Thu, 18 April 2024
Your Visitor Number :-   6982420
SuhisaverSuhisaver Suhisaver

ਅੱਜ ਦਿਲ ਕਰਦੈ -ਸਰੂਚੀ ਕੰਬੋਜ

Posted on:- 04-11-2015

suhisaver

ਅੱਜ ਦਿਲ ਕਰਦਾ ਹੈ ਅਸੀਂ ਵੀ ਕੋਈ ਗੀਤ ਖੁਸ਼ੀ ਦਾ ਗਾਈਏ,
ਐਸਾ ਸੁਰ ਲਗਾਈਏ ਕਿ ਛੱਡ ਗਏ ਸੱਜਣਾਂ ਨੂੰ ਤੜਫਾਈਏ।               

ਕਰਕੇ ਨਸੀਬ ਜੋ ਕੰਡੇ ਸਾਡੇ ਤੁਰ ਗਏ ਸੀ,
ਦੋ ਪਲ ਦੀ ਖੁਸ਼ੀ ਦੀ ਖਾਤਿਰ ਜਿਹੜੇ ਸਾਨੂੰ ਭੁੱਲ ਗਏ ਸੀ,
ਉਸ ਨੂੰ ਵੀ ਹੁਣ ਯਾਦਾਂ ਅਪਣੀਆਂ ਵਾਲੇ ਕੰਡੇ ਅਸੀਂ ਚੁਭਾਈਏ...

ਉਸਦੇ ਝੂਠੇ ਪਿਆਰਾਂ ਦੀ ਪਰਖ ਤੇ ਸਾਨੂੰ ਹੋ ਗਈ ਸੀ,
ਪਰ ਉਸ ਕੋਲੋਂ ਹੀ ਧੋਖਾ ਖਾਣ ਦੀ ਫਿਤਰਤ ਸਾਡੀ ਹੋ ਗਈ ਸੀ,
ਜਿਸ ਨੂੰ ਲੱਖ ਵਾਰੀ ਅਜਮਾਇਆ ਉਸ ਨੂੰ ਹੁਣ ਮੁੜ ਤੋਂ ਕੀ ਅਜਮਾਈਏ...

ਕਾਹਤੋਂ ਉਸਨੂੰ ਹੁਣ ਇਹਨਾਂ ਹਰਫਾਂ ਵਿੱਚ ਉਕੇਰਾਂ ਮੈਂ,
ਲਿਖਿਆ ਨਹੀਂ ਜੋ ਰੱਬ ਨੇ ਉਸਨੂੰ ਮੇਰੇ ਕਰਮਾਂ ਚ,
ਕਿਉਂ ਯਾਦ ਕਰ ਕਰ ਉਸਨੂੰ ਜ਼ਿੰਦਗੀ ਦੋਜਖ ਆਪਣੀ ਅਸੀਂ ਬਣਾਈਏ...

ਉਹ ਤੇ ਮਾਣੇ ਨਿੱਤ ਹੀ ਖੁਸ਼ੀਆਂ ਰੰਗ ਬਿਰੰਗੀਆਂ ਹੈ,
ਪੁਰਾਣਿਆਂ ਨੂੰ ਛੱਡ ਫਿਰਦਾ ਉਹ ਤੇ ਨਵਿਆਂ ਸੰਗੀਆਂ ਦੇ,
ਫਿਰ ਕਿਉਂ ਉਸਦੀ ਖਾਤਿਰ 'ਕੰਬੋਜ' ਅਸੀਂ ਅਪਣੇ ਦਰਦ ਵਧਾਈਏ...

Comments

heera sohal

Nice

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ