Thu, 18 April 2024
Your Visitor Number :-   6980749
SuhisaverSuhisaver Suhisaver

ਕੁਲਵਿੰਦਰ ਕੌਰ ਰੂਹਾਨੀ ਦੀ ਬਾਲ ਪੁਸਤਕ ‘ ਕਿਉਂ ਕਿਉਂ - ਕਿਵੇਂ ਕਿਵੇਂ ’ ਲੋਕ ਅਰਪਣ

Posted on:- 14-04-2014

suhisaver

- ਸ਼ਿਵ ਕੁਮਾਰ ਬਾਵਾ

ਮਾਹਿਲਪੁਰ: ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਮਾਹਿਲਪੁਰ ਵਲੋਂ ਪੰਜਾਬੀ ਦੀ ਲੇਖਕਾ ਅਤੇ ਚਿੱਤਰਕਾਰਾ ਕੁਲਵਿੰਦਰ ਕੌਰ ਰੂਹਾਨੀ ਦੀ ਤੀਸਰੀ ( ਬਾਲ ਕਾਵਿ- ਇਕਾਂਗੀਆਂ) ਪੁਸਤਕ ‘ਕਿਉਂ - ਕਿਉਂ , ਅਤੇ ਕਿਵੇਂ ਕਿਵੇਂ ’ ਦਾ ਰੀਲੀਜ਼ ਸਮਾਗਮ ਕਰਵਾਇਆ ਗਿਆ। ਪੁਸਤਕ ਨੂੰ ਰੀਲੀਜ਼ ਕਰਨ ਦੀ ਰਸਮ ਸਾਹਿਤ ਅਕੈਡਮੀ ਐਵਾਰਡ ਜੇਤੂ ਉਘੇ ਬਾਲ ਲੇਖਕ ਦਰਸ਼ਨ ਸਿੰਘ ਆਸ਼ਟ (ਡਾ) ਵਲੋਂ ਕੀਤੀ ਗਈ। ਇਸ ਸਾਹਿਤਕ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਉਹਨਾਂ ਕਿਹਾ ਕਿ ਸਾਨੂੰ ਨਰੋਏ ਬਾਲ ਸਾਹਿਤ ਦੀ ਸਿਰਜਣਾ ਲਈ ਬੱਚਿਆਂ ਅੰਦਰ ਅਜੋਕੇ ਸਮੇਂ ਦੀ ਵਿਗਿਆਨਿਕ ਸੋਚ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਹਨਾਂ ਪੰਜਾਬੀ ਸਾਹਿਤ ਵਿੱਚ ਪਾਠਕਾਂ ਦੀ ਘੱਟ ਰਹੀ ਗਿਣਤੀ ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸਾਨੂੰ ਪੰਜਾਬੀ ਪਾਠਕਾਂ ਦੀ ਗਿਣਤੀ ਵਧਾਉਣ ਲਈ ਖੁਦ ਨੂੰ ਪਾਠਕ ਬਣਾਉਣਾ ਪਵੇਗਾ। ਉਹਨਾਂ ਦੱਸਿਆ ਆਪਣੇ ਆਪ ਨੂੰ ਵੱਡੇ ਲੇਖਕ ਦੱਸਣ ਵਾਲੇ ਖੁਦ ਕਿਸੇ ਨਵੇਂ ਜਾਂ ਪੁਰਾਣੇ ਲੇਖਕ ਦੀਆਂ ਪੁਸਤਕਾਂ ਨਹੀਂ ਪੜ੍ਹਦੇ। ਉਹਨਾ ਕਿਹਾ ਕਿ ਪੰਜਾਬੀ ਅਖਬਾਰਾਂ ਵਿੱਚ ਛਪਦੇ ਬਾਲ ਸਾਹਿਤਕ ਪੰਨੇ ਬਾਲ ਸਾਹਿਤ ਤੋਂ ਸੱਖਣੇ ਹੁੰਦੇ ਹਨ ਅਤੇ ਪੁਸਤਕਾਂ ਦੇ ਰੀਵਿਓ ਵੀ ਉਹਨਾਂ ਮੁੱਖ ਲੇਖਕਾਂ ਦੇ ਛਪ ਰਹੇ ਹਨ, ਜੋ ਬਿਨਾਂ ਪੜ੍ਹਿਆਂ ਹੀ ਕੀਤੇ ਗਏ ਹੁੰਦੇ ਹਨ।ਉਹਨਾਂ ਕੁਲਵਿੰਦਰ ਕੌਰ ਦੀ ਉਕਤ ਪੁਸਤਕ ਸਬੰਧੀ ਕਿਹਾ ਕਿ ਲੇਖਕਾ ਅਜੋਕੇ ਸਮੇਂ ਵਿੱਚ ਵਾਤਾਵਰਣ ਪ੍ਰਦੂਸ਼ਣ, ਭਰੂਣ ਹੱਤਿਆ, ਨਸ਼ਾਖੋਰੀ, ਕੁਦਰਤੀ ਸਾਧਨਾਂ ਦੇ ਖਾਤਮੇ ਆਦਿ ਵਿਸ਼ਿਆਂ ਬਾਰੇ ਗੰਭੀਰ ਰੂਪ ਵਿੱਚ ਚਿੰਤਤ ਹੈ।ਉਸਨੇ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਅਜਿਹਾ ਸਾਹਿਤ ਮੁਹੱਈਆ ਕਰਵਾਉਣ ਦੀ ਲੋੜ ਨੂੰ ਸ਼ਿਦਤ ਨਾਲ ਮਹਿਸੂਸ ਕੀਤਾ ਹੈ। ਉਹਨਾਂ ਕਿਹਾ ਕਿ ਉਸਨੇ ਉਕਤ ਸੰਕਟਾਂ ਤੋਂ ਜਾਗਿ੍ਰਤ ਕਰਨ ਲਈ ਉਕਤ ਪੁਸਤਕ ਵਿੱਚ ਵਿਸਥਾਰ ਨਾਲ ਚਾਨਣਾ ਪਾਇਆ ਹੈ ਜੋ ਸਮੇਂ ਦੀ ਮੁੱਖ ਮੰਗ ਹਨ।

ਇਸ ਸਮਾਗਮ ਦੀ ਪ੍ਰਧਾਨਗੀ ਉਘੇ ਲੇਖਕ ਡਾ ਕਰਮਜੀਤ ਸਿੰਘ, ਪਰਵਾਸੀ ਸ਼ਾਇਰ ਜਸਵੀਰ ਸਿੰਘ ਧੀਮਾਨ, ਪ੍ਰੋ ਸੰਧੂ ਵਰਿਆਣਵੀ, ਮਦਨ ਵੀਰਾ, ਕੈਪਟਨ ਬਖਸ਼ੀਸ਼ ਸਿੰਘ ਪਰਸੋਵਾਲ, ਡਾ ਮਨਮੋਹਨ ਸਿੰਘ ਤੀਰ ਆਦਿ ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ਸਮੂਹ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਕੁਲਵਿੰਦਰ ਕੌਰ ਰੂਹਾਨੀ ਬਾਲ ਸਾਹਿਤ ਲਈ ਸ਼ਾਲਾਯੋਗ ਕੰਮ ਕਰ ਰਹੀ ਹੈ। ਉਸਨੇ ਪੰਜਾਬੀ ਦੇ ਬਹੁਤੇ ਬਾਲ ਸਾਹਿਤਕਾਰਾਂ ਦੀਆਂ ਪੁਸਤਕਾਂ ਨੂੰ ਆਪਣੀ ਨਿਵੇਕਲੀ ਚਿੱਤਰਕਾਰੀ ਨਾਲ ਸ਼ਿੰਗਾਰਿਆ ਹੈ ਅਤੇ ਉਹ ਪੰਜਾਬੀ ਬਾਲ ਰਸਾਲੇ ‘ ਨਿੱਕੀਆਂ ਕਰੂੰਬਲਾਂ’ ਲਈ ਨਿਰੰਤਰ ਚਿੱਤਰਕਾਰੀ ਕਰ ਰਹੀ ਹੈ। ਉਸਦੀ ਕਲਮ ਅਤੇ ਚਿੱਤਰਕਾਰੀ ਕਲਾ ਵਿੱਚ ਖਿੱਚ ਹੈ ਜੋ ਪਾਠਕਾਂ ਨੂੰ ਆਪਣੇ ਵੱਲ ਖਿੱਚਦੇ ਹਨ। ਉਸਨੇ ਬਾਲ ਕਾਵਿ- ਇਕਾਂਗੀਆਂ ਦੀ ਆਪਣੀ ਤੀਸਰੀ ਪੁਸਕਤ ਬਾਲ ਸਾਹਿਤ ਨੂੰ ਵੱਖਰੀ ਪਹਿਚਾਣ ਬਣਾਈ ਹੈ। ਇਸ ਮੌਕੇ ਪਰਮਜੀਤ ਪੰਮਾਂ ਪੇਂਟਰ, ਪੰਮੀ ਖੁਸ਼ਹਾਲਪੁਰੀ, ਅਵਤਾਰ ਸਿੰਘ ਸੰਧੂ ਅਤੇ ਸਾਬੀ੍ਹ ੲਂੀਸਪੁਰੀ ਨੇ ਆਪਣੇ ਗੀਤ ਅਤੇ ਗਜ਼ਲਾਂ ਪੇਸ਼ ਕਰਕੇ ਮਾਹੌਲ ਨੂੰ ਰੰਗਦਾਰ ਬਣਾਇਆ। ਬਾਲ ਲੇਖਕਾ ਬੱਚੀ ਸੁਖਚੰਚਲ ਕੌਰ ਨੱਨੂੰ ਨੇ ਆਪਣੀ ਬਾਲ ਕਹਾਣੀ ਪੇਸ਼ ਕਰਕੇ ਦਰਸ਼ਕਾਂ ਨੂੰ ਕੀਲਕੇ ਰੱਖ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਮਾਨ, ਦਵਿੰਦਰ ਪਟਿਆਲਵੀ, ਸੁਖਦੇਵ ਸਿੰਘ ਚਾਹਲ, ਤਜਿੰਦਰ ਸਿੰਘ ਸਾਦ, ਸ਼ਿਵ ਕੁਮਾਰ ਬਾਵਾ,ਪ੍ਰੋ ਬਿੱਕਰ ਸਿੰਘ, ਅਮਰੀਕ ਹਮਰਾਜ, ਸੰਜੇ, ਡਾ ਰਜਿੰਦਰ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਨਾਮਵਰ ਸਾਹਿਤਕਾਰ ਅਤੇ ਰੂਹਾਨੀ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ। ਪਹੁੰਚੇ ਸ਼ਾਇਰਾਂ ਦਾ ਧੰਨਵਾਦ ਕੁਲਵਿੰਦਰ ਕੌਰ ਰੂਹਾਨੀ ਅਤੇ ਜੀ ਆਇਆਂ ਨੂੰ ਬੱਗਾ ਸਿੰਘ ਆਰਟਿਸਟ ਨੇ ਕੀਤਾ। ਸਮੁੱਚੇ ਸਮਾਗਮ ਦੇ ਸਟੇਜ ਸੰਚਾਲਨ ਦੇ ਫਰਜ਼ ਅਵਤਾਰ ਲੰਗੇਰੀ ਵਲੋਂ ਕੀਤਾ ਗਿਆ। ਇਸ ਮੌਕੇ ਬਲਾਕ ਸਿੱਖਿਆ ਅਧਿਕਾਰੀ ਭਗਵੰਤ ਰਾਏ , ਦਲਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜਰ ਸਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ