Thu, 25 April 2024
Your Visitor Number :-   6999122
SuhisaverSuhisaver Suhisaver

ਮੇਰਾ ਦਿਲ ਪਾਸ਼-ਪਾਸ਼: ਅਹਿਮਦ ਸਲੀਮ

Posted on:- 12-12-2023

suhisaver

ਲਿੱਪੀਅੰਤਰ: ਨਿਰਮਲਜੀਤ

(ਪ੍ਰਸਿੱਧ ਪਾਕਿਸਤਾਨੀ ਕਵੀ ਅਹਿਮਦ ਸਲੀਮ ਹੋਰਾਂ ਦਾ ਪੰਜਾਬੀ ਕਵੀ ਪਾਸ਼ ਬਾਰੇ ਲਿਖਿਆ ਇਹ ਮਜ਼ਮੂਨ ਉਹਨਾਂ ਦੀ ਪੁਸਤਕ ਮੇਰਾ ਦਿਲ ਪਾਸ਼ ਪਾਸ਼ਵਿਚੋਂ ਲਿਆ ਗਿਆ ਹੈ। ਇਸ ਲੇਖ ਵਿਚ ਅਹਿਮਦ ਸਲੀਮ ਨੇ ਪਾਸ਼ ਦੇ ਹਵਾਲੇ ਨਾਲ ਕੁਝ ਗੱਲਾਂ ਕੀਤੀਆਂ ਹਨ ਜੋ ਪਾਸ਼ ਦੇ ਸਮਕਾਲ ਦੇ ਪਾਕਿਸਤਾਨ ਦੀ ਸਥਿਤੀ ਨੂੰ ਸਾਡੇ ਸਾਹਮਣੇ ਲਿਆਉਂਦੀਆਂ ਹਨ। ਇਹ ਲੇਖ ਪਾਕਿਸਤਾਨ ਦੇ ਸਿਆਸੀ ਹਾਲਾਤ ਨੂੰ ਸਮਝਣ ਲਈ ਬਹੁਤ ਅਹਿਮ ਤੇ ਮਹੱਤਵਪਰੂਨ ਦਸਤਾਵੇਜ਼ ਹੋ ਸਕਦਾ ਹੈ: ਨਿਰਮਲਜੀਤ)

ਪਾਸ਼! ਨਿਰਾ ਇਕ ਨਾਂ ਵੀਹਵੀਂ ਸਦੀ ਦੇ ਇਨਕਲਾਬੀ ਯੋਧੇ ਦਾ? ਇਕ ਨਿਸ਼ਾਨ ਸਮਾਜੀ ਤਬਦੀਲੀ ਦੇ ਵੱਡੇ ਯੋਧੇ ਦਾ? ਇਕ ਮੀਲ ਪੱਥਰ ਇਨਕਲਾਬ ਦੀਆਂ ਲੰਬੀਆਂ ਰਾਹਵਾਂ ਦਾ, ਆਪਣੇ ਹੀ ਸ਼ਹੀਦ ਲਹੂ ਵਿਚ ਰੰਗਿਆ? ਵੀਹਵੀਂ ਸਦੀ ਇਨਕਲਾਬੀਆਂ ਦੀ ਸਦੀ, ਸ਼ਹਾਦਤਾਂ ਦੀ ਸਦੀ, ਬਾਗ਼ੀ ਸ਼ਾਇਰਾਂ ਅਤੇ ਆਸ਼ਿਕਾਂ ਦੀ ਸਦੀ, ਲੋਰਕਾ, ਨਰੂਦਾ, ਨਾਜ਼ਮ ਹਿਕਮਤ, ਫੈਜ਼ ਦੀ ਸਦੀ। ਜਿਹਦੇ ਤੇ ਪਾਸ਼ ਨੇ ਆਪਣੇ ਲਹੂ ਨਾਲ ਸਦੀਵੀ ਹਯਾਤੀ ਦੀ ਮੋਹਰ ਲਗਾ ਦਿੱਤੀ। ਸ਼ਹੀਦ ਭਗਤ ਸਿੰਘ ਦੀ ਸਦੀ ਜਿਹਨੂੰ ਪਾਸ਼ ਨੇ ਆਪਣੀ ਸ਼ਹਾਦਤ ਸਦਕੇ ਸਿਰੇ ਚਾੜ੍ਹ ਦਿੱਤਾ। ਗ਼ਾਲਿਬ ਨੇ ਇਕ ਸਦੀ ਪਹਿਲਾਂ ਲਿਖਿਆ ਸੀ:

ਚਿਪਕ ਰਹਾਂ ਹੈ ਬਦਨ ਪਰ ਲਹੂ ਸੇ ਪੈਰਾਹਨ (ਲਹੂ ਨਾਲ ਭਿੱਜਾ ਲਿਬਾਸ ਪਿੰਡੇ ਨਾਲ ਚਿਪਕਦਾ ਪਿਆ)

ਕੀ ਗ਼ਾਲਿਬ ਜਾਣਦਾ ਸੀ ਕਿ ਅਗਲੀ ਹੀ ਸਦੀ ਵਿਚ ਨਰੂਦਾ ਖੂੰਟੀ ਤੇ ਟੰਗੇ ਆਪਣੇ ਲਿਬਾਸ ਦੀ ਸਿਫ਼ਤ ਵਿਚ ਇਕ ਮਹਾਨ ਕਵਿਤਾ ਲਿਖੇਗਾ ਜਿਹੜੀ ਨਰੂਦਾ ਦੀ ਆਪਣੀ ਹਯਾਤੀ ਦੀ ਤਕਦੀਰ ਬਣ ਜਾਵੇਗੀ ਤੇ ਪਾਸ਼ ਦੀ ਹਯਾਤੀ ਦੀ ਵੀ। ਇੱਕੀਵੀਂ ਸਦੀ ਦਾ ਮਨੁੱਖ ਮੰਡੀ ਦੇ ਮਾਲ ਵਾਂਗਰ ਬੇ-ਸਾਹ ਸੱਤ ਪਿਆ ਅੱਜ ਔਖੇ ਸਾਹ ਲੈਂਦਾ ਪਿਆ।

ਅੱਗੇ ਪੜੋ

ਕੰਢੀ ਦਾ ਜੰਮਿਆ-ਜਾਇਆ ਤੇ ਪਰਨਾਇਆ : ਡਾ. ਧਰਮਪਾਲ ਸਾਹਿਲ

Posted on:- 03-01-2023

 -ਅਮਰੀਕ ਸਿੰਘ ਦਿਆਲ

ਜਦੋਂ ਵੀ ਪੰਜਾਬ ਦੇ ਕੰਢੀ ਖਿੱਤੇ ਦੇ ਸਾਹਿਤ ਦੀ ਗੱਲ ਚੱਲਦੀ ਹੈ ਤਾਂ ਆਪਮੁਹਾਰੇ ਹੀ ਡਾ. ਧਰਮਪਾਲ ਸਾਹਿਲ ਦਾ ਨਾਂ ਪਾਠਕਾਂ ਦੀ ਜ਼ੁਬਾਨ ਤੇ ਆ ਜਾਂਦਾ ਹੈ।ਨਾਵਲ " ਪਥਰਾਟ" ਡਾ. ਸਾਹਿਲ ਦੀ ਆਂਚਲਿਕ ਰਚਨਾ ਹੈ।ਇੱਥੇ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਨਾਵਲ "ਪਥਰਾਟ" ਡਾ. ਧਰਮਪਾਲ ਸਾਹਿਲ ਦੀ ਸ਼ਾਹਕਾਰ ਰਚਨਾ ਹੈ ਅਤੇ ਲੇਖਕ ਨੂੰ ਖਾਸ ਪਛਾਣ ਦੇਣ ਵਾਲਾ ਨਾਵਲ ਹੈ। ਡਾ. ਸਾਹਿਲ ਨੇ ਕੰਢੀ ਦੇ ਜੀਵਨ ਨੂੰ ਨੇੜਿਓਂ ਦੇਖਿਆ ਹੀ ਨਹੀਂ ਸਗੋਂ ਉੱਥੋਂ ਦੀਆਂ ਨਿਆਮਤਾਂ ਅਤੇ ਔਕੜਾਂ ਨੂੰ ਹੱਡੀਂ ਹੰਢਾਇਆ ਹੈ।
 
ਕੰਢੀ ਖਿੱਤੇ ਦੀਆਂ ਯਥਾਰਥਮਈ ਸਮੱਸਿਆਵਾਂ ਦਾ ਜੋ ਵਰਣਨ ਉਹ ਕਰ ਸਕੇ ਹਨ , ਉਹ ਉੱਥੋਂ ਦਾ ਜੰਮਿਆ-ਜਾਇਆ ਅਤੇ ਪਰਨਾਇਆ ਹੀ ਕਰ ਸਕਦਾ ਹੈ।ਕੰਢੀ ਪੰਜਾਬ ਦਾ ਉਹ ਖਿੱਤਾ ਹੈ ਜੋ ਜੀਵਨ ਦੀਆਂ ਮੁਢਲੀਆਂ ਲੋੜਾਂ ਤੋਂ ਵੀ ਆਤਰ ਹੈ।ਇਸ ਖੇਤਰ ਦਾ ਚਮੁੱਖਾ ਵਿਕਾਸ ਹਾਲੇ ਦਿੱਲੀ ਦੂਰ ਵਾਲੀ ਗੱਲ ਹੈ।ਡਾ. ਸਾਹਿਲ ਦੀਆਂ ਲਿਖਤਾਂ ਨੇ ਇਸ ਖੇਤਰ ਦੇ ਸਮੁੱਚੇ ਜਨ-ਜੀਵਨ ਨੂੰ ਪਾਠਕਾਂ ਦੀ ਕਚਹਿਰੀ ਵਿੱਚ ਲਿਆ ਕੇ ਇਸ ਥੁੜ੍ਹਾਂ ਮਾਰੇ ਖੇਤਰ ਬਾਰੇ ਚੁੰਜ-ਚਰਚਾ ਛੇੜ ਦਿੱਤੀ ਹੈ।ਕੰਢੀ ਖੇਤਰ ਪੰਜਾਬ ਦਾ ਨੀਮ-ਪਹਾੜੀ ਅਤੇ ਪਛੜਿਆ ਹੋਇਆ ਖਿੱਤਾ ਹੈ।ਪੰਜਾਬ ਦੇ ਪੰਜ ਜਿਲ੍ਹਿਆਂ ਦੇ ਵੱਡੇ ਹਿੱਸੇ ਇਸ ਖੇਤਰ ਅਧੀਨ ਆਉਂਦੇ ਹਨ।

ਅੱਗੇ ਪੜੋ

ਹਰਿਆਣੇ ਦਾ 2021 ਦਾ ਸਾਹਿਤ ਅਵਲੋਕਨ: ਪੁਸਤਕ ਸੰਦਰਭ

Posted on:- 01-01-2022

suhisaver

-ਡਾ. ਨਿਸ਼ਾਨ ਸਿੰਘ ਰਾਠੌਰ

ਪੰਜਾਬੀ ਸਾਹਿਤ ਖ਼ੇਤਰ ਵਿਚ ਹਰ ਸਾਲ ਸੈਕੜੇ ਪੁਸਤਕਾਂ ਪ੍ਰਕਾਸਿ਼ਤ ਹੁੰਦੀਆਂ ਹਨ। ਖ਼ਾਸ ਕਰਕੇ ਪੰਜਾਬ ਵਿਚ ਬਹੁਤ ਵੱਡੀ ਗਿਣਤੀ ਵਿਚ ਪੰਜਾਬੀ ਪੁਸਤਕਾਂ ਪ੍ਰਕਾਸਿ਼ਤ ਹੁੰਦੀਆਂ ਹਨ। ਪਰ! ਪੰਜਾਬ ਤੋਂ ਬਾਹਰ ਹਰਿਆਣਾ, ਰਾਜਸਥਾਨ, ਜੰਮੂ-ਕਸ਼ਮੀਰ, ਹਿਮਾਚਲ ਅਤੇ ਦਿੱਲੀ ਵਿਚ ਬਹੁਤ ਘੱਟ ਗਿਣਤੀ ਵਿਚ ਪੰਜਾਬੀ ਦੀਆਂ ਪੁਸਤਕਾਂ ਪ੍ਰਕਾਸਿ਼ਤ  ਹੁੰਦੀਆਂ ਹਨ। ਹਰਿਆਣੇ ਵਿਚ ਬਹੁਤ ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰਾ ਰਹਿੰਦਾ ਹੈ। ਇਸ ਲਈ ਹਰਿਆਣੇ ਵਿਚ ਹਰ ਸਾਲ ਦਰਜ਼ਨ ਕੁ ਪੰਜਾਬੀ ਪੁਸਤਕਾਂ ਪ੍ਰਕਾਸਿ਼ਤ ਹੁੰਦੀਆਂ ਹਨ। ਇਹ ਗਿਣਤੀ ਹਰ ਵਰ੍ਹੇ ਵੱਧ-ਘੱਟ ਹੁੰਦੀ ਰਹਿੰਦੀ ਹੈ ਪਰ! ਅਮੁਮਨ ਦਰਜ਼ਨ ਪੁਸਤਕਾਂ ਪਾਠਕਾਂ ਦੇ ਹੱਥਾਂ ਤੱਕ ਅਪੱੜ ਜਾਂਦੀਆਂ ਹਨ।

ਕੋਵਿਡ-19 ਕਰਕੇ ਇਸ ਸਾਲ ਪਹਿਲੇ ਛੇ ਮਹੀਨੇ ਤਾਂ ਸਮਾਜਿਕ ਪਾਬੰਦੀਆਂ, 14 ਦਿਨ ਜਾਂ 21 ਦਿਨ ਏਕਾਂਤਵਾਸ ਲਾਜ਼ਮੀ ਰਿਹਾ ਤਾਂ ਕਿ ‘ਕੋਰੋਨਾ ਵਾਇਰਸ’ ਤੋਂ ਬਚਿਆ ਜਾ ਸਕੇ। ਇਸ ਲਈ ਸਾਹਿਿਤਕ ਹਲਕਿਆਂ ਵਿਚ ਵੀ ਬਹੁਤੀ ਸਰਗਰਮੀ ਨਹੀਂ ਰਹੀ। ਪਰ! ਸਹਿਜੇ- ਸਹਿਜੇ ਹਾਲਾਤ ਪਹਿਲਾਂ ਨਾਲੋਂ ਸੁਖਾਵੇਂ ਹੁੰਦੇ ਗਏ ਅਤੇ ਪੰਜਾਬੀ ਸਾਹਿਿਤਕ ਹਲਕਿਆਂ ਵਿਚ ਵੀ ਲੇਖਕਾਂ ਵੱਲੋਂ ਆਪਣੀਆਂ ਪੁਸਤਕਾਂ ਰਾਹੀਂ ਹਾਜ਼ਰੀ ਲਗਵਾਉਣ ਦੀ ਗਤੀ ਤੇਜ਼ ਹੁੰਦੀ ਗਈ।

ਅੱਗੇ ਪੜੋ

ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ