Sun, 14 July 2024
Your Visitor Number :-   7186879
SuhisaverSuhisaver Suhisaver

ਜਦੋਂ ਇਹ ਲੋਕ ਰਾਜ-ਧ੍ਰੋਹੀ ਕਹਿੰਦੇ ਹਨ ਤੱਦ ਮੇਰਾ ਦੇਸ਼-ਪ੍ਰੇਮ ਹੋਰ ਵੱਧਦਾ ਹੈ. . .

Posted on:- 09-03-2016

suhisaver

-ਤਿਰੇਂਦਰ ਕਿਸ਼ੋਰ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ( ਜੇ.ਐਨ.ਯੂ ) ਦੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨੱਈਆ ਕੁਮਾਰ ਉੱਤੇ ਦੇਸ਼-ਧ੍ਰੋਹ ਦਾ ਇਲਜ਼ਾਮ ਹੈ। ਦਿੱਲੀ ਪੁਲਿਸ ਨੇ ਉਨ੍ਹਾਂ ਦੇ ਸਣੇ ਜੇ.ਐਨ.ਯੂ ਦੇ ਛੇ ਵਿਦਿਆਰਥੀਆਂ ਉੱਪਰ ਕਥਿੱਤ ਤੌਰ ਉੱਤੇ ਭਾਰਤ ਵਿਰੋਧੀ ਨਾਹਰੇ ਲਗਾਉਣ ਲਈ ਮਾਮਲਾ ਦਰਜ ਕੀਤਾ ਹੈ।

ਇਸ ਵਿਦਿਆਰਥੀਆਂ ਉੱਤੇ ਇਲਜ਼ਾਮ ਹੈ ਕਿ ਇਸਨੇ ਨੌ ਫ਼ਰਵਰੀ ਨੂੰ ਸੰਸਦ ਉੱਤੇ ਹਮਲੇ ਦੇ ਦੋਸ਼ੀ ਅਫ਼ਜ਼ਲ ਗੁਰੂ ਦੀ ਫ਼ਾਂਸੀ ਦੀ ਬਰਸੀ ਦੇ ਮੌਕੇ ਉੱਤੇ ਭਾਰਤ ਵਿਰੋਧੀ ਨਾਹਰੇ ਲਗਾਏ ਸਨ।

ਪੁਲਿਸ ਨੇ ਕਨੱਈਆ ਨੂੰ 12 ਫਰਵਰੀ ਨੂੰ ਜੇ.ਐਨ.ਯੂ.ਕੈਂਪਸ ਵਿੱਚੋਂ ਗਿਰਫ਼ਤਾਰ ਕੀਤਾ ਸੀ। ਦੋ ਮਾਰਚ ਨੂੰ ਦਿੱਲੀ ਹਾਈ ਕੋਰਟ ਨੇ ਉਸ ਨੂੰ ਛੇ ਮਹੀਨੇ ਦੀ ਸ਼ਰਤੀਆ ਮੱਧ-ਵਰਤੀ ਜ਼ਮਾਨਤ ਉੱਤੇ ਰਿਹਾ ਕੀਤਾ ਹੈ।

ਪੇਸ਼ ਹਨ ਜੇਲ੍ਹ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਜੇ.ਐਨ.ਯੂ.ਪਹੁੰਚੇ ਕਨ੍ਹੱਈਆ ਕੁਮਾਰ ਨਾਲ ਵਿਸ਼ੇਸ਼ ਗੱਲਬਾਤ ਦੇ ਅੰਸ਼ :


?12 ਫਰਵਰੀ ਨੂੰ ਤੁਹਾਡੀ ਗਿਰਫ਼ਤਾਰੀ ਹੋਈ ਅਤੇ ਤਿੰਨ ਮਾਰਚ ਨੂੰ ਤੁਸੀਂ ਰਿਹਾ ਹੋਏ , ਜਿਸ ਵਿਵਸਥਾ ਦੇ ਖਿਲਾਫ਼ ਤੁਸੀਂ ਲੜ ਰਹੇ ਸੀ ਇਸ ਵਿੱਚ ਉਸ ਨਾਲ ਤੁਹਾਡਾ ਸਾਮਣਾ ਹੋਇਆ । ਹੁਣ ਤੁਸੀ ਇਸ ਨੂੰ ਕਿਸ ਤਰ੍ਹਾਂ ਨਾਲ ਵੇਖਦੇ ਹੋ ?
-ਵੇਖੋ ਸਭ ਤੋਂ ਪਹਿਲਾਂ ਤਾਂ ਮੈਂ ਉਸ ਅਨੁਭਵ ਨੂੰ ਸਾਂਝਾ ਕਰਦਾ ਹਾਂ ਜੋ ਮੈਨੂੰ ਸਭ ਤੋਂ ਚੰਗਾ ਲੱਗਿਆ । ਇਸ ਵਿਵਸਥਾ ਨੂੰ ਹਾਲੇ ਵੀ ਸੰਘ ਵਰਗੀਆਂ ਤਾਕਤਾਂ ਇੰਨਾ ਬਰਬਾਦ ਨਹੀਂ ਕਰ ਪਾਈਆਂ ਹਨ ਕਿ ਇਸ ਵਿੱਚ ਬਦਲਾਵ ਹੀ ਸੰਭਵ ਨਾ ਹੋਵੇ ਸਕੇ ਜਾਂ ਇਸ ਵਿੱਚ ਉਮੀਦਾਂ ਹੀ ਨਾ ਬਚੀਆਂਹੋਣ । ਇਸ ਵਿੱਚ ਸਮਰੱਥ ਉਮੀਦਾਂ ਬਚੀਆਂ ਹੋਈਆਂ ਹਨ।

ਇਸ ਦੇਸ਼ ਦਾ ਕਾਨੂੰਨ ,ਸੰਵਿਧਾਨ ,ਨਿਆਂ ਇਕ ਵਿਵਸਥਾ ਦੇ ਪ੍ਰਤੀ ਮੇਰਾ ਭਰੋਸਾ ਹੋਰ ਵਧਿਆ ਹੈ। ਇਸ ਵਿੱਚ ਚੀਜ਼ਾਂ ਸਹੀ ਰੂਪ ਵਿੱਚ ਸਾਹਮਣੇ ਆਉਣਗੀਆਂ,ਸੱਚ ਸਾਹਮਣੇ ਆਵੇਗਾ। ਅੱਜ ਲੋਕ ਠੀਕ ਨੂੰ ਠੀਕ ਅਤੇ ਗਲਤ ਨੂੰ ਗਲਤ ਕਹਿ ਰਹੇ ਹਨ। ਅਜਿਹੇ ਲੋਕਾਂ ਦੀ ਗਿਣਤੀ ਹੋਰ ਵਧੇਗੀ । ਸਾਡੀ ਲੜਾਈ ਹੋਰ ਮਜ਼ਬੂਤ ਹੋਵੇਗੀ।

?ਤੁਹਾਡੇ ਉੱਤੇ ਦੇਸ਼- ਧ੍ਰੋਹ ਦਾ ਇਲਜ਼ਾਮ ਹੈ। ਇੱਕ ਕਨ੍ਹੱਈਆ ਜੋ 12 ਫ਼ਰਵਰੀ ਤੋਂ ਪਹਿਲਾਂ ਜੇ.ਐਨ.ਯੂ. ਦਾ ਪ੍ਰਧਾਨ ਸੀ , ਪੀ.ਐਚ.ਡੀ. ਦਾ ਵਿਦਿਆਰਥੀ ਸੀ , ਉਸਦੀ ਸਾਰਵਜਨਿਕ ਜੀਵਨ ਵਿੱਚ ਇੱਕ ਇੱਜ਼ਤ ਸੀ , ਉਸਨੂੰ ਦੇਸ਼-ਧ੍ਰੋਹੀ ਸੁਣਨਾ ਕਿਵੇਂ ਲੱਗਦਾ ਹੈ ?
-ਪਹਿਲੀ ਗੱਲ ਤਾਂ ਇਹ ਹੈ ਕਿ ਮੇਰੇ ਉੱਤੇ ਸਡੀਸ਼ਨ ਦਾ ਚਾਰਜ ਲੱਗਿਆ ਹੈ।ਸਡੀਸ਼ਨ ਦਾ ਹਿੰਦੀ ਮਤਲੱਬ ਦੇਸ਼-ਧ੍ਰੋਹੀ ਨਹੀਂ ਹੁੰਦਾ ,ਇਹ ਰਾਜ-ਧ੍ਰੋਹ ਹੁੰਦਾ ਹੈ। ਜਦੋਂ ਅਸੀਂ ਇਤਹਾਸ ਵਿੱਚ ਜਾਂਦੇ ਹਾਂ,ਤਾਂ ਦੇਖਦੇ ਹਾਂ ਕਿ ਅੰਗ੍ਰੇਜ਼ ਲੋਕ ਰਾਜ-ਧ੍ਰੋਹ ਦਾ ਮੁਕੱਦਮਾ ਚਲਾਉਂਦੇ ਸਨ। ਜੋ ਲੋਕ ਇਸ ਦੇਸ਼ ਵਿੱਚ ਬਦਲਾਵ ਦੀ ਗੱਲ ਕਰ ਰਹੇ ਸਨ , ਉਹ ਲੋਕ ਸਫ਼ਲ ਹੋਏ , ਦੇਸ਼ ਨੂੰ ਆਜ਼ਾਦੀ ਮਿਲੀ , ਸਾਨੂੰ ਇੱਕ ਸੰਵਿਧਾਨ ਮਿਲਿਆ । ਉਸ ਸੰਵਿਧਾਨ ਵਿੱਚ ਜੋ ਗੱਲਾਂ ਕਹੀਆਂ ਗਈਆਂ ਹਨ ਅੱਜ ਉਨ੍ਹਾਂ ਨੂੰ ਠੀਕ ਤਰ੍ਹਾਂ ਨਾਲ ਲਾਗੂ ਕਰਨ ਦੀ ਲੜਾਈ ਹੈ।

ਇਸਦੇ ਲਈ ਜੇਕਰ ਮੇਰੇ ਉੱਤੇ ਉਹ ਲੋਕ ਰਾਜ - ਧ੍ਰੋਹ ਦਾ ਇਲਜ਼ਾਮ ਲਗਾ ਰਹੇ ਹਨ ਤਾਂ ਮੈਨੂੰ ਲੱਗਦਾ ਹੈ ਕਿ ਇਸਤੋਂ ਸਿਰਫ਼ ਉਨ੍ਹਾਂ ਦੀ ਰਾਜਨੀਤਕ ਇੱਛਾ ਲੋਕਾਂ ਦੇ ਸਾਹਮਣੇ ਪਰਗਟ ਹੋ ਰਹੀ ਹੈ ।ਤੁਸੀਂ ਆਪਣੇ ਹੀ ਨਾਗਰਿਕਾਂ ਉੱਤੇ ਰਾਜ-ਧ੍ਰੋਹ ਦਾ ਇਲਜ਼ਾਮ ਲਗਾ ਰਹੇ ਹੋ ।ਨਾ ਸਿਰਫ਼ ਵਿਦਿਆਰਥੀਆਂ ਸਗੋਂ ਦਲਿਤਾਂ , ਲੇਖਕਾਂ ,ਆਦਿਵਾਸੀਆਂ , ਸੰਪਾਦਕਾਂ ,ਕਾਰਟੂਨਿਸਟਾਂ ਅਤੇ ਸਿੱਖਿਅਕਾਂ ਦੇ ਉੱਤੇ ਵੀ ਰਾਜ-ਧ੍ਰੋਹਦਾ ਇਲਜ਼ਾਮ ਲਗਾ ਰਹੇ ਹਨ।

 ਸਾਡੀ ਰਾਜਵਿਵਸਥਾ ਇਸ ਨੂੰ ਇੱਕ ਰਾਜਨੀਤਕ ਔਜ਼ਾਰ ਦੀ ਤਰ੍ਹਾਂ ਇਸਤੇਮਾਲ ਕਰ ਰਹੀ ਹੈ।ਪਰ ਦੇਸ਼ ਇਹ ਨਹੀਂ ਕਰ ਰਿਹਾ ਹੈ, ਦੇਸ਼ ਅਤੇ ਰਾਜ ਵੱਖ - ਵੱਖ ਚੀਜ਼ਾਂ ਹਨ । ਦੇਸ਼ ਦਾ ਸਬੰਧ ਉਸ ਵਿੱਚ ਰਹਿ ਰਹੇ ਲੋਕਾਂ ਨਾਲ ਹੁੰਦਾ ਹੈ । ਇਸ ਲਈ ਜਦੋਂ ਇਹ ਲੋਕ ਰਾਜ-ਧ੍ਰੋਹ ਕਹਿੰਦੇ ਹਨ ਤਾਂ ਮੇਰਾ ਦੇਸ਼-ਪ੍ਰੇਮ ਹੋਰ ਵੱਧਦਾ ਹੈ।


?ਤੁਹਾਨੂੰ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਤੁਹਾਡੇ ਖਿਲਾਫ਼ ਸਾਜ਼ਿਸ਼ ਕੀਤੀ ਗਈ ਹੈ? ਮੀਡੀਆ ਦੀ ਭੂਮਿਕਾ ਨੂੰ ਤੁਸੀਂ ਕਿਵੇਂ ਵੇਖਦੇ ਹੋ ?
?ਮੀਡੀਆ ਦਾ ਇੱਕ ਹਿੱਸਾ, ਜਿਸਦਾ ਵਿਚਾਰਕ ਤੌਰ ਉੱਤੇ ਸੰਘ ਦੇ ਵਿਚਾਰਾਂ ਨਾਲ ਸਪੱਸ਼ਟ ਤੌਰ ਉੱਤੇ ਸਬੰਧ ਹੈ, ਉਨ੍ਹਾਂ ਨੇ ਬਿਲਕੁਲ ਵਿਉਂਤਬੱਧ ਤਰੀਕੇ ਨਾਲ, ਨਕਲੀ ਵੀਡੀਓ ਦੇ ਆਧਾਰ ’ਤੇ ਨਾ ਸਿਰਫ਼ ਵਿਦਿਆਰਥੀਆਂ ਸਗੋਂ ਇੱਕ ਅਜਿਹੇ ਸੰਸਥਾਨ ( ਜੇ.ਐਨ.ਯੂ. ) ਦੇ ਬਾਰੇ ਵੀ ਗਲਤ ਬਿਆਨਬਾਜ਼ੀ ਕੀਤੀ ਜੋ ਸਮਾਨਤਾ ਦੀ ਗੱਲ ਕਰਦਾ ਹੈ , ਬਰਾਬਰੀ ਦੀ ਗੱਲ ਕਰਦਾ ਹੈ। ਇਸਦੇ ਬਾਰੇ ਵਿੱਚ ਇੱਕ ਅਜਿਹੀ ਮਾਨਸਿਕਤਾ ਤਿਆਰ ਕੀਤੀ ਗਈ । ਸਰਕਾਰ ਦੁਆਰਾ ਆਪਣੀਆਂ ਨਾਕਾਮੀਆਂ ਤੋਂ ਜਨਤਾ ਦਾ ਧਿਆਨ ਭਟਕਾਉਣ ਲਈ ਇਹ ਸਭ ਕੁਝ ਕੀਤਾ ਗਿਆ। ਨਿਸ਼ਚਿਤ ਤੌਰ ਉੱਤੇ ਇਹ ਇੱਕ ਸਾਜ਼ਿਸ਼ ਹੈ।

ਇਸ ਦੇਸ਼ ਦੀ ਜਨਤਾ ਦੀ ਜੋ ਰਾਜਨੀਤਕ ਸਮਝ ਹੈ, ਉਸ ਉੱਤੇ ਮੈਨੂੰ ਬਹੁਤ ਭਰੋਸਾ ਹੈ। ਮੈਂ ਉਸਨੂੰ ਅੱਜ ਬਹੁਤ ਉਮੀਦ ਭਰੀਆਂ ਨਜ਼ਰਾਂ ਨਾਲ ਵੇਖਦਾ ਹਾਂ । ਇਸ ਸਾਜ਼ਿਸ਼ ਦਾ ਪਰਦਾਫਾਸ਼ ਹੋਵੇਗਾ ਅਤੇ ਸਾਜ਼ਿਸ਼ਕਰਤਾ ਸਾਹਮਣੇ ਆਣਗੇ । ਕੁਝ ਲੋਕਾਂ ਦੀ ਬੋਲਤੀ ਬੰਦ ਹੋਈ ਹੈ , ਉਨ੍ਹਾਂ ਦੀ ਸੱਚਾਈ ਸਾਹਮਣੇ ਆ ਚੁੱਕੀ ਹੈ।

?ਰੋਹੀਤ ਵੇਮੂਲਾ ਨੂੰ ਲੈ ਕੇ ਜੋ ਅੰਦੋਲਨ ਚੱਲ ਰਿਹਾ ਸੀ ਉਸ ਉੱਤੇ ਇਸ ਘਟਨਾ ਦਾ ਤੁਸੀਂ ਕੀ ਅਸਰ ਵੇਖਦੇ ਹੋ ? ਅੱਗੇ ਕੀ ਹੋ ਸਕਦਾ ਹੈ ?
-ਮੌਜੂਦਾ ਕੇਂਦਰ ਸਰਕਾਰ ਦੀ ਕੋਸ਼ਿਸ਼ ਸੀ ਰੋਹੀਤ ਵੇਮੂਲਾ ਦੇ ਅੰਦੋਲਨ ਨੂੰ , ਸਮਾਜਿਕ ਨਿਆਂ ਦੇ ਅੰਦੋਲਨ ਨੂੰ ਅਤੇ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਦੇ ਵਿਚਾਰਾਂ ਨੂੰ ਦਬਾਉਣ ਦੀ । ਇਸ ਲਈ ਉਸਨੇ ਜੇ.ਐਨ.ਯੂ.ਕੈਂਪਸ ਵਿੱਚ ਵਿਉਂਤਬੱਧ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕੀਤਾ।ਪਰ ਇੱਕ ਚੰਗੀ ਗੱਲ ਇਹ ਹੈ ਕਿ ਜੋ ਲੋਕ ਜੇ.ਐਨ.ਯੂ. ਦੇ ਪੱਖ ਵਿੱਚ ਖੜੇ ਹੋਏ, ਉਨ੍ਹਾਂ  ਨੇ ਕੋਈ ਬਾਇਨਰੀ ਨਹੀਂ ਬਣਾਈ।

ਜੇ.ਐਨ.ਯੂ. ਦਾ ਸਵਾਲ ਡੈਮੋਕਰੇਟਿਕ ਰਾਇਟਸ ਦੇ ਪੱਖ ਵਿੱਚ ਖੜਾ ਹੋਣ ਨੂੰ ਲੈ ਕੇ ਹੈ। ਨਾਲ ਹੀ ਰੋਹੀਤ ਵੇਮੂਲਾ ਜੋ ਇਸ ਸਮਾਜ ਦੇ ਅੰਦਰ ਮੌਜੂਦ ਸਾਮਜਿਕ ਰੂੜ੍ਹੀ ਨੂੰ ਲੈ ਕੇ ਲੜ ਰਿਹਾ ਸੀ , ਉਹ ਸਮਾਜਿਕ ਨਿਆਂ ਦੀ ਲੜਾਈ ਦਾ ਪ੍ਰਤੀਕ ਹੈ। ਇਹ ਦੋਨੇ ਲੜਾਈਆਂ ਆਪਸ ਵਿੱਚ ਜੁੜਕੇ ਹੋਰ ਮਜ਼ਬੂਤ ਹੋਈਆਂ ਹਨ। ਇਸਨੂੰ ਹੋਰ ਮਜਬੂਤ ਕਰਨ ਦੀ ਜ਼ਰੂਰਤ ਹੈ।

?ਪੁਲਿਸ ਨੇ ਕਿਹਾ ਕਿ ਕਨ੍ਹੱਈਆ ਨੇ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ ਹੈ । ਪਹਿਲਾਂ ਉਹ ਕਹਿ ਰਹੇ ਸਨ ਕਿ ਉਹ ਤੁਹਾਡੀ ਜ਼ਮਾਨਤ ਦਾ ਵਿਰੋਧ ਨਹੀਂ ਕਰਨਗੇ । ਬਾਅਦ ਵਿੱਚ ਕਿਹਾ ਕਿ ਬਾਹਰ ਆਕੇ ਕਨੱਈਆ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਹੈ । ਤੁਹਾਨੂੰ ਕੀ ਲੱਗਦਾ ਹੈ ? ਹੁਣ ਤੁਸੀਂ ਮੀਡੀਆ ਨੂੰ , ਵਿਦਿਆਰਥੀਆਂ ਨੂੰ ਸੰਬੋਧਿਤ ਵੀ ਕਰ ਰਹੇ ਹੋ । ਪੁਲਿਸ ਦਾ ਜੋ ਇਲਜ਼ਾਮ ਸੀ ਕਿ ਤੁਸੀਂ ਜਾਂਚ ਨੂੰ ਪ੍ਰਭਾਵਿਤ ਕਰੋਂਗੇ ਉਹ ਕਿੱਥੇ ਤੱਕ ਠੀਕ ਹੈ ?

-ਵੇਖੋ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਨੂੰ ਇਸ ਦੇਸ਼ ਦੇ ਸੰਵਿਧਾਨ ਅਤੇ ਇਸਦੀ ਕਾਨੂੰਨੀ ਪਰਿਕ੍ਰੀਆ ਵਿੱਚ ਭਰੋਸਾ ਹੈ । ਇਸਲਈ ਮੈਂ ਕੇਸ ਦੇ ਮੈਰਿਟ ਉੱਤੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ । ਮਾਮਲਾ ਵਿਚਾਰਧੀਨ ਹੈ ।

ਮੈਂ ਸਿਰਫ਼ ਦੇਸ਼ ਦੇ ਜੋ ਹਾਲਾਤ ਹਨ ਉਨ੍ਹਾਂਨੂੰ ਵੇਖਦੇ ਹੋਏ, ਜੇ.ਐਨ.ਯੂ. ਦੀ ਜੋ ਵਿਰਾਸਤ ਹੈ , ਲੜਨ ਦਾ ਜੋ ਇਸਦਾ ਇਤਹਾਸ ਹੈ ਉਸਦੇ ਬਾਰੇ ਵਿੱਚ ਗੱਲ ਕਰ ਰਿਹਾ ਹਾਂ । ਇਸ ਲਈ ਮੈਂ ਗਰੀਬ , ਸ਼ੋਸ਼ਿਤ ਲੋਕਾਂ ਨੂੰ ਇੱਕਜੁਟ ਕਰਨ ਦੀ ਗੱਲ ਕਰ ਰਿਹਾ ਹਾਂ । ਮੈਂ ਕੇਸ ਦੀ ਮੈਰਿਟ ਉੱਤੇ ਕੋਈ ਟਿੱਪਣੀ ਨਹੀਂ ਕਰ ਸਕਦਾ।

?ਤੁਸੀਂ ਜਿਸ ਵਿਚਾਰਿਕ ਧਾਰਾ ਤੋਂ ਆਉਂਦੇ ਹੋ ਉਸ ਵਿੱਚ ਬਹੁਤ ਸਾਰੇ ਲੋਕ ਇਸ ਤੋਂ ਪਹਿਲਾਂ ਜੇਲ੍ਹ ਗਏ ਹਨ । ਤੁਸੀਂ ਕਦੇ ਸੋਚਿਆ ਸੀ ਕਿ ਤੁਸੀਂ ਵੀ ਕਦੇ ਜੇਲ੍ਹ ਜਾਉਂਗੇ? ਜੇਲ੍ਹ ਦੇ ਅੰਦਰ ਤੁਹਾਡੇ 20 ਦਿਨਾਂ ਦਾ ਅਨੁਭਵ ਕਿਵੇਂ ਰਿਹਾ ?
-ਮੈਂ ਸ਼ੁਰੂ ਤੋਂ ਹੀ ਸਾਧਾਰਣ ਕਿਸਮ ਦਾ ਇਨਸਾਨ ਰਿਹਾ ਹਾਂ।ਸਾਧਾਰਣ ਜ਼ਿੰਦਗੀ ਜਿਉਂਦਾ ਹਾਂ , ਇਹ ਮੇਰੀ ਕਲਪਨਾ ਤੋਂ ਵੀ ਪਰੇ ਸੀ ਕਿ ਮੈਨੂੰ ਜੇਲ੍ਹ ਜਾਣਾ ਪਵੇਗਾ।ਪਰ ਅੱਜ ਮੈਂ ਕਹਿ ਸਕਦਾ ਹਾਂ ਕਿ ਜੋ ਆਦਮੀ ਸਮਾਜ ਦੀ ਭਲਾਈ - ਬੁਰਾਈ ਦੇ ਬਾਰੇ ਵਿੱਚ ਸੋਚਦਾ ਹੈ ਅਤੇ ਜੇਲ੍ਹ ਜਾਂਦਾ ਹੈ ਉਸਦੇ ਲਈ ਜੇਲ੍ਹ ਜੀਵਨ ਦਾ ਹਿੱਸਾ ਬਣ ਜਾਂਦਾ ਹੈ।

?ਜੇਲ੍ਹ ਵਿੱਚ ਰਹਿੰਦੇ ਹੋਏ ਕਦੇ ਲੱਗਿਆਕਿ ਤੁਹਾਡੇ ਮਾਤਾ - ਪਿਤਾ ਵੀ ਹਨ , ਪਰਿਵਾਰ ਹੈ ? ਉਨ੍ਹਾਂ ਦੀ ਚਿੰਤਾ ਹੋਈ , ਇਸਨੰਚ ਲੈ ਕੇ ਕਦੇ ਕੋਈ ਡਰ ਲੱਗਿਆ ? ਮਨ ਵਿੱਚ ਕਦੇ ਇਸਨੂੰ ਲੈ ਕੇ ਕੋਈ ਦਵੰਦ ਹੋਇਆ ?
-ਵੇਖੋ ਦਵੰਦ ਦੀ ਜਦੋਂ ਤੁਸੀ ਗੱਲ ਕਰਦੇ ਹੋਂ ਤਾਂ ਦਵੰਦ ਹਮੇਸ਼ਾ ਦੋ ਵਿਪਰੀਤ ਚੀਜ਼ਾਂ ਦੇ ਵਿੱਚ ਹੁੰਦਾ ਹੈ। ਜਿੱਥੇ ਏਕਤਾ ਹੁੰਦੀ ਹੈ ,  ਉੱਥੇ ਸੰਘਰਸ਼ ਵੀ ਹੁੰਦਾ ਹੈ। ਜਿੱਥੇ ਡਰ ਹੁੰਦਾ ਹੈ ਉੱਥੇ ਸਾਹਸ ਵੀ ਹੁੰਦਾ ਹੈ। ਜਿੱਥੇ ਅਸੀਂ ਵਿਅਕਤੀ ਦੀ ਗੱਲ ਕਰਦੇ ਹਾਂ, ਉੱਥੇ ਸਮੂਹਿਕਤਾ ਵੀ ਆਉਂਦੀ ਹੈ। ਜਿੱਥੇ ਅਸੀਂ ਪਰਿਵਾਰ ਦੀ ਗੱਲ ਕਰਦੇ ਹਾਂ ਉੱਥੇ ਸਮਾਜ ਵੀ ਆਉਂਦਾ ਹੈ।

ਇਸ ਲਈ ਇਹ ਦਵੰਦ ਸਕਾਰਾਤਮਕ ਹੈ , ਇਹ ਅੰਤਰ-ਵਿਰੋਧ ਸਕਾਰਾਤਮਕ ਹੈ। ਇਹ ਮੈਨੂੰ ਵੱਖ ਨਹੀਂ ਕਰਦਾ ਹੈ ਸਗੋਂ ਵਿਅਕਤੀ ਅਤੇਸਮੂਹ ਨੂੰ ਇਕੱਠਾ ਕਰਕੇ ਅੱਗੇ ਵਧਣ ਦੀ ਨਸੀਹਤ ਦਿੰਦਾ ਹੈ।

? ਮਤਲਬ,ਦਵੰਦ ਹੋਇਆ ?
-ਦਵੰਦ ਹੀ ਗਤੀ ਲਈ ਉੱਤਰਦਾਈ ਹੈ।

?ਤੁਹਾਡੀ ਰਾਜਨੀਤਕ ਵਿਚਾਰਧਾਰਾ ਅਤੇ ਗੱਲਾਂ ਵਿੱਚੋਂ ਬਦਲ ਦੀ ਰਾਜਨੀਤੀ ਦੀ ਗੱਲ ਵਿੱਖਦੀ ਹੈ। ਕੁਝ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਦਾ ਅੰਦੋਲਨ ਅਸੀਂ ਵੇਖਿਆ , ਉਹ ਵੀ ਬਦਲਦੀ ਰਾਜਨੀਤੀ ਦੀ ਗੱਲ ਕਰਦੇ ਸਨ । ਤਾਂ ਤੁਹਾਡੀ ਬਦਲਦੀ ਰਾਜਨੀਤੀ ਅਤੇ ਉਨ੍ਹਾਂ ਦੀ ਬਦਲ ਦੀ ਰਾਜਨੀਤੀ ਵਿੱਚ ਤੁਸੀ ਕਿਸ ਤਰ੍ਹਾਂ ਦਾ ਅੰਤਰ ਵੇਖਦੇ ਹੋ ?
-ਮੈਂ ਸਿਰਫ਼ ਇੱਕ ਗੱਲ ਕਹਿਣਾ ਚਾਹੁੰਦਾ ਹਾਂ । ਕੋਈ ਲੰਮੀ ਟਿੱਪਣੀ ਨਹੀਂ ਕਰਾਂਗਾ । ਮੇਰੀ ਬਦਲਦੀ ਰਾਜਨੀਤੀ ਹਮੇਸ਼ਾ ਜਿੱਥੇ ਹਾਂ,ਉੱਥੋਂ ਬਹਿਤਰ ਹੋਣ ਦੀ ਹੈ। ਅਤੇ ਨਾਲ ਹੀ ਇੱਕ ਗੱਲ ਹੋਰ ਜੋੜ ਦੇਵਾਂ ਕਿ ਬਦਲਦੀ ਰਾਜਨੀਤੀ ਵਿੱਚ ਜਿਸ ਤਰੀਕੇ ਨਾਲ ਲੋਕ ਨਾਲ ਆਏ ਹਨ,ਉਸਨੂੰ ਦੁਨੀਆ ਭਰ ’ਚੋਂ ਸਮੱਰਥਨ ਮਿਲਿਆ ਹੈ ।

ਤੁਹਾਡੇ ਮੀਡੀਆ ਦੇ ਮਾਧਿਅਮ ਨਾਲ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ , ਜਿਸ ਤਰੀਕੇ ਨਾਲ ਇੱਕ ਸੰਸਥਾਨ ਦੀ ਆਜ਼ਾਦੀ ਉੱਤੇ ਹਮਲਾ ਹੋ ਰਿਹਾ ਹੈ , ਇੱਕ ਖਾਸ ਤਰੀਕੇ ਦੀ ਵਿਚਾਰਧਾਰਾ ਨੂੰ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸਦੇ ਖਿਲਾਫ਼ ਸਾਰੇ ਲੋਕ ਇੱਕਜੁੱਟ ਹੋ ਰਹੇ ਹਨ, ਇੱਕ ਨਵੀਂ ਏਕਤਾ ਬਣ ਰਹੀ ਹੈ , ਇਹੀ ਰਾਜਨੀਤਕ ਬਦਲਹੈ ।

? ਹੁਣ ਲੋਕ ਕਨ੍ਹੱਈਆ ਨੂੰ ਸਿਰਫ਼ ਜੇ.ਐਨ.ਯੂ. ਦੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਦੇ ਰੂਪ ਵਿੱਚ ਨਹੀਂ ਵੇਖ ਰਹੇ ਹਨ । ਲੋਕ ਕਨ੍ਹੱਈਆ ਨੂੰ ਇੱਕ ਉਂਮੀਦ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਹਨ । ਕਨ੍ਹੱਈਆ ਵਿੱਚ ਲੋਕ ਆਪਣੇ ਭਵਿੱਖ ਦਾ ਨੇਤਾ ਵੇਖ ਰਹੇ ਹਨ । ਮੌਜੂਦਾ ਦ੍ਰਿਸ਼ ਵਿੱਚ ਤੁਸੀਂ ਆਪਣੀ ਭੂਮਿਕਾ ਨੂੰ ਜੇ.ਐਨ.ਯੂ.ਤੋਂ ਬਾਹਰ ਵੀ ਵੇਖਦੇ ਹੋ ?
-ਮੈਂ ਕਦੇ ਵੀ ਆਪਣੇ ਆਪ ਨੂੰ ਜੇ.ਐਨ.ਯੂ. ਜਾਂ ਜੇ.ਐਨ.ਯੂ. ਤੋਂ ਬਾਹਰ , ਆਦਿ ਦਾਇਰਿਆਂ ਵਿੱਚ ਸੀਮਿਤ ਨਹੀਂ ਰੱਖਦਾ । ਜੀਵਨ ਯਾਤਰਾ ਦੀ ਤਰ੍ਹਾਂ ਹੈ । ਤੁਸੀਂ ਪਿੰਡ , ਸ਼ਹਿਰ , ਜ਼ਿਲ੍ਹਾ, ਦੇਸ਼ ਅਤੇ ਫਿਰ ਵਿਦੇਸ਼ ਤੱਕ ਦੇ ਪੱਧਰ ਉੱਤੇ ਜਾਂਦੇ ਹੋ । ਮੈਂ ਉਸੇ ਪ੍ਰਕਿਰਿਆ ਵਿੱਚੋਂ ਗੁਜ਼ਰ ਰਿਹਾ ਹਾਂ।

ਜੇ.ਐਨ.ਯੂ. ਵਿੱਚ ਜੋ ਸਵਾਲ ਹੈ ਉਹ ਮੇਰੇ ਪਿੰਡ ਦੇ ਸਵਾਲ ਤੋਂ ਵੱਖ ਨਹੀਂ ਹੈ । ਸੈਨਿਕਾਂ ਦਾ ਸਵਾਲ ਜੇ.ਐਨ.ਯੂ. ਦੇ ਸਵਾਲ ਤੋਂ ਵੱਖ ਨਹੀਂ ਹੈ । ਕਨੱਈਆ ਦਾ ਸਵਾਲ ਇਸ ਦੇਸ਼ ਦੇ ਹਰ ਨਾਗਰਿਕ ਦਾ ਸਵਾਲ ਹੈ ।

?ਤੁਸੀਂ ਜਿਸ ਸੰਘਰਸ਼ ਦੀ ਗੱਲ ਕਰ ਰਹੇ ਹੋ ਉਸਨੂੰ ਜਾਰੀ ਰੱਖਣ ਲਈ ਜੇਕਰ ਤੁਹਾਨੂੰ ਇੱਕ ਨੇਤਾ ਦੇ ਤੌਰ ਉੱਤੇ ਅੱਗੇ ਆਉਣਾ ਪਵੇਗਾ ਤਾਂ ਕੀ ਲੋਕਾਂ ਨੂੰ ਰਸਤਾ ਵਿਖਾਉਣ ਲਈ ਅਜਿਹਾ ਕਰੋਂਗੇ?
-ਵੇਖੋ , ਮੇਰੇ ਖਿਆਲ ਨਾਲ ਨੇਤਾ ਬਣਦਾ ਨਹੀਂ ਹੈ । ਨੇਤਾ ਹੋਣਾ , ਕਾਰੀਗਰ ਹੋਣਾ , ਇਹ ਸਭ ਸਾਡੇ ਸਮਾਜ ਦੀਆਂ ਜ਼ਰੂਰਤਾਂ ਦੇ ਚਲਦੇ ਪੈਦਾ ਹੁੰਦਾ ਹੈ । ਜੇਕਰ ਮੈਂ ਸਮਾਜ ਦੇ ਲਾਇਕ ਹੋਇਆ ਤਾਂ ਉਹ ਆਪਣੇ ਪ੍ਰਤਿਨਿੱਧੀ ਦੇ ਤੌਰ ਉੱਤੇ ਮੈਨੂੰ ਆਪਣੇ ਆਪ ਹੀ ਚੁਣ ਲਵੇਗਾ ।

?ਵਾਮਪੰਥ ਦੀ ਰਾਜਨੀਤੀ ਇਸ ਦੇਸ਼ ਵਿੱਚ ਓਨੀ ਹੀ ਪੁਰਾਣੀ ਹੈ ਜਿੰਨੀ ਕਿ ਸੰਘ ਦੀ ਰਾਜਨੀਤੀ । ਇਸ ਟਕਰਾਵਨਾਲ ਅਜਿਹਾ ਵਿਖ ਰਿਹਾ ਹੈ ਕਿ ਸੰਘ ਦੀ ਰਾਜਨੀਤੀ ਅਤੇ ਵਾਮਪੰਥ ਦੀ ਰਾਜਨੀਤੀ ਆਹਮਣੇ- ਸਾਹਮਣੇ ਖੜੀਆਂ ਹੋ ਗਈਆਂ ਹਨ । ਅਕਸਰ ਕਿਹਾ ਜਾਂਦਾ ਹੈ ਕਿ ਇਸ ਦੇਸ਼ ਵਿੱਚ ਸੰਘ ਦੀ ਸਫ਼ਲਤਾ ਅਸਲ ਵਿੱਚ ਵਾਮਪੰਥ ਦੀ ਅਸਫ਼ਲਤਾ ਹੈ । ਤੁਹਾਨੂੰ ਕੀ ਲਗਦਾਹੈ , ਮੌਜੂਦਾ ਟਕਰਾਵ ਕਿੱਥੇ ਤੱਕ ਜਾਵੇਗਾ ?
-ਵਾਮਪੰਥ ਆਪਣੇ ਆਪ ਵਿੱਚ ਇੱਕ ਵੱਡਾ ਸ਼ਬਦ ਹੈ । ਵਾਮਪੰਥ ਜਦੋਂ ਅਸੀਂ ਕਹਿੰਦੇ ਹਾਂ ਤਾਂ ਇਸਦਾ ਮਤਲਬ ਹੁੰਦਾ ਹੈ ਬਦਲਾਵ । ਅਤੇ ਜਦੋਂ ਅਸੀਂ ਬਦਲਾਵ ਦੀ ਗੱਲ ਕਰਾਂਗੇ ਤਾਂ ਮੈਂ ਕਹਿ ਸਕਦਾ ਹਾਂ ਕਿ ਇਸ ਲੜਾਈ ਵਿੱਚ ਸੱਚ ਦੀ, ਸਮਾਨਤਾ ਦੀ, ਬਰਾਬਰਤਾ ਦੀ ਜਿੱਤ ਹੋਵੋਗੇ । ਇਹ ਜੋ ਵੰਡਣ ਵਾਲੀਆਂ ਸ਼ਕਤੀਆਂ ਹਨ, ਸੱਜੇ ਪੱਖੀਆਂ ਨੂੰ ਹਾਰ ਖਾਣੀ ਪਵੇਗੀ ।

?ਤੁਸੀਂ ਸਮੂਹਿਕਤਾ ਦੀ ਗੱਲ ਕਰਦੇ ਹੋ । ਇੱਕ ਤਰ੍ਹਾਂ ਨਾਲ ਤੁਹਾਨੂੰ ਸਭਦਾ ਸਾਥ ਵੀ ਮਿਲਿਆ ਹੈ। ਇਸ ਦੇਸ਼ ਦੇ ਲੇਖਕ , ਸੰਪਾਦਕ , ਫ਼ਿਲਮਕਾਰ ਸਾਰਿਆਂ ਨੇ ਤੁਹਾਡਾ ਸਾਥ ਦਿੱਤਾ ਹੈ । ਇੱਕ ਪੱਧਰ ਉੱਤੇ ਇਹ ਤੁਹਾਡੀ ਜਿੱਤ ਵੀ ਲੱਗਦੀ ਹੈ । ਉਨ੍ਹਾਂ ਲੋਕਾਂ ਨੂੰ ਕੀ ਕਹਿਣਾ ਚਾਹਾਂਗੇ ?
-ਇਸ ਸਾਰੇ ਲੋਕਾਂ ਨੇ ਠੀਕ ਨੂੰ ਠੀਕ ਅਤੇ ਗਲਤ ਨੂੰ ਗਲਤ ਕਿਹਾ ਹੈ । ਮੈਂ ਸਾਰਿਆਂ ਨੂੰ ਸਾਡਾ ਸਾਥਦੇਣ ਲਈ ਧੰਨਵਾਦ ਕਹਿਣਾ ਚਾਹੁੰਦਾ ਹਾਂ ।

ਅਨੁਵਾਦਕ: ਸਚਿੰਦਰਪਾਲ ‘ਪਾਲੀ’

Comments

Baldev Babarpur johl

He is gr8

jas singh

Fighting for freedom in India......

Security Code (required)Can't read the image? click here to refresh.

Name (required)

Leave a comment... (required)

ਸ਼ਖ਼ਸਨਾਮਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ