Thu, 18 April 2024
Your Visitor Number :-   6982240
SuhisaverSuhisaver Suhisaver

ਬੋਲੀਆਂ -ਐਸ ਸੁਰਿੰਦਰ ਇਟਲੀ

Posted on:- 13-09-2015

suhisaver

ਮੇਰੀ ਰੰਗਲੀ ਮਧਾਣੀ ਬੋਲਦੀ
ਛੁੱਟੀ ਲੈ ਕੇ ਆਜਾ ਹਾਣੀਆ ।

ਕੰਨੀ ਝੁਮਕੇ ਬਾਂਹਾਂ ਦੀ ਚੂੜੀ
ਮਾਹੀਆ ਤੇਰਾ ਨਾਮ ਜੱਪਦੀ ।

ਤੈਨੂੰ ਆਖੇ ਕੱਜਲੇ ਦੀ ਧਾਰੀ
ਅੱਖਾਂ ਵਿੱਚ ਤੂੰ ਬਹਿ ਗਿਓ ।

ਰੋਂਦਾ ਗੋਰੀਆਂ ਬਾਹਾਂ ਦਾ ਚੂੜਾ
ਮੈਂ ਕਿੱਦਾ ਤੋਰਾਂ ਸੱਜਣਾ ਨੂੰ ।

ਰੰਗ ਹੋ ਗਿਆ ਧੁਆਖਾ ਮੇਰਾ
ਜਦੋਂ ਦਾ ਤੂੰ ਮੁੱਖ ਮੋੜਿਆ ।

ਮੁੰਡਾ ਪੱਟਿਆ ਕਬੂਤਰ ਚੀਨਾ
ਬਿੱਲੀਆਂ ਅੱਖੀਆਂ ਨੇ ।

ਕਾਲੀ ਰਾਤ ਚਮਕਦੇ ਤਾਰੇ
ਯਾਦਾਂ ਦਾ ਸਪੋਲੀਆਂ ਡੰਗੇ ।

ਜਿੰਦ ਤੇਰਿਆਂ ਵਿਯੋਗਾਂ ਮਾਰੀ
ਮਾਹੀਆ ਪਰਦੇਸੀਆ ਵੇ ।

ਅਸੀਂ ਕੱਖ ਗਲੀਆਂ ਦੇ ਹੋਏ
ਇਸ਼ਕ ਦਾ ਰੋਗ ਲਾ ਲਿਆ ।

ਤੇਰੇ ਦੰਦ ਮੋਤੀਆਂ ਦੀ ਮਾਲਾ
ਕੋਕਾ ਤੇਰਾ ਮਾਰੇ ਲਿਸ਼ਕਾਂ ।

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ