Sat, 20 April 2024
Your Visitor Number :-   6987071
SuhisaverSuhisaver Suhisaver

ਕੀ ਤਾਜ ਮਹਿਲ ਭਾਰਤੀ ਸੱਭਿਅਤਾ ਦਾ ਹਿੱਸਾ ਨਹੀਂ ? - ਰਾਮ ਪੁਨਿਆਨੀ

Posted on:- 09-08-2017

suhisaver

ਸੱਭਿਆਚਾਰ ਸਾਡੇ ਜੀਵਨ ਦਾ ਅਹਿਮ  ਹਿੱਸਾ ਹੈ । ਇਸਨੂੰ ਸਮਝਣ ਲਈ ਸਾਨੂੰ ਲੋਕਾਂ ਦੇ ਜੀਉਣ ਦੇ ਤਰੀਕੇ , ਖਾਣ-ਪੀਣ , ਪਹਿਰਾਵਾ ,ਸੰਗੀਤ ,ਭਾਸ਼ਾ , ਸਾਹਿਤ , ਕਲਾ ਤੇ ਧਰਮ ਸਮਝਣਾ ਹੋਵੇਗਾ । ਭਾਰਤੀ ਸੱਭਿਅਤਾ ਦੇ ਨਿਰਮਾਣ `ਚ ਵੱਖ -ਵੱਖ ਧਰਮਾਂ ਦੀ ਅਹਿਮ ਭੂਮਿਕਾ ਰਹੀ ਹੈ । ਭਾਰਤੀ ਸੱਭਿਅਤਾ  ਕੀ ਹੈ ? ਭਾਰਤੀ ਲੋਕਾਂ ਦਾ   ਸੱਭਿਆਚਾਰ  ਅਸਲ `ਚ ਬਹੁਲਵਾਦੀ ਹੈ । ਭਾਰਤੀ ਰਾਸ਼ਟਰਵਾਦੀ ਵੀ ਮੁਲਕ ਦੇ ਇਸ ਸਰੂਪ ਨੂੰ ਮਾਨਤਾ ਦਿੰਦੇ ਸਨ । ਪਿਛਲੇ ਕੁਝ ਸਾਲਾਂ ਤੋਂ ਹਿੰਦੂ ਰਾਸ਼ਟਰਵਾਦੀਆਂ ਦੇ   ਉਦੈ ਦੇ ਨਾਲ ਖਾਸਕਰ ਪਿਛਲੇ ੩ ਸਾਲਾਂ `ਚ  ਸੰਸਕ੍ਰਿਤੀ ਦੀ ਸਾਡੀ ਸਮਝ ਨੂੰ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਹੋ ਰਹੀ ਹੈ । ਸੰਸਕ੍ਰਿਤੀ ਦੇ ਜੋ ਪੱਖ ਗੈਰ -ਬਰਾਹਮਣਵਾਦੀ ਹਨ ਉਹਨਾਂ ਨੂੰ ਦਰਕਿਨਾਰ ਕੀਤਾ ਜਾਣ ਲੱਗਾ ਹੈ । ਇਸਦੀ ਤਾਜ਼ਾ ਮਿਸਾਲ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ  ਅਦਿੱਤਆ ਨਾਥ ਦਾ ਉਹ ਬਿਆਨ ਹੈ ਜਿਸ `ਚ ਉਸਨੇ ਕਿਹਾ ਹੈ ਕਿ ਤਾਜ ਮਹਿਲ ਭਾਰਤੀ ਸਭਿਅਤਾ ਦਾ ਹਿੱਸਾ ਨਹੀਂ ਇਸ ਲਈ ਵਿਦੇਸ਼ੀ ਸੈਲਾਨੀਆਂ ਨੂੰ ਤਾਜ ਮਹਿਲ ਦੀ ਤਸਵੀਰ ਨਾ ਭੇਟ ਕੀਤੀ ਜਾਵੇ । ਉਹਨਾਂ ਨਰਿੰਦਰ ਮੋਦੀ ਵਾਂਗ` ਗੀਤਾ` ਭੇਟ ਕਰਨ ਦੀ ਪਿਰਤ  ਨੂੰ ਉਤਸ਼ਾਹਿਤ ਕਰਨ ਲਈ ਕਿਹਾ ।

ਤਾਜ ਮਹਿਲ ਨੂੰ ਯੂਨੈਸਕੋ ਦੁਆਰਾ ਦੁਨੀਆ ਦੇ ਸੱਤ ਅਜੂਬਿਆਂ `ਚੋਂ ਇੱਕ ਮੰਨਿਆ ਗਿਆ ਹੈ । ਇਹ ਵਿਦੇਸ਼ੀ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਤਾਂ ਹੈ ਹੀ ਸਗੋਂ ਭਾਰਤ ਦੀ ਵਸਤੂ ਕਲਾ ਦਾ ਉੱਤਮ ਨਮੂਨਾ ਵੀ ਹੈ । ਇਸਦਾ ਨਿਰਮਾਣ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਪਿਆਰੀ ਬੇਗਮ ਮੁਮਤਾਜ ਦੀ ਯਾਦ `ਚ ਕਰਵਾਇਆ ਸੀ । ਇਸ ਇਮਾਰਤ ਬਾਰੇ ਹੁਣ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ  ਕਿ ਇਥੇ ਪਹਿਲਾਂ ਸ਼ਿਵ ਮੰਦਰ ਹੁੰਦਾ ਸੀ , ਉਸਨੂੰ ਮਕਬਰੇ `ਚ ਤਬਦੀਲ ਕਰ ਦਿੱਤਾ ਗਿਆ ਸੀ । ਇਤਿਹਾਸਕ ਤੱਥ ਇਸ ਦਾਅਵੇ ਨੂੰ ਝੁਠਲਾਉਂਦੇ ਹਨ । ਸ਼ਾਹਜਹਾਂ ਦੇ` ਬਾਦਸ਼ਾਹਨਾਮਾ` `ਚ ਇਹ ਸਾਫ ਲਿਖਿਆ ਹੈ ਕਿ ਤਾਜ ਮਹਿਲ ਦਾ ਨਿਰਮਾਣ ਸ਼ਾਹਜਹਾਂ ਨੇ ਹੀ ਕਰਵਾਇਆ ਸੀ । ਉਸ ਸਮੇਂ ਦੇ ਇੱਕ   ਯੂਰਪੀ ਪਰਵਾਸੀ ਪੀਟਰ ਮੁੰਡੀ ਲਿਖਦਾ ਹੈ ਕਿ ਆਪਣੀ ਸਭ ਤੋਂ ਪਿਆਰੀ ਪਤਨੀ ਦੀ ਮੌਤ ਕਾਰਨ ਬਾਦਸ਼ਾਹ ਗਹਿਰੇ ਸਦਮੇ` ਚ ਹਨ ਤੇ ਉਸਦੀ ਯਾਦ `ਚ ਇੱਕ ਸ਼ਾਨਦਾਰ ਮਕਬਰਾ ਬਣਾ ਰਹੇ ਹਨ । ਇੱਕ ਫਰਾਂਸਿਸ ਜੌਹਰੀ ਟੇਵਰਨਿਅਰ ਜੋ ਉਸ ਸਮੇਂ ਭਾਰਤ `ਚ ਸਨ ਨੇ ਵੀ ਇਸਦਾ ਜ਼ਿਕਰ ਕੀਤਾ ਹੈ । ਸ਼ਾਹਜਹਾਂ ਦੇ ਰੋਜ਼ਾਨਾ ਖ਼ਰਚ ਦੀਆਂ ਕਿਤਾਬਾਂ` ਚ ਵੀ ਇਹ ਜ਼ਿਕਰ ਆਉਂਦਾ ਹੈ ਕਿ ਸੰਗਮਰਮਰ ਅਤੇ ਕਿਰਤੀਆਂ ਤੇ ਕਿੰਨਾ ਧਨ ਖ਼ਰਚ ਹੋਇਆ ।
            
ਤਾਜ ਮਹਿਲ ਬਾਰੇ ਕੂੜ ਪ੍ਰਚਾਰ ਦਾ ਆਧਾਰ ਇਸ ਗੱਲ ਨੂੰ ਬਣਾਇਆ ਜਾ ਰਿਹਾ ਹੈ ਕਿ ਜਿਸ ਜ਼ਮੀਨ `ਤੇ ਤਾਜ ਮਹਿਲ ਬਣਾਇਆ ਗਿਆ ਹੈ , ਉਸਨੂੰ ਸ਼ਾਹਜਹਾਂ ਨੇ ਰਾਜਾ ਜਯ  ਸਿੰਘ ਕੋਲੋਂ ਖ਼ਰੀਦਿਆ ਸੀ । ਇਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਜੋ ਦਾਅਵਾ ਕੀਤਾ ਜਾਂਦਾ ਹੈ ਕਿ ਰਾਜਾ ਜਯ  ਸਿੰਘ ਦੀ ਇਸ ਜ਼ਮੀਨ `ਤੇ ਸ਼ਿਵ ਮੰਦਰ ਸੀ ,ਅਸਲ` ਚ ਜਯ  ਸਿੰਘ ਵੈਸ਼ਨਵ ਸੀ (ਵਿਸ਼ਨੂੰ ਨੂੰ ਮੰਨਣ ਵਾਲਾ )  ਉਸ ਦੁਆਰਾ ਸ਼ਿਵ ਮੰਦਰ ਬਣਾਏ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ।
       
ਇਥੇ ਇਹ ਗੱਲ ਹਾਸੋਹੀਣੀ ਹੈ ਕਿ ਪਹਿਲਾਂ ਤਾਂ ਤਾਜ ਮਹਿਲ ਨੂੰ ਸ਼ਿਵ ਮੰਦਰ ਦੱਸਿਆ ਜਾਂਦਾ ਹੈ ਹੁਣ ਇਸਨੂੰ ਭਾਰਤੀ  
ਸੱਭਿਅਤਾ ਦਾ ਹਿੱਸਾ ਨਹੀਂ ਮੰਨਿਆ ਜਾ ਰਿਹਾ ।  ਇੱਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਗੀਤਾ ਨੂੰ ਇੰਨੀ ਤਰਜੀਹ ਕਿਉਂ  ਦਿੱਤੀ ਜਾਣ ਲੱਗੀ ? ਪਹਿਲਾਂ ਜਦੋਂ ਸਾਡੇ ਮੁਲਕ ਦੇ ਕਿਸੇ ਨੇਤਾ ਨੇ ਵਿਦੇਸ਼ੀ ਦੌਰੇ `ਤੇ ਜਾਣਾ ਹੁੰਦਾ ਤਾਂ ਦੂਜੇ ਮੁਲਕ ਦੇ ਨੇਤਾ ਨੂੰ ਗਾਂਧੀ ਜੀ ਦੀ ਆਤਮ -ਕਥਾ ਦੀ ਕਾਪੀ ਭੇਟ ਕੀਤੀ ਜਾਂਦੀ ਸੀ । ਹੁਣ  ਪ੍ਰਧਾਨ ਮੰਤਰੀ ਮੋਦੀ ਗੀਤਾ ਭੇਟ ਕਰਦੇ ਹਨ ।ਗੀਤਾ ਨੂੰ ਸਾਡੇ ਦੇਸ਼ ਦੇ ਸਭ ਧਰਮਾਂ ਦਾ ਪ੍ਰਤੀਨਿਧ ਗ੍ਰੰਥ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ । ਇਸਨੂੰ ਸਮਝਣ ਲਈ ਸਾਨੂੰ ਅੰਬੇਡਕਰ ਦੀ ਉਸ ਗੱਲ ਨੂੰ ਯਾਦ ਕਰਨਾ ਪਵੇਗਾ , ਜਦੋਂ ਉਹ ਕਹਿੰਦੇ ਹਨ , `` ਗੀਤਾ ਅਸਲ  `ਚ ਮਨੂ ਸਮ੍ਰਿਤੀ ਦਾ ਆਸਾਨ ਰੂਪਾਂਤਰਣ ਹੈ ਅਤੇ ਮਨੂ ਸਮ੍ਰਿਤੀ ਬ੍ਰਾਹਮਣਵਾਦ ਦਾ ਮੂਲ ਗ੍ਰੰਥ ਹੈ ``। ਬ੍ਰਾਹਮਣਵਾਦੀ ਸੱਭਿਆਚਾਰ ਦੇ ਜਿਨ੍ਹਾਂ ਹੋਰ ਪ੍ਰਤੀਕਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਉਹਨਾਂ `ਚੋਂ ਇੱਕ ਗਾਂ ਵੀ ਹੈ ।  ਗੀਤਾ ਅਤੇ ਗਾਂ ਦੋਵੇਂ ਬ੍ਰਾਹਮਣਵਾਦ ਦੇ ਪ੍ਰਤੀਕ ਹਨ; ਵਰਤਮਾਨ ਸੱਤਾ, ਹਿੰਦੂਤਵ ਤੇ ਹਿੰਦੂ ਧਰਮ ਦੇ ਨਾਮ `ਤੇ ਬ੍ਰਾਹਮਣਵਾਦ ਨੂੰ ਫੈਲਾ ਰਹੀ ਹੈ ।
            
ਆਜ਼ਾਦੀ ਅੰਦੋਲਨ ਦੇ ਅਗਵਾਨੂੰ ਸਾਰੇ ਧਰਮਾਂ , ਖੇਤਰਾਂ , ਭਾਸ਼ਾਵਾਂ ਤੇ ਪ੍ਰਤੀਕਾਂ ਨੂੰ ਭਾਰਤੀ ਮੰਨਦੇ ਸਨ । ਭਾਰਤ ਇੱਕ ਅਜਿਹਾ ਦੇਸ਼ ਹੈ ਜਿਥੇ ਸਭ ਧਰਮ ਵਧੇ ਫੁਲੇ । ਦੇਸ਼ ਦੇ ਲੋਕ ਸਦੀਆਂ ਤੋਂ ਵੱਖ -ਵੱਖ ਧਰਮਾਂ ਨੂੰ ਮੰਨਦੇ ਹੋਏ ਮਿਲਜੁਲ ਕੇ ਰਹਿੰਦੇ ਆਏ ਹਨ । ਇਹਨਾਂ `ਚ ਕੁਝ ਧਰਮ ਭਾਰਤ `ਚ ਪੈਦਾ ਹੋਏ ਕੁਝ ਬਾਹਰੋਂ ਆਏ । ਭਾਰਤੀ ਸੱਭਿਅਤਾ ਦੇ ਸਾਰੇ ਪੱਖਾਂ `ਚ ਵੱਖ -ਵੱਖ ਧਰਮਾਂ ਦੇ ਲੋਕਾਂ ਦੀਆਂ ਪ੍ਰੰਪਰਾਵਾਂ ਦੀ ਝਲਕ ਮਿਲਦੀ ਹੈ ।
        
ਖਾਣ ਪੀਣ ਦੀਆਂ ਸਾਡੀਆਂ ਆਦਤਾਂ `ਚ ਪੱਛਮੀ ਏਸ਼ੀਆਈ ਪ੍ਰਭਾਵ ਮਿਲਦਾ ਹੈ । ਸਾਡੇ ਪਹਿਰਾਵੇ ਤੇ ਵਸਤੂ -ਕਲਾ `ਤੇ ਵੀ ਵਿਭਿਨ ਧਰਮਾਂ ਤੇ ਦੁਨੀਆ ਦੇ ਵਿਭਿਨ ਹਿਸਿਆਂ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ ।  ਭਗਤਾਂ ਤੇ ਸੰਤਾਂ ਨੂੰ ਮੰਨਣ ਵਾਲਿਆਂ `ਚ ਮੁਸਲਮਾਨ ਵੀ ਸ਼ਾਮਿਲ ਸਨ । ਅੱਜ ਵੀ ਵੱਡੀ ਗਿਣਤੀ `ਚ ਹਿੰਦੂ  ਸੂਫ਼ੀ ਸੰਤਾਂ ਦੀਆਂ ਦਰਗਾਹਾਂ `ਤੇ ਜਾਂਦੇ ਹਨ ।
        
ਵੱਖ -ਵੱਖ ਧਰਮਾਂ ਦੇ ਲੋਕਾਂ ਦੀ ਭਾਗੀਦਾਰੀ ਨਾਲ ਹੀ ਭਾਰਤੀ ਸੱਭਿਆਚਾਰ ਦਾ ਨਿਰਮਾਣ ਹੁੰਦਾ ਹੈ । ਵਰਤਮਾਨ ਸੱਤਾਧਾਰੀਆਂ ਲਈ ਸਿਰਫ ਬ੍ਰਾਹਮਣਵਾਦੀ ਪ੍ਰਤੀਕ ਇਸ ਦੇਸ਼ ਦੀ ਅਗਵਾਈ ਕਰਦੇ ਹਨ । ਯੋਗੀ ਅਦਿੱਤਿਆਨਾਥ ਜੋ ਕਹਿ ਰਹੇ ਹਨ ਉਸਦਾ ਅਰਥ ਇਹੀ ਹੈ ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ