Fri, 19 April 2024
Your Visitor Number :-   6983137
SuhisaverSuhisaver Suhisaver

ਗੁਰਪ੍ਰੀਤ ਕੌਰ ਦੀਆਂ ਨੌਂ ਕਵਿਤਾਵਾਂ

Posted on:- 07-09-2012



ਮੈਂ ,ਤੂੰ ਤੇ ਓਹ


ਮੈ ...
ਤੂੰ  ..
ਤੇ ਓਹ ...
ਤਿਨੋਂ ਬੱਝੇ ਹੋਏ ਹਾਂ..
ਜਿਵੇਂ ਰੱਬ...
ਮਨੁੱਖ ..
ਤੇ ਕੁਦਰਤ ..

ਓਹ ਕੁਦਰਤ ਤੋਂ ਵੱਧ ਸੋਹਣੀ..
ਤੂੰ ਰੱਬ ਤੋਂ ਵੱਧ ਜ਼ਾਲਿਮ ...
ਮੈਂ ਮਨੁੱਖ ਤੋਂ ਵੱਧ ਮਜਬੂਰ ...
ਉਹਨੂੰ ਸੋਚਦੀ ਹਾਂ ...
ਤੂੰ ਦਿਸ ਪੈਂਦਾ ਹੈਂ ..
ਤੈਨੂੰ ਸੋਚਦੀ ਹਾਂ ...
ਮੈਂ ਲੱਭ ਪੈਂਦੀ ਹਾਂ ..
ਕੁਦਰਤ ..ਮਨੁੱਖ ..ਤੇ ਰੱਬ ...
ਮਿਲ ਜਾਂਦੇ ਨੇ ..
ਤੇਰੇ
ਮੇਰੇ
ਤੇ ਉਹਦੇ ਵਿੱਚ ...
ਆਪਾਂ ਤਿੰਨੋਂ ਅਮਰ ਹਾਂ ...
ਇੱਕ ਦੂਸਰੇ ਕਰਕੇ ...

***

ਸਾਂਝ

ਆਕਾਸ਼
ਪਾਤਾਲ
ਨਰ
ਨਾਰੀ
ਦੇਵ
ਦਾਨਵ
ਸਬ ਇੱਕੋ ਥਾਲੀ ਦੇ ਚੱਟੇ ਬੱਟੇ
ਤੇਰੀ ਮੇਰੀ ਤਰ੍ਹਾਂ
***

ਠੱਗੀ

ਮੈ
ਬ੍ਰਹਮਾ
ਵਿਸ਼੍ਣੁ
ਮਹੇਸ਼
ਤਿੰਨਾਂ ਨੂੰ
ਠੱਗ ਲਿਆ
ਬਸ ਇੱਕ
ਤੇਰੇ ਨਾਲ ਪਿਆਰ ਕਰਕੇ
***

ਚੁੱਪ

ਤੇਰੇ ਬੋਲ
ਗੂੰਗੇ
ਸ਼ਬਦ
ਬਹਿਰੇ
ਤੇ
ਅਰਥ
ਅੰਨੇ ਹੋ ਗਏ
ਲੈ
ਹੁਣ ਦਿਖਾ
ਬੋਲ ਕੇ
***

ਲੇਖਕ

ਤੂੰ  ਡਰਿਆ   ਨਾ ਕਰ ...
ਮੇਰੇ ਤੋਂ ...
ਭੋਲਾ ਭਾਲਾ ਲੇਖਕ ਹਾਂ..
ਚੁਸਤ ਚਲਾਕੀਆਂ  ...
ਮੇਰੇ ਤੋਂ ..
ਪਰੇ ਪਰੇ ...
ਓਨਾ ਕੁ ਝੂਠ ਬੋਲਦਾ ਹਾਂ ...
ਜਿੰਨਾ ਜ਼ਰੂਰੀ ...
ਕੀ ਕਰਾਂ..
ਝੂਠ ਬਿਨਾਂ ਜ਼ਿੰਦਗੀ ਬੇਰੰਗ ਹੁੰਦੀ ...

***
6  

ਪਲਾਂ ਦੇ ਵਿੱਚ ਹੀ
ਅਕਸਰ
ਬੀਤ ਜਾਂਦਾ ਹੈ
ਤੇਰਾ ਮੇਰਾ
ਸਭ  ਕੁਝ ...
ਹਾਲੇ ਨਹੀਂ ਪਹੁੰਚੀ
ਮੈਂ
ਵਰ੍ਹਿਆਂ   
ਸਦੀਆਂ  ...
ਤੇ ਯੁਗਾਂ ਤੱਕ

***

ਸਵਾਲ ਜਵਾਬ

ਹਰ ਵਾਰ
ਓਹੀ ਸਵਾਲ ...
ਓਹੀ ਜਵਾਬ...
ਸਵਾਲ ਜਵਾਬ...
ਤੇ ਵਿੱਚ
ਮੈਂ ਤੇ ਜ਼ਿੰਦਗੀ ...
ਦੋਵੇਂ ...
 ਇੱਕ  ਦੂਸਰੇ ਤੋਂ
ਹੈਰਾਨ...

***
ਨਾਨਕ

ਨਾਨਕ ਕਦੀਂ ਨਹੀਂ ਮੁੜਿਆ
ਮੇਰੇ ਵਾਂਗ
ਕੀ ਕਰੀਏ
ਪਿਆਰ ਦੇ ਰਾਹ
ਪਿਆਰ ਦੇ ਵਾਹ
ਹੁੰਦੇ ਅਲਬੇਲੇ
***
ਲੁਕਣਮੀਟੀ

ਮੈਂ
ਤੇਰੀ ਸਮਾਧੀ ’ਚ ਲੀਨ
ਤੂੰ ਮੇਰੇ ’ਚ ਅੰਤਰਧਿਆਨ
ਹਵਾ
ਪਾਣੀ
ਬਿਰਖ
ਪਹਾੜ
ਦੋਹਾਂ ਨੂੰ ਲੱਭਦੇ
ਕਮਲੇ ਹੋਏ
ਆਪਾਂ ਦੋਵੇਂ
ਲੁਕਣਮੀਟੀ ਖੇਡਦੇ
ਸਾਰੀ ਕਾਇਨਾਤ ਨਾਲ   

ਸੰਪਰਕ:   95017 83047

Comments

rajinder aatish

hun ..bas kar ji...

gurpreet

Awesome poems when i read these Touches my heart like u

BITTU email classicbittu@gmail.com

BAHUT KHOOB !!!!!!!

jasbir kaur

good poems- esp. tthaggi

gurpreet kaur.

simple and deeper. you have mixed earth and sky

Satbir Singh Noor

Very Good gurpreet... God Bless u..did a great job

gurpreet kaur

thank you sir.....and all the readers ..jehre kavita te jindagi nu pyar karde ne

kuljit singh

very good bahut channga likhya ji

Hariom Verma

Well Written Gurpreet !

Angrej

very gud..thaggi..nice g

mitthu

from me to u in my written words,,, tu ena sohna likhdi eh ki jis din toh tu likhan lagi eh,,,main khud nu likhna bhula deta......

gurpal kaur

bhut sohna likhde ho...padh k rooh khush ho gai..

gurpreet kaur

bas ehi kuj kavita mere nal vee kardi hai...sukria gurpal....

ranjit singh

is it all written by you only......if yes, great job

Parminder Sodhi

Beautiful poetry..

rajwinder kaur

bahut khoob..kmaal da likhde ho gurpreet..

ram parsad

bekar.......koi lok pakhi gal ve kar kudi-ea bas kudrat di tareef ki kari jani aaaa.....

ਹਰਜੀਤ

ਇਸ ਨੂੰ ਕਹਿੰਦੇ ਕਲਾ ਕਲਾ ਲਈ ....ਵਾਹ ਬਈ ਵਾਹ

Satish Bedaag

Bahut khoob~

Ekam

ajj de naujwana ton ehi umeed hai,,jis te tusi khre utrde ho..edan hi lagge rho,,duaavan..

Dharminder Sekhon

bahut khoob.... balde de akhar ne....

Rajinder Singh

very nice Gurpreet..

mr-singh jagdeesh

buht vadiya ji

Gurpreet maaN

bahut hi sohna likhea.. great awesm... rab kla nu hor nikhar bakhshe

Meet

kavita koi mzaak ya shosha nahi hai.. jis nu tusi apni nijji khushi kyi likho..... eh ik zimmevari hai ... Paash ne kiha si " je tuhadian klmaan dian nokaan banjh hn, tan kaagzan da garbhpaat na kro"

Ajaib singh

ਤੁਸੀਂ ਬਹੁਤ ਸੋਹਣੀਆਂ ਕਵਿਤਾਂਵਾਂ ਲਿਖੀਆਂ ਨੇ ਗੁਰਪ੍ਰੀਤ ਜੀ ....ਸਲਾਮ ਤੁਹਾਡੀ ਸੋਚ ਤੇ ਕਲਮ ਨੂੰ ....

Parkash Malhar 094668-18545

Chhup te swaal-jwab are very-2 heart tuch poems ......God Bless you Gurpreet... weldon .... lage reho jnab

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ