ਸਕੂਲੀ ਬੱਚਿਆਂ ਲਈ ਚੋਣਵੀਆਂ ਕਹਾਣੀਆਂ
Posted on:- 28-01-2015
ਰੀਵਿਊਕਾਰ: ਪ੍ਰੋ.ਜੇ.ਬੀ ਸੇਖੋਂ
ਸੰਪਾਦਕ:ਬਲਜਿੰਦਰ ਮਾਨ
ਪੰਨੇ:184, ਮੁੱਲ:200
ਪ੍ਰਕਾਸ਼ਨ: ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹਪੰਜਾਬੀ ਬਾਲ ਸਾਹਿਤ ਦੀ ਸਿਰਜਣਾ ਵਿਚ ਬਲਜਿੰਦਰ ਮਾਨ ਦਾ ਵਿਸ਼ੇਸ਼ ਯੋਗਦਾਨ ਹੈ।ਸਿਰਜਣਾ ਦੇ ਨਾਲ ਨਾਲ ਬਾਲ ਸਾਹਿਤ ਦੀ ਰਚਨਾਕਾਰੀ ਲਈ ਨਿੱਕੀਆਂ ਕਰੂੰਬਲਾਂ ਮੈਗਜ਼ੀਨ ਦੀ 19 ਵਰ੍ਹਿਆਂ ਤੋਂ ਸੰਪਾਦਨਾ ਕਰਨਾ ਉਸਦਾ ਸ਼ਲਾਘਾਯੋਗ ਉੱਦਮ ਹੈ।ਇਸ ਮੈਗਜ਼ੀਨ ਨਾਲ ਪੰਜਾਬੀ ਬਾਲ ਸਾਹਿਤ ਨੂੰ ਨਿੱਗਰ ਮੰਚ ਮਿਲ ਰਿਹਾ ਹੈ।ਵਿਚਾਰ ਅਧੀਨ ਪੁਸਤਕ ਮਾਨ ਵਲੋਂ ‘ਸਕੂਲੀ ਬੱਚਿਆਂ ਲਈ ਚੋਣਵੀਆਂ ਕਹਾਣੀਆਂ’ ਦੀ ਸੰਪਾਦਤ ਰਚਨਾ ਹੈ।ਸੰਪਾਦਨਾ ਦੇ ਖੇਤਰ ਦੀ ਇਹ ਉਹਨਾਂ ਦੀ ਉੱਨੀਵੀਂ ਕਿਤਾਬ ਹੈ।ਇਸ ਵਿਚ ਬਾਲ ਮਨਾਂ ਦੇ ਹਾਣ ਦੀਆਂ 69 ਕਹਾਣੀਆਂ ਦਰਜ ਹਨ, ਜਿਨ੍ਹਾਂ ਨੂੰ ਖੂਬਸੂਰਤ ਤਕਨੀਕ ਨਾਲ ਸੰਪਾਦਤ ਕੀਤਾ ਗਿਆ ਹੈ।ਕਿਤਾਬ ਦੀਆਂ ਇਹ ਕਹਾਣੀਆਂ ਅੱਜ ਦੇ ਸਮੇਂ ਰਚੇ ਜਾ ਰਹੇ ਬਾਲ ਸਾਹਿਤ ਦੀ ਕਹਾਣੀ ਵਿਧਾ ਨੂੰ ਸਕੂਲੀ ਬੱਚਿਆਂ ਦੀ ਮਾਨਸਿਕਤਾ ਦੇ ਅੰਗ ਸੰਗ ਰੱਖ ਕੇ ਪੇਸ਼ ਕੀਤਾ ਮਿਲਦਾ ਹੈ।ਜਿਸ ਨਾਲ ਇਹ ਬਾਲ ਕਥਾਵਾਂ ਰੌਚਿਕ ਪ੍ਰਭਾਵ ਪੈਦਾ ਕਰਦੀਆਂ ਹਨ।
ਕਿਤਾਬ ਦੀਆਂ ਕਹਾਣੀਆਂ ਦੇ ਵਿਸ਼ੇ ਅਨੰਤ ਹਨ।ਬੱਚਿਆਂ ਨੂੰ ਗਿਆਨ ਵਿਗਿਆਨ ਇਤਿਹਾਸ ਰਾਜਨੀਤੀ ਕਲਾ ਧਰਮ ਨੈਤਿਕਤਾ ਸੱਭਿਆਚਾਰ ਆਦਿ ਪਹਿਲੂਆਂ ਸੰਬੰਧੀ ਜਾਣਕਾਰੀ ਦੇਣਾ ਇਸ ਕਿਤਾਬ ਦਾ ਕੇਂਦਰੀ ਪ੍ਰਯੋਜਨ ਹੈ।ਕਿਤਾਬ ਵਿਚ ਬੱਚਿਆਂ ਨੂੰ ਚੰਗੀ ਜੀਵਨ ਜਾਂਚ ਨੈਤਿਕਤਾ ਆਦਰਸ਼ ਤੇ ਉਸਾਰੂ ਸੋਚ ਦਾ ਸੁਨੇਹਾ ਦੇਣਾ ਇਹਨਾਂ ਕਹਾਣੀਆਂ ਦਾ ਸਾਂਝਾ ਉਦੇਸ਼ ਹੈ।ਕਿਤਾਬ ਦੀਆਂ ਰਚਨਾਵਾਂ ਦੇ ਲੇਖਕ ਤਜਰਬੇਕਾਰ ਸਾਹਿਤਕਾਰ ਹਨ ਜਿਹੜੇ ਬਾਲ ਮਨਾਂ ਦੀਆਂ ਲੋੜਾਂ ਤੇ ਰੁਚੀਆਂ ਦੇ ਵਾਕਫ ਹਨ।ਪੁਸਤਕ ਦੀਆਂ ਸਾਰੀਆਂ ਕਹਾਣੀਆਂ ਵਿਚ ਬਾਲ ਸਾਹਿਤ ਦੇ ਲੋੜੀਂਦੇ ਤੱਤ ਨਾਟਕੀਯਤਾ ਕਲਪਨਾ ਉਤਸੁਕਤਾ ਤੇ ਰੌਚਿਕਤਾ ਦਾ ਬੱਝਵਾਂ ਸੁਮੇਲ ਹੈ।ਲੇਖਕ ਵਧਾਈ ਦੇ ਪਾਤਰ ਹਨ।ਸੰਪਾਦਕ ਦੀ ਕੁਸ਼ਲਤਾ ਤੇ ਪ੍ਰਤੀਬੱਧਤਾ ਕਿਤਾਬ ਵਿਚੋਂ ਝਲਕਦੀ ਹੈ।ਪੰਜਾਬੀ ਬਾਲ ਕਹਾਣੀ ਸਾਹਿਤ ਕਿੱਥੇ ਪੁੱਜ ਚੁੱਕਾ ਹੈ ਇਸ ਪ੍ਰਸ਼ਨ ਦੇ ਜਵਾਬ ਕਿਤਾਬ ਪੜ੍ਹਦਿਆਂ ਮਿਲ ਜਾਂਦੇ ਹਨ।ਸਕੂਲ਼ੀ ਬੱਚਿਆਂ ਲਈ ਇਹ ਪੁਸਤਕ ਇਕ ਕੀਮਤੀ ਸੌਗਾਤ ਹੈ ਜਿਸ ਵਿਚੋਂ ਹਰ ਵਰਗ ਦੇ ਬੱਚਿਆਂ ਨੂੰ ਰੌਚਕ ਕਹਾਣੀਆਂ ਮਿਲ ਜਾਂਦੀਆਂ ਹਨ।ਛਪਾਈ ਦੀ ਖੂਬਸੂਰਤੀ ਲਈ ਛਾਪਕ ਵਧਾਈ ਦਾ ਪਾਤਰ ਹੈ।
Amandeep
Because I love Punjabi stories