Tue, 16 April 2024
Your Visitor Number :-   6976503
SuhisaverSuhisaver Suhisaver

ਪਾਲੀ ਵਿਰਕ ਨੂੰ ਸਦਮਾ-ਕੁੰਡਾ ਸਿੰਘ ਧਾਲੀਵਾਲ ਦਾ ਦੇਹਾਂਤ

Posted on:- 21-03-2013

ਕੁੰਡਾ ਸਿੰਘ ਧਾਲੀਵਾਲ 88 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ਹਨ।  ਕੁੰਡਾ ਸਿੰਘ ਧਾਲੀਵਾਲ ਕੈਲਗਰੀ ਨਿਵਾਸੀ ਨਾਮਵਰ ਸ਼ਖ਼ਸੀਅਤ ਲਿਬਰਲ ਪਾਰਟੀ ਦੇ ਮੰਨੇ ਹੋਏ ਬੁਲਾਰਿਆਂ ਵਿੱਚੋਂ ਇੱਕ  ਦਰਸ਼ਨ ਸਿੰਘ ਧਾਲੀਵਾਲ ਦੇ ਪਿਤਾ ਜੀ ਅਤੇ ਉੱਘੇ ਵਪਾਰੀ ਪਾਲੀ ਵਿਰਕ ਦੇ ਸਹੁਰਾ ਸਾਹਿਬ ਸਨ।

ਕੁੰਡਾ ਸਿੰਘ ਧਾਲੀਵਾਲ ਦਾ ਅੰਤਿਮ ਸਸਕਾਰ ਸ਼ਨਿੱਚਰਵਾਰ 23 ਮਾਰਚ, 2 ਵਜੇ 3219 4st NW ਵਾਲੇ Funeral Home ਵਿਚ ਹੋਵੇਗਾ ਤੇ ਅੰਤਿਮ ਅਰਦਾਸ ਗੁਰਦਵਾਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਹੋਵੇਗੀ। ਇਹਨਾਂ ਦਾ ਪਿਛਲਾ ਪਿੰਡ ਚੀਮਣਾ (ਜਗਰਾਉ) ਜ਼ਿਲ੍ਹਾ ਲੁਧਿਆਣਾ ਹੈ। ਪਿੱਛੇ ਰਹਿ ਗਏ ਦੁਖੀ ਪਰਿਵਾਰ ਵਿੱਚ ਉਹਨਾਂ ਦੀ ਧਰਮ ਪਤਨੀ ਤੋਂ ਇਲਾਵਾ 3 ਬੇਟੇ ਅਤੇ 5 ਬੇਟੀਆਂ ਦੇ ਬਾਪ ਸਵਰਗੀ ਕੁੰਡਾ ਸਿੰਘ ਧਾਲੀਵਾਲ  ਦੇ ਪਰਿਵਾਰ ਵਿੱਚ 3 ਨੂੰਹਾਂ ,3 ਪੋਤੇ, 2 ਪੋਤੀਆਂ, 6 ਦੋਹਤੇ ,4 ਦੋਹਤੀਆਂ,2 ਪੜਦੋਹਤੇ  ਅਤੇ 6 ਪੜਦੋਹਤੀਆਂ ਹਨ।

ਕੁੰਡਾ ਸਿੰਘ ਧਾਲੀਵਾਲ ਬੜੇ ਮਿਲਾਪੜੇ, ਸ਼ਾਂਤ ਅਤੇ ਦਾਨੀ ਸੁਭਾਅ ਦੇ ਸਨ। 1982 ਵਿਚ ਕੈਨੇਡਾ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਖੇਤੀ ਬਾੜੀ ਵਿਚ ਸਖ਼ਤ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਉੱਚ ਵਿਦਿਆ ਦਵਾਈ। ਕੁੰਡਾ ਸਿੰਘ ਧਾਲੀਵਾਲ ਦੇ ਅਕਾਲ ਚਲਾਣੇ ਉੱਤੇ ਦਰਸ਼ਨ ਸਿੰਘ ਕੰਗ ਐੱਮ ਐੱਲ ਏ,ਅਲਬਰਟਾ ਦੇ ਸਰਵਿਸਜ਼ ਮਨਿਸਟਰ ਸ: ਮਨਮੀਤ ਸਿੰਘ ਭੁੱਲਰ, ਅਵਿਨਾਸ਼ ਖੰਗੂੜਾ,ਡੈਨ ਸਿੱਧੂ,ਗੁਰਵਰਿੰਦਰ ਸਿੰਘ ਧਾਲੀਵਾਲ,ਹਰਮੀਤ ਸਿੰਘ ਖੁੱਡੀਆਂ,ਗੁਰਦੀਪ ਧਾਲੀਵਾਲ,ਨੇ ਪਰਿਵਾਰ ਨਾਲ ਪਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਦੁੱਖ ਦਾ ਇਜ਼ਹਾਰ ਕੀਤਾ।

-ਹਰਬੰਸ ਬੁੱਟਰ, ਕੈਲਗਰੀ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ