Tue, 16 April 2024
Your Visitor Number :-   6975616
SuhisaverSuhisaver Suhisaver

ਗਜ਼ਲ਼ -ਬਲਦੇਵ ਸਿੰਘ ਜਕੜੀਆ

Posted on:- 01-05-2015

ਬਹੁਤ ਕੁਝ ਕਹਿ ਲਿਆ, ਕਿ ਹੁਣ ਮੈਂ ਚੁੱਪ ਹਾਂ ।
ਕੁਝ ਵੀ ਨਾ ਸਵਰਿਆ, ਕਿ ਹੁਣ ਮੈਂ ਚੁੱਪ ਹਾਂ ।

ਬਣਾ ਦੇਣਾ ਹੈ ਸਵਿਟਜਰਲੈਂਡ ਪੰਜਾਬ ਨੂੰ ,
ਜੁਮਲਾ ਹੀ ਬਣ ਗਿਆ, ਕਿ ਹੁਣ ਮੈਂ ਚੁੱਪ ਹਾਂ ।

ਦਰਿਆਵਾਂ ਵਿੱਚ ਹੁਣ ਬੱਸਾਂ ਚੱਲ ਪੈਣੀਆਂ ,
ਇਹ ਮੈਂ ਕੀ ਸੁਣ ਲਿਆ, ਕਿ ਹੁਣ ਮੈਂ ਚੁੱਪ ਹਾਂ ।

ਮੇਰੇ ਵੀ ਮੂੰਹ ਵਿੱਚ ਇੱਕ ਜ਼ੁਬਾਨ ਹੈ ,
ਪਰ ਨਾ ਮੈਂ ਕੁਝ ਕਿਹਾ, ਕਿ ਹੁਣ ਮੈਂ ਚੁੱਪ ਹਾਂ ।

ਆ ਜਾਣੇ ਨੇ ਟਰੱਕ ਭਰ ਕੇ ਨੋਟ ਦਿੱਲੀਓਁ ,
ਇਹ ਸਭ ਹੋ ਕੀ ਰਿਹਾ, ਕਿ ਮੈਂ ਹੁਣ ਚੁੱਪ ਹਾਂ ।

ਈ-ਮੇਲ: dev.2006@hotmail.com

Comments

hs

nice

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ