Fri, 19 April 2024
Your Visitor Number :-   6983455
SuhisaverSuhisaver Suhisaver

ਫਾਈਨਾਂਸਰ ’ਤੇ ਜ਼ਮੀਨ ਹੜੱਪ ਕਰਨ ਲਈ ਦਸਤਖ਼ਤ ਵਾਲੇ ਕੋਰੇ ਅਸ਼ਟਾਮ ਅਤੇ ਚੈੱਕਾਂ ਦੀ ਦੁਰਵਰਤੋਂ ਕਰਨ ਦਾ ਦੋਸ਼

Posted on:- 15-06-2014

- ਸ਼ਿਵ ਕੁਮਾਰ ਬਾਵਾ

ਮਾਹਿਲਪੁਰ ਦੇ ਵਾਰਡ ਨੰਬਰ 12 ਦੀ ਵਾਸੀ ਇੱਕ ਔਰਤ ਨੇ ਐਸ ਐਸ ਪੀ ਹੁਸ਼ਿਆਰਪੁਰ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਮਾਹਿਲਪੁਰ ਵਾਸੀ ਇੱਕ ਫਾਈਨਾਂਸਰ ਉਹਨਾਂ ਦੇ ਉਸ ਕੋਲ ਪਏ ਅਹਿਮ ਕਾਗਜ਼ ਪੱਤਰਾਂ ਵਿੱਚ ਛੇੜ ਛਾੜ ਕਰਕੇ ਉਸਦੇ ਪਰਿਵਾਰ ਦੀ ਕਰੋੜਾਂ ਰੁਪਏ ਦੀ ਜ਼ਮੀਨ ਹੜੱਪ ਕਰਨ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਿਹਾ ਹੈ। ਉਸਨੇ ਥਾਣਾ ਮਾਹਿਲਪੁਰ ਸਮੇਤ ਪੁਲੀਸ ਦੇ ਉਚ ਅਧਿਕਾਰੀਆਂ ਕੋਲ ਇਸ ਸਬੰਧ ਵਿੱਚ ਕਈ ਬਾਰ ਸ਼ਿਕਾਇਤ ਕੀਤੀ ਪ੍ਰੰਤੂ ਪੁਲੀਸ ਦੇ ਅਧਿਕਾਰੀ ਉਹਨਾਂ ਦੀ ਕੋਈ ਗੱਲ ਬਾਤ ਹੀ ਨਹੀਂ ਸੁਣਦੇ।

ਥਾਣਾ ਮਾਹਿਲਪੁਰ ਦੀ ਪੁਲੀਸ ਉਹਨਾਂ ਦੇ ਉਸ ਕੋਲ ਪਏ ਜ਼ਰੂਰੀ ਕਾਗਜ਼ ਪੱਤਰ ਦੁਆਉਣ ਦੀ ਥਾਂ ਸਾਨੂੰ ਇਸ ਸਬੰਧ ਵਿੱਚ ਉਸਦੀ ਪੁਲੀਸ ਦੇ ਉਚ ਅਧਿਕਾਰੀਆਂ ਕੋਲ ਸ਼ਿਕਾਇਤ ਕਰਨ ਦੀ ਸਲਾਹ ਦੇ ਕੇ ਲਾਰੇ ਲੱਪੇ ਲਾ ਰਹੀ ਹੈ। ਪੀੜਤ ਔਰਤ ਨੇ ਦੋਸ਼ ਲਾਇਆ ਕਿ ਉਕਤ ਵਿਆਕਤੀ ਸਾਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰ ਰਿਹਾ ਹੈ। ਉਸਨੇ ਐਸ ਐਸ ਪੀ ਤੋਂ ਮੰਗ ਕੀਤੀ ਹੈ ਕਿ ਉਸਦੇ ਪਰਿਵਾਰ ਨੂੰ ਤੁਰੰਤ ਇਨਸਾਫ ਦਿੱਤਾ ਜਾਵੇ ਅਤੇ ਉਸ ਸਮੇਤ ਪਰਿਵਾਰ ਨੂੰ ਜ਼ਲੀਲ ਕਰਨ ਵਾਲੇ ਕਥਿੱਤ ਦੋਸ਼ੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਪ੍ਰਾਪਤ ਜਾਣਕਾਰੀ ਅਨੁਸਾਰ ਸਮਾਜ ਸੇਵਕ ਸੁਖਵਿੰਦਰ ਸਿੰਘ ਸੰਧੂ ਅਤੇ ਨਿਰਮਲ ਸਿੰਘ ਦੀ ਹਾਜ਼ਰੀ ਵਿੱਚ ਅੱਜ ਇਥੇ ਮਾਹਿਲਪੁਰ ਦੇ ਵਾਰਡ ਨੰਬਰ 12 ਦੀ ਵਾਸੀ ਸੰਦੀਪ ਕੌਰ ਪਤਨੀ ਬਲਵਿੰਦਰ ਸਿੰਘ ਨੇ ਐਸ ਐਸ ਪੀ ਹੁਸ਼ਿਆਰਪੁਰ ਨੂੰ ਕੀਤੀ ਗਈ ਲਿਖਤੀ ਸ਼ਿਕਾਇਤ (504) ਪੱਤਰਕਾਰਾਂ ਨੂੰ ਦਿਖਾਉਂਦਿਆਂ ਦੱਸਿਆ ਕਿ ਉਸਦੇ ਪਤੀ ਬਲਵਿੰਦਰ ਸਿੰਘ ਵਲੋਂ ਮਕਾਨ ਬਣਾਉਣ ਲਈ ਮਾਹਿਲਪੁਰ ਦੇ ਵਾਰਡ ਨੰਬਰ 11 ਦੇ ਵਾਸੀ ਫਾਈਨਾਂਸਰ ਸੁਨੀਲ ਦੱਤ ਬਾਲੀ ਪੁੱਤਰ ਗੋਪਾਲ ਰਾਮ ਤੋਂ 10 ਮਾਰਚ 2013 ਨੂੰ 10 ਲੱਖ ਰੁਪਿਆ 10 ਪ੍ਰਤੀਸ਼ਤ ਵਿਆਜ ਦੀ ਦਰ ਨਾਲ ਲਿਆ ਸੀ। ਉਸਨੇ ਦੱਸਿਆ ਕਿ ਉਕਤ ਰਕਮ ਲੈਣ ਸਮੇਂ ਉਹਨਾਂ ਬਾਲੀ ਨੂੰ ਦਸਤਖਤਾਂ ਵਾਲੇ 1000 -1000 ਰੁਪਏ ਦੇ ਦੋ ਕੋਰੇ ਅਸ਼ਟਾਮ, ਦੋ ਚੈਕ ਸਮੇਤ ਗਰੰਟੀ ਦਿੱਤੇ ਸਨ। ਉਕਤ ਫਾਈਨਾਂਸਰ ਨੇ ਉਸ ਨਾਲ ਉਸ ਸਮੇਂ ਬਾਅਦਾ ਕੀਤਾ ਸੀ ਕਿ ਬਲਵਿੰਦਰ ਸਿੰਘ ਜਦੋਂ ਵਿਆਜ ਸਮੇਤ ਰਕਮ ਵਾਪਿਸ ਮੋੜ ਦੇਵੇਗਾ ਉਦੋਂ ਉਹ ਉਕਤ ਕਾਗਜ਼ ਵਾਪਿਸ ਕਰ ਦੇਵੇਗਾ। ਉਸਨੇ ਦੱਸਿਆ ਕਿ ਅਸੀਂ 11 ਅਪ੍ਰੈਲ 2014 ਨੂੰ ਸਮੇਤ ਵਿਆਜ 10 ਲੱਖ ਰੁਪਿਆ ਬਾਲੀ ਨੂੰ ਵਾਪਿਸ ਕਰ ਦਿੱਤਾਂ ਪ੍ਰੰਤੂ ਉਹ ਹੁਣ ਉਹਨਾਂ ਨੂੰ ਉਸਦੇ ਦਸਤਖਤਾਂ ਵਾਲੇ ਅਸ਼ਟਾਮ ਵਾਪਿਸ ਨਹੀਂ ਕਰ ਰਿਹਾ। ਉਸਨੇ ਦੱਸਿਆ ਕਿ ਉਹਨਾਂ ਦੇ ਪੈਰਾਂ ਹੇਠੋਂ ਉਸ ਵਕਤ ਜ਼ਮੀਨ ਖਿਸਕ ਗਈ ਜਦ ਉਹਨਾਂ ਆਪਣੇ ਕਾਗਜ਼ ਵਾਪਿਸ ਮੰਗੇ ਤਾਂ ਉਹ ਉਲਟਾ ਉਹਨਾਂ ਨੂੰ ਕਾਗਜ ਨਾ ਦੇਣ ਲਈ ਡਰਾਉਣ ਧਮਕਾਉਣ ਲੱਗ ਪਿਆ। ਉਹਨਾਂ ਨੂੰ ਜਦ ਉਕਤ ਕਾਗਜ ਮੰਗਣ ਤੇ ਨਾ ਮਿਲੇ ਤਾਂ ਉਹਨਾਂ ਇਸ ਸਬੰਧ ਵਿੱਚ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਪ੍ਰੰਤੂ ਪੁਲੀਸ ਨੇ ਉਸ ਕੋਲੋਂ ਪੁੱਛਗਿਛ ਤਾਂ ਕੀ ਕਰਨੀ ਸੀ ਸਗੋਂ ਉਲਟਾ ਸਾਨੂੰ ਪੁਲੀਸ ਦੇ ਉਚ ਅਧਿਕਾਰੀਆਂ ਕੋਲ ਸ਼ਿਕਾਇਤ ਕਰਨ ਦੀ ਸਲਾਹ ਦੇਣ ਲੱਗ ਪਈ।

ਪੀੜਤ ਸੰਦੀਪ ਕੌਰ ਨੇ ਦੱਸਿਆ ਕਿ ਉਕਤ ਫਾਈਨਾਂਸਰ ਦੀ ਨੀਅਤ ਉਹਨਾਂ ਦੀ ਕਰੌੜਾਂ ਰੁਪਏ ਦੀ ਜ਼ਮੀਨ ’ਤੇ ਹੈ। ਉਹ ਜ਼ਮੀਨ ਹੜੱਪ ਕਰਨ ਲਈ ਸਾਡੇ ਦਸਤਖਤਾਂ ਵਾਲੇ ਅਸ਼ਟਾਮਾ ਦੀ ਗਲਤ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸਨੇ ਅਜਿਹਾ ਗਲਤ ਕੰਮ ਕਰਨ ਲਈ ਗਵਾਹ ਵੀ ਫਰਜੀ ਤਿਆਰ ਕੀਤੇ ਹੋਏ ਹਨ। ਇਸ ਮੌਕੇ ਸੰਦੀਪ ਕੌਰ ਦੇ ਪਤੀ ਦੀ ਗਰੰਟੀ ਦੇਣ ਵਾਲੇ ਜਗਵੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਾਹਿਲਪੁਰ ਨੇ ਪੱਕਾ ਹਲਫੀਆ ਬਿਆਨ ਦਿੰਦਿਆਂ ਦੱਸਿਆ ਕਿ ਬਲਵਿੰਦਰ ਸਿੰਘ ਨੇ ਸੁਨੀਲ ਦੱਤ ਨੂੰ ਸਾਰੀ ਰਕਮ ਸਮੇਤ ਵਿਆਜ ਵਾਪਿਸ ਕਰ ਦਿੱਤੀ ਹੈ ਪ੍ਰੰਤੂ ਉਕਤ ਵਿਆਕਤੀ ਮਾੜੀ ਨੀਅਤ ਨਾਲ ਹੁਣ ਉਹਨਾਂ ਦੇ ਆਪਣੇ ਕੋਲ ਰੱਖੇ ਦੋ ਕੋਰੇ ਅਸ਼ਟਾਮ ਅਤੇ ਦੋ ਚੈਕ ਵਾਪਿਸ ਨਹੀਂ ਕਰ ਰਿਹਾ। ਉਸਨੇ ਦੱਸਿਆ ਕਿ ਉਹ ਉਸਨੂੰ ਵੀ ਧੱਕੇ ਅਤੇ ਬੇਈਮਾਨਂੀ ਨਾਲ ਗਵਾਹ ਬਣਾਕੇ ਸੰਦੀਪ ਕੌਰ ਅਤੇ ਉਸਦੇ ਪਤੀ ਬਲਵਿੰਦਰ ਸਿੰਘ ਦਾ ਝੂਠਾ ਬਿਆਨਾ ਲਿਖਕੇ ਤੰਗ ਪ੍ਰੇਸ਼ਾਂਨ ਅਤੇ ਜਲੀਲ ਕਰ ਰਿਹਾ ਹੈ। ਸੰਦੀਪ ਕੌਰ ਨੇ ਦੱਸਿਆ ਕਿ ਫਾਈਨਾਂਸਰ ਦੀ ਉਕਤ ਕਾਰਵਾਈ ਕਾਰਨ ਉਸਦਾ ਸਮੁੱਚਾ ਪਰਿਵਾਰ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੈ। ਉਸਨੇ ਐਸ ਐਸ ਪੀ ਹੁਸ਼ਿਆਰਪੁਰ ਤੋਂ ਮੰਗ ਕੀਤੀ ਹੈ ਕਿ ਉਸਦੇ ਪਰਿਵਾਰ ਨੂੰ ਸਹਿਮ ਦੇ ਸਾਏ ਹੇਠੋਂ ਕੱਢਣ ਲਈ ਉਕਤ ਫਾਈਨਾਂਸਰ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸਦੇ ਦੋਵੇਂ ਕੋਰੇ ਅਸ਼ਟਾਮ ਅਤੇ ਦੋਵੇਂ ਖਾਲੀ ਚੈਕ ਉਸਨੂੰ ਵਾਪਿਸ ਦੁਆਏ ਜਾਣ।

ਪੱਖ: ਇਸ ਸਬੰਧ ਵਿੱਚ ਸੁਨੀਲ ਦੱਤ ਬਾਲੀ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਸੰਦੀਪ ਕੌਰ ਸਰਾ ਸਰ ਝੂਠ ਬੋਲ ਰਹੀ ਹੈ। ਉਸਨੇ ਦੱਸਿਆ ਕਿ ਬਲਵਿੰਦਰ ਸਿੰਘ ਨੇ ਪੰਜ ਲੱਖ ਰੁਪਿਆ ਵਿਆਜ ਤੇ ਲਿਆ ਸੀ ਜੋ ਉਸਨੇ ਵਾਪਿਸ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਸਨੇ ਇੱਕ ਬਿਆਨਾ ਕੀਤਾ ਸੀ। ਉਸਨੇ ਦੱਸਿਆ ਕਿ ਉਸਨੇ ਬਲਵਿੰਦਰ ਸਿੰਘ ਨਾਲ ਕੋਈ ਧੌਖਾ ਨਹੀਂ ਕੀਤਾ। ਸਾਰੇ ਮਾਮਲੇ ਸਬੰਧੀ ਥਾਣਾ ਮਾਹਿਲਪੁਰ ਦੀ ਪੁਲੀਸ ਜਾਣੂ ਹੈ। ਉਸ ਵਲੋਂ ਲਾਏ ਜਾ ਰਹੇ ਦੋਸ਼ ਨਿਰਅਧਾਰ ਹਨ। ਇਸ ਸਬੰਧ ਵਿੱਚ ਡੀ ਐਸ ਪੀ ਦਫਤਰ ਗੜ੍ਹਸ਼ੰਕਰ ਦਾ ਕਹਿਣ ਹੈ ਕਿ ਉਹ ਸੰਦੀਪ ਕੌਰ ਦੀ ਸ਼ਿਕਾਇਤ ਤੇ ਮਾਮਲੇ ਦੀ ਜਾਂਚ ਮਾਹਿਲਪੁਰ ਪੁਲੀਸ ਰਾਹੀਂ ਕਰਵਾ ਰਹੇ ਹਨ। ਥਾਣਾ ਮਾਹਿਲਪੁਰ ਦੀ ਪੁਲੀਸ ਨੇ ਦੱਸਿਆ ਕਿ ਉਹ ਮਾਮਲੇ ਦੀ ਤਫਤੀਸ਼ ਕਰ ਰਹੀ ਹਉ ਪੁਲੀਸ ਨਿਰਪੱਖ ਜਾਂਚ ਕਰੇਗੀ। ਦੋਵੇਂ ਧਿਰਾਂ ਨੂੰ ਤਫਤੀਸ਼ ਲਈ ਥਾਣੇ ਸੱਦਿਆ ਗਿਆ ਹੈ ਜੋ ਵੀ ਦੋਸ਼ੀ ਪਾਇਆ ਗਿਆ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ