Sat, 20 April 2024
Your Visitor Number :-   6985713
SuhisaverSuhisaver Suhisaver

ਇੰਟਰਨੈੱਟ ਦੀ ਲਤ -ਊਸ਼ਾ ਜੈਨ ਸ਼ੀਰੀ

Posted on:- 03-09-2014

suhisaver

ਸੋਸ਼ਲ ਨੈਟਵਰਕਿੰਗ ਸਾਇਟਸ ਨੇ ਹੁਣ ਆਪਣੀ ਘੁਸਪੈਠ ਰਾਜਨੀਤੀ ਵਿੱਚ ਵੀ ਕਰ ਲਈ ਹੈ ਜਾਂ ਇਹ ਕਹੀਏ ਕਿ ਰਾਜਨੀਤੀ ਨੇ ਹੁਣ ਆਪਣੀ ਘੁਸਪੈਠ ਸ਼ੋਸ਼ਲ ਸਾਈਟ ਵਿੱਚ ਕਰ ਲਈ ਹੈ ਤਾਂ ਜ਼ਿਆਦਾ ਸਹੀ ਰਹੇਗਾ ਹੁਣੇ ਹੋਈਆਂ ਚੋਣਾਂ ਨੇ ਇਹ ਸਿੱਧ ਕਰ ਦਿੱਤਾ ਹੈ। ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਸੋਸ਼ਲ ਮੀਡੀਆ ਦੇ ਕਾਰਨ ਅਸੀਂ ਮਿੰਟਾਂ ਦੀਆਂ ਦੂਰੀਆਂ ਪਲਾਂ ਵਿੱਚ ਤੈਅ ਕਰਕੇ ਮਨਚਾਹੇ ਲੋਕਾਂ ਨਾਲ ਸੰਪਰਕ ਕਰ ਸਕਦੇ ਹਾਂ। ਅੱਜ ਦੀ ਯੁਵਾ ਪੀੜ੍ਹੀ ਵਰਚੂਅਲ ਜਗਤ ਵਿੱਚ ਰਹਿਣ ਦਾ ਜਨੂਨ ਇਸ ਕਦਰ ਵਧ ਗਿਆ ਹੈ ਕਿ ਜੋ ਅਸਲ ਦੀ ਦੁਨੀਆਂ ਦੇ ਲੋਕ ਹਨ ਉਹ ਪਿੱਛੇ ਛੁੱਟਦੇ ਜਾ ਰਹੇ ਹਨ। ਹੁਣ ਰਿਸ਼ਤੇਦਾਰਾਂ ਦੇ ਬਾਰੇ ਜਾਣਕਾਰੀ ਰੱਖਣ ਵਿੱਚ ਉਨ੍ਹਾਂ ਨੂੰ ਕੋਈ ਦਿਲਚਸਪੀ ਨਹੀਂ। ਗੁਆਂਢੀਆਂ ਵਿੱਚ ਉਨ੍ਹਾਂ ਨੂੰ ਕੋਈ ਮਤਲਬ ਨਹੀਂ ਰਹਿੰਦਾ ਇਥੋਂ ਤੱਕ ਕਿ ਇਕ ਹੀ ਬਿਲਡਿੰਗ ਵਿੱਚ ਰਹਿਣ ਵਾਲੇ ਲੋਕ ਇਕ ਦੂਜੇ ਨੂੰ ਨਹੀਂ ਜਾਣਦੇ। ਦੋਸਤਾਂ ਦੇ ਨਾਲ ਖਾਂਦੇ-ਪੀਂਦੇ ਹਾਸਾ ਮਜ਼ਾਕ ਕਰਨਾ, ਉਨ੍ਹਾਂ ਦੇ ਨਾਲ ਅੰਤਰਕਰਮ ਕਰਨਾ ਹੁਣ ਬੀਤੇ ਜਮਾਨੇ ਦੀਆਂ ਗੱਲਾਂ ਹੋ ਚੱਲੀਆਂ ਹਨ।

ਹੁਣ ਦੋਸਤ ਬਣਦੇ ਹਨ ਪਰ ਦੁਨੀਆਂ ਦੇ ਦੂਸਰੇ ਸ਼ਹਿਰ ਦੂਸਰੇ ਦੇਸ਼ ਵਿੱਚ ਰਹਿੰਦੇ ਆਪਣੇ ਫੇਸਬੁੱਕ ਫੈ੍ਰਡਜ਼ ਦੀ ਕੰਪਨੀ ਉਨ੍ਹਾਂ ਨੂੰ ਜ਼ਿਆਦਾ ਚੰਗੀ ਲੱਗਦੀ ਹੈ। ਉਨ੍ਹਾਂ ਬਾਰੇ ਪੂਰੀ ਦਿਲਚਸਪੀ ਨਾਲ ਹਰ ਜਾਣਕਾਰੀ ਰੱਖਦੇ ਹਨ। ਉਨ੍ਹਾਂ ਦੇ ਫੇਸਬੁੱਕ ਟਾਈਮਲਾਇਨ ਅਤੇ ਵਟਸਅੱਪ ਸਟੇਟਸ ਨੂੰ ਲਗਾਤਾਰ ਫਾਲੌ ਕਰਨਾ ਉਨ੍ਹਾਂ ਦਾ ਸ਼ੂਗਲ ਬਣ ਗਿਆ ਹੈ। ਇਹ ਜਨੂਨ ਅੱਜ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਅਤੇ ਗਭਰੇਟਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਅੱਜ ਵਧਦੀ ਤਲਾਕ ਦੀ ਸਮੱਸਿਆ ਦਾ ਮੁੱਖ ਕਾਰਨ ਇੰਟਰਨੈਂਟ ’ਤੇ ਮੋਬਾਇਲ ਦਾ ਜ਼ਿਆਦਾ ਵਰਤੋਂ ਕਰਨੀ ਹੈ। ਪਤੀ ਪਤਨੀ ਇਕ ਦੂਜੇ ਨੂੰ ਸਮਾਂ ਨਹੀਂ ਦੇ ਪਾਉਂਦੇ। ਇਸ ਨਾਲ ਝਗੜੇ ਦੀ ਸਥਿਤੀ ਪੈਦਾ ਹੋ ਜਾਂਦੀ ਹੈ।

ਅਜਿਹੇ ਵਿੱਚ ਆਪਸੀ ਸਮਝ ਹੋਵੇ ਤਾਂ ਕਿਸ ਤਰ੍ਹਾਂ। ਆਪਸੀ ਵਿਸ਼ਵਾਸ਼ ਖ਼ਤਮ, ਆਪਸੀ ਮੇਲਮਿਲਾਪ ਖ਼ਤਮ, ਬਸ ਰਹਿੰਦਾ ਹੈ ਮਕੈਨੀਕਲ ਚਾਲ ਦਾ ਜੀਵਨ ਜਿਸ ਨਾਲ ਰਿਸ਼ਤੇ ਟੁੱਟਣ ਦੀ ਕਗਾਰ ’ਤੇ ਆ ਜਾਂਦੇ ਹਨ। ਬੱਚੇ ਵੀ ਇਸ ਦੀ ਲਪੇਟ ਵਿੱਚ ਆ ਜਾਂਦੇ ਹਨ। ਆਪਣੀ ਹੀ ਦੁਨੀਆਂ ਵਿੱਚ ਲੀਨ ਬੱਚਿਆਂ ਨੂੰ ਬਗ਼ੈਰ ਉਚਿੱਤ ਗਾਇਡਲਾਇਨ ਦੇ ਭਟਕਦੇ ਦੇਰ ਨਹੀਂ ਲੱਗਦੀ। ਸਪੈਸ਼ਲ ਸਾਇਟਸ ’ਤੇ ਉਨ੍ਹਾਂ ਦੀ ਸਰਗਰਮੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਐਸੋਚੈਮ ਦੇ ਸਰਵੇ ਅਨੁਸਾਰ ਵੱਡੇ ਸ਼ਹਿਰਾਂ ਵਿੱਚ 8 ਤੋਂ 14 ਸਾਲ ਤੱਕ ਦੇ 75 ਫ਼ੀਸਦੀ ਬੱਚੇ ਫੇਸਬੁੱਕ ਅਤੇ ਹੋਰ ਸਾਇਟਾਂ ’ਤੇ ਸਰਗਰਮ ਹਨ। ਕਈ ਮਾਪੇ ਖ਼ੁਦ ਆਪਣੀ ਸ਼ਾਨ ਦੇ ਲਈ ਬੱਚਿਆਂ ਨੂੰ ਉਤਸ਼ਾਹਿਤ ਕਰਕੇ ਉਸ ਨਾਲ ਜੁੜਨ ਵਿੱਚ ਮਦਦ ਕਰਦੇ ਹਨ। ਇਸ ਗੱਲ ਦੀ ਅਣਦੇਖੀ ਕਰਦੇ ਹੋਏ ਕਿ ਉਸ ਦਾ ਅੰਜ਼ਾਮ ਕੀ ਹੋ ਸਕਦਾ ਹੈ। ਸ਼ਰਾਬ ਦੀ ਤਰ੍ਹਾਂ ਹੀ ਇਹ ਵੀ ਇੱਕ ਲਤ ਬਣ ਜਾਂਦਾ ਹੈ। ਲਤ ਕਿਸੇ ਵੀ ਚੀਜ਼ ਦੀ ਬੁਰੀ ਹੁੰਦੀ ਹੈ।

ਅਜਿਹੇ ਕਿੰਨੇ ਹੀ ਕਿੱਸਿਆਂ ਨਾਲ ਅਖ਼ਬਾਰਾਂ, ਰਸਾਲੇ ਭਰੇ ਰਹਿੰਦੇ ਹਨ। ਜਦੋਂ ਸਾਇਟਸ ’ਤੇ ਲੋਕ ਫਰਜ਼ੀ ਪਰੋਫਾਇਲ ਪਾ ਕੇ ਦੂਜਿਆਂ ਨੂੰ ਧੋਖਾ ਦਿੰਦੇ ਹਨ। ਪੋਲ ਖੋਲ੍ਹਣ ’ਤੇ ਕਦੇ ਧੋਖਾ ਖਾਣ ਵਾਲਾ ਅਤੇ ਕਦੇ ਧੋਖਾ ਦੇਣ ਵਾਲਾ ਆਤਮ ਹੱਤਿਆ ਤੱਕ ਕਰ ਲੈਂਦਾ ਹੈ। ਹੁਣੇ ਹੀ ਹੋਈ ਇਕ ਘਟਨਾ ਵਿੱਚ ਜਦੋਂ ਦਿਸ਼ਾ ਨਾਂ ਦੀ ਇਕ ਲੜਕੀ ਦੇ ਘਰ ਕੁਝ ਲੋਕ ਆਪਣੀ ਕਾਰ ਵਿੱਚ ਪਹੁੰਚ ਗਏ ਸਾਹਮਣੇ ਹੀ ਕਮਰੇ ਵਿੱਚ ਲੜਕੀ ਦੇ ਮਾਤਾ ਪਿਤਾ ਬੈਠੇ ਸਨ।

ਉਨ੍ਹਾਂ ਦੇ ਸਾਹਮਣੇ ਜਦੋਂ ਨੌਜਵਾਨਾਂ ਨੇ ਲੜਕੀ ਨਾਲ ਫੀਜ਼ੀਕਲ ਹੋਣ ਦੀ ਗੱਲ ਕਰਦੇ ਹੋਏ ਉਸ ਦਾ ਰੇਟ ਪੁੱਛਿਆ ਤਾਂ ਉਹ ਹੱਕੇ-ਪੱਕੇ ਰਹਿ ਗਏ। ਜਦੋਂ ਉਨ੍ਹਾਂ ਨੌਜਵਾਨਾਂ ਦੀ ਝਾੜ ਝੰਬ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸੋਸ਼ਲ ਨੈਟਵਰਕਿੰਗ ਸਾਇਟ ’ਤੇ ਦਿਸ਼ਾ ਦੀ ਜੋ ਪਰੋਫਾਇਲ ਦੇਖੀ ਸੀ ਉਸ ਵਿੱਚ ਕਿਹਾ ਗਿਆ ਸੀ ਕਿ ਕਾਲ ਗਰਲ ਦਿਸ਼ਾ ਦੇ ਮਾਂ-ਬਾਪ ਹੀ ਉਸ ਤੋਂ ਧੰਦਾ ਕਰਾਉਂਦੇ ਹਨ। ਅਸਲ ਵਿੱਚ ਹੋਇਆ ਇਹ ਸੀ ਕਿ ਦਿਸ਼ਾ ਦੇ ਕਿਸੇ ਦੁਸ਼ਮਨ ਨੇ ਦਿਸ਼ਾ ਨੂੰ ਬਦਨਾਮ ਕਰਕੇ ਉਸ ਤੋਂ ਬਦਲਾ ਲੈਣ ਦੇ ਲਈ ਇਹ ਕੁਝ ਕੀਤਾ ਸੀ। ਇਸ ਤਰ੍ਹਾਂ ਗਲਤ ਲੋਕਾਂ ਦੇ ਲਈ ਇਹ ਹਥਿਆਰ ਬਣ ਚੁੱਕਿਆ ਹੈ। ਇੰਟਰਨੈਟ ਅਡਿਕਸ਼ਨ ਨਾਲ ਜੋ ਸਮੱਸਿਆਵਾਂ ਵਧ ਰਹੀਆਂ ਹਨ ਉਹ ਹਨ : ਇਕੱਲਤਾ, ਭੂਲਣ ਦੀ ਬਿਮਾਰੀ, ਪਰਿਵਾਰਕ ਕਲੇਸ਼, ਕਮਜ਼ੋਰ ਹੁੰਦੇ ਰਿਸ਼ਤੇ ਪਰ ਇਕ ਲੋੜੀਂਦੀ ਅਸੀਂ ਟੈਕਨਾਲੋਜੀ ਦੀ ਦੇਣ, ਸਹੂਲਤਾਂ ਪ੍ਰਦਾਨ ਕਰਨ ਵਾਲੇ, ਗੈਜਿਟਸ ਨੂੰ ਪੂਰੀ ਤਰ੍ਹਾਂ ਛੱਡ ਨਹੀਂ ਸਕਦੇ। ਜ਼ਰੂਰਤ ਹੈ ਤਾਂ ਬਸ ਇਸ ਦੀ ਸਮਝਦਾਰੀ ਪੂਰਨ, ਤੇ ਪਰਪੱਕਤਾ ਨਾਲ ਵਰਤੋਂ ਕਰਨ ਦੀ। ਇਹ ਸਾਡੇ-ਤੁਹਾਡੇ ’ਤੇ ਨਿਭਰ ਕਰਦਾ ਹੈ ਕਿ ਅਸੀਂ ਇਸ ਦੀ ਵਰਤੋਂ ਕਿਸ ਹੱਦ ਤੱਕ ਕਿੰਨੀ ਅਤੇ ਕਿਵੇਂ ਕਰਦੇ ਹਾਂ।

Comments

Security Code (required)



Can't read the image? click here to refresh.

Name (required)

Leave a comment... (required)





ਸੂਚਨਾ-ਤਕਨਾਲੋਜੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ