Fri, 19 April 2024
Your Visitor Number :-   6984923
SuhisaverSuhisaver Suhisaver

ਲਲਿਤਾ ਕੁਮਾਰਮੰਗਲਮ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਨਿਯੁਕਤ

Posted on:- 17-09-2014

ਨਵੀਂ ਦਿੱਲੀ : ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੈਂਬਰ ਲਲਿਤਾ ਕੁਮਾਰਮੰਗਲਮ ਨੂੰ ਬੁੱਧਵਾਰ ਨੂੰ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਕਿ  ਕੁਮਾਰ ਮੰਗਲਮ ਨੂੰ ਐਨਸੀਡਬਲਯੂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਅਤੇ ਅਸੀਂ ਉਸ ਦਾ ਸਵਾਗਤ ਕਰਦੇ ਹਾਂ। ਕੁਝ ਦਿਨ ਪਹਿਲਾਂ ਹੀ ਮੇਨਕਾ ਗਾਂਧੀ ਨੇ ਕਮਿਸ਼ਨ ਵਿੱਚ ਸਿਆਸੀ ਨਿਯੁਕਤੀਆਂ ਦੀ ਪਰੰਪਰਾ ਦੀ ਅਲੋਚਨਾ ਕੀਤੀ ਸੀ। ਮੇਨਕਾ ਨੇ ਕਿਹਾ ਕਿ ਕੁਮਾਰਮੰਗਲਮ ਤਾਮਿਲਨਾਡੂ ਦੀ ਰਹਿਣ ਵਾਲੀ ਹੈ ਅਤੇ ਉਥੇ ਇੱਕ ਗੈਰ ਸਰਕਾਰੀ ਸੰਗਠਨ ਚਲਾਉਂਦੀ ਹੈ, ਉਹ ਮੋਹਨ ਕੁਮਾਰਮੰਗਲਮ ਦੀ ਬੇਟੀ ਹੈ। ਉਸ ਦੀ ਚੋਣ ਦੇ ਬਾਰੇ ਵਿੱਚ ਪੁੱਛਣ 'ਤੇ ਮੇਨਕਾ ਗਾਂਧੀ ਨੇ ਕਿਹਾ ਕਿ ਇਹ ਫੈਸਲਾ ਸਰਕਾਰ ਅਤੇ ਪ੍ਰਧਾਨ ਮੰਤਰੀ ਦਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ