਰਥੀ ਸਮੁੱਚੇ ਅਜ਼ਾਦੀ ਅੰਦੋਲਨ ਦੀ ਰੀੜ ਦੀ ਹੱਡੀ ਸਨ।

ਸ. ਕਰਤਾਰ ਸਿੰਘ ਸਰਾਭਾ ਅਤੇ ਸ. ਭਗਤ ਸਿੰਘ ਤੋਂ ਇਲਾਵਾ ਅਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣ ਵਾਲੇ ਨੌਜਵਾਨਾਂ ਦੇ ਨਾਵਾਂ ਦੀ ਸੂਚੀ ਬਹੁਤ ਲੰਬੀ ਹੈ।1931ਵਿੱਚ ਜਵਾਹਰ ਲਾਲ ਨਹਿਰੂ ਨੇ ਕਰਾਚੀ ਵਿਖੇ ਇੱਕ 'ਕੁੱਲ ਹਿੰਦ ਵਿਦਿਆਰਥੀ ਸੰਮੇਲਨ' ਬੁਲਾਇਆ ਜਿਸ ਵਿੱਚ ਦੇਸ਼ ਭਰ ਵਿਚੋੰ 700 ਪਰਤੀਨਿਧਾੰ ਨੇ ਸ਼ਿਰਕਤ ਕੀਤੀ।ਸੰਨ 1936 ਵਿੱਚ 'ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ' ਦੀ ਸਥਾਪਨਾ ਹੋਈ ਜਿਸ ਦਾ ਅਜ਼ਾਦੀ ਦੇ ਸੰਘਰਸ਼ ਵਿੱਚ ਜ਼ਿਕਰਯੋਗ ਸਥਾਨ ਰਿਹਾ।ਅਜ਼ਾਦੀ ਤੋਂ ਬਾਅਦ ਵੀ ਵੱਡੇ ਵੱਡੇ ਅੰਦੋਲਨ ਹੋਏ।ਅਜ਼ਾਦੀ ਤੋਂ ਤੁਰੰਤ ਬਾਅਦ ਖੱਬੇ ਪੱਖੀ ਧਿਰਾਂ ਦੀ ਅਗਵਾਈ ਹੇਠ ਤਿਲੰਗਾਨਾ ਦਾ ਕਿਸਾਨੀ ਘੋਲ ਸ਼ੁਰੂ ਹੋਇਆ ਤਾਂ ਵਿਦਿਆਰਥੀ ਵਰਗ ਇਥੇ ਵੀ ਹਾਜ਼ਰ ਨਾਜ਼ਰ ਸੀ।ਇਸ ਉਪਰੰਤ 1969 ਦਾ ਤਿਲੰਗਾਨਾ ਅੰਦੋਲਨ,1974-75 ਇੰਦਰਾ ਵਿਰੋਧੀ ਅੰਦੋਲਨ,1981 ਦਾ ਅਸਾਮ ਅੰਦੋਲਨ ਅਤੇ ਵੀ ਪੀ ਸਿੰਘ ਦਾ ਭਿਰਸ਼ਟਾਚਾਰ ਵਿਰੋਧੀ ਆਦਿ ਅੰਦੋਲਨ ਵਿਦਿਆਰਥੀਆਂ ਦੀ ਜਥੇਬੰਦਕ ਸਮਰਥਾ ਦੇ ਦਮ ਤੇ ਲੜੇ ਗਏ।ਇਹਨਾਂ ਅੰਦੋਲਨਾਂ ਵਕਤ ਜੋ ਵਿਦਿਆਰਥੀ ਸਨ ਉਹਨਾਂ 'ਚੋ ਕਈ ਅੱਜ ਦੇ ਸਥਾਪਤ ਨੇਤਾ ਹਨ।

1960 ਅਤੇ 1980 ਦੇ ਵਿੱਚਕਾਰ ਦਾ ਸਮਾ ਵਿਦਿਆਰਥੀ ਅੰਦੋਲਨਾਂ ਦਾ ਤੂਫਾਨੀ ਦੌਰ ਰਿਹਾ ਹੈ।ਐਮਰਜੰਸੀ ਤੋਂ ਬਾਅਦ ਸਰਕਾਰਾਂ ਨੇ ਨੀਤੀਗਤ ਪੱਧਰ ਤੇ ਰਜਨੀਤਕ ਦਖਲ ਰਾਹੀਂ ਵਿਦਿਆਰਥੀਆਂ ਦੇ ਜਥੇਬੰਦਕ ਢਾਂਚੇ ਨੂੰ ਤਹਿਸ ਨਹਿਸ ਕਰਨਾ ਸ਼ੁਰੂ ਕਰ ਦਿੱਤਾ।ਉਸ ਤੋਂ ਬਾਅਦ ਸਮੇਂ ਸਮੇੱ ਚੱਲੀਆਂ ਫਿਰਕੂ ਹਨੇਰੀਆਂ,ਮੰਡਲ-ਕਮੰਡਲ,ਮੰਦਰ-ਮਸਜਿਦ ਵਿਵਾਦਾੰ ਨੇ ਰਹੀ ਸਹੀ ਕਸਰ ਕੱਢ ਦਿੱਤੀ।ਉਦਾਰੀਕਰਨਅਤੇ ਭੂ-ਮੰਡਲੀਕਰਨ ਦੀ ਚਮਕ ਦਮਕ ਵਿੱਚ ਜਨ ਹਿਤ ਨਾਲ ਸਬੰਧਤ ਮੁੱਦੇ ਅਲੋਪ ਹੋ ਗਏ ਅਤੇ ਵਿਦਿਆਰਥੀ ਅੰਦੋਲਨ ਕੰਮਜ਼ੋਰ ਹੁੰਦਾ ਗਿਆ।ਹਰ ਸਰਕਾਰ ਵਿਦਿਅਕ ਸੰਸਥਾਵਾਂ ਵਿੱਚ ਬੁਰਛਾਗਰਦ ਟੋਲਿਆਂ ਦੀ ਪੁਸ਼ਤ ਪਨਾਹੀ ਕਰਦੀ ਹੈ। ਇਹਨਾਂ ਟੋਲਿਆਂ ਵਿੱਚ ਵੱਡਿਆਂ ਘਰਾਂ ਦੇ ਫਰਜੰਦ ਸ਼ਾਮਲ ਹੁੰਦੇ ਹਨ ਜਿਹਨਾਂ ਦੀ ਵਰਤੋਂ ਵੱਖ ਵੱਖ ਪਾਰਟੀਆਂ ਆਪੋ ਆਪਣੇ ਰਾਜਨੀਤਕ ਹਿਤਾਂ ਨੂੰ ਸਾਧਣ ਲਈ ਕਰਦੀਆਂ ਹਨ।ਰਾਜਸੀ ਪਾਰਟੀਆਂ ਵਿੱਚ ਵਿਦਿਆਰਥੀਆਂ ਨੂੰ ਬਾਹੂਬਲੀਆਂ ਵਜੋਂ ਸ਼ਾਮਲ ਕਰਨ ਦਾ ਰੁਝਾਨ ਜੋਰ ਫੜਦਾ ਜਾ ਰਿਹਾ ਹੈ।ਇਸ ਵਰਤਾਰੇ ਸਦਕਾ ਵਿੱਦਿਅਕ ਅਦਾਰਿਆਂ ਦਾ ਅਕਾਦਮਿਕ ਮਹੌਲ ਲਗਾਤਾਰ ਗੰਧਲਾ ਹੁੰਦਾ ਜਾ ਰਿਹਾ ਹੈ।ਵਿਦਿਅਕ ਅਦਾਰਿਆਂ ਵਿੱਚ ਗੈੰਗ ਵਾਰਾਂ ਦਾ ਹੋਣਾ ਆਮ ਹੈ।ਪੰਜਾਬ ਅੰਦਰ ਵੀ ਸੰਨ 1980 ਤੋਂ ਬਾਅਦ ਵਾਲੇ ਮਹੌਲ ਨੇ ਵਿਦਿਆਰਥੀਆਂ ਦੀ ਜਥੇਬੰਦਕ ਸ਼ਕਤੀ ਨੂੰ ਭਾਰੀ ਸੱਟ ਮਾਰੀ।ਪੰਜਾਬ ਵਿੱਚ ਅਜੇ ਵੀ 50 ਸਾਲ ਨੂੰ ਢੁੱਕੇ ਕੁਝ ਵਿਅਕਤੀ ਵਿਦਿਆਰਥੀ ਜਥੇਬੰਦੀ ਦੇ ਪਰਧਾਨ ਵਜੋਂ ਵਿੱਚਰ ਰਹੇ ਹਨ ।ਰਾਜਨੀਤਕ ਪਾਰਟੀਆਂ ਵਿਦਿਆਰਥੀਆਂ ਦੀ ਜਥੇਬੰਦਕ ਤਾਕਤ ਨੂੰ ਆਪਣਾ ਪਾਲਤੂ ਬਣਾਉਣਾ ਚਾਹੁੰਦੀਆਂ ਹਨ ਕਿਉਂਕਿ ਉਹ ਇਸ ਤਾਕਤ ਤੋਂ ਭੈ ਭੀਤ ਹਨ।ਇਸ ਸਭ ਕੁਝ ਦੇ ਬਾਵਯੂਦ ਵਿਦਿਆਰਥੀਆਂ ਦੇ ਜਥੇਬੰਦਕ ਪੱਖੋੰ ਇੱਕ ਵਾਰ ਫਿਰ ਉਭਾਰ ਦੇ ਦੇਸ਼ ਵਿਆਪੀ ਸੰਕੇਤ ਮਿਲ ਰਹੇ ਹਨ।

ਸੰਪਰਕ: +91 98722 38981

Comments

owedehons

vegas casino slots <a href=" http://onlinecasinouse.com/# ">casino online </a> casino slots http://onlinecasinouse.com/#

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ