Thu, 18 April 2024
Your Visitor Number :-   6982018
SuhisaverSuhisaver Suhisaver

ਮਾਨਵਤਾ ਪੱਖੀ ਮੰਚ ਵਲੋਂ ਸਿੱਖ ਵਿਦਵਾਨ ਸੋਹਣ ਸਿੰਘ ਸਨਮਾਨਤ

Posted on:- 24-03-2014

ਪਟਿਆਲਾ: ਮਾਨਵਤਾ ਪੱਖੀ ਮੰਚ ਪੰਜਾਬ ਵਲੋਂ ਉੱਘੇ ਸਿੱਖ ਵਿਦਵਾਨ ਸੋਹਣ ਸਿੰਘ ਹੋਰਾਂ ਨੂੰ ਸਨਮਾਨਤ ਕੀਤਾ ਗਿਆ। ਗੁੱਡ ਐਕਸ਼ਨ ਆਰਟ ਸੈਂਟਰ, ਪਟਿਆਲਾ ਵਿਖੇ ਮਾਨਵਤਾ ਪੱਖੀ ਮੰਚ ਦੇ ਕਨਵੀਨਰ ਅਤੇ ਫਿਲਮਕਾਰ ਇਕਬਾਲ ਗੱਜਣ ਨੇ ਉਨ੍ਹਾਂ ਨੂੰ ਸਨਮਾਨਿਤ ਕਰਨ ਮੌਕੇ ਦੱਸਿਆ ਕਿ ‘ਸਿੱਖ ਇਤਿਹਾਸ ਖੋਜ਼ ਤੇ ਸੂਚਨਾ ਕੇਂਦਰ ਗੜੀ ਮਹਾਂ ਸਿੰਘ’ ਦੇ ਡਾਇਰੈਕਟਰ ਸੋਹਣ ਸਿੰਘ ਸਿੱਖ ਇਤਿਹਾਸ ਅਤੇ ਸਿੱਖ ਨੈਤਿਕ ਕਦਰਾਂ ਕੀਮਤਾਂ ਦੇ ਪ੍ਰਚਾਰ-ਪ੍ਰਸਾਰ ਲਈ ਨਿਰੰਤਰ ਯਤਨਸ਼ੀਲ ਹਨ।

   

ਇਸ ਮੌਕੇ ਗੁਰੂ ਨਾਨਕ ਸ਼ਬਦਪ੍ਰੀਤ ਸੰਗੀਤ ਅਕੈਡਮੀ ਚੰਡੀਗੜ੍ਹ ਦੇ ਡਾਇਰੈਕਟਰ ਡਾ: ਬਲਜੀਤ ਕੌਰ ਖਾਲਸਾ ਨੇ ਦੱਸਿਆ ਕਿ ਸੋਹਣ ਸਿੰਘ ਵਲੋਂ ਲਿਖੀਆ ਪੁਸਤਕਾਂ “ਸੱਚ ਪੁਰਾਣਾ ਹੋਵੈ ਨਾਹੀ`` ਅਤੇ “ਗੁਰਬਾਣੀ ਤੇ ਸਾਇੰਸ`` ਸਿੱਖ ਇਤਿਹਾਸ ਨਾਲ ਸੰਬੰਧਤ ਵੱਡਮੂਲੀਆਂ ਰਚਨਾਵਾਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਜਰ ਮਹਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਸੰਗੀਤ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ:ਰਵਿੰਦਰ ਕੋਰ ਰਵੀ ਅਤੇ ਮਿਸ ਰਾਗਨੀ ਸ਼ਰਮਾ ਹਾਜ਼ਰ ਸਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ