Thu, 25 April 2024
Your Visitor Number :-   7000964
SuhisaverSuhisaver Suhisaver

ਖਾਲਸਾ ਕਾਲਜ ਮਾਹਿਲਪੁਰ ਵਿੱਚ ਸੂਬਾ ਪੱਧਰੀ ਸਾਹਿਤਕ ਸਮਾਗਮ

Posted on:- 22-03-2013

suhisaver

ਮਾਹਿਲਪੁਰ: ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿੱਚ ਸਾਹਿਤ ਸਭਾ ਭਲੂਰ ਜ਼ਿਲ੍ਹਾ ਮੋਗਾ ਵੱਲੋਂ ਸਿੱਖ ਵਿੱਦਿਅਕ ਕੌਂਸਲ ਮਾਹਿਲਪੁਰ ਦੇ ਸਹਿਯੋਗ ਨਾਲ ਪੰਜਾਬੀ ਮਾਂ ਬੋਲੀ ਤੇ ਪੰਜ਼ਾਬੀ ਸਾਹਿਤ ਨੂੰ ਸਮਰਪਿਤ ਸੂਬਾ ਪੱਧਰੀ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ  ਕਾਲਜ ਦੇ ਪ੍ਰਿੰਸੀਪਲ ਡਾ ਸੁਰਜੀਤ ਸਿੰਘ ਰੰਧਾਵਾ, ਪਰਵਾਸੀ ਲੇਖਕ ਹਰਭਜ਼ਨ ਸਿੰਘ ਅਤੇ ਉੱਘੇ ਲੇਖਕ ਅਮਰੀਕ ਸਿੰਘ ਤਲਵੰਡੀ ਨੇ ਸਾਂਝੇ ਤੌਰ ’ਤੇ ਕੀਤੀ।  ਮੁੱਖ ਮਹਿਮਾਨ ਵਜੋਂ ਮਨਜੀਤ ਸਿੰਘ ਲਾਲੀ , ਰੁਪਿੰਦਰ ਸਿੰਘ ਕੁਹਾਰਪੁਰੀ ,ਪਰਮਜੀਤ ਸਿੰਘ ਕਾਹਮਾਂ,ਹਰਬੰਸ ਰਾਏ , ਪ੍ਰੋ ਸਰਦੂਲ ਸਿੰਘ ਅਤੇ ਪ੍ਰੋ ਲਖਵਿੰਦਰ ਸਿੰਘ ਵਜੋਂ ਹਾਜ਼ਰ ਸਨ।
                             
ਇਸ ਸਾਹਿਤਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਘੇ ਲੇਖਕ ਅਮਰੀਕ ਸਿੰਘ ਤਲਵੰਡੀ ਵਲੋਂ ਆਪਣੇ ਸਮੁੱਚੇ ਜੀਵਨ ਦਾ ਸੰਖੇਪ ਸ਼ਬਦਾਂ ਵਿੱਚ ਅਨਭੁਵ ਦਰਸ਼ਕਾਂ ਨਾਲ ਸਾਂਝਾ ਕਰਦਿਆਂ ਆਖਿਆ ਕਿ ਪੰਜਾਬ ਦੇ ਲੋਕ ਖੁਦ ਆਪ ਹੀ ਪੰਜਾਬੀ ਭਾਸ਼ਾ ਸਮੇਤ ਮਾਂ ਬੋਲੀ ਪੰਜਾਬੀ ਨੂੰ ਨਜ਼ਰ ਅੰਦਾਜ਼ ਕਰ ਰਹੇ ਹਨ । ਦੁੱਖ ਦੀ ਗੱਲ ਹੈ ਕਿ ਖੁਦ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਨੂੰ ਆਪਣਾ ਦੱਸਣ ਵਾਲਿਆਂ ਦੇ ਘਰਾਂ ਮੁਹਰੇ ਨੇਮ ਪਲੇਟਾਂ ਅੰਗ੍ਰੇਜ਼ੀ ਭਾਸ਼ਾ ਵਿੱਚ ਲੱਗੀਆਂ ਹੋਈਆਂ ਹਨ ਤੇ ਉਹਨਾਂ ਦੇ ਘਰਾਂ ਵਿੱਚ ਭੂਆ , ਚਾਚੇ , ਚਾਚੀ ਸਮੇਤ ਹੋਰ ਸਬੰਧਤ ਲੋਕਾਂ ਨੂੰ ਆਂਟੀ ,ਅੰਕਲ ਜਾਂ ਹੋਰ ਅਗ੍ਰੇਜ਼ੀ ਸ਼ਬਦਾਂ ਨਾਲ ਬੋਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਪੰਜਾਬ ਦੇ ਵੱਡੀ ਗਿਣਤੀ ਵਿੱਚ ਪਰਿਵਾਰਾਂ ਦੇ ਬੱਚੇ ਚਾਚੀ, ਤਾਈ, ਫੁੱਫੜ ਭੂਆ ਸਮੇਤ ਹੋਰ ਬਾਹੁਤ ਸਾਰੇ ਰਿਸ਼ਤਿਆਂ ਨੂੰ ਭੁੱਲਾ ਚੁੱਕੇ ਹਨ । ਉਹਨਾਂ ਕਿਹਾ ਕਿ ਸ਼ਰਮ ਆਉਂਦੀ ਹੈ ਜਦ ਇੱਕ ਪੰਜਾਬਣ ਮੁਟਿਆਰ ਆਪਣੇ ਬੱਚੇ ਨੂੰ ਨੱਕ ਦੀ ਥਾਂ ਇਹ ਪੁੱਛਦੀ ਹੈ ਕਿ ਤੇਰਾ ਨੋਜ਼ , ਈਅਰ ਅਤੇ ਆਈ ਕਿੱਥੇ ਹਨ। ਉਹਨਾਂ ਕਿਹਾ ਕਿ ਬੱਚੇ ਨੂੰ ਅੰਗ੍ਰੇਜ਼ੀ ਖੁਦ ਸਾਡੀ ਆਪਣੀ ਨਵੀਂ ਪਨੀਰੀ ਸਿਖਾਲ ਰਹੀ ਹੈ, ਪ੍ਰ੍ਰੰਤੂ ਜੇਕਰ ਸਾਡੀ ਨਵੀਂ ਪੀੜ੍ਹੀ ਆਪਣੇ ਬੱਚੇ ਨੂੰ ਨੋਜ਼ ਦੀ ਥਾਂ ਨੱਕ , ਆਈ ਦੀ ਥਾਂ ਅੱਖਾਂ ਅਤੇ ਈਅਰ ਦੀ ਥਾਂ ਕੰਨ ਬਾਰੇ ਖੁਦ ਬੋਲਣ ਲਈ ਕਹਿ ਰਹੀ ਹੈ ਤਾਂ ਇਸ ਵਿੱਚ ਪੰਜਾਬੀ ਭਾਸ਼ਾ ਦਾ ਰਹਿੰਦਾ ਬੇੜਾ ਵੀ ਗਰਕ ਹੋ ਜਾਵੇਗਾ।  ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਅੰਗ੍ਰੇਜ਼ੀ ਦੀ ਸਖਤ ਲੋੜ ਹੈ, ਪ੍ਰੰਤੂ ਆਪਣੇ ਵਿਰਸੇ ਬਾਰੇ ਭੁੱਲਣਾ ਅਤੇ ਭਲਾਉਣਾ ਮਾੜੀ ਗੱਲ ਹੈ । ਪੰਜਾਬ ਦੇ ਸੱਭਿਆਚਾਰ ਅਤੇ ਮਾਂ ਬੋਲੀ ਨੂੰ ਸੰਭਾਲਣ ਦੀ ਵੱਡੇ ਪੱਧਰ ’ਤੇ ਲੋੜ ਹੈ।

ਇਸ ਮੌਕੇ ਮਾਲਵੇ ਦੇ ਉਘੇ ਗਾਇਕਾਂ ਅਤੇ ਸ਼ਾਇਰਾਂ ਵਲੋਂ ਆਪਣੇ ਨਵੇਕਲੇ ਅੰਦਾਜ਼ ਨਾਲ ਆਪਣੀਆਂ ਰਚਨਾਵਾਂ ਦਾ ਗੁਣਗਾਨ ਕਰਦਿਆਂ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਵਲੋਂ ਪੰਜਾਬੀ ਦੇ ਉਘੇ ਗਾਇਕਾਂ ਲਾਲ ਚੰਦ ਯਮਲਾ ਜੱਟ , ਬੀਬੀ ਸੁਰਿਦਰ ਕੌਰ ਤੋ ਇਲਾਵਾ ਗਾਇਕ ਜੋੜੀ ਮੁਹੰਕਦ ਸਦੀਕ-ਰਣਜੀਤ ਕੌਰ , ਦੇ ਗੀਤ ਗਾਕੇ ਸਮੁੱਚੇ ਪੰਡਾਲ ਵਿੱਚ ਹਾਜ਼ਰ ਕਾਲਜ ਦੇ ਐੱਮ ਏ ਵਿਭਾਗ ਦੇ ਵਿਦਿਆਰਥੀਆਂ ਦੇ ਮਨ ਮੋਹ ਲਏ।

ਇਸ ਮੌਕੇ ਬਲਵਿੰਦਰ ਸਿੰਘ ਚਾਨੀ ,ਜਸਵੀਰ ਸਿੰਘ ਧੀਮਾਨ , ਬਲੋਰ ਸਿੰਘ ਬਾਜ਼ ,ਪਰਮਜੀਤ ਸਿੰਘ ਕਾਹਮਾਂ, ਪ੍ਰੋ ਸਰਦੂਲ ਸਿੰਘ, ਪ੍ਰੋ ਲਖਵਿੰਦਰ ਸਿੰਘ , ਪ੍ਰੋ ਜੇ ਬੀ ਸੇਖੋ, ਗੁਰਚਰਨ ਸਿੰਘ ਨੂਰਪੁਰ, ,ਲੱਕੀ ਸ਼ਾਹ , ਜਸਵੀਰ ਭਲੂਰੀਆ, ਪਰਵਾਸੀ ਸ਼ਾਇਰ ਹਰਭਜ਼ਨ ਸਿੰਘ , ਪੰਜਾਬੀ ਗਾਇਕ ਹਰਭਜਨ ਸਿੰਘ , ਸਤਿਆਪਾਲ ਖੁੱਲਰ , ਅਵਤਾਰ ਸਿੰਘ ਪੱਖੋਵਾਲ, ਜ਼ਗਦੀਸ਼ ਸਿੰਘ ਸੰਧੂ ,ਕਰਮਜੀਤ ਸਿੰਘ ਗਰੇਵਾਲ, ਸ਼ਿਵ ਕੁਮਾਰ ਬਾਵਾ, ਜਸਵੀਰ ਸਿੰਘ ਧੀਮਾਨ, ਕੁਲਦੀਪ ਰਾਮ ਪੱਟੀ, ਬਲਜਿੰਦਰਮਾਨ, ਡਾ ਜਗਤਾਰ ਮਿਸਤਰੀ ਕੋਟਫਤੂਹੀ, ਪ੍ਰੋ ਸੰਧੂ ਵਰਿਆਣਵੀ , ਪ੍ਰਿੰਸੀਪਲ ਸਰਵਣ ਸਿੰਘ, ਸੁਖਦੇਵ ਨਡਾਲੋ , ਹਰਬੰਸ ਰਾਏ, ਪ੍ਰੋ ਜਸਵਿੰਦਰ ਸਿੰਘ ਮੁੱਖੀ ਪੰਜਾਬੀ ਵਿਭਾਗ ਖਾਲਸਾ ਕਾਲਜ਼ ਮਾਹਿਲਪੁਰ, ਪ੍ਰੋ ਜਸਵਿੰਦਰ ਸਿੰਘ ਮੁੱਖੀ ਅਰਥ ਸ਼ਾਸ਼ਤਰ, ਪ੍ਰੋ ਬਲਬੀਰ ਕੌਰ ਰੀਹਲ, ਪ੍ਰੋ ਪ੍ਰਭਜੋਤ ਕੌਰ, ਸ ਰੁਪਿੰਦਰ ਸਿੰਘ ਕਹਾਰਪੁਰ, ਗੁਰਜੰਟ ਸਿੰਘ ਕਲਸੀ, ਚਮਨ ਸੁਰਜੀਤ, ਗੁਰਮੇਲ ਸਿੰਘ ਕੋਮਲ, ਸ਼ਮਿੰਦਰ ਸਿੰਘ ਸਿੱਧੂ , ਜੈ ਰਾਮ ਰਾਓ , ਜਗਦੇਵ ਸਿੰਘ ਢਿੱਲੋ, ਕਿਰਨਦੀਪ ਸਿੰਘ ਬੰਬੀਹਾ, ਪਾਲ ਸਿੰਘ ਭਲੂਰ, ਕਰਮਜੀਤ ਸਿੰਘ ਭਲੂਰ, ਮਨੋਜ ਬਰਗਾੜੀ, ,ਤਨਵੀਰ ਕੌਰ, ਸਵਿੰਦਰ ਕੌਰ ਸਮੇਤ ਮਾਲਵੇ ਦੇ 100 ਦੇ ਕਰੀਬ ਸ਼ਾਇਰਾਂ ਨੇ ਆਪਣੀ ਸ਼ਾਇਰੀ ਨਾਲ ਦਰਸ਼ਕਾਂ ਨੂੰ ਕੀਲਕੇ ਰੱਖ ਦਿੱਤਾ। ਇਸ ਮੌਕੇ ਹੋਰਨਾ ਤੋ ਇਲਾਵਾ ਉਘੇ ਸ਼ਾਇਰ ਪ੍ਰੋ ਵਰਿਆਮ ਸਿੰਘ ਸੰਧੂ, ਅਵਤਾਰ ਸਿੰਘ ਸੰਧੂ, ਸੋਮ ਦਤ ਦਲਗੀਰ, ਜਸਬੀਰ ਬੇਗਮਪੁਰੀ, ਪ੍ਰੋ ਪਾਨ ਸਿੰਘ, ਪ੍ਰੋ ਪਵਨਦੀਪ ਚੀਮਾ ਸਮੇਤ ਕਾਲਜ ਦੇ ਐਮ ਏ +2 ਭਾਗ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ ।

ਸਮਾਗਮ ਦੇ ਅੰਤ ਵਿੱਚ ਧੰਨਵਾਦ ਕਾਲਜ ਦੇ ਪ੍ਰਿੰਸੀਪਲ ਡਾ ਸੁਰਜੀਤ ਸਿੰਘ ਰੰਧਾਵਾ ਵਲੋਂ ਕੀਤਾ ਗਿਆ। ਸਮੁੱਚੇ ਸਮਾਗਮ ਦੇ ਸਟੇਜ ਸੰਚਾਲਨ ਦੇ ਫਰਜ਼ ਜਸਵੀਰ ਸਿੰਘ ਭਲੂਰੀਆ ਵਲੋਂ ਬਾਖੂਬੀ ਨਿਭਾਏ ਗਏ।

-ਸ਼ਿਵ ਕੁਮਾਰ ਬਾਵਾ

Comments

Freddy

Now I feel stidup. That's cleared it up for me

SagOZ

Drug information leaflet. Long-Term Effects. <a href="https://viagra4u.top">how to get generic viagra without insurance</a> in USA. Best information about medication. Read information here. <a href=https://www.arewa24news.com/jiragen-yakin-nijeriya-sun-yi-kuskuren-jefa-bam-kan-fararen-hula/#comment-66199>Everything information about medication.</a> <a href=https://oldnatty.com/death-in-5-sets/#comment-857587>Best about medicine.</a> <a href=https://amp.en.vaskar.co.in/translate/1?to=ru&from=en&source=Medicament%20information%20leaflet.%20What%20side%20effects%3F%20%3Ca%20href%3D%22https%3A%2F%2Fprednisone4u.top%22%3Ecost%20prednisone%20pills%3C%2Fa%3E%20in%20Canada.%20Everything%20information%20about%20medicine.%20Get%20now.%20%0D%0A%3Ca%20href%3Dhttps%3A%2F%2Fcredibleresearchsources.com%2Fstudy-hall%2Frequest%2Factual-information-about-medicine%3EActual%20information%20about%20medicine.%3C%2Fa%3E%20%3Ca%20href%3Dhttp%3A%2F%2Ffotodatabank.seniorennet.be%2Fdetail.php%3FfotoID%3D11823%26cat%3D60%26start%3D0%3ESome%20what%20you%20want%20to%20know%20about%20medicament.%3C%2Fa%3E%20%3Ca%20href%3Dhttps%3A%2F%2Falmohaimeed.net%2Fm%2Far%2F154%3EActual%20what%20you%20want%20to%20know%20about%20medicine.%3C%2Fa%3E%20%20f11c3_4%20&result=%D0%98%D0%BD%D1%84%D0%BE%D1%80%D0%BC%D0%B0%D1%86%D0%B8%D0%BE%D0%BD%D0%BD%D1%8B%D0%B9%20%D0%BB%D0%B8%D1%81%D1%82%D0%BE%D0%BA%20%D0%BF%D0%BE%20%D0%BB%D0%B5%D0%BA%D0%B0%D1%80%D1%81%D1%82%D0%B2%D0%B5%D0%BD%D0%BD%D1%8B%D0%BC%20%D1%81%D1%80%D0%B5%D0%B4%D1%81%D1%82%D0%B2%D0%B0%D0%BC.%20%D0%9A%D0%B0%D0%BA%D0%B8%D0%B5%20%D0%BF%D0%BE%D0%B1%D0%BE%D1%87%D0%BD%D1%8B%D0%B5%20%D1%8D%D1%84%D1%84%D0%B5%D0%BA%D1%82%D1%8B%3F%20%3Ca%20href%3D%22https%3A%2F%2Fprednisone4u.top%22%20%3E%20%D1%81%D1%82%D0%BE%D0%B8%D0%BC%D0%BE%D1%81%D1%82%D1%8C%20%D1%82%D0%B0%D0%B1%D0%BB%D0%B5%D1%82%D0%BE%D0%BA%20%D0%BF%D1%80%D0%B5%D0%B4%D0%BD%D0%B8%D0%B7%D0%BE%D0%BD%D0%B0%3C%2Fa%3E%20%D0%B2%20%D0%9A%D0%B0%D0%BD%D0%B0%D0%B4%D0%B5.%20%D0%92%D1%81%D1%8F%20%D0%B8%D0%BD%D1%84%D0%BE%D1%80%D0%BC%D0%B0%D1%86%D0%B8%D1%8F%20%D0%BE%20%D0%BC%D0%B5%D0%B4%D0%B8%D1%86%D0%B8%D0%BD%D0%B5.%20%D0%98%D0%B4%D0%B8%20%D1%81%D0%B5%D0%B9%D1%87%D0%B0%D1%81%20%D0%B6%D0%B5.%20%3Ca%20href%3Dhttps%3A%2F%2Fcredibleresearchsources.com%2Fstudy-hall%20%2F%20request%20%2F%20actual-information-about-medicine%3E%D0%B0%D0%BA%D1%82%D1%83%D0%B0%D0%BB%D1%8C%D0%BD%D0%B0%D1%8F%20%D0%B8%D0%BD%D1%84%D0%BE%D1%80%D0%BC%D0%B0%D1%86%D0%B8%D1%8F%20%D0%BE%20%D0%BC%D0%B5%D0%B4%D0%B8%D1%86%D0%B8%D0%BD%D0%B5.%3C%20%2F%20a%3E%20%3Ca%20href%3Dhttp%3A%2F%2Ffotodatabank.seniorennet.be%2Fdetail.php%3FfotoID%3D11823%26cat%3D60%26start%3D0%3E%D0%BD%D0%B5%D0%BA%D0%BE%D1%82%D0%BE%D1%80%D1%8B%D0%B5%20%D0%B8%D0%B7%20%D1%82%D0%BE%D0%B3%D0%BE%2C%20%D1%87%D1%82%D0%BE%20%D0%B2%D1%8B%20%D1%85%D0%BE%D1%82%D0%B8%D1%82%D0%B5%20%D0%B7%D0%BD%D0%B0%D1%82%D1%8C%20%D0%BE%20%D0%BB%D0%B5%D0%BA%D0%B0%D1%80%D1%81%D1%82%D0%B2%D0%B0%D1%85.%3C%2Fa%3E%20%3Ca%20href%3Dhttps%3A%2F%2Falmohaimeed.net%2Fm%20%2F%20ar%20%2F%20154%3E%D1%84%D0%B0%D0%BA%D1%82%D0%B8%D1%87%D0%B5%D1%81%D0%BA%D0%B8%D0%B5%20%D0%B4%D0%B0%D0%BD%D0%BD%D1%8B%D0%B5%2C%20%D0%BA%D0%BE%D1%82%D0%BE%D1%80%D1%8B%D0%B5%20%D0%B2%D1%8B%20%D1%85%D0%BE%D1%82%D0%B8%D1%82%D0%B5%20%D0%B7%D0%BD%D0%B0%D1%82%D1%8C%20%D0%BE%20%D0%BC%D0%B5%D0%B4%D0%B8%D1%86%D0%B8%D0%BD%D0%B5.%3C%20%2F%20a%3E%20f11c3_4>Actual news about medicines.</a> 00ffa41

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ