Fri, 19 April 2024
Your Visitor Number :-   6985259
SuhisaverSuhisaver Suhisaver

ਕੰਵਰ ਸੰਧੂ -ਸੁਰਿੰਦਰ ਸਿੰਘ

Posted on:- 03-08-2013

suhisaver

ਮੈਂ ਬਹੁਤ ਕਰੀਬ ਤੋਂ ਦੇਖਿਆ। ਪਿਛਲੇ 3 ਸਾਲਾਂ ਤੋਂ ਮੈਂ ਉਨ੍ਹਾਂ ਦੀ ਰਹਿਨੁਮਾਈ ਹੇਠ ਕੰਮ ਕਰ ਰਿਹਾ ਹਾਂ। ਪੱਤਰਕਾਰੀ ਦਾ ਗੁਰੂ। ਸਾਫ਼ ਸੁਥਰੀ ਪੱਤਰਕਾਰੀ ਦਾ ਗੁਰੂ। ਗੂੜ੍ਹੇ ਪੀਲ਼ੇ ਪੱਤਰਕਾਰਾਂ ਦੇ ਮੂੰਹ ‘ਤੇ ਕਰਾਰੀ ਚਪੇੜ। ਉਨ੍ਹਾਂ ਸਿਆਸਤਦਾਨਾਂ ਦੇ ਮੂੰਹ ‘ਤੇ ਵੀ ਕਰਾਰੀ ਚਪੇੜ ਜਿਹੜੇ ਉਸ ਨੂੰ ਖਰੀਦ ਨਾ ਸਕੇ। ਢਾਈਆਂ ਸਾਲਾਂ ‘ਚ ਮੈਨੂੰ ਪਤਾ ਲੱਗਾ ਕਿ ਪੱਤਰਕਾਰੀ ਕੀ ਹੁੰਦੀ ਹੈ। ਉਨ੍ਹਾਂ ਦੀ ਅਗਵਾਈ ‘ਚ ਬਹੁਤ ਖੋਜ ਖ਼ਬਰਾਂ ਕੀਤੀਆਂ। ਖ਼ਬਰ ਨੂੰ ਸਾਵਾਂ ਕਿਵੇਂ ਬਨਾਉਣਾ ਹੈ, ਮੈਂ ਉਨ੍ਹਾਂ ਕੋਲੋਂ ਸਿੱਖਿਆ। ਆਪਣੇ ਨਾਲ ਕੰਮ ਕਰਦੇ ਪੱਤਰਕਾਰਾਂ ਨੂੰ ਹਮੇਸ਼ਾਂ ਕਹਿਣਾ ਕਿ 'ਮੈਂ ਵਿਕਾਊ ਹਾਂ' ਦੀ ਤਖ਼ਤੀ ਆਪਣੇ ਗਲ਼ ਕਦੇ ਨਾ ਪਾਉਣਾ, ‌ਇਹੋ ਤੁਹਾਡੀ ਕੌਮ ਲਈ ਕੋਈ ਦੇਣ ਹੋਵੇਗੀ। ਜਦੋਂ ਕਦੇ ਖ਼ਬਰ ਬਣਾਉਂਦਿਆਂ ਸਾਡੇ ਕੋਲੋਂ ਕਿਸੇ ਧਿਰ (ਸਿਆਸੀ ਜਾਂ ਕੋਈ ਵੀ) ਦਾ ਪੱਖ ਰਹਿ ਜਾਂਦਾ ਤਾਂ ਉਹ ਖ਼ਬਰ ਰੋਕ ਲੈਂਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸਾਰੀਆਂ ਧਿਰਾਂ ਦਾ ਪੱਖ ਪੇਸ਼ ਕਰਨ ਦੇ ਬਗੈਰ ਖ਼ਬਰ ਨਹੀਂ ਚਲਾਈ ਜਾ ਸਕਦੀ। ‌ਇਹ ਉਨ੍ਹਾਂ ਦੀ ਨਿੱਗਰ ਪੱਤਰਕਾਰੀ ਦਾ ‌ਇੱਕ ਪਹਿਲੂ ਹੈ।



ਜਦੋਂ ਕਦੇ ਸ਼ਹੀਦ ਭਗਤ ਸਿੰਘ ਬਾਰੇ ਡਾਕੂਮੈਂਟਰੀ ਬਨਾਉਣੀ ਤਾਂ ਮੈਨੂੰ ਉਨ੍ਹਾਂ ਦੇ ਚਿਹਰੇ ਤੋਂ ਲੱਗਣਾ, ‌ਇਹ ਬੰਦਾ ਕੰਵਰ ਸੰਧੂ ਨਹੀਂ ‌ਇਹ ਭਗਤ ਸਿੰਘ ਜਿਊਂਦਾ ਹੋ ਗਿਆ ਹੈ। ਜਦੋਂ ਕਦੇ ਅਣਪਛਾਤੀਆਂ ਲਾਸ਼ਾਂ ਬਾਰੇ ਫ਼ਿਲਮ ਜਾਂ ਖ਼ਬਰ ਬਨਾਉਣੀ ਤਾਂ ਮੈਨੂੰ ਲੱਗਣਾ ਕਿ ‌ਇਹ ਬੰਦਾ ਪੁਲਿਸ ਵੱਲੋਂ ਅਣਪਛਾਤੇ ਕਰਾਰ ਦੇ ਕੇ ਸਿਵਿਆਂ ‘ਚ ਸਾੜੇ ਬੇਕਸੂਰ ਲੋਕਾਂ ਦੀ ਰੂਹ ਹੈ। ਜਦੋਂ ਕਦੇ ਪੰਜਾਬ ਜਾਂ ਕਿਸੇ ਵੀ ਸ਼ੁਰੂ ਦੇ ਲੋਕਾਂ ਦੇ ਹੱਕਾਂ ਦੀ ਖ਼ਬਰ ਬਨਾਉਣੀ ਤਾਂ ਮੈਨੂੰ ਲੱਗਣਾ ‌ਇਹ ਕਾਰਲ ਮਾਰਕਸ ਸਾਡੇ ਦਰਮਿਆਨ ਖੜ੍ਹਾ ਹੈ। ਮੈਂ ਕਦੇ ਕੰਵਰ ਸੰਧੂ ਦੇ ਚਿਹਰੇ ‘ਚੋਂ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ ਦੇਖਦਾ। ਕਦੇ ਸੁਭਾਸ਼ ਚੰਦਰ ਬੋਸ। ਕਦੇ ਓਪ੍ਰੇਸ਼ਨ ਬਲੂ ਸਟਾਰ ਦੌਰਾਨ ਮਾਰੇ ਗਏ ਸੈਂਕੜੇ ਨਿਰਦੋਸ਼ ਲੋਕਾਂ ਦੇ ਲਹੂ ਭਿੱਜੇ ਨਕਸ਼ ਉਸ ਦੇ ਚਿਹਰੇ ‘ਚ ਦਿਖਾਈ ਦੇਣ ਲੱਗਦੇ। ਅੱਜ ਮੈਂ ਉਦਾਸ ਹਾਂ। ਕੰਵਰ ਸੰਧੂ ਦੀ ਹੋਣੀ ‘ਤੇ ਨਹੀਂ। ਪੰਜਾਬੀਆਂ ਦੀ ਹੋਣੀ ‘ਤੇ। ਹੁਣ ਪੰਜਾਬੀਆਂ ਦੀ ਗੱਲ ਕੌਣ ਕਰੇਗਾ? ਹੁਣ ਪੰਜਾਬੀਆਂ ਦੇ ਅਣਆਈ ਮੌਤੇ ਮੋਏ ਸਕਿਆਂ ਸੰਬੰਧੀਆਂ ਦੀ ਗੱਲ ਕੌਣ ਕਰੇਗਾ? ਹੁਣ ਅਣਆਈ ਮੌਤੇ ਮਰੇ ਪੁੱਤਾਂ ਦੀਆਂ ਮਾਵਾਂ ਦੀਆਂ ਝੁਰੜੀਆਂ ਥਾਣੀਂ ਵਹੇ ਅਥਰੂਆਂ ਦਾ ਮੁੱਲ ਤਾਰਨ ਦੀ ਕੋਸ਼ਿਸ਼ ਕੌਣ ਕਰੇਗਾ? ਕੌਣ ਕਰੇਗਾ ਪੰਜਾਬ ਦੇ ਹੱਕਾਂ ਦੀ ਗੱਲ? ਕੌਣ ਜਗਾਏਗਾ ਸੁੱਤੇ ਪੰਜਾਬੀਆਂ ਨੂੰ? ਪੱਤਰਕਾਰਾਂ ਅਤੇ ਮੀਡੀਆ ਦੀ ਆਜ਼ਾਦੀ ਗੱਲ ਹੁਣ ਕੌਣ ਕਰੇਗਾ?

ਮੈਨੂੰ ‌ਇਸ ਗੱਲ ਦਾ ਮਾਣ ਹੈ ਕਿ ਮੈਂ ਥੋੜ੍ਹੇ ਜਿਹੇ ਸਮੇਂ ‘ਚ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਗਦਰੀ ਬਾਬਿਆਂ ਦੇ, ਸੁਭਾਸ਼ ਚੰਦਰ ਬੋਸ, ਝੂਠੇ ਪੁਲਿਸ ਮਕਾਬਲਿਆਂ ‘ਚ ਮਾਰੇ ਗਏ ਨੌਜਵਾਨ, ਪੰਜਾਬ ਦੇ ਹੱਕਾਂ ਲਈ ਮਰ ਮਿਟਣ ਵਾਲੇ ਲੋਕ ਅਤੇ ‌ਇੱਕ ਅਸਲੀ ਅਤੇ ‌ਜਿਊਂਦੇ ਸ਼ਹੀਦ ਦੇ ਆਪਣੀਆਂ ਅੱਖਾਂ ਨਾਲ ਦਰਸ਼ਨ ਕੀਤੇ।

ਮੁਬਾਰਕਾਂ ਸਿਆਸਤਦਾਨਾਂ ਨੂੰ ਜਿਨ੍ਹਾਂ ਨੇ ਹੱਕ ਅਤੇ ਸੱਚ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ...

ਮੁਬਾਰਕਾਂ ਉਨ੍ਹਾਂ ਪੱਤਰਕਾਰਾਂ ਨੂੰ ਜਿਨ੍ਹਾਂ ਨੇ ਕੌਲੀ ਚੱਟ ਬਣ ਕੇ ਆਪਣੀ ਪੂਛ ਹਿਲਾਈ...

ਮੁਬਾਰਕਾਂ ਉਨ੍ਹਾਂ ਨੂੰ ਵੀ ਜਿਹੜੇ ਡਰਦੇ ਸਨ ਕਿ ਉਨ੍ਹਾਂ ਕਾਲ਼ੇ ਕਾਰਨਾਮਿਆਂ ਦਾ ਜ਼ਿਕਰ ਲੋਕ ‌ਇੱਕ ਨਾ ‌ਇੱਕ ਦਿਨ ਟੀਵੀ ‘ਤੇ ਵੇਖਣਗੇ...

ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ...

Comments

Iqbal Ramoowalia

ਡੇਅ ਐਂਡ ਨਾਈਟ ਦੀ ਹਾਰ ਨਹੀਂ, ਹਾਰ ਹੈ ਪੰਜਾਬ ਦੀ, ਪਰੈੱਸ ਦੀ, ਤੇ ਜ਼ਮੀਰਹੀਣੇ ਜੁੱਤੀ ਚੱਟਾਂ ਦੀ। ਇਹ ਵੀ ਸਾਬਤ ਹੋ ਗਿਆ ਕਿ ਪੰਜਾਬ ਦਾ ਮੀਡੀਆ ਖੁਦਗਰਜ਼ੀ ਦੀਆ ਸਭ ਨੀਵਾਣਾ ਤੋਂ ਹੇਠਾਂ ਜਾ ਗਿਰਿਆ ਹੈ। ਡੇ ਐਂਡ ਨਾਈਟ ਦੇ ਪੰਜਾਬ ਵਿਚੋਂ ਗੁੰਮ ਹੋ ਜਾਣ ਦੀ ਖ਼ਬਰ ਤੀਕ ਪੰਜਾਬੀ ਦੇ ਕਿਸੇ ਅਖ਼ਬਾਰ ਨੇ ਨਹੀਂ ਛਾਪੀ; ਚਾਹੀਦਾ ਤਾਂ ਇਹ ਸੀ ਕਿ ਪੰਜਾਬ ਦਾ ਸਾਰਾ ਮੀਡੀਆ ਇੱਕ ਮੁੱਠ ਹੋ ਕੇ ਇਸ ਅਦਾਰੇ ਨਾਲ਼ ਹੋ ਰਹੇ ਨੰਗੇ ਚਿੱਟੇ ਵਿਤਕਰੇ ਦੇ ਖਿਲਾਫ਼ ਸੜਕਾਂ `ਤੇ ਉੱਤਰ ਆਉਂਦਾ, ਪਰ ਜਿਸ ਸਾਜ਼ਸ਼ੀ ਚੁੱਪ ਨੇ ਪੰਜਾਬ ਦੇ ਸਮੁੱਚੇ ਮੀਡੀਆ ਦੇ ਬੁੱਲ੍ਹ ਸੀਅ ਦਿੱਤੇ ਹਨ, ਉਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਪੰਜਾਬ ਦੇ ਖੁ਼ਦਗਰਜ਼ ਮੀਡੀਆਕਾਰਾਂ ਦੀ ਜ਼ਮੀਰ ਮਰ ਚੁੱਕੀ ਹੈ। ਪੰਜਾਬ ਡੁੱਬ ਰਿਹਾ ਹੈ; ਮਰ ਰਿਹਾ ਹੈ; ਤਬਾਹ ਹੋ ਰਿਹਾ ਹੈ, ਆਰਥਕ ਪੱਖੋਂ, ਸਮਾਜਕ ਪੱਖੋਂ, ਇਖ਼ਲਾਕ ਦੇ ਪੱਖੋਂ ਤੇ ਹੋਰ ਹਰ ਪੱਖੋਂ ਪਰ ਵੱਡੇ ਮੀਡੀਆ ਅਦਾਰੇ ਹਾਕਮਾ ਦੇ ਸੋਹਲੇ ਗਾਅ ਰਹੇ ਹਨ। ਜ਼ਮੀਰ ਵਾਲ਼ੇ ਲੋਕ ਡੇ ਐਂਡ ਨਾਈਟ ਨਾਲ ਹੋਰੀ ਜ਼ਿਆਦਤੀ `ਤੇ ਉਦਾਸ ਹਨ; ਮੈਂ ਤੇ ਮੇਰੀ ਬੀਵੀ ਵੀ ਉਨ੍ਹਾਂ `ਚ ਸ਼ਾਮਲ ਹਾਂ।

Parmjeet brar

We should not give up. Keep fighting against corrupt and undemocratict politians.

gurmel mouji

haan!ikk nirpakh,niddar TV channel zaroor chaalu hona chahida hai te oh v jaldi

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ