Thu, 18 April 2024
Your Visitor Number :-   6982309
SuhisaverSuhisaver Suhisaver

ਜੰਮੂ-ਕਸ਼ਮੀਰ ਤੇ ਝਾਰਖੰਡ 'ਚ ਪਹਿਲੇ ਗੇੜ ਦੀਆਂ ਚੋਣਾਂ ਲਈ ਪ੍ਰਚਾਰ ਬੰਦ

Posted on:- 23-11-2014

ਦੋਵੇਂ ਸੂਬਿਆਂ 'ਚ ਭਲਕੇ ਪੈਣਗੀਆਂ ਵੋਟਾਂ
ਜੰਮੂ-ਕਸ਼ਮੀਰ, ਰਾਂਚੀ :

ਜੰਮੂ-ਕਸ਼ਮੀਰ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦਾ ਚੋਣ ਪ੍ਰਚਾਰ ਅੱਜ ਸ਼ਾਮ ਬੰਦ ਹੋ ਗਿਆ ਹੈ। ਪਹਿਲੇ ਗੇੜ ਤਹਿਤ ਜੰਮੂ ਤੇ ਕਸ਼ਮੀਰ 'ਚ 15 ਵਿਧਾਨ ਸਭਾ ਹਲਕਿਆਂ 'ਚ ਅਤੇ ਝਾਰਖੰਡ 'ਚ  ਨਕਸ਼ਲ ਪ੍ਰਭਾਵਿਤ 13 ਵਿਧਾਨ ਸਭਾ ਹਲਕਿਆਂ ਲਈ ਵੋਟਾਂ 25 ਨਵੰਬਰ ਨੂੰ ਪੈਣਗੀਆਂ।

ਜੰਮੂ-ਕਸ਼ਮੀਰ ਦੇ ਇਨ੍ਹਾਂ ਹਲਕਿਆਂ 'ਚ 14 ਜਨਰਲ ਕੈਟਾਗਰੀ ਅਤੇ ਇਕ ਅਨੁਸੂਚਿਤ ਜਾਤੀ ਲਈ ਰਾਖਵੀਂ ਸੀਟ ਸ਼ਾਮਲ ਹੈ। 123 ਉਮੀਦਵਾਰ ਚੋਣ ਮੈਦਾਨ ਹਨ, ਜਿਨ੍ਹਾਂ 'ਚੋਂ ਦੋ ਮਹਿਲਾ ਉਮੀਦਵਾਰ ਹਨ। ਇਨ੍ਹਾਂ ਹਲਕਿਆਂ 'ਚ ਕਰੀਬ 10 ਲੱਖ 61 ਹਜ਼ਾਰ 275 ਵੋਟਰ ਹਨ। ਇਸ ਚੋਣ ਦੌਰਾਨ 1787 ਈਵੀਐਮ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ ਅਤੇ ਚੋਣਾਂ ਲਈ 1787 ਪੋਲਿੰਗ ਸਟੇਸ਼ਨ ਬਣਾਏ ਗਏ ਹਨ।
ਝਾਰਖੰਡ 'ਚ 81 ਮੈਂਬਰੀ ਵਿਧਾਨ ਸਭਾ ਲਈ 5 ਗੇੜਾਂ 'ਚ ਵੋਟਾਂ ਪੈਣੀਆਂ ਹਨ, ਜਿਥੇ ਪਹਿਲੇ ਗੇੜ 'ਚ 13 ਨਕਸ਼ਲ ਖੇਤਰਾਂ 'ਚ 25 ਨਵੰਬਰ ਨੂੰ ਵੋਟਾਂ ਪੈਣਗੀਆਂ। ਪਲਾਮੂ, ਗੁਮਲਾ ਅਤੇ ਲਾਤੋਹਾਰ 'ਚ 21 ਤੇ 23 ਨਵੰਬਰ ਦੇ ਦਰਮਿਆਨ ਚੋਣ ਪ੍ਰਚਾਰ ਉਦੋਂ ਸਿਖ਼ਰ 'ਤੇ ਪਹੁੰਚ ਗਿਆ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ-ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕੀਤਾ। ਇਥੇ ਪ੍ਰਚਾਰ ਦਾ ਮੁੱਖ ਮੁੱਦਾ ਇਹੀ ਰਿਹਾ ਕਿ ਲੋੜੀਂਦੇ ਖਨਣ ਸਰੋਤਾਂ ਦੇ ਬਾਵਜੂਦ ਝਾਰਖੰਡ ਕਿਉਂ ਪੱਛੜਿਆ ਹੋਇਆ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ