Tue, 27 October 2020
Your Visitor Number :-   2792745
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਸੱਟ ਜਨਤਾ ਦੀ -ਅਮਰਿੰਦਰ ਤਾਲਿਬ

Posted on:- 30-07-2020

ਸਾਡਾ ਸਿਦਕ ਕਦੀ ਨਾ ਸੁਣੋ ਹਰਨਾ
ਕੱਚੇ ਘੜੇ 'ਤੇ ਇਹ ਹੁਣ ਨਈਂਓਂ ਤਰਨਾ
ਹੁਣ ਹੋ ਅਸਵਾਰ ਇਹ ਦੁੱਲੇ ਦਾ ਜਹਾਜ਼
ਪਾਰ ਲੱਗਾਂਗੇ ਕਿਨਾਰੇ ਹੁਣ ਆਏਗਾ ਮੁਹਾਜ਼
ਚੱਲ ਪੈਣਗੇ ਲਾਮ ਸਰਕਾਰੇ
ਤੈਥੋਂ ਨਾ ਫਿਰ ਜਾਣੀ ਝੱਲਣੀ
ਚੱਲ ਪੈਣਗੇ ਲਾਮ ਸਰਕਾਰੇ
ਤੈਥੋੰ ਨਾ ਲਗਾਮ ਲੱਗਣੀ
ਇਹ ਸੱਟ ਲੋਕਾਂ ਦੀ ਸਰਕਾਰੇ
ਤੈਥੋੰ ਨਾ ਇਹ ਜਾਣੀ ਝੱਲਣੀ

ਸਿਤਮ ਜ਼ਰੀਫ਼ੀ ਦਾ ਹੈ ਕਟਕ ਚੜ੍ਹਾਇਆ
ਭੁੱਖ ਮਾਰੇ ਜੁੱਸਿਆਂ 'ਤੇ ਉੱਤੋਂ ਜ਼ੁਲਮ ਕਮਾਇਆ
ਉੱਠ ਗਈ ਖ਼ਲਕਤ ਮੱਚ ਗਈ ਏ ਤੜਪ
ਬਲ਼ ਜਾਣ ਜਾਣਗੇ ਭਾਂਬੜ ਸਰਕਾਰੇ
ਇਹ ਤੈਥੋੰ ਨਹੀਂਓਂ ਜਾਣੀ ਬੁਝਣੀ
ਚੱਲ ਪੈਣਗੇ ਲਾਮ ਸਰਕਾਰੇ
ਤੱਥੋੰ ਨਈਂਓਂ ਜਾਣੀ ਝੱਲਣੀ...

ਕਹਿਰ ਦਾ ਹੈ ਇਹ ਵਖ਼ਤ ਕਮਾਇਆ
ਚੁੱਪ ਦੀ ਰਸਮ ਕਾਹਦਾ ਕਰੋਨਾ ਚਲਾਇਆ
ਖੇਡ ਖੇਡਦੀ ਪ੍ਰੈਸ ਕਰ ਦਿੰਦੀ ਜੱਜਮੈਂਟ
ਜਨਤਾ ਬੜਕੂ ਚੀਨੀ 'ਚ ਸਰਕਾਰੇ
ਤੈਥੋਂ ਨਾ ਫੇਰ ਜਾਣੀ ਝੱਲਣੀ
ਚੱਲ ਪੈਣਗੇ ਲਾਮ ਸਰਕਾਰੇ
ਤੈਥੋਂ ਨਾ ਫੇਰ ਜਾਣੀ ਝੱਲਣੀ


ਕਰਜ਼ੇ ਦਾ ਬੋਝ ਲੈ ਗਿਆ ਮਜ਼ੂਰ 'ਤੇ ਕਿਸਾਨ ਨੂੰ
ਅੱਤ ਦੀਆਂ ਨੀਤੀਆਂ ਨਿੱਤ ਚੂਸਦੀਆਂ ਇਨਸਾਨ ਨੂੰ
ਕਰਦੀ ਏਂ ਤੰਗ ਨਿੱਤ ਚੱਲਦੀ ਚਲੰਤ
ਤੂੰ ਏਂ ਚਾਰ ਸਿੰਗਾ ਸਾਨ੍ਹ ਸਰਕਾਰੇ
ਕਿ ਤੈਥੋਂ ਨਾ ਫੇਰ ਜਾਣੀ ਝੱਲਣੀ
ਚੱਲ ਪੈਣਗੇ ਲਾਮ ਸਰਕਾਰੇ
ਤੈਥੋਂ ਨਾ ਫੇਰ ਜਾਣੀ ਝੱਲਣੀ


ਚੱਲ ਪਈਏ ਹੋੜ ਇੱਕ ਗਾਇਕੀ ਵਿੱਚ ਆਉਣ ਦੀ
ਮੁੱਦੇ ਰਹਿਣ ਗਾਇਬ ਅੱਤ ਉਸਤਾਦ ਕਹਾਉਣ ਦੀ
ਪੂਰੀ ਕਰਨੀ ਰਸਮ ਵੀਰ ਜੈਲੀ ਦੀ ਕਸਮ
ਬੋਲਣ ਜਾਕੇ ਬੰਬੀਹੇ ਸਰਕਾਰੇ
ਕਿ ਤੈਥੋਂ ਨਾ ਇਹ ਜਾਣੀ ਝੱਲਣੀ
ਚੱਲ ਪੈਣਗੇ ਲਾਮ ਸਰਕਾਰੇ
ਤੈਥੋਂ ਨਾ ਫਿਰ ਜਾਣੀ ਝੱਲਣੀ


ਕਹਿਰ ਦਾ ਜੰਜਾਲ ਜਵਾਨੀ ਉੱਤੇ ਲਾ 'ਤਾ
ਨਸ਼ੇ ਦਾ ਰੋਗ ਨਾਲੇ ਜਾਲ ਗੈਂਗਵਾਰ ਦਾ
ਹੋਊਗੀ ਤੜਪ ਖ਼ੂਨ ਕਰੂ ਹਰਕਤ
ਮੱਛੀ ਕੁੱਦੂਗੀ ਪਾਣੀ 'ਚ ਸਰਕਾਰੇ
ਕਿ ਦਿੱਲੀ ਫੇਰ ਜਾਊ ਹਿੱਲਦੀ
ਚੱਲ ਪੈਣਗੇ ਲਾਮ ਸਰਕਾਰੇ ਕਿ
ਤੈਥੋੰ ਨਾ ਇਹ ਜਾਣੀ ਝੱਲਣੀ
ਪੁੱਗ ਜਾਣਗੇ ਅਮਰਿੰਦਰ ਦੇ ਬੋਲ ਸਰਕਾਰੇ
ਤੈਥੋਂ ਸੱਟ ਨਈਂਓਂ ਝੱਲਣੀ

Comments

ਅਮਰਿੰਦਰ ਤਾਲਿਬ

ਸ਼ੁਕਰੀਆ ਅਦਾਰਾ ਸੂਹੀ ਸਵੇਰ, ਆਪਣੇ ਪੰਨੇ 'ਤੇ ਥਾਂ ਦੇਣ ਲਈ। ਸੰਪਰਕ ਨੰਬਰ 9056519103

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ