Fri, 19 April 2024
Your Visitor Number :-   6983162
SuhisaverSuhisaver Suhisaver

ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ

Posted on:- 07-08-2013

suhisaver

ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ. ਐਮ. ਓ. ਡਾ. ਸੁਰਿੰਦਰ ਸਿੰਘ ਦਰਦੀ ਦੀ ਅਗਵਾਈ ਹੇਠ ਪਿੰਡ ਖੜਕਾਂ ਅਤੇ ਜਹਾਨ ਖੇਲਾਂ ਅਤੇ ਚੱਬੇਵਾਲ ਇਲਾਕੇ ਦੇ ਪਿੰਡਾਂ ਵਿਖੇ ਤੰਬਾਕੂ ਐਕਟ ਅਧੀਨ ਆਸ-ਪਾਸ ਦੇ ਢਾਬਿਆਂ, ਅਹਾਤਿਆਂ, ਹਲਵਾਈਆਂ ਦੀਆਂ ਦੁਕਾਨਾ, ਸਰਕਾਰੀ ਦਫਤਰਾਂ ਆਦਿ ਵਿਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਮੁਹਿੰਮ ਦੀ ਟੀਮ ਵਿਚ ਸਿਹਤ ਵਿਭਾਗ ਦੇ ਇੰਸਪੈਕਟਰ ਅੰਮ੍ਰਿਤ ਚਮਕੌਰ ਸਿੰਘ, ਗੁਰਮੇਲ ਸਿੰਘ ਐਮ. ਪੀ. ਐਚ. ਡਬਲਯੂ, ਵਿਕਰਮ ਲਖਨਪਾਲ, ਦਲਜੀਤ ਸਿੰਘ, ਚੰਦਰ ਮੋਹਣ, ਰਾਜੇਸ਼ ਕੁਮਾਰ ਨੇ ਜਾਂਚ ਦੌਰਾਨ ਦਰਜਨ ਦੇ ਕਰੀਬ ਸਿਗਰਟ-ਬੀੜੀ ਪੀਣ ਵਾਲਿਆਂ ਦੇ 15 ਤੋਂ ਵੱਧ ਚਲਾਨ ਕੱਟੇ।

ਇਸ ਮੌਕੇ ਹੈਲਥ ਇੰਸਪੈਕਟਰ ਅਮਿ੍ਰਤ ਚਮਕੌਰ ਸਿੰਘ ਨੇ ਲੋਕਾਂ ਨੂੰ ਜਾਗਰੂਕ ਕਰਦਿਆ ਦੱਸਿਆ ਕਿ ਤੰਬਾਕੂ ਦੇ ਸੇਵਨ ਨਾਲ ਸਾਹ ਦੀਆਂ ਬਿਮਾਰੀਆਂ, ਟੀ. ਬੀ., ਮੂੰਹ ਦਾ ਕੈਂਸਰ, ਗਲ੍ਹੇ ਦਾ ਕੈਂਸਰ, ਅਤੇ ਦਿਲ ਦੀਆਂ ਬਿਮਾਰੀਆ ਹੁੰਦੀਆਂ ਹਨ। ਇਸ ਮੌਕੇ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਨਾ ਕਰਨ ਸਬੰਧੀ ‘ਨੋ ਸਮੋਕਿੰਗ’ ਦੇ ਬੋਰਡ ਵੀ ਲਗਾਏ ਗਏ।

-ਸ਼ਿਵ ਕੁਮਾਰ ਬਾਵਾ –

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ