Fri, 19 April 2024
Your Visitor Number :-   6985124
SuhisaverSuhisaver Suhisaver

ਬਾਲ ਪੁਸਤਕ ‘ ਨਰਸਰੀ ਗਿਆਨ ਰਿਸ਼ਮਾਂ ' ਰਿਲੀਜ

Posted on:- 31-07-2013

suhisaver

ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਮਾਹਿਲਪੁਰ ਵੱਲੋਂ  ਚਿੱਤਰਕਾਰ ਕੁਲਵਿੰਦਰ ਕੌਰ ਰੁਹਾਨੀ  ਦੀ ਬਾਲ ਪੁਸਤਕ ‘ਨਰਸਰੀ ਗਿਆਨ ਰਿਸ਼ਮਾਂ ' ਰਿਲੀਜ ਕੀਤੀ ਗਈ। ਇਸ ਬਾਲ ਪੁਸਤਕ ਨੂੰ ਰਿਲੀਜ ਕਰਦਿਆਂ ਕੈਨੇਡਾ ਵਸਦੇ ਉੱਘੇ ਪਰਵਾਸੀ ਕਾਰਟੂਨਿਸਟ ਇੰਦਰਜੀਤ ਸਿੰਘ ਸੱਚਦੇਵਾ ਨੇ ਕਿਹਾ ਕਿ ਕੁਲਵਿੰਦਰ ਕੌਰ ਨੇ ਜਿਥੇ ਆਪਣੀ ਨਿਵੇਕਲੀ ਚਿੱਤਰਕਾਰੀ ਨਾਲ ਬਾਲ ਜਗਤ ਵਿਚ ਮਾਣ ਹਾਸਲ ਕੀਤਾ ਹੈ, ਉੱਥੇ ਹੁਣ ਸਾਹਿਤ ਸਿਰਜਣਾ ਨਾਲ ਵੀ ਮੱਲਾਂ ਮਾਰ ਰਹੀ ਹੈ।

ਉਹਨਾਂ ਕਿਹਾ ਕਿ ਬਲਜਿੰਦਰ ਮਾਨ ਨੇ ਨਵੇਂ ਲਿਖਾਰੀਆਂ ਨੂੰ ਸਰਪ੍ਰਸਤੀ ਦੇ ਕੇ ਮਾਹਿਲਪੁਰ ਨੂੰ ਬਾਲ ਜਗਤ ਵਿੱਚ ਚੰਨ ਵਾਂਗ ਚਮਕਾ ਦਿੱਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਣ ਰਾਮ ਭਾਟੀਆ, ਰਜਿੰਦਰ ਸਿੰਘ, ਮਨਜੀਤ ਕੌਰ ਮਾਨ, ਬਾਲ ਲੇਖਕਾ ਸੁਖਚੰਚਲ ਕੌਰ ਨੰਨੂੰ, ਬੀਬੀ ਸੁਰਿੰਦਰ ਕੌਰ, ਹਰਮਨਪ੍ਰੀਤ ਕੌਰ, ਤਨਵੀਰ ਮਾਨ, ਰਵਨੀਤ ਕੌਰ , ਪੰਮੀ ਖੁਸ਼ਹਾਲਪੁਰੀ, ਸ਼ਿਵ ਕੁਮਾਰ ਬਾਵਾ, ਗੁਰਦੇਵ ਸਿੰਘ ਚੱਕ ਕਟਾਰੂ ਆਦਿ ਸ਼ਖ਼ਸੀਅਤਾਂ ਵੀ ਹਾਜ਼ਰ ਸਨ।

ਇਸ ਮੌਕੇ ਸੁਰ ਸੰਗਮ ਵਿਦਿਅਕ ਟਰੱਸਟ ਵਲੋਂ ਕੁਲਵਿੰਦਰ ਕੌਰ ਰੁਹਾਨੀ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਧੰਨਵਾਦ ਬਲਜਿੰਦਰ ਮਾਨ ਹੁਰਾਂ ਕੀਤਾ।

 - ਸ਼ਿਵ ਕੁਮਾਰ ਬਾਵਾ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ