Tue, 16 April 2024
Your Visitor Number :-   6975605
SuhisaverSuhisaver Suhisaver

ਗੈਸ ਦੀ ਸਪਲਾਈ ਨਾ ਆਉਣ ਕਾਰਨ ਖਪਤਕਾਰ ਪ੍ਰੇਸ਼ਾਨ

Posted on:- 09-03-2014

-ਸ਼ਿਵ ਕੁਮਾਰ ਬਾਵਾ

ਮਾਹਿਲਪੁਰ: ਸੋਸ਼ਲ ਡੈਮੋਕ੍ਰੇਟਿਕ ਪਾਰਟੀ ਅਤੇ ਭਾਰਤ ਜਗਾਓ ਅੰਦੋਲਨ ਵਲੋਂ ਗੈਸ ਖਪਤਕਾਰ ਟਰਾਂਸਪੈਰੇਂਸੀ ਜਾਗਰੂਕਤਾ ਅਭਿਆਨ ਦੇ ਤਹਿਤ ਬਲਾਕ ਮਾਹਿਲਪੁਰ ਦੇ ਪਿੰਡ ਨੰਗਲ ਕਲਾਂ ਵਿਖੇ ਮੀਟਿੰਗ ਕਰਕੇ ਪਿੰਡ ਦੇ ਲੋਕਾਂ ਨੂੰ ਜਾਗਿ੍ਰਤ ਕੀਤਾ। ਪਿੰਡ ਦੇ ਲੋਕਾਂ ਵਲੋਂ ਦੱਸਿਆ ਗਿਆ ਲੱਗਭਗ 64 ਦਿਨ ਬੀਤ ਜਾਣ ਦੇ ਬਾਵਜੂਦ ਵੀ ਗੈਸ ਦੀ ਗੱਡੀ ਨਾ ਆਉਣ ਕਾਰਨ ਲੋਕ ਅਤਿ ਦੇ ਦੁੱਖੀ ਹਨ। ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਹਰਬੰਸ ਸਿੰਘ ਨੇ ਦੱਸਿਆ ਕਿ ਕਈ ਖਪਤਕਾਰਾਂ ਵਲੋਂ ਉਕਤ ਮਾਮਲਾ ਐਚ ਪੀ ਸੀ ਐਲ ਗੈਸ ਕੰਪਨੀ ਦੇ ਸੈਲਜ਼ ਅਫਸਰ ਦੇ ਧਿਆਨ ਹੇਠ ਲਿਆਉਣ ’ ਤੇ ਵੀ ਗੈਸ ਦੀ ਸਪਲਾਈ ਨਹੀਂ ਹੋ ਰਹੀ। ਉਹਨਾਂ ਗੈਸ ਟਰਾਂਸਪੈਰੇਂਸੀ ਪੋਰਟਲ ਦੀ ਵਰਤੋਂ ਕਰਨੀ ਵੀ ਖਪਤਕਾਰਾਂ ਨੂੰ ਦੱਸੀ ਅਤੇ ਮੋਕੇ ਉਤੇ ਟਲੇਕਾਂ ਖਪਤਕਾਰਾਂ ਦੀਆਂ ਕਾਪੀਆਂ ਚੈਕ ਕਰਨ ਤੇ ਐਚ ਪੀ ਸੀ ਐਲ ਗੈਸ ਕੰਪਲੀ ਦੇ ਡਿਸਟ੍ਰਰੀਬਿਊਟਰ ਵਲੋਂ ਆਪੇ ਬੁੱਕ ਕਰਕੇ ਖਪਤਕਾਰਾਂ ਦੇ ਖਾਤਿਆਂ ਵਿਚੋਂ ਗੈਸ ਦਾ ਸਿਲੰਡਰ ਚੋਰੀ ਕਰਨ ਦੇ ਅਨੇਕਾਂ ਮਾਮਲੇ ਸਾਹਮਣੇ ਆਏ। ਉਹਨਾਂ ਦੱਸਿਆ ਕਿ ਇਸ ਪਿੰਡ ਵਿਚ ਬਹੁਤ ਸਾਰੇ ਖਪਤਕਾਰਾਂ ਨੂੰ 30 ਜਨਵਰੀ 14 ਦੀ ਡਲਿਵਰੀ ਬੋਗਸ ਪਾਈ ਗਈ ਅਤੇ ਡਾਟਾ ਚੈਕ ਕਰਨ ਉਪਰੰਤ 2012 13 ਦੇ ਵੀ ਗੈਸ ਸਿਲੰਡਰਾਂ ਦੀ ਡਲਿਵਰੀ ਚੋਰੀ ਕੱਢੀ ਪਾਈ ਗਈ। ਉਹਨਾਂ ਉਕਤ ਮਾਮਲਾ ਗੈਸ ਕੰਪਨੀ ਦੇ ਸੇਲਜ਼ ਅਫਸਰ ਸ਼੍ਰੀ ਪਾਂਡੇ ਦੇ ਧਿਆਨ ਹੇਠ ਲਿਆਂਦਾ।



ਇਸ ਮੌਕੇ ਜੈ ਗੁਪਾਲ ਧੀਮਾਨ ਨੇ ਕੇਂਦਰੀ ਪੈਟਰੋਲੀਅਮ ਮੰਤਰਾਲੇ ਵਲੋਂ ਦੇਸ਼ ਦੇ ਲੋਕਾਂ ਨੂੰ ਸਬਸਿਡੀ ਦੇ ਨਾਮ ਉਤੇ ਲੁੱਟਣ ਅਦੇ ਧੋਖਾ ਦੇਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਮੰਤਰੀ ਨੇ ਜਾਣਬੁੱਝਕੇ ਸਬਸਿਡੀ ਰਾਹੀਂ ਸਿਲੰਡਰ ਲੈਣ ਦੇ ਚੱਕਰ ਵਿਚੋਂ ਖਪਤਕਾਰਾਂ ਨੂੰ ਮੀਡੀਏ ਰਾਹੀਂ ਤਾਂ ਰਾਹਿਤ ਦੇ ਦਿਤੀ ਪ੍ਰੰਤੂ ਅਸਲ ਵਿਚ ਨੋਟੀਫੀਕੇਸ਼ਨ ਜਾਰੀ ਨਹੀਂ ਕੀਤਾ, ਕਿਉਂਕਿ ਚੋਣ ਜ਼ਾਬਤਾ ਲੱਗਣ ਵਾਲਾ ਸੀ। ਉਹਨਾਂ ਕਿਹਾ ਕਿ ਹੁਣ ਚੋਣ ਜਾਬਤਾ ਲੱਗਣ ਕਰਕੇ ਖਪਤਕਾਰਾਂ ਨੂੰ ਫਿਰ ਧੱਕੇ ਖਾਣੇ ਪੈਣਗੇ ਅਤੇ ਕਾਂਗਰਸ ਦੀਆਂ ਅਜਿਹੀਆਂ ਲੋਕ ਵਿਰੋਧੀ ਚਾਲਾਂ ਨਾਲ ਦੇਸ਼ ਦੇ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਹੈ । ਪਾਰਟੀ ਦੀ ਉਕਤ ਨੀਤੀ ਕਾਰਨ ਕਾਂਗਰਸ ਨੂੰ ਹਾਰ ਦਾ ਮੂੰਹ ਵੀ ਦੇਖਣਾ ਪੈ ਸਕਦਾ ਹੈ। ਉਹਨਾਂ ਦੱਸਿਆ ਕਿ ਲੋਕਾਂ ਦੀ ਵਾਰ ਵਾਰ ਮੰਗ ’ ਤੇ ਵੀ ਭਾਰਤ ਸਰਕਾਰ ਦਾ ਪੈਟਰੋਲੀਅਮ ਮੰਤਰਾਲਾ ਜਾਣਬੁੱਝ ਕੇ ਦੇਸ਼ ਅੰਦਰ ਹੋਰ ਗੈਸ ਏਜੰਸੀਆਂ ਨਹੀਂ ਖੋਲ ਰਿਹਾ ਅਤੇ ਨਾ ਹੀ ਕਦੇ ਵੀ ਲੋਕਾਂ ਨੂੰ ਵਧੀਆ ਸੇਵਾਵਾਂ ਦਵਾਉਣ ਲਈ ਕਦੇ ਵੀ ਕਿਸੇ ਵੀ ਮੈਂਬਰ ਪਾਰਲੀਮੈਂਟ ਨੇ ਅਵਾਜ ਬੁਲੰਦ ਕੀਤੀ ਹੈ। ਉਹਨਾਂ ਮੰਗ ਕੀਤੀ ਕਿ ਖਪਤਕਾਰਾਂ ਦੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕੱਢਿਆ ਜਾਵੇ ਅਤੇ ਗੈਸ ਦੀ ਸਪਲਾਈ ਨੂੰ ਹਰ ਪਿੰਡ ਵਿਚ 15 ਦਿਨ ਬਾਅਦ ਯਕੀਨੀ ਬਣਾਇਆ ਜਾਵੇ। ਇਸ ਮੋਕੇ ਗਿਆਨ ਸਿੰਘ, ਕਮਲਜੀਤ ਸਿੰਘ, ਅਜੀਤ ਸਿੰਘ, ਜਸਵੀਰ ਸਿੰਘ, ਇੰਦਰਜੀਤ ਕੌਰ, ਸੰਦੀਪ ਕੌਰ, ਬਹਾਦਰ ਸਿੰਘ, ਰਣਜੀਤ ਕੌਰ, ਹਰਭਜਨ ਕੌਰ ਅਤੇ ਸੋਹਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ। ਫੋਟੋ ਕੈਪਸ਼ਨ -ਪਿੰਡ ਨੰਗਲ ਕਲਾਂ ਦੇ ਖਪਤਕਾਰ ਆਪਣੇ ਪਿੰਡ 64 ਦਿਨ ਬੀਤ ਜਾਣ ਦੇ ਬਾਵਜੂਦ ਗੈਸ ਦੀ ਸਪਲਾਈ ਨਾ ਆਉਣ ਕਾਰਨ ਨਾਅਰੇਬਾਜ਼ੀ ਕਰਦੇ ਹੋਏ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ