Thu, 18 April 2024
Your Visitor Number :-   6982524
SuhisaverSuhisaver Suhisaver

ਮਨਜੀਤ ਧਨੇਰ ਦੇ ਹੱਕ ਵਿੱਚ ਕੈਲਗਰੀ ਵਿੱਚ ਰੋਸ ਪ੍ਰਦਰਸ਼ਨ ਤੇ ਵਿਚਾਰ ਚਰਚਾ

Posted on:- 06-11-2019

suhisaver

1997 ਵਿੱਚ ਇੱਕ ਲੜਕੀ ਕਿਰਨਜੀਤ ਨਾਲ ਦਿਨ-ਦਿਹਾੜੇ ਗੈਂਗਰੇਪ ਤੋਂ ਬਾਅਦ ਕਤਲ ਕਰਨ ਦੇ ਮਾਮਲੇ ਵਿੱਚ ਸੰਘਰਸ਼ ਕਰ ਰਹੇ ਆਗੂਆਂ ਵਿੱਚੋਂ ਕਤਲ ਦੇ ਝੂਠੇ ਕੇਸ ਵਿੱਚ ਫਸਾਏ ਗਏ ਮਨਜੀਤ ਧਨੇਰ ਦੀ ਬਿਨਾਂ ਸ਼ਰਤ ਰਿਹਾਈ ਲਈ, ਜਿਥੇ ਪੰਜਾਬ ਵਿੱਚ ਸਾਰੀਆਂ ਲੋਕ ਪੱਖੀ, ਮੁਲਾਜਮ ਤੇ ਮਜਦੂਰ ਜਥੇਬੰਦੀਆਂ ਪਿਛਲ਼ੇ ਇੱਕ ਮਹੀਨੇ ਤੋਂ ਸੰਘਰਸ਼ ਕਰ ਰਹੀਆਂ ਹਨ, ਜਿਸ ਜ਼ੇਲ੍ਹ ਵਿੱਚ ਮਨਜੀਤ ਧਨੇਰ ਬੰਦ ਉਸਦੇ ਬਾਹਰ ਅਣਮਿਥੇ ਸਮੇਂ ਲਈ ਧਰਨਾ ਜਾਰੀ ਹੈ, ਉਥੇ ਵਿਦੇਸ਼ਾਂ ਵਿੱਚ ਲੋਕ ਪੱਖੀ ਤੇ ਇਨਸਾਫ ਪਸੰਦ ਲੋਕ ਵੀ ਮਨਜੀਤ ਧਨੇਰ ਦੇ ਹੱਕ ਵਿੱਚ ਆ ਡਟੇ ਹਨ।ਇਸੇ ਲੜੀ ਵਿੱਚ ਅੱਜ ਨਵੰਬਰ 3 ਦਿਨ ਐਤਵਾਰ ਨੂੰ ਭਾਰੀ ਠੰਡ ਤੇ ਬਰਫਬਾਰੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਸਿੱਖ ਵਿਰਸਾ ਇੰਟਰਨੈਸ਼ਨਲ ਤੇ ਅਦਾਰਾ ਸਰੋਕਾਰਾਂ ਦੀ ਆਵਾਜ਼ ਦੇ ਸੱਦੇ ਤੇ ਮਨਜੀਤ ਧਨੇਰ ਦੇ ਹੱਕ ਵਿੱਚ ਕੋਸੋ ਹਾਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮਨਜੀਤ ਧਨੇਰ ਦੇ ਹੱਕ ਵਿੱਚ ਅਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੇ ਵਿਰੁੱਧ ਜੰਮ ਕੇ ਨਾਹਰੇਬਾਜ਼ੀ ਕੀਤੀ ਗਈ।

ਪ੍ਰਦਰਸ਼ਨਕਾਰੀਆਂ ਵਲੋਂ ਮਨਜੀਤ ਧਨੇਰ ਦੀ ਰਿਹਾਈ ਲਈ ਪੋਸਟਰ ਵੀ ਚੁੱਕੇ ਹਏ ਸਨ।ਇਸ ਮੌਕੇ ਤੇ ਕੋਸੋ ਹਾਲ ਵਿੱਚ ਹੋਏ ਸਮਾਗਮ ਵਿੱਚ ਜਿਥੇ ਮਨਜੀਤ ਧਨੇਰ ਦੀ ਬਿਨਾਂ ਸ਼ਰਤ ਰਿਹਾਈ ਲਈ ਮਤਾ ਪਾਸ ਕੀਤਾ ਗਿਆ, ਜਿਸਨੂੰ ਦਰਸ਼ਕਾਂ ਨੇ ਦੋਨੋ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ, ਉਥੇ ਮਾਸਟਰ ਭਜਨ ਸਿੰਘ ਤੇ ਹਰੀਪਾਲ ਨੇ ਵਿਸਥਾਰ ਵਿੱਚ ਕਿਰਜੀਤ ਕਾਂਡ ਤੇ ਮਨਜੀਤ ਧਨੇਰ ਕੇਸ ਬਾਰੇ ਜਾਣਕਾਰੀ ਦਿੱਤੀ ਅਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਮਨਜੀਤ ਧਨੇਰ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜ਼ੇਲ ਵਿੱਚ ਡੱਕਣ ਦੀ ਨਿਖੇਧੀ ਕੀਤੀ ਗਈ।

Comments

S, Sidhu

ਬਹੁਤ ਵਧੀਆ ਲਗਾ ਇਹ ਖਬਰ ਪੜ ਕੇ. 1982 - 1986 ਵਿਚ ਮੈ U of C ਤੋ B. Comm ਕੀਤੀ ਸੀ ਤੇ ਫਿਰ CA ਉਦੋ ਇਥੇ ਪੰਜਾਬੀ ਲੋਕ ਬਹੁਤ ਘਟ ਸਨ ਤੇ ਇਹ ਸੂਬਾ conservative ਸੋਚ ਵਾਲੇ ਸੀ - ਹੁਣ ਤਾ ਬਹੁਤ ਜਿਆਦਾ ਆਗਾਹ ਸੋਚ ਹੋ ਗਈ ਕਿ ਪਗਾ ਵਾਲੇ ਵੀ ਨੁਮਾਇੰਦੇ ਚੁਨੇ ਜਾਣ ਲਗ ਪੇ

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ