Tue, 16 April 2024
Your Visitor Number :-   6976745
SuhisaverSuhisaver Suhisaver

ਨੂਰਜਹਾਂ (ਕਿਸ਼ਤ ਦੂਜੀ) - ਖ਼ਾਲਿਦ ਹਸਨ

Posted on:- 15-06-2013

suhisaver

ਮੈਂ ਉਨ੍ਹਾਂ ਨੂੰ ਪੁੱਛਿਆ ਤੁਹਾਨੂੰ ਕਿਹੋ ਜਿਹੇ ਮਰਦ ਪਸੰਦ ਨੇਂ? ਕਿਸੇ ਅਜਿਹੇ ਦਾ ਨਾਂ ਲੈਣ ਜਿਸ ਉੱਤੇ ਫ਼ਿਦਾ ਹੋਏ? ''ਹਾਂ'', ਉਹ ਮੁਸਕਰਾਏ, ''ਉਹ ਅਮਰੀਕੀ ਐਕਟਰ ਏ ਨਾ ਫ਼ਿਲਮ ਬੀਨ ਹਰ' ਵਿਚ?'' ''ਸ਼ਾਰ ਲੁੱਟਣ ਹੈਸਟਨ,'' ਮੈਂ ਪੁੱਛਿਆ। ''ਉਹੋ ਜਿਹਾ ਮਰਦ ਮੈਨੂੰ ਪਸੰਦ ਏ,'' ਉਨ੍ਹਾਂ ਕਿਹਾ ਸੀ। ''ਮੈਨੂੰ ਮਰਦਾਂ ਬਾਰੇ ਕੁਝ ਹੋਰ ਦੱਸੋ,'' ਮੈਂ ਉਨ੍ਹਾਂ ਤੋਂ ਮੰਗ ਕੀਤੀ। ਉਹ ਨਖ਼ਰੇ ਨਾਲ਼ ਮੁਸਕਰਾਏ, ਸਿਰ ਪਿੱਛਾ ਨਹਾ ਸੁੱਟ ਕੇ ਹੱਸੇ ਤੇ ਪੰਜਾਬੀ ਵਿਚ ਕਿਹਾ, ''ਜਦੋਂ ਮੈਂ ਕੋਈ ਸੋਹਣਾ ਬੰਦਾ ਤੱਕਣੀ ਆਂ ਤਾਂ ਮੇਰੇ ਅੰਦਰ 'ਖੁਦ ਬਦ' ਸ਼ੁਰੂ ਹੋ ਜਾਂਦੀ ਏ।''

ਨੂਰਜਹਾਂ ਦਾ ਤੌਰ ਤਰੀਕਾ ਤੇ ਇਰਾਦਾ ਕਮਾਲ ਦਾ ਸੀ। ਇਸੇ ਮੌਕਾ ਉੱਤੇ ਉਨ੍ਹਾਂ ਮੈਨੂੰ ਕਿਹਾ, ''ਏਸ ਸਮਾਜ ਵਿਚ, ਜ਼ਨਾਨੀ ਦੀ ਵੁਕਅਤ ਈ ਕੀ ਏ? ਕੁਝ ਵੀ ਨਹੀਂ! ਬਸ ਘਰ ਦੇ ਫ਼ਰਨੀਚਰ ਵਰਗੀ ਏ। ਇਥੋਂ ਘੜੀਸ ਕੇ ਓਥੇ ਰੱਖ ਦਿੱਤਾ। ਉਹ ਆਪਣੇ ਮਾਪਿਆਂ ਭਰਾਵਾਂ, ਘਰਵਾਲਿਆਂ ਤੇ ਆਸ਼ਕਾਂ ਦੇ ਰਹਿਮੋਕਰਮ 'ਤੇ ਰਹਿੰਦੀ ਏ। ਮੈਂ ਅੱਜ ਜੋ ਹਾਂ ਏਸ ਲਈ ਆਂ ਕਿ ਮੈਂ ਜੱਦੋ ਜਹਿਦ ਕੀਤੀ। ਜੋ ਕੁਝ ਵੀ ਮੇਰੇ ਕੋਲ਼ ਹੈ ਮੈਂ ਆਪਣੀ ਈ ਮਿਹਨਤ ਨਾਲ਼ ਬਣਾਇਆ ਏ।'' ਉਨ੍ਹਾਂ ਸੱਚ ਆਖਿਆ ਸੀ।



ਨੂਰਜਹਾਂ ਇਸੇ ਲਈ ਨੂਰਜਹਾਂ ਏ ਕਿਉਂ ਜੋ ਉਹ ਨੂਰਜਹਾਂ ਸੀ। ਉਨ੍ਹਾਂ ਸਾਬਤ ਕੀਤਾ ਕਿ ਜ਼ਨਾਨੀ ਸਾਬਤ ਕਰ ਸਕਦੀ ਏ ਕਿ ਉਹ ਮਰਦ ਦੀ ਮਦਦ ਬਿਨਾਂ ਫ਼ੈਸਲਾ ਕਰ ਸਕਦੀ ਏ ਕਿ ਉਹਨੇ ਕਿਵੇਂ ਰਹਿਣਾ ਏ ਤੇ ਕੀ ਕਰਨਾ ਏ। ਪਰ ਇਹ ਉਹ ਤਾਂ ਈ ਕਰ ਸਕਦੀ ਏ ਜੇ ਉਹ ਆਪ ਤਕੜੀ ਹੋਵੇ ਤੇ ਇਰਾਦੇ ਦੀ ਪੱਕੀ।


ਮਰਹੂਮ ਨਸੀਰ ਅਨਵਰ ਨੇ ਇੱਕ ਵਾਰ ਮੈਨੂੰ ਨੂਰਜਹਾਂ ਬਾਰੇ ਇੱਕ ਬੜੀ ਪਿਆਰੀ ਗੱਲ ਦੱਸੀ।1930ਦਾ ਵਾਕਿਅ ਏ। ਲਹੌਰ ਸ਼ਹਿਰ ਦੇ ਇੱਕ ਇਲਾਕੇ ਦੇ ਲੋਕਾਂ ਆਪਣੇ ਪੈਰ ਦੀ ਖ਼ਿਦਮਤ ਵਿਚ ਗੀਤਾਂ , ਕਵਾਲੀਆਂ ਨਾਤਾਂ ਦੀ ਇੱਕ ਸ਼ਾਮ ਦਾ ਪ੍ਰਬੰਧ ਕੀਤਾ ਸੀ। ਪੇਸ਼ਕਾਰੀ ਲਈ ਆਉਣ ਵਾਲਿਆਂ ਵਿਚ ਇੱਕ ਨਿੱਕੀ ਜਿਹੀ ਕੁੜੀ ਵੀ ਸੀ, ਜਿਹਨੇ ਕੁਝ ਨਾਤਾਂ ਪੜ੍ਹੀਆਂ। ਪੈਰ ਹੁਰਾਂ ਉਸ ਨੂੰ ਕਿਹਾ, ''ਪੰਜਾਬੀ ਵਿਚ ਕੁਝ ਗਾ ਕੇ ਸੁਣਾ, ਨਿੱਕੀਏ ਧੀਏ,'' ਉਸ ਝੱਟ ਇੱਕ ਪੰਜਾਬੀ ਲੋਕ ਗੀਤ ਛੂਹ ਦਿੱਤਾ ਜਿਸਦੇ ਬੋਲ ਕੁਝ ਐਂਵੇਂ ਸਨ। 'ਇਨ੍ਹਾਂ ਪੰਜ ਦਰਿਆਵਾਂ ਦੀ ਧਰਤੀ ਦੀ ਗੱਡੀ ਅਸਮਾਨ ਛੋਹੇ।' ਅਜੇ ਉਹ ਏਸ ਗੀਤ ਦੇ ਬੋਲ ਆਪਣੀ ਪੂਰੀ ਸੋਧੀ ਹੋਈ ਆਵਾਜ਼ ਵਿਚ ਗਾ ਈ ਰਹੀ ਸੀ ਕਿ ਪੈਰ ਹੋਰਾਂ ਨੂੰ ਹਾਲ ਜਹਿਆ ਚੜ੍ਹ ਗਿਆ। ਉਹ ਆਪਣੀ ਥਾਉਂ ਉਠੇ, ਜਾ ਕੁੜੀ ਦੇ ਸਿਰ ਉਤੇ ਹੱਥ ਧਰਿਆ ਤੇ ਪੇਸ਼ਗੋਈ ਕੀਤੀ, ''ਜਾ ਨਿੱਕੀਏ ਤੇਰੀ ਗੱਡੀ ਵੀ ਇੱਕ ਦਿਨ ਅਸਮਾਨ ਛੋਹੇਗੀ।''
 
ਪਾਕਿਸਤਾਨ ਵੇਲੇ ਨਾਲ਼ ਕਿੰਨਾ ਨਿੱਘਰ ਗਿਆ ਏ। ਇਹਦਾ ਤਾਂ ਮੈਨੂੰ ਉਦੋਂ ਅਹਿਸਾਸ ਹੋਇਆ ਜਦੋਂ 1970 ਦੇ ਅਖ਼ੀਰ ਵਿਚ ਲਾਹੌਰ ਦੇ ਇੱਕ ਮੁੱਲਾਂ ਨੇ ਨੂਰਜਹਾਂ ਦੇ ਖ਼ਿਲਾਫ਼ ਫ਼ਤਵਾ ਦੇ ਕੇ, ਨੂਰਜਹਾਂ ਨੂੰ ਏਸ ਲਈ ਇਸਲਾਮ ਤੋਂ ਬਾਹਰ ਕੱਢ ਦਿੱਤਾ ਸੀ ਕਿ ਨੂਰਜਹਾਂ ਨੇ ਮੌਸੀਕੀ ਨੂੰ ਇਬਾਦਤ ਦੀ ਹੀ ਇੱਕ ਸ਼ਕਲ ਕਿਉਂ ਆਖਿਆ ਏ।

ਕਦੇ ਕਦੇ ਮੈਂ ਨੂਰਜਹਾਂ ਨਾਲ਼ ਆਪਣੀਆਂ ਅਖ਼ੀਰੀ ਮਿਲਣੀਆਂ ਬਾਰੇ ਸੋਚਦਾਂ। ਇਹ 1992ਦੀ ਲਹੌਰ ਦੀ ਗੱਲ ਏ। ਮੈਂ ਵੀਹਾਂ ਵਰ੍ਹਿਆਂ ਬਾਦ ਪਾਕਿਸਤਾਨ ਪਰਤਿਆ ਸਾਂ। ਵੀ ਆਨਾ ਤੋਂ ਜਿਥੇ ਦਸ ਸਾਲ ਰਹੀਆਂ, ਮੈਂ ਕਈ ਵਾਰ ਉਨ੍ਹਾਂ ਨਾਲ਼ ਫ਼ੋਨ ਉੱਤੇ ਗੱਲ ਕੀਤੀ। 1988 ਦੇ ਸ਼ੁਰੂ ਵਿਚ ਵੀ ਲੰਦਨ ਵਿਚ ਉਨ੍ਹਾਂ ਨਾਲ਼ ਸਮਾਂ ਬਿਤਾਇਆ। ਇੱਕ ਵਾਰ ਜਦੋਂ ਪੈਰਿਸ ਆਏ ਹੋਏ ਸਨ ਤਾਂ ਮੈਨੂੰ ਕਿਸੇ ਉਨ੍ਹਾਂ ਦਾ ਨੰਬਰ ਦਿੱਤਾ, ਮੈਂ ਉਨ੍ਹਾਂ ਨੂੰ ਫ਼ੋਨ ਕੀਤਾ। ਇਹ ਉਹ ਵੇਲ਼ਾ ਸੀ ਜਦੋਂ ਉਨ੍ਹਾਂ ਦਾ ਮੁਸੱਰਤ ਨਜ਼ੀਰ ਨਾਲ਼ ਬੜਾ ਮਸ਼ਹੂਰ ਇੱਟ ਖੜਕਾ ਹੋਇਆ ਸੀ। 1976-7ਵਿਚ ਲੰਦਨ ਵਿਚ ਜਦੋਂ ਮੈਂ ਐਂਬੈਸੀ ਦੇ ਪ੍ਰੈੱਸ ਕਾਊਂਸਲਰ ਦੀ ਹੈਸੀਅਤ ਨਾਲ਼ ਕੰਮ ਕਰਦਾ ਸਾਂ, ਉਦੋਂ ਨੂਰਜਹਾਂ ਓਥੇ ਆਏ ਤੇ ਉਨ੍ਹਾਂ ਦਾ ਐਲਬਰਟ ਹਾਲ ਵਿਚ ਇੱਕ ਪ੍ਰੋਗਰਾਮ ਹੋਇਆ ਸੀ। ਮੈਂ ਈ ਉਨ੍ਹਾਂ ਨੂੰ ਇੰਟਰੋਡਿਊਸ ਕਰਾਇਆ ਸੀ। ਇਹ ਸਭ ਕੁਝ ਚੇਤੇ ਕਰ ਕਰ ਹਮੇਸ਼ਾ ਲੁਤਫ਼ ਲਿਆ ਏ। ਖ਼ੈਰ ਸਰਦੀਆਂ ਦਾ ਸ਼ੁਰੂ ਸੀ ਤੇ ਉਨ੍ਹਾਂ ਦੇ ਗੁਲਬਰਗ ਵਾਲੇ ਘਰ ਇੱਕ ਦਿਨ ਮੇਰੇ ਨਾਲ਼ ਨਰੇਂਦਰ ਕੁਮਾਰ ਦਿੱਲੀ ਦੇ ਮਸ਼ਹੂਰ ਪਬਲਿਸ਼ਿੰਗ ਘਰ ਦੇ ਮਾਲਿਕ ਵੀ ਸਨ। ਮੇਰੇ ਨਾਲ਼ ਈ ਹਵਾਈ ਜ਼ਹਾਜ਼ ਵਿਚ ਦਲਿਓਂ ਲਹੌਰ ਆਏ ਸਨ। ਉਨ੍ਹਾਂ ਮੈਥੋਂ ਪੁੱਛਿਆ ਪਈ ਮੈਂ ਅੱਲ੍ਹੜ ਉਮਰ ਦੇ ਆਪਣੇ ਪੁੱਤਰ ਨੂੰ ਵੀ ਨਾਲ਼ ਲਿਆ ਸਕਣਾ? ਮੈਂ ਕਿਹਾ, ''ਜ਼ਰੂਰ।'' ਮੇਰਾ ਛੋਟਾ ਭਰਾ ਮਸਊਦ ਸਾਡੇ ਨਾਲ਼ ਸੀ। ਅਸਲ ਵਿਚ ਉਹੋ ਈ ਗੱਡੀ ਚਲਾ ਕੇ ਸਾਨੂੰ ਮੈਡਮ ਦੀ ਕੋਠੀ ਲਿਆਇਆ ਸੀ। ਨਰੇਂਦਰ ਮੈਡਮ ਨੂੰ ਕਹਿੰਦੇ ਨੇਂ ਕਿ ਮੈਂ ਤਾਂ ਨਿੱਕੇ ਹੋਣ ਤੋਂ ਈ ਤੁਹਾਡਾ ਫ਼ੈਨ ਆਂ। ''ਫੇਰ ਤਾਂ ਮੈਂ ਬੁੜ੍ਹੀ ਹੋਈ'', ਨੂਰਜਹਾਂ ਆਖਿਆ। ''ਨਹੀਂ,'' ਨਰੇਂਦਰ ਨੇ ਜਵਾਬ ਦਿੱਤਾ,'' ਤੁਸੀ ਵੀ ਤਾਂ ਉਦੋਂ ਨਿੱਕੇ ਜਿਹੇ ਹੀ ਸਉ।'' ਅਸੀਂ ਸਾਰੇ ਹੱਸ ਪਏ।

ਮੈਂ ਏਸ ਨਜ਼ਾਰੇ ਬਾਰੇ ਅਕਸਰ ਸੋਚਦਾਂ। ਉਹ ਲਿਸ਼ਕਾਰੇ ਛੱਡ ਦੇ ਮੈਡਮ ਬੈਠੇ ਨੇਂ, ਹਲਕੀ ਗੁਲਾਬੀ ਸਾੜ੍ਹੀ ਵਿਚ, ਸੋਨੇ ਦੇ ਭਾਰੇ ਕੁੜੇ ਤੇ ਹੀਰੇ ਦੀਆਂ ਮੁੰਦਰੀਆਂ ਪਾਈ। ਪਰ ਮੈਨੂੰ ਤਾਂ ਉਨ੍ਹਾਂ ਦੀ ਆਵਾਜ਼ ਦੀ ਚਾਂਦੀ ਕੀਲਦੀ ਪਈ ਏ, ਹਮੇਸ਼ਾ ਵਾਂਗ ਈ। ਨਰੇਂਦਰ ਕਹਿੰਦੇ ਨੇਂ ਕਿ ਉਹ ਉਨ੍ਹਾਂ ਦੀ ਪੂਰੀ ਹਯਾਤੀ ਬਾਰੇ ਕਿਤਾਬ ਛਾਪਣਾ ਚਾਹੁੰਦੇ ਨੇਂ। ਅੰਗਰੇਜ਼ੀ, ਹਿੰਦੀ ਤੇ ਉਰਦੂ ਵਿਚ ਛਾਪਣੀ ਚਾਹੁੰਦੇ ਨੇਂ। ਨਵੀਂ ਦਿੱਲੀ, ਲਖਨਊ, ਬੰਬਈ ਤੇ ਲਹੌਰ ਵਿਚ ਵੱਡੇ ਵੱਡੇ ਇਕੱਠਾਂ ਵਿਚ ਏਸ ਕਿਤਾਬ ਦੀ ਘੁੰਡ ਚੁਕਾਈ ਕਰਨਗੇ। ਦਿੱਲੀ ਦੇ ਇਕੱਠ ਲਈ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਵੀ ਲਿਆਵਾਂਗਾ। ਮੈਡਮ ਖ਼ੁਸ਼ ਹੋਏ ਨੇਂ।ਉਹ ਮੇਰੇ ਵੱਲ ਵੇਖਦੇ ਨੇਂ ਤੇ ਮੇਰਾ ਖ਼ਿਆਲ ਏ ਕਿ ਉਨ੍ਹਾਂ ਨੂੰ ਵੀ ਚੇਤੇ ਹੈ। ਕੋਈ ਚੌਵੀ ਸਾਲ ਪਹਿਲਾਂ ਉਨ੍ਹਾਂ ਚਾਹਿਆ ਸੀ ਕਿ ਮੈਂ ਉਨ੍ਹਾਂ ਦੀ ਹਯਾਤੀ ਬਾਰੇ ਲੱਖਾਂ। ਬੇਰੋਕ, ਅਣਝੱਕ। ਇਹ ਕਦੇ ਨਾ ਵਾਪਰਿਆ। ਪਰ ਅੱਜ ਫੇਰ ਓਥੇ ਈ ਬੈਠਾਂ ਮੈਂ, ਖੋਟੇ ਸਿੱਕੇ ਵਾਂਗੂੰ ਮੁੜ ਕੇ ਆਇਆ ਹੋਇਆ। ਮੈਡਮ ਭਲੇ ਨਹੀਂ ਸਨ, ਤੇ ਨਾ ਈ ਮੈਂ। ਮੈਂ ਉਸੇ ਕਮਰੇ ਵਿਚ ਪਹਿਲਾਂ ਵੀ ਆਇਆਂ, ਚਾਅ ਪੈਂਦਾ, ਜਿਵੇਂ ਅੱਜ ਪੀ ਰਹੀਆਂ ਤੇ ਇੱਕ ਕਮਾਲ ਦੀ ਔਰਤ ਨੂੰ ਵੇਖਦਾ ਤੇ ਉਨ੍ਹਾਂ ਦੀ ਆਵਾਜ਼ ਸੁਣਦਾ।

''ਖ਼ਾਲਿਦ ਲਿਖਣਗੇ,'' ਨਰੇਂਦਰ ਕਹਿੰਦੇ ਨੇਂ। ਉਹ ਬੜੇ ਜੋਸ਼ ਵਿਚ ਨੇਂ। ਉਨ੍ਹਾਂ ਦਾ ਜੋਸ਼ ਹੋਰਾਂ ਅਤੇ ਵੀ ਛਾ ਰਿਹਾ ਜਾਪਦਾ ਏ।

ਮੈਡਮ ਨੂੰ ਵੀ ਚਾਅ ਚੜ੍ਹ ਰਿਹਾ ਏ। ''ਹੋਰ ਕੌਣ ਬਈ!'' ਉਹ ਕਹਿੰਦੇ ਨੇਂ, ਫੇਰ ਮੇਰੇ ਵੱਲ ਵੇਖਦੇ ਨੇਂ ਤੇ ਕੰਮ ਨਿਬੇੜੋ ਢੰਗ ਨਾਲ਼ ਪੁੱਛਦੇ ਨੇਂ, ''ਤੇ ਇਹ ਲਿਖੀ ਕਿਵੇਂ ਜਾਈਗੀ?''

''ਉਹ ਤਾਂ,'' ਮੈਂ ਆਖਿਆ, ''ਟੀਪ ਰੀਕਾਰਡਰ ਲੈ ਕੇ ਕਈ ਕਈ ਘੰਟੇ ਲਗਾਤਾਰ ਤੁਹਾਡੇ ਨਾਲ਼ ਰਾਹਵਾਂਗਾ। ਕੋਈ ਵੀਹ ਤੇਹਾ ਘੰਟੇ। ਅਗਲੇ ਕੁਝ ਮਹੀਨੇ ਇਹਦੇ ਉੱਤੇ ਲਾਵਾਂਗੇ। ਤੁਸੀ ਬੱਸ ਬੋਲੀ ਜਾਣਾ। ਮੈਂ ਲਿਖਤ ਵਿਚ ਲੈ ਆਵਾਂਗਾ ਤੇ ਫੇਰ ਇਕੱਠੀਆਂ ਉਸ ਉਤੇ ਨਜ਼ਰ ਮਾਰ ਲਵਾਂਗੇ ਤੇ ਕੁਝ ਮਹੀਨਿਆਂ ਵਿਚ ਇੱਕ ਨਵੀਂ ਕਿਤਾਬ ਬਣ ਜਾਈਗੀ।'' ਉਹ ਹਾਂ ਵਿਚ ਸਿਰ ਹਿਲਾਂਦੇ ਨੇਂ ਤੇ ਚਾਣਚੱਕ ਕਾਰੋਬਾਰੀ ਔਰਤ ਵਾਂਗ ਨਰੇਂਦਰ ਵੱਲ ਵੇਖਦੇ ਨੇਂ। ਪਰ ਕਹਿੰਦੇ ਕੁਝ ਨਹੀਂ। ਨਾ ਈ ਅੱਗੋਂ ਨਰੇਂਦਰ, ਜੋ, ਮੇਰੇ ਖ਼ਿਆਲ ਵਿਚ, ਇੱਕ ਗ਼ਲਤੀ ਹੈ। ਮੈਨੂੰ ਇਹ ਵੀ ਪਤਾ ਹੈ ਕਿ ਮੈਂ ਕਦੇ ਵੀ ਉਨ੍ਹਾਂ ਤੋਂ ਉਹ ਸਾਰਾ ਵੇਲ਼ਾ ਸੱਚੀ ਮੱਚੀ ਨਹੀਂ ਲੈ ਸਕਾਂਗਾ। ਉਹ ਇੱਕ ਬੜੀ ਤਿਲਕਵੀਂ ਜ਼ਨਾਨੀ ਨੇਂ। ਮੈਨੂੰ ਪਤਾ ਹੈ, ਕੀ ਹੋਵੇਗਾ। ਉਹ ਮੈਨੂੰ ਕਹਿਣਗੇ ਦਸ ਵਜੇ ਆਜਾ ਤੇ ਦਸ ਵਜੇ ਮੈਨੂੰ ਨਹੀਂ ਮਿਲਣਗੇ, ਨਾ ਗਿਆਰਾਂ, ਨਾ ਬਾਰ੍ਹਾਂ ਵਜੇ ਈ। ਉਨ੍ਹਾਂ ਦੀ ਜ਼ਿੰਦਗੀ ਕਿੰਨੀ ਗੁੰਝਲ਼ਦਾਰ ਏ। ਹਰ ਪਾਸੇ ਉਛਲਾਂ ਈ ਉਛਲਾਂ ਇੱਕ ਦੂਜੀ ਨਾਲ਼ ਖਹਿੰਦੀਆਂ। ਪਰਵਾਰ, ਰੀਕਾਰਡਿੰਗ , ਸਟੂਡਿਓ, ਮਿਲਣ ਵਾਲੇ, ਜਾਈਦਾਦਾਂ, ਰਾਇਲਟੀਆਂ, ਵਕੀਲ, ਬੱਚੇ, ਪਿਛਲਾ ਖ਼ਾਵੰਦ, ਨਵੀਆਂ ਆਸ਼ਕੀਆਂ। ਅਜੇ ਤਾਂ ਮੈਂ ਉਨ੍ਹਾਂ ਦੇ ਗੁੰਝਲ਼ ਦੀਆਂ ਲਾਜ਼ਮੀ ਤੰਦਾਂ ਈ ਗੰਵਾਈਆਂ ਨੇਂ।

ਮੈਂ ਉਨ੍ਹਾਂ ਵੱਲ ਵੇਖਦਾ ਤਾਂ ਹੈਰਾਨ ਹੋਣਾ, ਉਹ ਜਿਹੜੀ ਹਯਾਤੀ ਹੰਢਾ ਰਹੇ ਨੇਂ ਤੇ ਅਜੇ ਹੋਰ ਹੰਢਾਉਣੀ ਏ। ਮੈਂ ਹੱਕਾ ਭੁਰਦਾਂ ਕਿਉਂਜੇ ਮੈਂ ਢਿੱਡੋਂ ਇਹ ਕਿਤਾਬ ਲਿਖਣੀ ਚਾਹੁਣਾ ਤੇ ਮੈਡਮ ਵੀ ਚਾਹੁੰਦੇ ਨੇਂ ਕਿ ਮੈਂ ਇਹ ਕਿਤਾਬ ਲੱਖਾਂ ਤੇ ਨਰੇਂਦਰ, ਜਿਹੜਾ ਆਪਣੀਆਂ ਅੱਖਾਂ ਉਨ੍ਹਾਂ ਵੱਲੋਂ ਭੂਵਾਂ ਨਹੀਂ ਸਕਦੇ, ਉਹ ਵੀ ਚਾਹੁੰਦੇ ਨੇਂ ਕਿ ਮੈਂ ਇਹ ਕਿਤਾਬ ਲੱਖਾਂ। ਪਰ ਮੈਂ ਜਾਂਦਾਂ ਕਿ ਅਸੀਂ ਇਹ ਕੰਮ ਕਦੇ ਵੀ ਨਹੀਂ ਕਰ ਸਕਾਂਗੇ। ਚਾਣਚੱਕ ਨਰੇਂਦਰ ਮੈਡਮ ਨੂੰ ਕਹਿੰਦੇ ਨੇਂ, ''ਮੈਂ ਤੁਹਾਥੋਂ ਆਪਣੇ ਪੁੱਤਰ ਦੀ ਖ਼ਾਤਿਰ ਇੱਕ ਮੰਗ ਕਰਨੀ ਚਾਹੁਣਾਂ ਤਾਂ ਜੇ ਉਸ ਨੂੰ ਇਹ ਘੜੀਆਂ ਸਾਰੀ ਉਮਰ ਚੇਤੇ ਰਹਿਣ। ਮੈਂ ਚਾਹੁੰਦਾਂ ਉਹਨੂੰ ਵਰ੍ਹਿਆਂ ਬੱਧੀ ਵੀ ਲਾਹੌਰ ਦੀ ਇਹ ਇੱਕ ਖ਼ਾਸ ਸਵੇਰ ਚੇਤੇ ਰਵੇ ਜੱਗ ਜਾਣੂ ਨੂਰਜਹਾਂ ਨਾਲ਼ ਇਕੋ ਕਮਰੇ ਵਿਚ ਬੈਠਾ ਤੇ ਉਨ੍ਹਾਂ ਨੂੰ ਗਾਉਂਦੀਆਂ ਸੁਣਿਆ। ਕੀ ਤੁਸੀ ਕੁਝ ਗਾਉਗੇ?

ਮੈਂ ਆਪਣਾ ਸਾਹ ਡੱਕ ਲਿਆ ਏ ਕਿਉਂਜੇ ਇਹੋ ਤਾਂ ਉਹ ਇੱਕ ਕੰਮ ਏ ਜਿਹੜਾ ਉਹ ਕਿਸੇ ਉਚੇਚੇ ਵੇਲੇ ਤੋਂ ਆਡ ਕਦੀਂ ਨਹੀਂ ਕਰਦੇ। ਮੈਨੂੰ ਪੱਕਾ ਚੇਤਾ ਏ ਇੱਕ ਵਾਰ ਮੈਂ ਵੀ ਉਨ੍ਹਾਂ ਤੋਂ ਇਹੋ ਈ ਗਾਉਣ ਦੀ ਮੰਗ ਕੀਤੀ ਸੀ ਜਦੋਂ ਅਸੀਂ ਉਨ੍ਹਾਂ ਦੀ ਕੋਠੀ ਦੇ ਅਗਲੇ ਲਾਨ ਵਿਚ ਕੁਰਸੀਆਂ ਉੱਤੇ ਬੈਠੇ ਸਾਂ। ਗਰਮੀਆਂ ਦੀ ਕੁਝ ਨਰਮ ਜਿਹੀ ਦੁਪਹਿਰ ਸੀ। ਮੈਂ ਉਨ੍ਹਾਂ ਤੋਂ ਮੰਗ ਕਰਦਾਂ ਉਸ ਗਾਣੇ ਦੀ ਜਿਹੜਾ ਮੈਨੂੰ ਉਹਨੀਂ ਦਿਨੀਂ ਪਸੰਦ ਸੀ ਤੇ ਹੁਣ ਵੀ ਪਸੰਦ ਏ, ਉਸ ਵਿਚੋਂ ਭੋਰਾ ਕੋ ਈ ਸੁਣਾ ਦੇਵਨ।'ਜਦੋਂ ਹੌਲੀ ਜਿਹੀ ਲੈਣਾ ਐਂ ਮੇਰਾ ਨਾਂ, ਮੈਂ ਥਾਂ ਮਰ ਜਾਨੀ ਆਂ'। ਜਦੋਂ ਮੈਂ ਲੋਕਾਂ ਨੂੰ ਦੱਸਦਾਂ ਪਈ ਨੂਰਜਹਾਂ ਨੇ ਮੇਰੇ ਲਈ ਗਿਣਵਿਆਂ ਸੀ, ਉਹ ਮੇਰਾ ਯਕੀਨ ਨਹੀਂ ਕਰਦੇ। ਜਿਹੜੇ ਨੂਰਜਹਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਸਨ ਉਨ੍ਹਾਂ ਵਿਚੋਂ ਇੱਕ ਦੋ ਜਣਿਆਂ ਇੱਕ ਖ਼ਾਸ ਤੱਕਣੀ ਨਾਲ਼ ਮੇਰੇ ਵੱਲ ਤੱਕਦਿਆਂ ਆਖਿਆ,''ਉਹ ਤੈਨੂੰ ਬੜਾ ਈ ਪਸੰਦ ਕਰਦੇ ਹੋਣਗੇ।''

''ਓ ਨਹੀਂ ਨਹੀਂ,'' ਮੈਂ ਆਖਦਾ, ''ਇਹੋ ਜਿਹੀ ਕੋਈ ਗੱਲ ਨਹੀਂ। ਸਾਡੀ ਬੱਸ ਆਪੇ ਵਿਚ ਸੁਰ ਬੜੀ ਮਿਲਦੀ ਏ। ਇਹ ਤਾਂ ਕੈਮਿਸਟਰੀ ਹੁੰਦੀ ਏ, ਮੈਂ ਸਮਝਾ ਨਹੀਂ ਸਕਦਾ।''

ਉਨ੍ਹਾਂ ਨਰੇਂਦਰ ਵੱਲ ਵੇਖਿਆ, ਫੇਰ ਉਨ੍ਹਾਂ ਦੇ ਪੁੱਤਰ ਵੱਲ ਤੇ ਅਖ਼ੀਰ ਆਪਣੇ ਉਮਰ ਭਰ ਦੇ ਉਸਤਾਦ ਗ਼ੁਲਾਮ ਮੁਹੰਮਦ ਜਾਂ ਗਾਮੇ ਖ਼ਾਨ ਵੱਲ। ਉਹ ਬਹੁਤ ਬਜ਼ੁਰਗ ਸਨ। ਮੈਡਮ ਉਨ੍ਹਾਂ ਦਾ ਬਹੁਤ ਅਦਬ ਕਰਦੇ ਨੇਂ। ਜਿਥੇ ਜਾਣ ਉਹ ਵੋਹ ਲਾਜ਼ਮੀ ਨਾਲ਼ ਹੁੰਦੇ ਨੇਂ। ''ਜ਼ਰਾ ਵਾਜਾ ਤੇ ਮਨਗਵਾਨਾ,'' ਨੂਰਜਹਾਂ ਉਨ੍ਹਾਂ ਨੂੰ ਕਹਿੰਦੇ ਨੇਂ। ਇੱਕ ਮੁੰਡਾ, ਜਿਹੜਾ ਕਿਸੇ ਵੀ ਹੁਕਮ ਦੀ ਉਡੀਕ ਵਿਚ ਨੇੜੇ ਈ ਖਲੋਤਾ ਸੀ, ਨਾਲਦੇ ਕਮਰੇ ਵਿਚੋਂ ਵਾਜਾ ਲਿਆਉਂਦਾ ਏ। ਏਸ ਨਾਂ ਨਾਲ਼ ਈ ਹਾਰਮੋਨੀਅਮ ਨੂੰ ਸੱਦਿਆ ਜਾਂਦਾ ਏ। ਏਸ ਨੂੰ ਪੇਟੀ ਵੀ ਕਿਹਾ ਜਾਂਦਾ ਏ। ਉਸਤਾਦ ਗਾਮੇ ਖ਼ਾਂ ਇੱਕ ਸੁਰ ਉੱਤੇ ਉਂਗਲ਼ ਰੱਖਦੇ ਨੇਂ, ਫੇਰ ਦੂਸਰੀ ਅਤੇ, ਫੇਰ ਕਿਸੇ ਹੋਰ ਅਤੇ ਤੇ ਨੂਰਜਹਾਂ ਵੱਲ ਵੇਖਦੇ ਨੇਂ। ਮੈਡਮ ਇੱਕ ਆਰਜ਼ੀ ਤਾਣ ਲਾਉਂਦੇ ਨੇਂ ਤੇ ਕਹਿੰਦੇ ਨੇਂ, ''ਉਹ ਅਤੇ ਵਾਲਾ 'ਸਾ' ਲਵੋ।'' ਉਹ ਐਂਵੇਂ ਈ ਕਰਦੇ ਨੇਂ ਤੇ ਇਸ ਸੁਰ ਉੱਤੇ ਉਂਗਲ਼ ਰੱਖਦੇ ਨੇਂ।

''ਕੀ ਗਾਵਾਂ?'' ਮੈਡਮ ਨਰੇਂਦਰ ਨੂੰ ਇੰਜ ਪੁੱਛਦੇ ਨੇਂ ਜਿਵੇਂ ਉਹ ਸਾਡੇ ਤੋਂ ਨਹੀਂ ਆਪਣੇ ਆਪ ਤੋਂ ਪੁੱਛ ਰਹੇ ਹੋਵਣ।
''ਕੋਈ ਪੁਰਾਣਾ ਗੀਤ।''

''ਪੁਰਾਣਾ ਗੀਤ,'' ਜਵਾਬ ਆਉਂਦਾ ਏ। '' ਉਹ ਤਾਂ ਕਈ ਨੇਂ। ਕਿਹੜਾ?'' ਉਹ ਪੁੱਛਦੇ ਨੇਂ। ਨਰੇਂਦਰ ਨੂੰ ਕੁਝ ਨਹੀਂ ਔੜ ਰਿਹਾ। ਉਹ ਬਹੁਤ ਟੰਬੇ ਹੋਏ ਤੇ ਬੜੇ ਹੱਲੇ ਹੋਏ ਨੇਂ।

''ਬਦਨਾਮ ਮੁਹੱਬਤ ਕੌਣ ਕਰੇ' ਗਾਉ, ਦੋਸਤ ਦਾ।'' ਮੈਂ ਆਖਿਆ। ਕਿਉਂਜੇ ਮੈਨੂੰ ਚੇਤਾ ਏ। ਮੈਡਮ ਨੇ ਇੱਕ ਵਾਰ ਮੈਨੂੰ ਦੱਸਿਆ ਸੀ ਜੋ ਉਨ੍ਹਾਂ ਨੂੰ ਇਹ ਗੀਤ ਸਦਾਬਹਾਰ ਪਸੰਦ ਏ। ਉਨ੍ਹਾਂ ਦਾ ਮੁੱਖ ਖਿੜ ਉਠਦਾ ਏ।''ਉਹ ਹਾਂ, ਸੱਜਾਦ ਸਾਹਿਬ ਦਾ, ਮੈਂ ਇਹ ਵਰ੍ਹਿਆਂ ਤੋਂ ਨਹੀਂ ਗਿਣਵਿਆਂ।'' ਉਨ੍ਹਾਂ ਕੁਝ ਆਰਜ਼ੀ ਜਿਹੀ ਸ਼ੁਰੂਆਤ ਕੀਤੀ ਤੇ ਜਦੋਂ ਪੱਕ ਹੋ ਗਿਆ ਕਿ ਇਹੋ ਈ ਏ, ਤਾਂ ਪੂਰਾ ਮੁਖੜਾ ਗਿਣਵਿਆਂ। ਪਹਿਲੇ ਅੰਤਰੇ ਦੇ ਵਿਚਾਲ਼ੇ ਹੀ ਰੁਕ ਕੇ ਕਹਿੰਦੇ ਨੇਂ, ''ਤੁਹਾਨੂੰ ਪਤਾ ਏ ਨਰੇਂਦਰ ਸਾਹਿਬ, ਏਸ ਮੁਲਕ ਵਿਚ ਚੰਗਾ ਹਾਰਮੋਨੀਅਮ ਨਹੀਂ ਲੱਭਦਾ। ਸਿਰਫ਼ ਕਲਕੱਤੇ ਹੀ ਮਿਲਦਾ ਏ। ਤੁਹਾਨੂੰ ਪਤਾ ਏ ਦੁਨੀਆ ਦਾ ਸਭ ਤੋਂ ਆਲਾ ਵਾਜਾ ਕਿਹੜਾ ਏ? ਦਾਸ ਦਾ ਵਾਜਾ। ਉਹ ਇਥੇ ਨਹੀਂ ਮਿਲਦਾ। ਇਹ ਸਾਰੇ ਲੋਕ, ਗ਼ੁਲਾਮ ਅਲੀ ਤੇ ਹੋਰ, ਇੰਡੀਆ ਜਾਂਦੇ ਨੇਂ ਤਾਂ ਵਾਜੇ ਲੈ ਆਉਂਦੇ ਨੇਂ ਤੇ ਆ ਕੇ ਮੈਨੂੰ ਦੱਸਣਗੇ। ਪਰ ਟੁੱਟ ਪੈਣੇ ਮੇਰੇ ਲਈ ਨਹੀਂ ਲਿਆਉਣਗੇ।''

''ਮੈਂ ਭੇਜਾਂਗਾ ਤੁਹਾਨੂੰ,'' ਨਰੇਂਦਰ ਨੇ ਆਖਿਆ।
ਪਰ ਮੇਰਾ ਨਹੀਂ ਖ਼ਿਆਲ ਉਨ੍ਹਾਂ ਭੇਜਿਆ ਹੋਵੇਗਾ।

ਮੈਡਮ ਗਾਉਣ ਲੱਗ ਪਏ ਨੇਂ। ਉਹ ਇੱਕ ਲਾਈਨ ਭੁੱਲਦੇ ਨੇਂ ਤਾਂ ਮੈਂ ਏਸ ਪੱਖੋਂ ਉਨ੍ਹਾਂ ਦੀ ਮਦਦ ਕਰਨਾ। ਫੇਰ ਉਨ੍ਹਾਂ ਗੀਤ ਮੁਕਾ ਲਿਆ। ਅਸੀਂ ਹੋਰ ਚਾਅ ਪੈਂਦੇ ਆਂ। ਬੜੀ ਨਜ਼ਾਕਤ ਨਾਲ਼ ਕੇਕ ਕੱਟ ਕੇ ਮੈਡਮ ਸਾਨੂੰ ਵਰਤਾਉਂਦੇ ਨੇਂ।

ਬਸ ਫੇਰ ਅਸੀਂ ਉਨ੍ਹਾਂ ਤੋਂ ਇਜ਼ਾਜ਼ਤ ਮੰਗਦੇ ਆਂ। ਉਹ ਸਾਨੂੰ ਬੂਹੇ ਤਾਈਂ ਛੱਡਣ ਆਉਂਦੇ ਨੇਂ। ਚਿਹਰੇ ਉਤੇ ਬੜੀ ਪਿਆਰੀ ਮੁਸਕਾਨ ਨਾਲ਼ ਹੱਥ ਹਿਲਾ ਕੇ ਵਿਦ ਆ ਕਰਦੇ ਨੇਂ। ਸਾਨੂੰ ਸਾਰਿਆਂ ਨੂੰ ਇੱਕ ਖ਼ੁਸ਼ੀ ਆਪਣੀਆਂ ਰਗਾਂ ਵਿਚ ਦੌੜਦੀ ਮਹਿਸੂਸ ਹੁੰਦੀ ਏ। ਇਹ ਏ ਜੋ ਨੂਰਜਹਾਂ ਲੋਕਾਂ ਅਤੇ ਧੂੜ ਦਿੰਦੇ ਨੇਂ,। ਇਸੇ ਲਈ ਤਾਂ ਉਹ ਮਲਿਕਾ ਨੀਂ, ਮੈਂ ਆਪਣੇ ਆਪ ਨੂੰ ਕਹਿੰਦਾਂ, ਇੱਕ ਅਜਿਹੇ ਮੁਲਕ ਵਿਚ, ਜਿਥੇ ਖ਼ੁਸ਼ੀ ਕਿੰਨੀ ਘੱਟ ਏ। ਹਾਂ, ਤੇ ਜਦੋਂ ਅਜੇ ਅਸੀਂ ਓਥੇ ਈ ਸਾਂ, ਉਨ੍ਹਾਂ ਦੀ ਇੱਕ ਧੀ ਅੰਦਰ ਲੰਘ ਆਉਂਦੀ ਏ ਤੇ ਸਾਡੀ ਉਸ ਨਾਲ਼ ਜਾਣ ਪਛਾਣ ਕਰਾਈ ਜਾਂਦੀ ਏ। ਉਹ ਮੁਟਿਆਰ ਏ ਤੇ ਵੇਖਣ ਨੂੰ ਬੜੀ ਸੋਹਣੀ। ਪਰ ਉਹ ਨੂਰਜਹਾਂ ਤਾਂ ਨਹੀਂ, ਜਿਹੜੇ ਮੈਨੂੰ ਅਗਲੀ ਸ਼ਾਮ ਉਨ੍ਹਾਂ ਨੂੰ ਫ਼ੋਨ ਕਰਨ ਨੂੰ ਕਹਿੰਦੇ ਨੇਂ। ਮੈਂ ਫ਼ੋਨ ਕਰਨਾਂ ਪਰ ਉਹ ਘਰ ਨਹੀਂ ਹੈਗੇ। ਅਗਲੇ ਦਿਨ ਵੀ ਇਹੋ ਹਾਲ।

ਇੱਕ ਪੁਰਾਣੀ ਮੁਲਾਕਾਤ ਚੇਤੇ ਆਉਂਦੀ ਏ ਜਦੋਂ ਉਨ੍ਹਾਂ ਮੈਨੂੰ ਕਸੂਰ ਵਿਚ ਬੀਤੇ ਬਚਪਨ ਬਾਰੇ ਦੱਸਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਉਸਤਾਦ ਗ਼ੁਲਾਮ ਮੁਹੰਮਦ ਨੇ ਕਲਾਸਿਕੀ ਸੰਗੀਤ ਸਿਖਾਇਆ ਸੀ। ਉਹੀ ਜਿਹਨਾਂ ਨੂੰ ਅਸੀਂ ਹੁਣੇ ਮਿਲੇ ਆਂ, ਤੇ ''ਫ਼ਿਲਮ ਲਾਈਨ'' ਦੇ ਉਨ੍ਹਾਂ ਦੇ ਉਸਤਾਦ ਸਨ ਮਾਸਟਰ ਗ਼ੁਲਾਮ ਹੈਦਰ। ਉਨ੍ਹਾਂ ਦੱਸਿਆ ਸੀ ਕਿ ਇਨ੍ਹਾਂ ਹੀ ਨੂਰਜਹਾਂ ਨੂੰ ਮਾਈਕਰੋਫ਼ੋਨ ਦੇ ਸਾਹਮਣੇ ਖੜ੍ਹਾ ਕੀਤਾ ਤੇ ਮੁਹੱਬਤ ਜਿਹੇ ਲਫ਼ਜ਼ ਆਖਣਾ ਤੇ ਗਾਉਂਦੀਆਂ ਸਾਹ ਲੈਣਾ ਸਿਖਾਇਆ ਸੀ। ''ਸਾਨੂੰ ਬੜੇ ਲਾਡਾਂ ਮਲ੍ਹਾਰਾਂ ਨਾਲ਼ ਪਾਲਿਆ ਗਿਆ ਸੀ। ਸਾਡੇ ਮਾਪੇ ਸਾਡੇ ਉਤੋਂ ਜਿੰਦ ਵਾਰਦੇ ਸਨ ਤੇ ਉਨ੍ਹਾਂ ਸਾਨੂੰ ਆਖਿਆ ਹੋਇਆ ਸੀ ਕਿ ਦੁਨੀਆ ਵਿਚ ਭਾਵੇਂ ਜਿਥੇ ਵੀ ਜਾਓ, ਅਸਲੀ ਖ਼ੁਸ਼ੀ ਤੁਹਾਡੇ ਆਪਣੇ ਹੀ ਦਿਲ ਵਿਚ ਵਸਦੀ ਏ ਤੇ ਹਮੇਸ਼ਾ ਤੁਹਾਡੇ ਨਾਲ਼ ਤੁਰੀ ਫਿਰਦੀ ਏ। ਕੋਈ ਤੁਹਾਨੂੰ ਖ਼ੁਸ਼ੀ ਨਹੀਂ ਦੇ ਸਕਦਾ ਜੇ ਤੁਹਾਡੇ ਆਪਣੇ ਦਿਲ ਵਿਚ ਨਹੀਂ।'' ਉਨ੍ਹਾਂ ਕਿਹਾ ਉਨ੍ਹਾਂ ਦੀਆਂ ਮਾਪਿਆਂ ਦੀਆਂ ਆਖਿਆਂ ਕਈ ਗੱਲਾਂ ਉਨ੍ਹਾਂ ਨੂੰ ਜ਼ਿੰਦਗੀ ਭਰ ਰਾਹ ਵਿਖਾਇਆ। ''ਮੇਰੇ ਵਾਲਿਦ ਕਹਿੰਦੇ ਹੁੰਦੇ ਸਨ ਕਿ ਜੇ ਤੁਸੀਂ ਕਿਸੇ ਦੀ ਮਦਦ ਨਹੀਂ ਕਰ ਸਕਦੇ ਤੇ ਨੁਕਸਾਨ ਤਾਂ ਨਾ ਕਰੋ। ਮੈਂ ਇਹ ਹਮੇਸ਼ਾ ਚੇਤੇ ਰੱਖਿਆ ਏ। ਉਹ ਕਬੀਰ ਦਾ ਲਿਖਿਆ ਵੀ ਸੁਣਾਉਂਦੇ ਹੁੰਦੇ ਸਨ।

ਇਹ ਕਬੀਰ ਤੇਰੀ ਝੌਂਪੜੀ ਜਲ਼ ਕੱਟਿਓਂ ਕੇ ਪਾਸ
ਜੋ ਕਰੀਂਗੇ ਸੋ ਭਰੇਂਗੇ ਤੂੰ ਕਿਉਂ ਭਾਈਵ ਉਦਾਸ

''ਆਪਣੇ ਮਾਪਿਆਂ ਕਰਕੇ ਅਸੀਂ ਈਮਾਨਦਾਰ ਤੇ ਮਿਹਨਤੀ ਬਣੇ, ਕਦੇ ਲਾਲਚ ਨਹੀਂ ਕਰਦੇ ਸਾਂ। ਨਾ ਉਨ੍ਹਾਂ ਨਾਲ਼ ਰੀਸ ਜਿਹਨਾਂ ਕੋਲ਼ ਵਧੇਰਾ ਸੀ। ਅਸੀਂ ਇਸੇ ਨਾਲ਼ ਖ਼ੁਸ਼ ਸਾਂ ਜੋ ਸਾਡੇ ਕੋਲ਼ ਸੀ। ਅਸੀਂ ਆਪਣੇ ਮਾੜੇ ਹਾਲਾਤ ਤੋਂ ਸ਼ਰਮਿੰਦਾ ਨਹੀਂ ਸਾਂ। ਜਦੋਂ ਮੈਂ ਬੱਚੀ ਸਾਂ, ਇੱਕ ਦੁਆ ਹਮੇਸ਼ਾਂ ਕਰਦੀ, 'ਯਾ ਰੱਬ, ਸਿਵਾਏ ਇੱਕ ਆਪਣੀ ਰੱਬੀ ਮਿਹਰ ਦੇ, ਮੈਨੂੰ ਕਿਸੇ ਦਾ ਮੁਹਤਾਜ ਨਾ ਕਰੀਂ।' ਆਪਣੀਆਂ ਧੀਆਂ ਨੂੰ ਵੀ ਮੈਂ ਇਹੋ ਸਿਖਾਇਆ ਏ।
''
ਨੂਰਜਹਾਂ ਨੂੰ 1942 ਵਿਚ ਫ਼ਿਲਮ ਖ਼ਾਨਦਾਨ ਲਈ ਚੁਣਿਆ ਗਿਆ ਤਾਂ ਉਨ੍ਹਾਂ ਦੇ ਲਗਾਤਾਰ ਕਈ ਪੰਜਾਬੀ ਗਾਣੇ ਹਟ ਹੋ ਚੁੱਕੇ ਹੋਏ ਸਨ। ਉਨ੍ਹਾਂ ਦੀ ਇੱਕ ਹੋਰ ਹਟ ਉਰਦੂ ਫ਼ਿਲਮ ਜ਼ੀਨਤ, 1945 ਵਿਚ ਬਣੀ ਸੀ। ਪਹਿਲੀ ਵਾਰ ਜ਼ਨਾਨਾ ਆਵਾਜ਼ਾਂ ਵਿਚ ਰਿਕਾਰਡ ਹੋਈ ਉਹ ਮਸ਼ਹੂਰ ਕੱਵਾਲੀ ਅੱਜ ਵੀ ਹਰ ਕਿਸੇ ਨੂੰ ਯਾਦ ਹੋਵੇਗੀ, ਜਿਹਦੇ ਵਿਚ ਨੂਰਜਹਾਂ ਦੀ ਆਵਾਜ਼ ਬਾਕੀਆਂ ਸਾਰੀਆਂ ਆਵਾਜ਼ਾਂ ਤੋਂ ਉਤਾਨਹਾ ਉਠਦੀ ਏ। ਜ਼ੌਹਰਾ ਬਾਈ ਅੰਬਾਲੇ ਵਾਲੀ ਤੇ ਅਮੀਰ ਕਰ ਨਾਟਕੀ ਦੀਆਂ ਆਵਾਜ਼ਾਂ ਦੇ ਸਾਵੇਂ। ਜਿਵੇਂ ਕੋਈ ਭਾਂਬੜ ਉਠਿਆ ਹੋਵੇ। ਬੋਲ ਨਖ਼ਸ਼ਬ ਦੇ ਸਨ । ''ਆਹੀਂ ਨਾ ਭਰੇਂ ਸ਼ਿਕਵੇ ਨਾ ਕੀਏ' ਬੰਬਈ ਵਿਚ ਉਨ੍ਹਾਂ ਦੀਆਂ ਹੋਰ ਵੀ ਹਟ ਫ਼ਿਲਮਾਂ ਸਨ। ਬੜੀ ਮਾਂ, ਦੋਸਤ, ਲਾਲ਼ ਹਵੇਲੀ ਤੇ ਗਾਉਂ ਕੀ ਗੋਰੀ ਦੇ ਗੀਤ, ਜਿਨ੍ਹਾਂ ਵਿਚੋਂ ਅਖ਼ੀਰਲੀ ਦਾ ਹੀਰੋ ਲਹੌਰ ਜੰਮਿਆ ਅਦਾਕਾਰ ਨਜ਼ੀਰ ਸੀ, ਜਿਹਨਾਂ ਦਾ ਬਾਦ ਵਿਚ 'ਰਤਨ' ਨਾਂ ਦੀ ਮੌਸੀਕੀ ਵੱਲੋਂ ਸਾਰੇ ਰਿਕਾਰਡ ਤੋੜਨ ਵਾਲੀ ਫ਼ਿਲਮ ਦੀ ਹੇਅਰ ਵਣ ਸਵਰਨ ਲਤਾ ਨਾਲ਼ ਵਿਆਹ ਹੋਇਆ ਸੀ। ਇੰਡੀਆ ਵਿਚ ਨੂਰਜਹਾਂ ਦੀਆਂ ਅਖ਼ੀਰਲੀਆਂ ਫ਼ਿਲਮਾਂ ਵਿਚੋਂ ਇੱਕ ਫ਼ਿਲਮ 'ਜੁਗਨੂੰ' ਸੀ ਜਿਹੜੀ1947 ਵਿਚ ਬਣੀ। ਜਿਹਦੇ ਨਾਲ਼ ਦੋ ਹਸਤੀਆਂ 'ਦਲੀਪ ਕੁਮਾਰ' ਤੇ 'ਮੁਹੰਮਦ ਰਫ਼ੀ' ਦੇ ਕਿਰਰ ਦਾ ਪੰਧ ਸ਼ੁਰੂ ਹੋਇਆ। ਫ਼ਿਰੋਜ਼ ਨਿਜ਼ਾਮੀ ਵੱਲੋਂ ਦਿੱਤੀ ਮੌਸੀਕੀ ਹਰ ਪਾਸੇ ਛਾ ਗਈ ਸੀ, 'ਆਜ ਕੀ ਰਾਤ' ਤੇ 'ਯਹਾਂ ਬਦਲਾ ਵਫ਼ਾ ਕਾਬੇ ਵਫ਼ਾਈ ਕੇ ਸਿਵਾ ਕੀਹ ਹੈ'। ਇੱਕ ਹੋਰ ਖ਼ਾਸ ਗੱਲ ਏਸ ਫ਼ਿਲਮ ਦੀ ਇਹ ਸੀ, ਇਹਦ ਵਿਚ ਨੂਰਜਹਾਂ ਨੇ ਇੱਕ ਕਾਲਜ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ ਜਿਹੜੀ ਟੀ ਬੀ. ਦੀ ਮਰੀਜ਼ ਏ ਤੇ ਇੱਕ ਪਾਸੜ ਪਿਆਰ ਕਰਕੇ ਮਰ ਜਾਂਦੀ ਏ। ਮਲਿਕਾ ਮੌਸੀਕੀ ਰੌਸ਼ਨ ਆਰਾ ਬੇਗਮ ਜਿਹੀ ਉਲ ਦਰਜੇ ਦੀ ਗਾਇਕਾ ਨੇ ਵੀ ਗੀਤ ਗਾਇਆ ਸੀ 'ਦੇਸ ਕੀ ਪਰ ਕੈਫ਼ ਰੰਗੀਂ ਸੀ ਫ਼ਜ਼ਾਜ਼ਾਓਂ ਮੈਂ ਕਹੀਂ'। ਏਸ ਫ਼ਿਲਮ ਨਾਲ਼ ਸ਼ੌਕਤ ਹੁਸੈਨ ਰਿਜ਼ਵੀ ਦਾ ਕਿਰਰ ਆਪਣੀ ਸਿਖਰ ਉੱਤੇ ਜਾ ਪੁੱਜਾ, ਜਿਨ੍ਹਾਂ ਨੂੰ ਕਦੇ ਫੇਰ ਅਜਿਹੀ ਕਾਮਯਾਬੀ ਹਾਸਲ ਨਹੀਂ ਸੀ ਹੋਈ।

ਨੂਰਜਹਾਂ ਬੜੀ ਅਕਲ ਵਾਲੀ ਤੇ ਹਾਜ਼ਰ ਜਵਾਬ ਜ਼ਨਾਨੀ ਸੀ। 1965 ਦੀ ਜੰਗ ਵੇਲੇ ਸੂਫ਼ੀ ਗ਼ੁਲਾਮ ਮੁਸਤਫ਼ਾ ਤਬਸਮ ਨੇ ਹੋਰਾਂ ਵਾਂਗ ਨੂਰਜਹਾਂ ਲਈ ਇੱਕ ਖ਼ਾਸ ਗੀਤ ਲਿਖਿਆ ਉਨ੍ਹਾਂ ਦੇ ਸੋਹਣੇ ਸ਼ਹਿਰ ਕਸੂਰ ਦੀ ਸ਼ਾਨ ਵਿਚ। ਇੱਕ ਦਿਨ ਸੂਫ਼ੀ ਹੋਰਾਂ ਆਖਿਆ ''ਆਪਾਂ ਦੋਵੇਂ ਕਸੋਰਂ ਫੇਰਾ ਪਾ ਕੇ ਆਈਏ।'' ਨੂਰਜਹਾਂ ਨੇ ਸੂਫ਼ੀ ਸਾਹਿਬ ਨੂੰ ਜਿਹੜਾ ਜਵਾਬ ਦਿੱਤਾ ਉਹ ਅੱਜ ਤਾਈਂ ਨੂਰ ਜਹਾਨੀ ਕਲਾਸਿਕ ਮੰਨਿਆ ਜਾਂਦਾ ਏ, '' ਸੂਫ਼ੀ ਸਾਹਿਬ, ਓਥੇ ਹਵਾਈ ਹਮਲਾ ਹੋ ਗਿਆ ਤੇ ਦੂਜੇ ਦਿਨ ਮੈਂ ਤੇ ਤੁਸੀ ਦੋਵੇਂ ਮਲਬੇ ਥੱਲਿਓਂ ਦੱਬੇ ਹੋਏ ਲੱਭੇ, ਤਾਂ ਮੈਂ ਕਿਸੇ ਨੂੰ ਮੋਨਹਾ ਵਿਖਾਣ ਜੋਗੀ ਨਹੀਂ ਰਵਾਹਵਾਂ ਗੀ।'' ਉਨ੍ਹਾਂ ਦੀ ਹਾਜ਼ਰ ਜਵਾਬੀ ਦਾ ਤੇ ਉਨ੍ਹਾਂ ਨੂੰ ਫਿਰਦੀਆਂ ਗੱਲਾਂ ਦਾ ਜਵਾਬ ਨਹੀਂ ਸੀ।

ਇੱਕ ਵਾਰ ਉਹ ਪੀ . ਆਈ. ਏ . ਦੇ ਹਵਾਈ ਜ਼ਹਾਜ਼ ਵਿਚ ਬੈਠੇ ਸਨ ਜੋ ਆਪਣੇ ਇੰਜਨ ਗੇੜਦਾ ਪੁੱਤਰ ਵਾਂਗ ਪਿਆ ਕੰਬਦਾ ਸੀ, ਪਰ ਉਡਣ ਲਈ ਦੌੜ ਨਹੀਂ ਸੀ ਰਿਹਾ। ਉਨ੍ਹਾਂ ਕੋਲੋਂ ਲੰਘਦੇ ਇੱਕ ਕਰਿੰਦੇ ਨੂੰ ਆਖਿਆ, ''ਪੁੱਤਰ, ਇਹ ਹਵਾਈ ਜ਼ਹਾਜ਼ ਮੇਰੀ ਕੋ ਉਮਰ ਦਾ ਲਗਦਾ ਏ, ਕੀ ਖ਼ਿਆਲ ਏ, ਕਰਾਚੀ ਲੈ ਜਾਏਗਾ?''

ਇੱਕ ਵਾਰ ਜਦੋਂ ਲਹੌਰ ਕਿਸੇ ਪ੍ਰਡਿਊਸਰ ਉਨ੍ਹਾਂ ਨੂੰ ਪੁੱਛਿਆ ਕਿ ਉਹ ਉਹਦੀ ਫ਼ਿਲਮ ਵਿਚ ਹੀਰੋਈਨ ਦੀ ਹੈਸੀਅਤ ਨਾਲ਼ ਕੰਮ ਕਰਨਗੇ ਜਿਹੜੀ ਉਹ ਅਨਾਰਕਲੀ ਦੀ ਜ਼ਿੰਦਗੀ ਬਾਰੇ ਬਣਾ ਰਿਹਾ ਏ। ਨੂਰਜਹਾਂ ਜਵਾਬ ਦਿੱਤਾ,''ਫੇਰ ਤੁਹਾਨੂੰ ਤੇ ਫ਼ਿਲਮ ਨੂੰ 'ਪੁਰਾਣੀ ਅਨਾਰਕਲੀ' ਸੱਦਣਾ ਪਏਗਾ।'' ਪੁਰਾਣੀ ਅਨਾਰਕਲੀ ਓਸ ਮੁਟਿਆਰ ਦੇ ਨਾਂ ਪਾਰੋਂ ਸਦੀ ਜਾਂਦੀ ਲਹੌਰ਌ ਦੀ ਇੱਕ ਬਸਤੀ ਏ ਜਿਸ ਮੁਟਿਆਰ ਨਾਲ਼ ਬਾਦਸ਼ਾਹ ਬਣਨ ਵਾਲੇ ਮੁਗ਼ਲ ਸ਼ਹਿਜ਼ਾਦੇ ਸਲੀਮ ਨੂੰ ਇਸ਼ਕ ਹੋ ਗਿਆ ਸੀ ਤੇ ਮੁਟਿਆਰ ਨੂੰ ਸ਼ਹਿਜ਼ਾਦੇ ਦੇ ਪਿਓ, ਅਕਬਰ ਬਾਦਸ਼ਾਹ ਨੇ ਬਹੁਤ ਈ ਕਰੜੀ ਸਜ਼ਾ ਦਿੱਤੀ ਸੀ।

1971ਵਿਚ ਪਾਕਿਸਤਾਨ ਦੇ ਦੋ ਟੋਟੇ ਹੋਣ ਤੋਂ ਇੱਕ ਦਮ ਬਾਦ ਨੂਰਜਹਾਂ ਦੇ ਖ਼ਿਲਾਫ਼ ਠਕਵੇਂ ਇੱਕ ਲਹਿਰ ਟੋਰੀ ਗਈ ਕਿ ਉਨ੍ਹਾਂ ਦਾ ਜਨਰਲ ਯਾਹੀਆ ਖ਼ਾਂ ਨਾਲ਼ ਆਸ਼ਿਕਾਨਾ ਸਬੰਧ ਸੀ। ਭਾਵੇਂ ਇਹ ਸਹੀ ਏ ਕਿ ਯਾਹੀਆ ਖ਼ਾਨ ਨੂਰਜਹਾਂ ਦਾ ਸਾਥ ਪਸੰਦ ਕਰਦੇ ਸਨ, ਪਰ ਅਸਲ ਵਿਚ ਉਨ੍ਹਾਂ ਦੇ ਸਬੰਧ ਬਾਰੇ ਬਣੀਆਂ ਲੱਚਰ ਕਹਾਣੀਆਂ ਦੀ ਕੋਈ ਨੀਹਨਾ ਨਹੀਂ। ਯਾਹੀਆ ਚੰਗੇ ਸਾਥ ਦਾ ਸ਼ੌਂਕੀ ਸੀ ਤੇ ਮੈਡਮ ਤੋਂ ਚੰਗਾ ਸਾਥ ਕਿਹੜਾ ਸੀ। ਮੈਡਮ ਉਨ੍ਹਾਂ ਨੂੰ ਸਰਕਾਰ ਕਹਿ ਕੇ ਸੱਦਦੇ ਸਨ, ਇੱਕ ਵਾਰ ਉਨ੍ਹਾਂ ਮੈਨੂੰ ਦੱਸਿਆ ਸੀ। ਇੱਕ ਗੀਤ ਯਾਹੀਆ ਨੂੰ ਬੜਾ ਪਸੰਦ ਸੀ ਜਿਹੜਾ ਮੈਡਮ ਉਨ੍ਹਾਂ ਨੂੰ ਸੁਣਾਇਆ ਕਰਦੇ ਸਨ,'ਸਈਓ ਨੀ ਮੇਰਾ ਮਾਹੀ ਮੇਰੇ ਭਾਗ ਜਗਾਵਨ ਆ ਗਿਆ'।

ਇੱਕ ਵਾਰ ਯਾਹੀਆ ਖ਼ਾਨ ਨੇ ਆਪਣੇ ਮਿੱਤਰ ਤੇ ਸ਼ਾਮਾਂ ਦੇ ਸਾਥੀ ਜਨਰਲ ਹਮੀਦ ਨੂੰ ਆਖਿਆ, ''ਜੇ ਮੈਂ ਨੂਰੀ ਨੂੰ ਚੀਫ਼ ਆਫ਼ ਸਟਾਫ਼ ਬਣਾ ਦਿਆਂ, ਮੈਂ ਕਹਿਣਾਂ, ਉਹ ਤੁਹਾਡੇ ਸਾਰਿਆਂ ਦੇ ਰਲ਼ ਕੇ ਕੀਤੇ ਹੋਏ ਕੰਮਾਂ ਤੋਂ ਬਿਹਤਰ ਕੰਮ ਕਰਨ। ਵੇਖ ਲੈਣਾ।'' ਮੈਂ ਨੂਰਜਹਾਂ ਨੂੰ ਯਾਹੀਆ ਬਾਰੇ ਪੁੱਛਿਆ ਤੇ ਉਨ੍ਹਾਂ ਕਿਹਾ, ''ਉਹ ਭਲਾ ਮਾਣਸ, ਰਹਿਮਦਿਲ, ਖ਼ੁਸ਼ ਮਿਜ਼ਾਜ਼ ਇਨਸਾਨ ਏ। ਮੈਂ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੀ ਸਾਂ। ਮੈਂ ਉਨ੍ਹਾਂ ਦੇ ਪੁੱਤਰ ਅਲੀ ਦੇ ਵਿਆਹ ਉਤੇ ਗਿਣਵਿਆਂ ਸੀ। ਇਸ ਵਿਆਹ ਦੀਆਂ ਤਸਵੀਰਾਂ ਬਾਰੇ, ਜਿਹਨਾਂ ਵਿਚ ਯਾਹੀਆ ਖ਼ਾਨ ਦਾ ਪਰਿਵਾਰ ਹਾਜ਼ਰ ਸੀ, ਇਧਰ ਉਧਰ ਇਹੋ ਜਿਹੀਆਂ ਬੜੀਆਂ ਗੱਲਾਂ ਕੀਤੀਆਂ ਗਈਆਂ, 'ਵੇਖੋ ਯਾਹੀਆ ਖ਼ਾਨ ਦੀ ਬਦਚਲਨੀ ਤੇ ਨੂਰਜਹਾਂ ਦਾ ਉਸ ਨਾਲ਼ ਬੜਾ ਘਿਨਾਉਣਾ ਸਬੰਧ ਏ'।

ਜ਼ੁਲਫ਼ਕਾਰ ਅਲੀ ਭੁੱਟੋ ਦੇ ਹਕੂਮਤ ਸੰਭਾਲਣ ਦੇ ਝਬਦੇ ਈ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਅਖ਼ਬਾਰ 'ਮੁਸਾਵਾਤ' ਨੇ ਨੂਰਜਹਾਂ ਦੀ ਯਾਹੀਆ ਖ਼ਾਨ ਨਾਲ਼ ਨੇੜਤਾ ਤੇ ਬਦਨਾਮੀ ਵਾਲੇ ਸਬੰਧ ਬਾਰੇ ਕਈ ਵਾਰ ਛਾਪਿਆ। ਉਹ ਬਹੁਤ ਸੜੇ ਬੱਲੇ ਹੋਏ ਸਨ। ਪ੍ਰੈੱਸ ਨੂੰ ਦਿੱਤੇ ਬਿਆਨ ਵਿਚ ਉਨ੍ਹਾਂ ਆਖਿਆ ਕਿ ਮੈਂ ਸੱਚਮੁੱਚ ਇਹੋ ਜਿਹੀ ਜ਼ਨਾਨੀ ਆਂ ਜਿਹੋ ਜਿਹੀ ਤੁਸੀਂ ਦੱਸ ਰਹੇ ਓ, ਤਾਂ ਮੈਂ ਪਾਕਿਸਤਾਨੋਂ ਚਲੀ ਜਾਵਾਂਗੀ ਤੇ ਮੁੜ ਕਦੀਂ ਨਾ ਪਰਤਾਂਗੀ। ਉਨ੍ਹਾਂ ਭੁੱਟੋ ਤਾਈਂ ਵੀ ਅਪੜਨ ਦੇ ਜਤਨ ਕੀਤੇ। ਪਰ ਭੁੱਟੋ ਕੋਲ਼ ਮਿਲਣ ਲਈ ਵੇਲ਼ਾ ਈ ਨਹੀਂ ਸੀ। ਇੱਕ ਦੋ ਵਾਰ ਨੂਰਜਹਾਂ ਮੈਨੂੰ ਵੀ ਫ਼ੋਨ ਕੀਤਾ। ਮੈਂ ਤਸੱਲੀ ਦਿੱਤੀ ਕਿ ਆਪਣੇ ਵੱਸ ਮੂਜਬ ਜੋ ਵੀ ਹੋ ਸਕਿਆ ਲਾਜ਼ਮੀ ਕਰਾਂਗਾ।

ਨੂਰ ਮੁਹੰਮਦ ਮੁਗ਼ਲ ਜਾਂ ਨੌਰਾ, ਭੁੱਟੋ ਦਾ ਜ਼ਾਤੀ ਸੇਵਕ ਸੀ ਤੇ ਉਹ ਆਦਮੀ ਸੀ ਜਿਸ ਨੂੰ ਅਣਗੌਲਿਆਂ ਕਰ ਕੇ ਤੁਸੀ ਆਪ ਈ ਆਪਣੇ ਨਾਲ਼ ਦੁਸ਼ਮਣੀ ਸਹੇੜਦੇ ਉਹ। ਨੌਰਾ ਮੈਡਮ ਦਾ ਬਹੁਤ ਵੱਡਾ ਸ਼ੁਦਾਈ ਸੀ। ਇੱਕ ਦਿਨ ਇਸ ਮੁਸਾਵਾਤ ਦੀ ਇੱਕ ਕਾਪੀ ਜਿਹਦੇ ਵਿਚ ਮੈਡਮ ਬਾਰੇ ਗੱਲਾਂ ਲਿਖੀਆਂ ਹੋਈਆਂ ਸਨ ਭੁੱਟੋ ਨੂੰ ਵਖਾਓਨਦਿਆ ਆਖਿਆ,'' ਸਾਹਿਬ, ਇਹ ਹਨੀਫ਼ ਰਾਮੇ ਮੈਡਮ ਦੇ ਖਿਹੜੇ ਕਿਉਂ ਪਿਆ ਹੋਇਆ ਏ? ਉਨ੍ਹਾਂ ਇਹਦਾ ਕੀ ਵਿਗਾੜਿਆ ਏ?'' ਭੁੱਟੋ ਨੇ ਰਾਮੇ ਨੂੰ ਆਖਿਆ ਕਿ ਉਹ ਨੂਰਜਹਾਂ ਨੂੰ ਤੰਗ ਕਰਨਾ ਬੰਦ ਕਰੇ।
 
ਮੈਡਮ ਆਪਣੇ ਰਾਹ ਲੱਭ ਲੈਂਦੇ ਸਨ। ਉਨ੍ਹਾਂ ਦੇ ਸ਼ੁਦਾਈ ਹਰ ਥਾਂ ਭਰੇ ਪਏ ਨੇਂ।
ਤੁਹਾਨੂੰ ਆਪਣੇ ਗੀਤਾਂ ਵਿਚੋਂ ਕਿਹੜਾ ਗੀਤ ਸਭ ਤੋਂ ਵੱਧ ਅਜ਼ੀਜ਼ ਏ?

''ਇਹ ਮੇਰੇ ਬੱਚਿਆਂ ਵਾਂਗ ਨੇਂ। ਇਨ੍ਹਾਂ ਵਿਚੋਂ ਕਿਵੇਂ ਦਸਾਂ?'' ਉਨ੍ਹਾਂ ਕਿਹਾ ਸੀ ਪਰ ਮੇਰੇ ਜ਼ੋਰ ਦੇਣ ਅਤੇ ਉਨ੍ਹਾਂ ਬੜਾ ਸੋਚ ਕੇ ਜਵਾਬ ਦਿੱਤਾ,''ਬਦਨਾਮ ਮੁਹੱਬਤ ਕੌਣ ਕਰੇ, 1947ਤੋਂ ਪਹਿਲਾਂ ਦੀ ਫ਼ਿਲਮ ਦੋਸਤ ਦਾ।'' ਉਨ੍ਹਾਂ ਕਿਹਾ,'' ਇਸ ਨਖ਼ਰੇਬਾਜ਼ ਸੱਜਾਦ ਨੇ ਏਸ ਦੀ ਧੁਨ ਬਣਾਈ ਸੀ।'' ਉਨ੍ਹਾਂ ਇਹ ਵੀ ਦੱਸਿਆ,'' ਸੱਜਾਦ ਨੇ ਕਦੇ ਕੋਈ ਸਿੱਧੀ ਧੰਨ ਨਹੀਂ ਸੀ ਬਣਾਈ। ਇਹ ਹੱਕੀ ਗੱਲ ਏ ਤੇ ਜੇ ਤੁਸੀ ਨਹੀਂ ਮੰਦੇ , ਤਾਂ ਸੱਜਾਦ ਦੀ ਬਣਾਈ ਕੋਈ ਵੀ ਧਨ ਗੁਣਗੁਣਾ ਕੇ ਦੇਖ ਲਓ, ਜਿਵੇਂ, 'ਦਰਸ਼ਨ ਪਿਆਸੀ ਆਈ ਦਾਸੀ' ਜਾਂ 'ਆਜ ਮੇਰੇ ਨਸੀਬ ਨੇ ਮੁਝ ਕੁ ਰਲਾ ਰਲਾ ਦੇਹ'।''

ਮੇਰੇ ਦੋਸਤ ਐਮ ਰਫ਼ੀਕ ਨੇ ਮੈਡਮ ਬਾਰੇ ਆਖਿਆ ਸੀ,'' ਇਹ ਰਿਜ਼ਵੀ, ਏਜ਼ਾਜ਼ ਤੇ ਬਾਕੀ ਦੇ ਸਭ ਤਾਂ ਇੱਕ ਸ਼ੀਂਹਣੀ ਦੇ ਸਾਹਮਣੇ ਬਣੇ ਸਨ। ਮੈਡਮ ਤਾਂ ਆਮ ਜ਼ਿੰਦਗੀ ਨਾਲੋਂ ਕਿਤੇ ਵੱਡੇ ਸਨ। ਨੂਰਜਹਾਂ ਵਰਗਾ ਬੰਦਾ ਤਾਂ ਜੰਮਦਾ ਏ,'ਕੁਕਨੁਸ' ਵਾਂਗ, ਇੱਕ ਮਹਾਕਾਲ ਵਿਚ ਇਕੋ ਵਾਰੀ, ਬੱਸ। ਇੱਕ 'ਕਲਪ' ਵਿਚ ਇਕੋ ਵਾਰੀ।ਜ਼ਿੰਦਗੀ ਲਈ ਉਨ੍ਹਾਂ ਦੀ ਅਬੁਝ ਪਿਆਸ ਅਜਿਹੀ ਸੀ ਜਿਹਦੇ ਲਈ ਮਰਦਾਂ ਦੇ ਅ ਮਦ ਦੀ ਹੱਥ ਐਂਵੇਂ ਕੁਢੱਬੇ ਤੇ ਬੇਥੱਵੇ ਸਨ। ਕਦਰਾਂ ਤੇ ਮੁੱਲਾਂ ਪੱਖੋਂ ਉਨ੍ਹਾਂ ਬਾਰੇ ਆਮ ਜਿਹਾ ਸਿੱਧ ਪੱਧਰਾ ਹਿਸਾਬ ਜੋੜਿਆਂ ਸਿੱਟਾ ਗ਼ਲਤ ਨਿਕਲ਼ ਆਵੇਗਾ। ਮੇਰਾ ਨਹੀਂ ਖ਼ਿਆਲ ਕਿ ਬੰਦੇ ਦੀ ਅਟਕਲ ਅਜਿਹਾ ਮਾਪੋ ਲੱਭ ਸਕੀ ਏ ਜਿਹੜਾ ਉਨ੍ਹਾਂ ਦੇ ਹਵਾਲੇ ਨੂੰ ਪੜ੍ਹ ਸਕੇ।

ਮੈਂ ਉਨ੍ਹਾਂ ਨੂੰ ਸਿਰਫ਼ ਇਕੋ ਵਾਰ ਦੇਖਿਆ ਏ, ਮੇਜ਼ ਦੇ ਉਸ ਪਾਰ ਬੈਠਿਆਂ। ਪ੍ਰਿੰਸੀਪਲ ਦੇ ਦਫ਼ਤਰ ਵਿਚ ਚੀਫ਼ਸ ਕਾਲਜ ਲਹੌਰ਌, ਜਦੋਂ ਉਹ ਆਪਣਾ ਪੱਤਰ ਦਾਖ਼ਲ ਕਰਵਾਉਣ ਆਏ ਸਨ। ਆਪਣੇ ਅਤੇ ਪਏ ਏਸ ਅਸਰ ਦਾ ਚਿਰਾਂ ਬਾਦ ਮੈਨੂੰ ਬੜੀ ਸ਼ਿੱਦਤ ਨਾਲ਼ ਅਹਿਸਾਸ ਹੋਇਆ।

ਕਈਆਂ ਲੋਕਾਂ ਪੁੱਛਿਆ ਏ ਕਿ ਨੂਰਜਹਾਂ ਲਹੌਰ਌ ਕਿਉਂ ਨਹੀਂ ਦਫ਼ਨਾਏ ਗਏ, ਜਿਸ ਸ਼ਹਿਰ ਲਈ ਉਹ ਜਿੰਨਾ ਚਿਰ ਕਰਾਚੀ ਬਿਮਾਰ ਪਏ ਰਹੇ, ਤਰਲੋਮੱਛੀ ਹੁੰਦੇ ਰਹੇ। ਹੁਸੈਨ ਹਕਾਨੀ ਮੂਜਬ ਉਨ੍ਹਾਂ ਦਾ ਆਖਣਾ ਏ,'ਮੈਡਮ ਦੀ ਧੀ ਹਿਨਾ, ਜਿਸ ਨੂੰ ਆਪਣੀ ਮਾਂ ਵਾਂਗ ਦੋ ਟੋਕ ਫ਼ੈਸਲਾ ਕਰਨਾ ਤੇ ਪੱਕਾ ਇਰਾਦਾ ਵਿਰਸੇ ਵਿਚ ਮਿਲਿਆ ਹੈ,ਨੇ ਫ਼ੈਸਲਾ ਕੀਤਾ।ਕਿਉਂਜੇ ਮੈਡਮ ਸ਼ਬ ਕਦਰ ਨੂੰ ਫ਼ੌਤ ਹੋਏ ਨੇਂ, ਜਿਹੜੀ ਰਾਤ ਸਾਰੇ ਮੁਸਲਮਾਨ ਸਭ ਤੋਂ ਪਾਕ ਤੇ ਮੁਕੱਦਸ ਮੰਦੇ ਨੇਂ ਤੇ ਉਨ੍ਹਾਂ ਬਹਿਸ਼ਤ ਵਿਚ ਜਾਣਾ ਏ। ਏਸ ਲਈ ਏਸ ਰਾਤ ਦੇ ਬੀਤਣ ਤੋਂ ਪਹਿਲਾਂ ਉਨ੍ਹਾਂ ਨੂੰ ਦਫ਼ਨਾਨਾ ਲਾਜ਼ਮੀ ਏ। ਜੇ ਅਸੀਂ ਲਹੌਰ਌ ਲੈ ਕੇ ਗਏ ਤਾਂ ਚਿਰ ਹੋ ਜਾਏਗਾ। ਜਦੋਂ ਅਸਗ਼ਰ ਤੇ ਜ਼ਿਲ ਹੁਮਾ ਨੇ ਆਪਣੀ ਮਾਂ ਨੂੰ ਦਫ਼ਨਾਣ ਲਈ ਲਹੌਰ਌ ਲਿਜਾਣਾ ਚਾਹਿਆ ਤਾਂ ਹਿਨਾ ਟੱਸ ਤੋਂ ਮਿਸ ਨਾ ਹੋਈ।

ਉਹਨੇ ਆਖਿਆ, ''ਤੁਸੀਂ ਨਹੀਂ ਚਾਹੁੰਦੇ ਇਹ ਬਹਿਸ਼ਤ ਜਾਣ?'' ਏਸ ਕਹਾਣੀ ਬਾਰੇ ਜਿਹੜੀ ਗੱਲ ਮੈਨੂੰ ਉਦਾਸ ਕਰਦੀ ਏ। ਜਿਹੜੀ ਸੱਚੀ ਵੀ ਏ। ਹਕਾਨੀ ਨੇ ਮੈਨੂੰ ਪੱਕ ਨਾਲ਼ ਦੱਸਿਆ। ਉਹ ਇਹ ਏ ਕਿ ਹਿਨਾ ਨੂੰ ਕਿਉਂ ਸ਼ੱਕ ਸੀ ਆਪਣੀ ਮਾਂ ਦੇ ਬਹਸ਼ਤੀਂ ਜਾਣ ਬਾਰੇ। ਭਾਵੇਂ ਉਸ ਦੀ ਮਾਂ ਕਿਸੇ ਵੀ ਵੇਲੇ ਫ਼ੌਤ ਹੁੰਦੀ ਤੇ ਜਿਥੇ ਵੀ ਦਫ਼ਨਾਈ ਜਾਂਦੀ, ਤਕਰੀਬਨ ਸੱਠ ਸਾਲ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੂੰ ਖ਼ੁਸ਼ੀਆਂ ਵੰਡਣ ਪਾਰੋਂ ਉਨ੍ਹਾਂ ਬਹਸ਼ਤੀਂ ਤਾਂ ਜਾਣਾ ਐ ਜਾਣਾ ਸੀ। ਹੋਰ ਕਿਹੜਾ ਪਾਸਪੋਰਟ ਚਾਹੀਦਾ ਸੀ ਮੈਡਮ ਨੂੰ ਬਹਿਸ਼ਤ ਲਈ! ਫ਼ਰਿਸ਼ਤਿਆਂ ਜਿਹੀ ਉਨ੍ਹਾਂ ਦੀ ਆਵਾਜ਼ ਸੀ। ਇਹਦੇ ਵਿਚ ਵੀ ਕੋਈ ਸ਼ੁਬਾ ਨਹੀਂ ਕਿ ਫ਼ਰਿਸ਼ਤੇ ਹੀ ਉਨ੍ਹਾਂ ਨੂੰ ਬਹਸ਼ਤੀਂ ਉਡਾ ਲੈ ਗਏ।

ਮੈਡਮ ਨੂਰਜਹਾਂ ਇੱਕ ਮੁਮਤਾਜ਼ ਤ੍ਰੀਮਤ ਸਨ ਤੇ ਇੱਕ ਮੁਮਤਾਜ਼ ਫ਼ੁੰਕਾਰਾ। ਤੇ ਹੁਣ ਦੇਵਤਿਆਂ ਉਨ੍ਹਾਂ ਨੂੰ ਅਮਰ ਬਣਾ ਦਿੱਤਾ ਏ, ਉਨ੍ਹਾਂ ਦੇ ਸੰਗੀਤ ਵਾਂਗ ਹੀ। ਉਹ ਭਾਰਤ ਦੇ ਵੀ ਲਾਡਲੇ ਸਨ ਜਦੋਂ ਪਾਕਿਸਤਾਨ ਤੇ ਭਾਰਤ ਇਕੋ ਮੁਲਕ ਸਨ।

ਉਨ੍ਹਾਂ ਪਾਕਿਸਤਾਨ ਆਉਣਾ ਚੁਣਿਆ ਕਿਉਂਜੇ ਉਥੇ ਈ ਤਾਂ ਸੀ ਉਨ੍ਹਾਂ ਦਾ ਦਿਲ। ਉਹ ਨਿੱਕਾ ਜਿਹਾ ਸ਼ਹਿਰ ਕਸੂਰ ਜਿਥੇ ਉਹ ਜਮੈ ਹਮੇਸ਼ਾ ਉਨ੍ਹਾਂ ਨੂੰ ਅਜ਼ੀਜ਼ ਰਿਹਾ ਤੇ ਲਾਹੌਰ ਉਹ ਸ਼ਹਿਰ ਸੀ ਜਿਸ ਨਾਲ਼ ਉਨ੍ਹਾਂ ਨੂੰ ਇਸ਼ਕ ਸੀ। ਪਰ ਓਥੋਂ ਦੀ ਮਿੱਟੀ ਉਨ੍ਹਾਂ ਦੇ ਨਸੀਬਾਂ ਵਿਚ ਨਹੀਂ ਸੀ। ਆਖਿਆ ਜਾਂਦਾ ਏ ਕਿ ਉਨ੍ਹਾਂ ਕਸੂਰ ਦਫ਼ਨਾਏ ਜਾਣ ਦੀ ਇੱਛਾ ਜ਼ਾਹਰ ਕੀਤੀ ਸੀ ਪਰਾਇਆ ਵੀ ਨਹੀਂ ਸੀ ਹੋਣਾ। ਮਲਿਕਾ ਤਰੰਨਮ ਨੂਰਜਹਾਂ, ਕੀ ਮੌਤ ਤੇ ਕੀ ਜ਼ਿੰਦਗੀ ਵਿਚ ਇਸੇ ਤਰ੍ਹਾਂ ਦੇ ਉਸੇ ਤਰ੍ਹਾਂ ਨੇਂ। ਕਰੋੜਾਂ ਲੋਕਾਂ ਦੇ ਚੇਤੇ ਵਿਚ ਤੇ ਪਿਆਰ ਨਾਲ਼ ਚੇਤੇ ਕੀਤੇ ਜਾਂਦੇ। ਸੱਚਮੁੱਚ ਉਨ੍ਹਾਂ ਅਤੇ ਰੱਬ ਦੀ ਬੜੀ ਮਿਹਰ ਸੀ ਕਿਉਂਜੇ ਜਿਹੜੀ ਅਕੀਦਤ ਲੋਕ ਉਨ੍ਹਾਂ ਲਈ ਮਹਿਸੂਸ ਕਰਦੇ ਨੇਂ ਉਹੋ ਜਿਹੀ ਰੱਬ ਕਿਸੇ ਵਿਰਲੇ ਵਿਰਲੇ ਨੂੰ ਈ ਦਿੰਦਾ ਏ।

Comments

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ