Wed, 24 April 2024
Your Visitor Number :-   6997027
SuhisaverSuhisaver Suhisaver

ਵੀਰੇ ਤੈਨੂੰ ਯਾਦ ਹੈ ਨਾ... –ਹਰਦੀਪ ਕੌਰ

Posted on:- 19-05-2012



ਵੀਰੇ ਤੈਨੂੰ ਯਾਦ ਹੈ ਨਾ
ਮਾਂ ਦੀਆਂ ਲੋਰੀਆਂ
ਤੇ ਪਿਉ ਦੀਆਂ ਹੱਲਾਸ਼ੇਰੀਆਂ
ਭੈਣਾਂ ਦੀਆਂ ਰੱਖੜੀਆਂ
ਓਹ ਪਤੰਗ, ਓਹ ਚਰਖੜੀਆਂ?

ਤੈਨੂੰ ਯਾਦ ਹੈ ਨਾ
ਓਹ ਖੇਡਾਂ, ਓਹ ਅੜੀਆਂ
ਓਹ ਲੜਾਈਆਂ ਜੋ ਆਪਾ ਲੜੀਆਂ?



ਤੈਨੂੰ ਯਾਦ ਹੈ ਨਾ
ਸਾਇਕਲ ’ਤੇ ਤੇਰਾ ਮੈਨੂੰ ਸਕੂਲ ਲੈ ਕੇ ਜਾਣਾ
ਆਪਣਾ ਗੱਲ ਗੱਲ ’ਤੇ ਰੁੱਸ ਜਾਣਾ
ਤੇਰਾ ਅੰਬੀਆਂ ਤੋੜ ਕੇ ਲਿਆਉਣਾ
ਆਪਣਾ ਲੂਣ ਭੁੱਕ ਕੇ ਖਾਣਾ
ਤੈਨੂੰ ਯਾਦ ਤਾਂ ਹੈ ਨਾ?

ਇਹ ਸਭ ਗੱਲਾਂ ਅੱਜ
ਮੈਨੂੰ ਚੇਤੇ ਆਈਆਂ
ਭੁੱਲ ਗਈਆਂ ਕੁਝ ਯਾਦਾਂ ਥਿਆਈਆਂ
ਕੁਝ ਯਾਦ ਆਇਆ, ਮੇਰਾ ਦਿਲ ਭਰ ਆਇਆ
ਅੱਖੀਆਂ ਵਿੱਚੋਂ ਹੰਝੂ ਆਇਆ

ਵੀਰਾ ਯਾਦ ਆਇਆ ਤੇਰਾ ਕੋਰਾਹੇ ਜਾਣਾ
ਪਿਉ ਦੀਆਂ ਆਸਾਂ ਚਿੱਥੜੇ ਕਰ ਜਾਣਾ
ਮਾਂ ਦੀ ਮਮਤਾ ਦਾ ਖੁਰ ਜਾਣਾ


ਯਾਦ ਆਇਆ ਤੇਰਾ ਬੋਲ ਬੇਗਾਨਾ
ਯਾਦ ਆਇਆ ਤੇਰੇ ਹੱਥ ਪੈਮਾਨਾ
ਯਾਦ ਆਇਆ ਤੂੰ ਹੋਇਆ ਬੇਗਾਨਾ
ਯਾਦ ਆਇਆ ਓਹ ਮੁੜ ਜ਼ਮਾਨਾ

ਬੀਤ ਗਿਆ ਓਹ ਲਮਹਾ ਮੋਇਆ
ਮਾਂ ਦਾ ਸੀਨਾ ਛਲਣੀ ਹੋਇਆ
ਪਿਉ ਰੀਝਾਂ ਤਾੜ-ਤਾੜ ਨੇ
ਵਕਤ ਓਹਨਾ ਲਈ ਆਣ ਖਲੋਇਆ
ਜਿੱਦਣ ਦਾ ਤੂੰ ਲਾਂਭੇ ਹੋਇਆ

ਭੈਣ ਤੇਰੀ ਦੀ ਰੱਖੜੀ ਵੀਰਾ
ਉਡੀਕ ਰਹੀ ਹੈ ਤੇਰੀ ਕਲਾਈ
ਕਿਉਂ ਤੂੰ ਏਨੀ ਦੇਰੀ ਲਾਈ
ਕਿਉਂ ਤੂੰ ਏਨੀ ਦੇਰੀ ਲਾਈ?

Comments

saalam

bahut vadia

kamaljit natt

Ikk mohe bhiji rachna he Hardeep di jo bachpan dian jaada no chitvdi hoi akheer veere de kurahe pai peer no kis tran biandi he te message dendi he.hardeep di kalam lai duawan ne .

Jasmer Singh Lall

ਹਰਦੀਪ ਕੌਰ ਦੀ ਇਹ ਕਵਿਤਾ ਸਾਡੀ ਭਾਰਤੀ ਸੰਸਕ੍ਰਿਤੀ ਦੇ ਵਿਚਰਣ ਦਾ , ਸਾਡੇ ਪਰਿਵਾਰਕ ਰਿਸ਼ਤਿਆਂ ਦਾ , ਆਸਾਂ ਦਾ , ਰਿਸ਼ਤਿਆਂ ਤੋਂ ਉਮੀਦਾਂ ਦਾ , ਜੁਮੇੰਵਾਰੀਆਂ ਦਾ ਇੱਕ ਬਹੁਤ ਹੀ ਸਾਫ਼ ਦਰਪਣ ਹੈ ! ਇਸ ਸਮੇਂ ਦੀ ਰਫਤਾਰ ਨਾਲ ਬਦਲਦੇ ਜਾਂਦੇ ਮਹੌਲ ਵਿੱਚ ਜਦੋਂ ਇਹ ਰਿਸ਼ਤੇ ਆਪਣੇ ਫਰਜਾਂ ਦੀ ਕੁਤਾਹੀ ਕਰਦੇ ਹਨ ਤਾਂ ਜੋ ਪੀੜ ਇਹ ਪੈਦਾ ਕਰਦੇ ਹਨ ਉਸ ਪੀੜ ਦਾ ਇਹ ਬੜਾ ਸਫਲਤਾ ਪੂਰਵਕ ਬਿਆਨ ਹੈ ! ਇੱਕ ਬਹੁਤ ਹੀ ਭਾਵਕਤਾ ਨਾਲ ਲਿਪਟੀ ਹੋਈ ਕਵਿਤਾ ! ਇਸ ਕਲਮ ਨੂੰ ਦੁਆਵਾਂ !

kaur Harninder

ਵੀਰੇ ਤੈਨੂੰ ਯਾਦ ਹੈ ਨਾ ਮਾਂ ਦੀਆਂ ਲੋਰੀਆਂ ਤੇ ਪਿਉ ਦੀਆਂ ਹੱਲਾਸ਼ੇਰੀਆਂ ਭੈਣਾਂ ਦੀਆਂ ਰੱਖੜੀਆਂ ਓਹ ਪਤੰਗ, ਓਹ ਚਰਖੜੀਆਂ? bakamal ha ji

Jasmer Singh Lall

ਹਰਦੀਪ ਕੌਰ ਦੀ ਇਹ ਕਵਿਤਾ ਸਾਡੀ ਭਾਰਤੀ ਸੰਸਕ੍ਰਿਤੀ ਦੇ ਵਿਚਰਣ ਦਾ , ਸਾਡੇ ਪਰਿਵਾਰਕ ਰਿਸ਼ਤਿਆਂ ਦਾ , ਆਸਾਂ ਦਾ , ਰਿਸ਼ਤਿਆਂ ਤੋਂ ਉਮੀਦਾਂ ਦਾ , ਜੁਮੇੰਵਾਰੀਆਂ ਦਾ ਇੱਕ ਬਹੁਤ ਹੀ ਸਾਫ਼ ਦਰਪਣ ਹੈ ! ਇਸ ਸਮੇਂ ਦੀ ਰਫਤਾਰ ਨਾਲ ਬਦਲਦੇ ਜਾਂਦੇ ਮਹੌਲ ਵਿੱਚ ਜਦੋਂ ਇਹ ਰਿਸ਼ਤੇ ਆਪਣੇ ਫਰਜਾਂ ਦੀ ਕੁਤਾਹੀ ਕਰਦੇ ਹਨ ਤਾਂ ਜੋ ਪੀੜ ਇਹ ਪੈਦਾ ਕਰਦੇ ਹਨ ਉਸ ਪੀੜ ਦਾ ਇਹ ਬੜਾ ਸਫਲਤਾ ਪੂਰਵਕ ਬਿਆਨ ਹੈ ! ਇੱਕ ਬਹੁਤ ਹੀ ਭਾਵਕਤਾ ਨਾਲ ਲਿਪਟੀ ਹੋਈ ਕਵਿਤਾ ! ਇਸ ਕਲਮ ਨੂੰ ਦੁਆਵਾਂ !

Avtar Sidhu

ਬਹੁਤ ਵਧਿਆ ..ਜਦੋਂ ਪੁਤ ,ਕਪੂਤ ਬਣ ਜੇ ,ਮਾਪੇ ਇਕ ਕਿਸਮ ਸੂਲੀ ਤੇ ,ਤੇ ਭੈਣਾ ਦੇ ਦਿਲ ਦਾ ਹਾਲ ਪੁਛਿਆ ਜਾਣਦਾ ....

amrit benipal

ਯਾਦ ਆਇਆ ਤੇਰਾ ਬੋਲ ਬੇਗਾਨਾ ਯਾਦ ਆਇਆ ਤੇਰੇ ਹੱਥ ਪੈਮਾਨਾ ਯਾਦ ਆਇਆ ਤੂੰ ਹੋਇਆ ਬੇਗਾਨਾ ਯਾਦ ਆਇਆ ਓਹ ਮੁੜ ਜ਼ਮਾਨਾ dil vich utar gyi deep tuhadi nazam

gurpreet

meriaan akhaan ch hanjhu aa gae a...

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ