Sat, 20 April 2024
Your Visitor Number :-   6987605
SuhisaverSuhisaver Suhisaver

ਵਾਧਾਈਆਂ -ਬਲਜਿੰਦਰ ਮਾਨ

Posted on:- 14-05-2015

suhisaver

ਜਨਮ ਦਿਨ ਦੀਆਂ ਦਿਆਂ ਵਧਾਈਆਂ ਤੈਨੂੰ ਮੈਂ ਯਾਰਾ
ਹਰ ਜਨਮ ਵਿੱਚ ਤੇਰੇ ਉੱਤੋਂ ਸੌ ਸੌ ਜਿੰਦੜੀਆਂ ਵਾਰਾਂ।

ਹਰ ਪਲ ਮਹਿਕਾਂ ਖੁਸ਼ੀਆਂ ਲੈ ਕੇ ਦਰ ਤੇਰੇ ਤੇ ਆਵੇ
ਸਦੀਆਂ ਤੀਕਰ ਚਾਰ ਚੁਫੇਰੇ ਖਿੜੀਆਂ ਰਹਿਣ ਬਹਾਰਾਂ।

ਬੁਰੀ ਨਜ਼ਰ ਨਾ’ ਲੱਗੇ ਤੈਨੂੰ ਨਾ ਕੋਈ ਬੁਰਾ ਤਕਾਵੇ
ਫੁੱਲ ਕਲੀਆਂ ਦਾ ਹੋਵੇ ਸੰਗ ਨਾ ਨੇੜੇ ਆਵਣ ਖਾਰਾਂ।

ਰੀਝ ਮਤ੍ਹਾਬੀ ਪੂਰੀ ਹੋਵੇ ਨਾ ਕੋਈ ਸੁਪਨਾ ਰਹੇ ਅਧੂਰਾ
ਖੁਸ਼ੀਆਂ ਸਭ ਜਹਾਨ ਦੀਆਂ ਨਾ’ ਪੱਲਾ ਭਰ ਜਾਏ ਸਾਰਾ।

ਮਨ ਦੇ ਮੋਰ ਪੈਲਾਂ ਪਾਵਣ ਗੁਟਕੂੰ ਗੁਟਕੂੰ ਕਰੇ ਕਬੂਤਰ
ਨਵੇਂ ਆਲਣ੍ਹੇ ਵਿੱਚ ਜਾ ਕੇ ਤੈਨੂੰ ਮਿਲੇ ਸੰਸਾਰ ਪਿਆਰਾ।

ਕੁਲ ਦੁਨੀਆਂ ਵਿੱਚ ਨਾਮ ਤੇਰੇ ਦਾ ਵੱਜੇ ਡੰਕਾ ਭਾਰੀ
ਚੜ੍ਹਦੀ ਕਲਾ ਚੁਫੇਰੇ ਹੋਵੇ ਨਾ ਕੋਈ ਲਾਵੇ ਲਾਰਾ।

ਨਾਲ ਮੁਹੱਬਤਾਂ ਨ੍ਹਾਵੇਂ ਧੋਵੇਂ ਪ੍ਰੀਤਾਂ ਦੇ ਵਿੱਚ ਖੇਡੇਂ
ਰਹਿਮਤਾਂ ਦੀ ਵਰਖਾ ਹੋਵੇ ਸਮਾਂ ਨਾ ਆਵੇ ਭਾਰਾ ।

ਤੇਰੀ ਖਾਤਰ ਪੀਰ ਪਗੰਬਰ ਰਹਾਂ ਮੈਂ ਨਿਤ ਧਿਆਉਂਦਾ
ਖੁਸ਼ੀਆਂ ਖੇੜੇ ਵੰਡੇ ਹਰ ਦਮ ਭਰਿਆ ਰਹੇ ਘਰ ਸਾਰਾ।

ਹਰ ਰਿਸ਼ਤੇ ਦਾ ਨਿੱਘ ਮਿਲੇ ਤੇ ਗੂੜੀਆਂ ਹੋਵਣ ਸਾਂਝਾਂ
ਸੋਨ ਸੁਨਿਹਰੀ ਕਿਰਨਾਂ ਦੇ ਨਾਲ ਰਹੇ ਬੁਲੰਦ ਸਿਤਾਰਾ।

ਮਾਨ ਸਨਮਾਨ ਦੇ ਖੰਭਾਂ ਨਾਲ ਮਾਰੇਂ ਉੱਚੀ ੳੱਡਾਰੀ
ਪਾਈਆਂ ਜੋ ਨੇ ਸੰਦਲੀ ਪੈੜਾਂ ਦੇਖੇ ਵਤਨ ਪਿਆਰਾ।
 
ਸੰਪਰਕ: +91 98150 18947

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ