Thu, 18 April 2024
Your Visitor Number :-   6980247
SuhisaverSuhisaver Suhisaver

ਮਘਦਾ ਨਹੀਂ ਸੂਰਜ ਹੁਣ ਕੰਮੀਆਂ ਦੇ ਵਿਹੜੇ ਵੇ -ਸੰਦੀਪ ਸਿੰਘ

Posted on:- 12-07-2012

suhisaver










ਮਘਦਾ ਨਹੀਂ ਸੂਰਜ ਹੁਣ ਕੰਮੀਆਂ ਦੇ ਵਿਹੜੇ ਵੇ

ਟੁੱਟੇ ਉਹ ਸੁਪਨੇ ਭਗਤ ਸਿੰਹਾਂ ਵੇਖੇ ਸਨ ਤੂੰ ਜਿਹੜੇ ਵੇ    
ਦੇਸ਼ ਮੇਰੇ ਦੇ ਕਾਮੇ ਨੂੰ ਹੁਣ ਮੁੱਲ ਨਹੀਓਂ ਮਿਲਦਾ
ਰਹਿੰਦਾ ਹੈ ਫਿਕਰ ਉਹਨੂੰ ਰੋਟੀ, ਪਾਣੀ, ਬਿੱਲ ਦਾ
ਸੋਂ ਜਾਂਦਾ ਰਾਤੀ ਖਾਲੀ ਭੁੱਖਾ ਪੇਟ ਬੰਨ੍ਹਕੇ
ਇਛਾਵਾਂ ਦੇ ਘੜੇ ਨੂੰ ਹੈ ਮਨ ਵਿੱਚ ਭੰਨ੍ਹਕੇ
ਮਿਹਨਤ ਦਾ ਮੁੱਲ ਲੈਣ ਲਈ ਜੋ ਮਾਰੇ ਨਿੱਤ ਗੇੜੇ ਵੇ
ਮਘਦਾ ਨਹੀਂ ਸੂਰਜ ਹੁਣ . . .

ਕਰੇ ਉਹ ਕਮਾਈ ਸਦਾ ਤਨ ਤੋੜ ਕੇ
ਵੇਖ ਦਾ ਨ੍ਹੀਂ ਪਿੱਛੇ ਫਿਰ ਮੁੱਖ ਮੋੜ ਕੇ
ਮਨ ਵਿੱਚ ਰੀਝ ਸਦਾ ਭੁੱਖ ਮਿਟਾਉਣ ਦੀ
ਕਰਦਾ ਹੈ ਕੋਸ਼ਿਸ਼ ਕਰਜ਼ੇ ਦਾ ਘਰ ਢਾਉਣ ਦੀ
ਵੇਖ ਕੇ ਬੇਵੱਸ ਉਸ ਨੂੰ ਨਾ ਖੜ੍ਹੇ ਕੋਈ ਨੇੜੇ ਵੇ
ਮਘਦਾ ਨਹੀਂ ਸੂਰਜ ਹੁਣ . . .



ਕਿਹੋ ਜਿਹਾ ਸਾਡਾ ਸਮਾਜ ਹੁੰਦਾ ਹਾ ਰਿਹਾ
ਗ਼ਰੀਬ ਹੀ ਕਿਉਂ ਹੋਰ ਗ਼ਰੀਬ ਹੁੰਦਾ ਜਾ ਰਿਹਾ
ਤੇਰੇ ਵੇਖੇ ਸੁਪਨੇ ਇੱਥੇ ਟੁੱਟ ਰਹੇ ਨੇ
ਲੀਡਰ ਤੇ ਚੋਰ ਸਦਾ ਇੱਕ ਜੁੱਟ ਰਹੇ ਨੇ
ਗ਼ਰੀਬਾਂ ਦੇ ਨੇ ਘੜ੍ਹੇ, ਇਗੁ
ਨ੍ਹਾਂ ਲੇਲ ਮਾਰ ਤੋੜੇ ਵੇ
ਮਘਦਾ ਨਹੀਂ ਸੂਰਜ ਹੁਣ . . .

ਬੌੜ ਕਿਤੋਂ ਭਗਤ ਸਿੰਹਾਂ ਮਾਰ ਕਦੀ ਫੇਰਾ ਵੇ
ਵੇਖਿਆਂ ਨਹੀਂ ਮੁੱਖ ਹੁਣ ਸਦੀਆਂ ਤੋਂ ਤੇਰਾ ਵੇ
ਆ ਕੇ ਕੋਈ ਲਹਿਰ ਚਲਾ ਜਾ ਮੇਰੇ ਸਾਥੀਆ
ਗ਼ਰੀਬਾਂ ਦੇ ਚੁੱਲ੍ਹੇ ਅੱਗ ਪਾ ਜਾ ਮੇਰੇ ਸਾਥੀਆ
ਤੱਕਦੇ ਨੇ ਅੱਡੀਆਂ ਚੁੱਕ-ਚੁੱਕ ਰਾਹ ਤੇਰਾ ਜਿਹੜੇ ਵੇ
ਮਘਦਾ ਨਹੀਂ ਸੂਰਜ ਹੁਣ . . .

ਪੜ੍ਹਨੇ ਨ੍ਹੀਂ ਜਾਂਦੇ ਹੁਣ ਨਿੱਕੇ-ਨਿੱਕੇ ਬਾਲ ਵੇ
ਉਹਨਾਂ ਲਈ ਜ਼ਿੰਦਗੀ ਕੇਵਲ ਰੋਟੀ ਦਾ ਸਵਾਲ ਵੇ
ਚੁੱਕਦੇ ਕਬਾੜ ਨਿੱਤ ਬਰ ਲੈਂਦੇ ਥੈਲੇ ਨੂੰ
ਬਹੁਤ ਸਮਾਂ ਹੋ ਗਿਆ ਏ ਅੰਧਕਾਰ ਫੈਲੇ ਨੂੰ
ਚੰਨ ਜਦੋਂ ਇਨ੍ਹਾਂ ਨੂੰ ਹੈ ਰੋਟੀ ਲੱਗਦਾ
ਚੰਨ ਵਿੱਚੋਂ ਰੋਟੀ ਵਾਲੇ ਦਾਗ਼ ਲੱਭਦਾ
ਢਿੱਡੋਂ ਭੁੱਖਾ ਰਹੇ ‘ਸੰਦੀਪ’ ਕਦੀ ਮੰਗਦਾ ਨ੍ਹੀਂ ਪੇੜੇ ਵੇ
ਮਘਦਾ ਨਹੀਂ ਸੂਰਜ ਹੁਣ ਕੰਮੀਆਂ ਦੇ ਵਿਹੜੇ ਵੇ
ਟੁੱਟੇ ਉਹ ਸੁਪਨੇ ਭਗਤ ਸਿੰਹਾਂ ਵੇਖੇ ਸਨ ਤੂੰ ਜਿਹੜੇ ਵੇ

ਸੰਪਰਕ:   99884 26106

Comments

Kulwinder

bohut sohna...

jagjot

sandeep bhut sohna likhya. Shabash

Devindera singh

sasri kar 22 ji main sodi kabi kavita padi mainu sodi ahe kavita pad ke mainu ahe mahsus hoya ki tusi ne is kavita rahi desh di garibi byan kiti haan

SARBI

bht vadhia likheya veere

lalli fauji

22 g gadar likheya jo v likheya

Bhupinder K.Natt

Bahut hee vadhiaa,,,,,ajj dee sachai....

lali fouji sister

great ho tusi 22 g

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ