Sat, 20 April 2024
Your Visitor Number :-   6987573
SuhisaverSuhisaver Suhisaver

ਵਿਵਾਦਾਂ ਵਿੱਚ ਘਿਰੀ ਪਿੰਕੀ ਪ੍ਰਮਾਣਿਕ - ਰਣਜੀਤ ਸਿੰਘ ਪ੍ਰੀਤ

Posted on:- 26-11-2012

suhisaver

12 ਨਵੰਬਰ, ਨੂੰ ਵਿਵਾਦਾਂ ਵਿੱਚ ਘਿਰੀ ਪਿੰਕੀ ਬਾਰੇ ਨਵੇਂ ਵਿਵਾਦ ਨੂੰ ਜਨਮ ਦੇਣ ਵਾਲਾ ਕੋਲਕਾਤਾ ਦੇ ਐਸ ਐਸ ਕੇ ਐਮ ਹਸਪਤਾਲ ਦੇ ਡਾਕਟਰਾਂ ਅਧਾਰਤ ਮੈਡੀਕਲ ਬੋਰਡ ਨੇ ਫੈਸਲਾ ਐਲਾਨਿਆਂ ਹੈ ਕਿ ਪਿੰਕੀ ਔਰਤ ਨਹੀਂ ਬਲਕੇ ਪੁਰਸ਼ ਹੈ। ਜਿਸ ਅਨੁਸਾਰ ਪੁਲੀਸ ਨੇ ਹਰਕਤ ਵਿੱਚ ਆਉਂਦਿਆਂ ਉਸ ਖ਼ਿਲਾਫ਼ ਧੋਖਾਧੜੀ ਅਤੇ ਬਲਾਤਕਾਰ ਦੇ ਦੋਸ਼ ਤੈਅ ਕਰਦਿਆਂ ਰਿਪੋਰਟ ਦਰਜ ਕਰਕੇ ਅਦਾਲਤ ਵਿੱਚ ਚਾਰਜਸ਼ੀਟ ਵੀ ਦਾਇਰ ਕਰ ਦਿੱਤੀ ਹੈ। ਪਰੂਲੀਆ ਜ਼ਿਲ੍ਹੇ ਦੇ ਬਾਘਾਮੁੰਡੀ ਵਿਖੇ ਰਹਿਣ ਵਾਲੀ ਅਤੇ 10 ਅਪ੍ਰੈਲ, 1986 ਨੂੰ ਜਨਮੀ ਪ੍ਰਸਿੱਧ ਐਥਲੀਟ ਪਿੰਕੀ ਪ੍ਰਮਾਣਿਕ ਪਿਛਲੇ ਕਈ ਸਾਲਾਂ ਤੋਂ ਅਖ਼ਬਾਰੀ ਸੁਰਖੀਆਂ ਬਣੀ ਹੋਈ ਹੈ। ਖ਼ਾਸਕਰ ਉਸ ਸਮੇ ਤੋਂ ਜਦੋਂ  ਉਸ ਦੇ ਨਾਲ 2009 ਤੋਂ ਰਹਿ ਰਹੀ ਅਨਾਮਿਕਾ ਅਚਾਰੀਆ ਨੇ 14 ਜੂਨ, 2012 ਨੂੰ ਬਾਗੁਈਹਾਈ ਪੁਲੀਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਾਉਂਦਿਆਂ, ਸਰੀਰਕ ਸਬੰਧਾਂ ਦੀ ਗੱਲ ਕਰਦਿਆਂ, ਬਿਆਨ ਦਿੱਤਾ ਸੀ ਕਿ ਪਿੰਕੀ ਵੱਲੋਂ ਵਿਆਹ ਦਾ ਝਾਂਸਾ ਦੇਣ ਮਗਰੋਂ ਉਸਨੇ ਆਪਣੇ ਬੱਚੇ ਨੂੰ ਨਾਲ ਲੈਂਦਿਆਂ ਆਪਣੇ ਪਤੀ ਨੂੰ ਵੀ ਛੱਡਿਆ ਹੈ।

                    

ਪਿੰਕੀ ਨੂੰ ਨਸ਼ਿਆਂ ਦੀ ਆਦੀ ਕਹਿੰਦਿਆਂ ਪੈਸੇ ਦੇਣ ਦੀ ਗੱਲ ਵੀ ਆਖੀ। ਉਸ ਨੇ ਕਿਹਾ ਕਿ ਪਿੰਕੀ ਨੇ ਜੈਂਡਰ ਟੈਸਟ ਕਰਨ ਵਾਲੀ ਟੀਮ ਨੂੰ ਵੀ ਕਥਿਤ ਤੌਰ ਉੱਤੇ ਰਿਸ਼ਵਤ ਦਿੱਤੀ ਸੀ। ਇਸ ਬਿਆਨ ਮੁਤਾਬਕ ਪਿੰਕੀ ਖਿਲਾਫ ਬਲਾਤਕਾਰ, ਧੋਖਾਦੇਹੀ, ਧਮਕੀ ਤੇ ਮਾਰਕੁੱਟ ਦਾ ਮਾਮਲਾ ਦਰਜ ਕਰਦਿਆਂ ਉਸ ਨੂੰ  14 ਜੂਨ, 2012 ਦੇ ਦਿਨ ਗ੍ਰਿਫ਼ਤਾਰ ਕਰ ਲਿਆ। ਚੌਦਾਂ ਦਿਨ ਦਾ ਰਿਮਾਂਡ ਲੈਣ ਮਗਰੋਂ, ਜੁਡੀਸ਼ੀਅਲ ਕਸਟਡੀ ਵਿੱਚ ਰੱਖਿਆ ਗਿਆ ਅਤੇ ਉਹ 10 ਜੁਲਾਈ ਨੂੰ  ਜ਼ਮਾਨਤ ਉੱਤੇ ਰਿਹਾ ਹੋ ਗਈ। ਇਸ ਤੋਂ ਪਹਿਲਾਂ ਪੁਲੀਸ ਨੇ 22 ਨਵੰਬਰ 2004 ਨੂੰ ਗੈਰ ਕਾਨੂੰਨੀ ਤੌਰ ‘ਤੇ ਰਿਵਾਲਵਰ ਰੱਖਣ ਦੇ ਦੋਸ਼ ਵਿੱਚ ਵੀ ਪਿੰਕੀ ਨੂੰ ਗ੍ਰਿਫਤਾਰ ਕੀਤਾ ਸੀ।
                
ਕੇਸ ਦਰ ਕੇਸ, ਚੈਕਿੰਗ ਦਰ ਚੈਕਿੰਗ ਦੀ ਮੰਝਧਾਰ ਵਿੱਚ ਫਸੀ ਪਿੰਕੀ ਬਾਰੇ  ਵਿਧਾਨਨਗਰ ਦੇ ਪੁਲੀਸ ਕਮਿਸ਼ਨਰ ਸੁਬਰਤ ਬੈਨਰਜੀ ਦਾ ਮੰਨਣਾ ਸੀ ਕਿ ਪਿੰਕੀ ਮਰਦ ਹੈ, ਕਿਓਂਕਿ ਉਸ ਨੇ ਹਸਪਤਾਲ ਵਿੱਚ ਰਜਿਸਟਰ ਉੱਤੇ ਸਾਈਨ ਕਰਨ ਤੋਂ ਹੀ ਨਾਂਹ ਕਰ ਦਿੱਤੀ ਸੀ। ਕਈ ਡਾਕਟਰਾਂ ਨੇ ਕਈ ਬਿਆਨ ਵੀ ਦਿੱਤੇ। ਹੁਣ ਵੀ ਵਿਗਿਆਨ ਦੀ ਏਨੀ ਤਰੱਕੀ ਦੇ ਬਾਵਜੂਦ ਇਹ ਨਹੀਂ ਦੱਸਿਆ ਜਾ ਸਕਿਆ ਕਿ ਕੀ ਉਹ ਬਲਾਤਕਾਰੀ ਹੋ ਸਕਦੀ ਹੈ ? ਸਾਰੇ ਟੈਸਟ ਸਹੀ ਸਿਰੇ ਨਾ ਲੱਗ ਸਕੇ ਤਾਂ ਹੈਦਰਾਬਾਦ ਤੋਂ ਟੈਸਟ ਕਰਵਾਉਂਣਾ ਵੀ ਤੈਅ ਹੋਇਆ। ਜੇਲ੍ਹ ਅਧਿਕਾਰੀਆਂ ਨੂੰ ਵੀ ਇਹ ਸਮੱਸਿਆ ਰਹੀ ਕਿ ਬਗੈਰ ਕਿਸੇ ਫ਼ੈਸਲੇ ਤੋਂ ਉਹ ਪਿੰਕੀ ਨੂੰ ਮਰਦਾਨਾ ਖੇਤਰ ਵਿੱਚ ਰੱਖਣ ਜਾਂ ਜਨਾਨਾ ਖੇਤਰ ਵਿੱਚ ?
                          
ਪਿੰਕੀ ਇਹਨਾਂ ਸਾਰੇ ਦੋਸ਼ਾਂ ਨੂੰ ਝੂਠੇ-ਨਿਰਅਧਾਰ ਅਤੇ ਬਚਕਾਨਾ ਕਰਾਰ ਦਿੰਦੀ ਹੋਈ ਮੁੱਢੋਂ ਹੀ ਨਕਾਰਦੀ ਆ ਰਹੀ ਹੈ। ਗ੍ਰਿਫਤਾਰ ਅਥਲੀਟ ਪਿੰਕੀ ਪ੍ਰਮਾਣਿਕ ਦੀ ਬਾਰਾਸਾਤ ਸਦਰ ਹਸਪਤਾਲ ਵਿੱਚ ਡਾਕਟਰੀ ਟੀਮ ਨੇ ਜਾਂਚ ਕੀਤੀ, ਪਰ ਇਹ ਜਾਂਚ ਬੇ-ਨਤੀਜਾ ਰਹੀ।।ਪਰ ਇੱਕ ਨਿੱਜੀ ਹਸਪਤਾਲ ਨੇ ਆਪਣੀ ਜਾਂਚ ਰਿਪੋਰਟ ਵਿੱਚ ਕਿਹਾ ਕਿ ਪਿੰਕੀ ਔਰਤ ਨਹੀਂ ,ਸਗੋਂ ਮਰਦ ਹੈ। ਇਸ ਮਾਮਲੇ ਵਿੱਚ ਜੋਇਤਰਮੌਇ ਸਿਕਦਾਰ ਦੇ ਪਤੀ ਅਵਤਾਰ ਸਿੰਘ ਦਾ ਨਾਂਅ ਵੀ ਲਿਆ ਜਾਂਦਾ ਰਿਹਾ ਹੈ।

ਇੱਥੇ ਹੀ ਇੱਕ ਮੱਤ ਇਹ ਦੁਹਰਾਇਆ ਜਾ ਰਿਹਾ ਹੈ, ਕਿ ਉਸਦੀਆਂ ਖੇਡ ਜਿੱਤਾਂ ਕਈ ਸਾਲ ਪਹਿਲਾਂ ਦੀਆਂ ਹਨ, ਹੁਣ ਏਨੇ ਸਮੇਂ ਬਾਅਦ ਨਾ ਤਾਂ ਜਿੱਤੇ ਮੈਡਲ ਵਾਪਸ ਮੰਗਣ ਦੀ ਸੰਭਾਵਨਾ ਹੋ ਸਕਦੀ ਹੈ ਅਤੇ ਸਮੇਂ ਦੇ ਲਿਹਾਜ ਨਾਲ ਹਾਰਮੋਨਜ਼ ਪੱਖ ਤੋਂ ਕੁੱਝ ਕੇਸਾਂ ਵਿੱਚ ਅਜਿਹੀਆਂ ਤਬਦੀਲੀਆਂ ਦੇ ਲੱਛਣ ਵੀ ਪ੍ਰਫੁਲਤ ਹੋ ਸਕਦੇ ਹਨ। ਡੀ ਐਨ ਏ ਰਾਹੀਂ ਮਰਦ-ਔਰਤ ਦਾ ਫੈਸਲਾ ਪੂਰਾ ਨਹੀਂ ਉਤਰਦਾ। ਪਿੰਕੀ ਵਿੱਚ ਮਰਦਾਂ ਵਾਲਾ ਅੰਸ਼ ਹੋ ਸਕਦਾ ਹੈ ਜਾਂ ਹੈ,ਪਰ ਉਹ ਬਲਾਤਕਾਰ ਨਹੀਂ ਕਰ ਸਕਦੀ। ਮੈਡੀਕਲ ਮਾਹਿਰਾਂ ਦਾ ਮੰਨਣਾ ਹੈ ਕਿ ਉਹ ਡਿਸਆਰਡਰ ਆਫ਼ ਸੈਕਸੂਅਲ ਡਿਵੈਲਪਮੈਂਟ (ਡੀ ਐਸ ਡੀ ) ਦੀ ਸ਼ਿਕਾਰ ਹੈ। ਜਾਂ ਉਹ ਤੀਜੇ ਜੈਂਡਰ ਦੇ ਘੇਰੇ ਵਿੱਚ ਵੀ ਹੋ ਸਕਦੀ ਹੈ। ਉਸ ‘ਤੇ ਦਬਾਅ ਬਹੁਤ ਵਧ ਰਿਹਾ ਹੈ, ਇਸ ਤੋਂ ਤੰਗ ਆ ਕੇ ਉਹ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਉਹਦਾ ਖ਼ਿਆਲ ਰੱਖਿਆ ਜਾਣਾ ਸਮੇਂ ਦੀ ਮੁੱਖ ਲੋੜ ਹੈ।   
                
ਪਿੰਕੀ ਦੇ ਮਰਦ ਜਾਂ ਔਰਤ ਹੋਣ ਦੇ ਸੁਆਲ ਨਾਲ ਹੀ ਕਈ ਸੁਆਲ ਹੋਰ ਉੱਠ ਖੜੋਤੇ ਹਨ। ਬਹੁਤ ਸਾਲਾਂ ਤੋਂ ਇਹ ਨਿਯਮ ਲਾਗੂ ਹੈ ਕਿ ਹਰੇਕ ਅਹਿਮ ਖੇਡ ਮੁਕਾਬਲੇ ਤੋਂ ਪਹਿਲਾਂ ਜੈਂਡਰ ਦੀ ਤਸਦੀਕ ਕੀਤੀ ਜਾਵੇ। ਇਸ ਨੂੰ ਵੀ ਡੋਪ ਟੈਸਟ ਵਾਂਗ ਹੀ ਲਿਆ ਜਾਂਦਾ ਹੈ। ਜੇ ਕਰ ਪਿੰਕੀ ਮਰਦ ਹੈ ਤਾਂ ਏਨੇ ਖੇਡ ਮੁਕਾਬਲਿਆਂ ਸਮੇ ਜੋ ਟੈਸਟ ਹੋਏ ਹਨ,ਉਹਨਾਂ ਵਿੱਚ ਇਸ ਗੱਲ ਦਾ ਖ਼ੁਲਾਸਾ ਕਿਓਂ ਨਹੀਂ ਹੋਇਆ ? ਪਿੰਕੀ ਨੇ ਏਸ਼ੀਅਨ ਇਨਡੋਰ ਗੇਮਜ਼-ਪੱਟਾਇਆ (13 ਨਵੰਬਰ,2005),ਸਾਊਥ ਏਸ਼ੀਅਨ ਗੇਮਜ਼ ਕੋਲੰਬੋ (2006) ਸਮੇ 4 ਸੋਨ ਤਮਗੇ ਜਿੱਤੇ ਹਨ। ਦੋਹਾ ਏਸ਼ੀਅਨ ਖੇਡਾਂ ‘ਚ 4¿400 ਮੀਟਰ ਰਿਲੇਅ ਦੌੜ ‘ਚ ਗੋਲਡ ਮੈਡਲ ਅਤੇ ਮੈਲਬੌਰਨ-2006 ਕਾਮਨਵੈਲਥ ਖੇਡਾਂ ‘ਚ ਚਾਂਦੀ ਦਾ ਮੈਡਲ ਜਿੱਤਣ ਵਾਲੀ ਪਿੰਕੀ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ ਬੰਗਲੌਰ ਵਿਖੇ 400 ਮੀਟਰ (22 ਮਈ 2006) 52.46,ਚੇਨੱਈ 800 ਮੀਟਰ (5 ਨਵੰਬਰ,2006) 2.02.49,ਤਹਿਰਾਨ 800 ਮੀਟਰ (6 ਫਰਵਰੀ 2004) 2.15.06 ਸਮੇਂ ਨਾਲ ਰਿਹਾ ਹੈ।

ਇਹਨਾਂ ਜਿੱਤਾਂ ਦੇ ਅਧਾਰ ‘ਤੇ ਹੀ ਪੱਛਮੀ ਬੰਗਾਲ ਦੇ ਅਥਲੈਟਿਕਸ ਸੰਘ ਦੇ ਸਕੱਤਰ ਕਮਲ ਮੈਤਰ ਦਾ ਇਹ ਕਹਿਣਾ ਹੈ ਕਿ ਜਦੋਂ ਕੌਮੀ ਜਾਂ ਕੌਮਾਂਤਰੀ ਪੱਧਰ ਉੱਤੇ ਮੁਕਾਬਲੇ ਹੁੰਦੇ ਹਨ,ਤਾਂ ਪਹਿਲਾਂ ਹਰ ਖਿਡਾਰੀ ਦਾ ਜੈਂਡਰ ਟੈਸਟ ਹੁੰਦਾ ਹੈ। ਜੇ ਕਰ ਅੱਜ ਦੀਆਂ ਡਾਕਟਰੀ ਰਿਪੋਰਟਾਂ ਉਸ ਨੂੰ ਮਰਦ ਨਿਰਧਾਰਤ ਕਰ ਰਹੀਆਂ ਹਨ ,ਤਾਂ ਇਹ ਬਹੁਤ ਹੀ ਹੈਰਾਨੀ ਜਨਕ ਤੱਥ ਹੈ। ਕਿਓਕਿ ਉਹ ਅਥਲੈਟਿਕਸ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੀ ਹੈ।।ਪਿੰਕੀ ਨੂੰ ਮੈਡਲ ਜਿੱਤਣ ਦੇ ਅਧਾਰ ਉੱਤੇ ਜੋ ਨੌਕਰੀ ਮਿਲੀ ਹੋਈ ਹੈ ,ਉਹ ਵੀ ਸੁਆਲਾਂ ਦੇ ਘੇਰੇ ਵਿੱਚ ਆ ਗਈ ਹੈ ਅਤੇ ਪਿੰਕੀ ਜ਼ਿੰਦਗੀ ਦੇ ਬੁਰੇ ਦਿਨਾਂ ਵਿੱਚ ਘਿਰੀ ਹੋਈ ਹੈ । ਅਜੇ ਸੱਚ ਸਾਹਮਣੇ ਆਉਂਦਾ ਵੀ ਦਿਖਾਈ ਨਹੀਂ ਦਿੰਦਾ, ਜੋ ਅਫ਼ਸੋਸਨਾਕ ਪਹਿਲੂ ਹੈ ।

ਸੰਪਰਕ:  98157 07232

Comments

tarandeep

eh msla kafi gambir hai ,, kion ke je pinki mard hai tan shupi kiwe rahi ,,, je aruat hai tan ehna vivad kion...???

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ