Tue, 16 April 2024
Your Visitor Number :-   6976220
SuhisaverSuhisaver Suhisaver

ਬਿਜਲੀ ਕਾਮੇ ਸੰਘਰਸ਼ ਦੇ ਰਾਹ ’ਤੇ

Posted on:- 16-10-2015

suhisaver

ਬਰਨਾਲਾ: ਬਿਜਲੀ ਕਾਮਿਆਂ ਦੀ ਸੰਘਰਸ਼ਸੀਲ ਜਥੇਬੰਦੀ ਟੈਕਨੀਕਲ ਸਰਵਿਸਜ ਯੂਨੀਅਨ(ਰਜਿ) ਸਰਕਲ ਬਰਨਾਲਾ ਵੱਲੋਂ ਅੱਜ ਸੂਬਾ ਕਮੇਟੀ ਵੱਲੋਂ ਮੰਡਲ ਦਫਤਰਾਂ ਅੱਗੇ ਧਰਨੇ/ਮੁਜਾਹਰੇ ਕਰਨ ਦੇ ਦਿੱਤੇ ਸੱਦੇ ਨੂੰ ਲਾਗੂ ਕਰਦਿਆਂ ਸ਼ਹਿਰੀ ਅਤੇ ਦਿਹਾਤੀ ਮੰਡਲ ਦਫਤਰਾਂ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ।ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਸਾਥੀ ਗੁਰਦੇਵ ਸਿੰਘ ਮਾਂਗੇਵਾਲ,ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ ਹਰਬੰਸ ਸਿੰਘ ਬਲਵੰਤ ਸਿੰਘ ਸੰਤੋਖ ਸਿੰਘ ਹਾਕਮ ਸਿੰਘ ਜਰਨੈਲ ਸਿੰਘ ਗੁਰਜੰਟ ਸਿੰਘ ਨੇ ਕਿਹਾ ਕਿ ਪਾਵਰਕੌਮ ਦੀ ਮਨੇਜਮੈਂਟ ਵੱਲੋਂ ਬਿਜਲੀ ਕਾਮਿਆਂ ਦੀ ਹੱਕੀ ਅਤੇ ਜਾਇਜ਼ ਮੰਗਾਂ ਦੀ ਲਗਾਤਾਰ ਅਣਦੇਖੀ ਕੀਤੀ ਜਾ ਰਹੀ ਹੈ। ਬਿਜਲੀ ਕਾਮਿਆਂ ਦੀ ਲਹਿਰ ਨੂੰ ਆਗੂ ਰਹਿਤ ਕਰਨ ਦੀ ਮਨਸ਼ਾ ਪਾਲਦਿਆਂ ਸੰਘਰਸ਼ਾਂ ਦੀ ਅਗਵਾਈ ਕਰਨ ਵਾਲੀ ਆਗੂ ਟੀਮ ਨੂੰ ਬੇਲੋੜੇ ਬਹਾਨਿਆਂ ਤਹਿਤ ਨਿਸ਼ਾਨਾ ਬਣਾਉਂਦਿਆਂ ਪਟਿਆਲਾ ਸਰਕਲ ਵਿੱਚ ਟੀ.ਐੱਸ.ਯੂ.(ਰਜਿ) ਦੇ ਸੂਬਾ ਮੀਤ ਪ੍ਰਧਾਨ ਬਨਾਰਸੀ ਦਾਸ ਅਤੇ ਰਾਮ ਸਿੰਘ ਸ.ਲ.ਮ. ਨੂੰ ਨੌਕਰੀ ਤੋਂ ਡਿਸਮਿਸ ਅਤੇ ਪੰਜ ਸਾਥੀਆਂ ਦੀ 35 ਪ੍ਰਤੀਸ਼ਤ ਪੈਨਸ਼ਨ ਕਟੌਤੀ ਲਗਾ ਦਿੱਤੀ ਹੈ।

ਹਜ਼ਾਰਾਂ ਦੀ ਤਾਦਾਦ ’ਚ ਖਾਲੀ ਪਈਆਂ ਤਕਨੀਕੀ ਕਾਮਿਆਂ ਦੀਆਂ ਅਸਾਮੀਆਂ ਉੱਪਰ ਪੱਕੀ ਭਰਤੀ ਨਹੀਂ ਕੀਤੀ ਜਾ ਰਹੀ ਸਗੋਂ ਆਊਟਸੋਰਸਿੰਗ ਦੀ ਨੀਤੀ ਲਾਗੂ ਕਰਕੇ ਵਰਕਰਾਂ ਦੀ ਠੇਕੇਦਾਰਾਂ ਵੱਲੋਂ ਤਿੱਖੀ ਰੱਤ ਨਿਚੋੜੀ ਜਾ ਰਹੀ ਹੈ।ਆਗੂਆਂ ਕਿਹਾ ਕਿ ਸਾਮਰਾਜੀ ਦਿਸ਼ਾ ਨਿਰਦੇਸ਼ਤ ਅਖੌਤੀ ਸੁਧਾਰਾਂ ਦੇ ਪ੍ਰੋਗ੍ਰਾਮ ਤਹਿਤ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਪੱਕੇ ਰੁਜ਼ਗਾਰ ਤੇ ਪੱਕੀ ਉਜਰਤੀ, ਪ੍ਰਣਾਲੀ ਦੇ ਖਾਤਮੇ ਤੇ ਟ੍ਰੇਡ ਯੂਨੀਅਨ ਹੱਕ ਖੋਹਣ ਦੇ ਵਿੱਢੇ ਹੱਲੇ ਨੂੰ ਰੋਕਣ ,ਬਿਜਲੀ ਕਾਮਿਆਂ ਦੀਆਂ ਸੇਵਾ ਸ਼ਰਤਾਂ ਦੀ ਰਾਖੀ,ਡਿਸਮਿਸ ਆਗੂਆਂ ਦੀ ਬਹਾਲੀ ਤੇ ਹੋਰ ਮੰਗਾਂ ਦੀ ਪ੍ਰਾਪਤੀ ਲਈ ਇਹ ਸੰਘਰਸ਼ ਕੀਤਾ ਜਾ ਰਿਹਾ ਹੈ। ਬੁਲਾਰੇ ਸਾਥੀਆਂ ਜਗਦੀਸ਼ ਸਿੰਘ ਕੁਲਵੀਰ ਸਿੰਘ ਨਰਾਇਣ ਦੱਤ ਜਰਨੈਲ ਸਿੰਘ ਨੇ ਸਾਂਝੇ ਸੰਘਰਸ਼ ਦੀ ਹਮਾਇਤ ਦੇ ਨਾਲੋ-ਨਾਲ ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਮੁੱਖ ਮੰਤਰੀ ਪੰਜਾਬ ਅਤੇ ਪਾਵਰਕੌਮ ਦੇ ਡਾਇਰੈਕਟਰਾਂ ਖਿਲਾਫ ਕੀਤੇ ਜਾ ਰਹੇ ਕਾਲੇ ਝੰਡਿਆਂ ਨਾਲ ਰੋਸ ਵਿਖਾਵਿਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਸਮੂਹ ਕਾਮਿਆਂ ਨੂੰ ਜ਼ੋਰਦਾਰ ਅਪੀਲ ਕੀਤੀ।ਇਸ ਸਮੇਂ ਸਾਂਝੀ ਸੰਘਰਸ਼ ਕਮੇਟੀ ਸਰਕਲ ਬਰਨਾਲਾ ਦੇ ਆਗੂਆਂ ਗੋਬਿੰਦਰ ਸਿੰਘ ਮਹਿੰਦਰ ਸਿੰਘ ਰੂੜੇਕੇ,ਗੁਰਲਾਭ ਸਿੰਘ,ਗੌਰੀ ਸ਼ੰਕਰ,ਕੇਵਲ ਸਿੰਘ,ਦਰਸ਼ਨ ਸਿੰਘ ਸੁਖਜੰਟ ਸਿੰਘ ਸਾਗਰ ਸਿੰਘ ਗੁਰਮੇਲ ਸਿੰਘ ਬਲੌਰ ਸਿੰਘ ਜਗਮੀਤ ਸਿੰਘ ਰਜਿੰਦਰ ਸਿੰਘ ਨਿਰਮਲ ਸਿੰਘ ਸੁਰਜੀਤ ਸਿੰਘ ਸੇਵਾ ਸਿੰਘ ਆਦਿ ਬੁਲਾਰੇ ਆਗੂਆਂ ਨੇ ਟੀ.ਐੱਸ.ਯੂ.ਵੱਲੋਂ ਵਿੱਢੇ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕੀਤੀ ਅਤੇ ਨਿਗਰਾਨ ਇੰਜਨੀਅਰ ਵੰਡ ਬਰਨਾਲਾ ਵੱਲੋਂ ਬਦਲਾ ਲਊ ਭਾਵਨਾ ਤਹਿਤ ਤਪਾ ਉੋਪ ਮੰਡਲ ਦੇ ਤਿੰਨ ਜੇ.ਈ.ਅਤੇ ਇੱਕ ਸ.ਲ.ਮ. ਮੁਅੱਤਲ ਕਰਨ,ਧੂਰੀ ਮੰਡਲ,ਮਲੇਰਕੋਟਲਾ ਮੰਡਲ ਦੇ ਕਾਮਆ ਨੂੰ ਚਾਰਜਸ਼ੀਟਾਂ ਕਰਨ ਨੂੰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਅਧਿਕਾਰੀ ਦੇ ਧੱਕੜ ਤਾਨਾਸ਼ਾਹ ਮੁਲਾਜਮ ਵਿਰੋਧੀ ਵਤੀਰੇ ਖਿਲਾਫ 21 ਅਕਤੂਬਰ ਨੂੰ ਸਰਕਲ ਪੱਧਰੇ ਦਿੱਤੇ ਜਾ ਰਹੇ ਧਰਨੇ ਵਿੱਚ ਵੱਧ ਚੜ੍ਹ ਕੇ ਸਾਮਲ ਹੋਣ ਦੀ ਅਪੀਲ ਕੀਤੀ। ਸਰਕਾਰ ਵੱਲੋਂ ਸ਼ਾਤੀ ਪੂਰਵਕ ਰੋਸ ਵਿਖਾਵਾ ਕਰ ਰਹੇ ਨਿਰਦੋਸ਼ ਲੋਕਾਂ ਨੂੰ ਪੁਲਸ ਵੱਲੋਂ ਗੋਲੀ ਚਲਾਕੇ ਮੌਤ ਦੇ ਘਾਟ ਉਤਾਰਨ ਦੀ ਸ਼ਖਤ ਸ਼ਬਦਾਂ’ਚ ਨਿਖੇਧੀ ਕਰਦਿਆਂ ਭਾਈਚਾਰਕ ਸਾਂਝ ਅਤੇ ਏਕਾ ਬਣਾਈ ਰੱਖਣ ਸੰਘਰਸ਼ਾਂ ਦੀ ਲੜੀ ਜਾਰੀ ਰੱਖਣ ਦੀ ਲੋੜ ਤੇ ਜ਼ੋਰ ਦਿੱਤਾ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ