Tue, 16 April 2024
Your Visitor Number :-   6976844
SuhisaverSuhisaver Suhisaver

ਪੰਜਾਬ ਸਰਕਾਰ ਅਤੇ ਸਿਹਤ ਡਾਇਰੈਕਟਰ ਵਿਰੁੱਧ ਨਾਅਰੇਬਾਜ਼ੀ

Posted on:- 09-02-2014

suhisaver

- ਸ਼ਿਵ ਕੁਮਾਰ ਬਾਵਾ

ਮਰਨ ਵਰਤ ਤੀਸਰੇ ਦਿਨ ਵਿੱਚ ਪੁੱਜਾ

ਹੁਸ਼ਿਆਰਪੁਰ: ਸਿਵਲ ਸਰਜਨ ਦਫਤਰ ਹੁਸ਼ਿਆਪੁਰ ਦੇ ਸਾਹਮਣੇ ਬੈਠੀਆਂ ਕੰਟਰੈਕਟ ਫੀਮੇਲ ਵਰਕਰਾ ਬੀਤੇ ਦਿਨੀਂ ਪੰਜਾਬ ਸਰਕਾਰ ਅਤੇ ਸਿਹਤ ਡਾਇਰੈਕਟਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ ਗਈ । ਇਸ ਮੋਕੇ ਧਰਨੇ ਨੂੰ ਹੋਰ ਵੀ ਹੁੰਗਾਰਾ ਮਿਲਿਆ ਜਦੋਂ ਪੀ ਐਚ ਸੀ ਭੂੰਗਾ ਬਲਾਕ ਤੋਂ ਵੱਡੀ ਪੱਧਰ ਤੇ ਰੈਗੂਲਰ ਮਲਟੀਪਰਪਜ ਯੂਨੀਅਨ ਨੇ ਧਰਨੇ ਤੇ ਬੈਠੀਆਂ ਵਰਕਰਾਂ ਨੂੰ ਆਪਣਾ ਸਮਰਥਨ ਦੇ ਦਿੱਤਾ । ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਵਿੰਦਰ ਕੋਰ ਨੇ ਦੱਸਿਆ ਕਿ ਡਾਇਰੈਕਟਰ ਸਿਹਤ ਦਫਤਰ ਅੱਗੇ ਮਰਨ ਵਰਤ ਤੀਜੇ ਦਿਨ ਵਿੱਚ ਸਾਮਿਲ ਹੋ ਗਿਆ ਅਤੇ ਤੱਕ ਪੰਜਾਬ ਸਰਕਾਰ ਦੇ ਕੰਨ ਤੇ ਜੂੰ ਵੀ ਨਹੀਂ ਸਰਕੀ ।

ਉਧਰ ਮਰਨ ਵਰਤ ਤੇ ਬੈਠੀਆ ਵਰਕਾਰਾ ਦੀ ਹਾਲਤ ਖਰਾਬ ਹੋਣ ਲੱਗ ਪਈ ਹੈ । ਇਸ ਮੋਕੇ ਉਹਨਾ ਇਹ ਵੀ ਦੱਸਿਆ ਇਕ ਪਾਸੇ ਤਾ ਪੰਜਾਬ ਸਰਕਾਰ ਨੰਨੀ ਛਾਂ ਵਰਗੀ ਪੰਜਬ ਵਿੱਚ ਮੁਹਿਮ ਚਲਾ ਰਹੀ ਹੈ ਦੂਜੇ ਪਾਸੇ ਪੰਜਾਬ ਦੀਆ ਧੀਆਂ ਰੁਜਗਾਰ ਦੀ ਖਾਤਰ ਸੜਕਾ ਤੇ ਰੁੱਲ ਰਹੀਆ ਹਨ। ਉਹਨਾਂ ਕਿਹਾ ਕਿ ਇਥੋਂ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਦੀ ਕਹਿਣੀ ਤੇ ਕਥਨੀ ਵਿੱਚ ਬਹੁਤ ਫਰਕ ਹੈ ।

ਇਸ ਮੌਕੇ ਉਹਨਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮਰਨ ਵਰਤ ਤੇ ਬੈਠੀਆਂ ਕੁੜੀਆਂ ਦਾ ਕੋਈ ਨੁਕਸਾਨ ਹੋ ਗਿਆ ਤਾਂ ਇਸਦੀ ਸਾਰੀ ਜ਼ਿੰਮੇਵਾਰੀ ਸਿਹਤ ਡਾਇਰੈਕਟਰ ਅਤੇ ਪੰਜਾਬ ਸਰਕਾਰ ਦੀ ਹੋਵੇਗੀ ਤੇ ਆਉਣ ਵਾਲੀਆ ਲੋਕ ਸਭਾ ਚੋਣਾਂ ਵਿੱਚ ਪੰਜਾਬ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ । ਇਸ ਮੌਕੇ ਉਹਨਾਂ ਸਮੂਹ ਜ਼ਿਲ੍ਹੇ ਦੀਆਂ ਫੀਮੇਲ ਕੈਨਟੈਰਕਟ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੰਮ ਬੰਦ ਕਰਕੇ ਸਿਵਲ ਸਰਜਨ ਦਫਤਰ ਧਰਨੇ ਵਿੱਚ ਸਾਮਿਲ ਹੋਣ । ਇਸ ਮੌਕੇ ਹੋਰਨਾਂ ਤੋਂ ਇਲਾਵਾ ਗਗਨ , ਬਖਸੀਸ਼ ਕੋਰ , ਪ੍ਰਵੀਨ ਅਖਤਰ , ਨਵਪ੍ਰੀਤ , ਬਲਜਿੰਦਰ , ਅਰਤੀ , ਨੀਸ਼ੀ , ਚਰਨਜੀਤ ਕੋਰ , ਰਾਜ ਰਾਣੀ , ਮਨਜੀਤ ਕੋਰ , ਰਿੰਪੀ , ਬਲਵੀਰ ਕੋਰ , ਕਮਲੇਸ਼ , ਪੂਜਾ ਗੋਗਨਾ ਭਾਵਨਾ , ਮਨਦੀਪ , ਆਦਿ ਵੀ ਇਸ ਧਰਨੇ ਨੂੰ ਸੰਬੋਧਨ ਕੀਤਾ ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ