Thu, 18 April 2024
Your Visitor Number :-   6980036
SuhisaverSuhisaver Suhisaver

5 ਜਨ ਸਧਾਰਣ, 27 ਐਕਸਪ੍ਰੈਸ ਰੇਲਾਂ ਚਲਾਈਆਂ ਜਾਣਗੀਆਂ, 9 ਨਵੀਆਂ ਬੁਲੇਟ ਟਰੇਨਾਂ ਚਲਾਈਆਂ ਜਾਣਗੀਆਂ

Posted on:- 08-07-2014

ਨਰਿੰਦਰ ਮੋਦੀ ਸਰਕਾਰ ਦਾ ਪਲੇਠਾ ਰੇਲ ਬਜਟ ਅੱਜ ਰੇਲ ਮੰਤਰੀ ਸਦਾਨੰਦ ਗੌੜਾ ਨੇ ਪੇਸ਼ ਕੀਤਾ। ਇਸ ਦੌਰਾਨ ਹਾਊਸ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਰੇਲਵੇ ਬਜਟ ਪੇਸ਼ ਕਰਨਾ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿਉਂਕਿ ਰੇਲਵੇ ਦੇਸ਼ ਦੀ ਰੀੜ ਦੀ ਹੱਡੀ ਵਾਂਗ ਹੈ। ਦੇਸ਼ ਦੇ ਲੋਕਾਂ ਨੂੰ ਸਾਡੇ ਤੋਂ ਬਹੁਤ ਉਮੀਦਾਂ ਹਨ ਤੇ ਅਸੀਂ ਉਨ੍ਹਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗੇ।

ਰੇਲਵੇ ਬਜਟ ਦੌਰਾਨ ਗੌੜਾ ਦੇ ਭਾਸ਼ਣ ਦੀਆਂ ਮੁੱਖ ਝਲਕੀਆਂ ਤੇ ਐਲਾਨ ਇਸ ਤਰ੍ਹਾਂ ਹਨ...

* ਰੇਲ ਬਜਟ : ਹਾਈ ਸਪੀਡ ਰੇਲ ਨੈੱਟਵਰਕ 'ਤੇ ਕੰਮ ਕਰਨਾ ਸ਼ੁਰੂ ਕੀਤਾ ਜਾਵੇਗਾ।
* ਚਾਲੂ ਪ੍ਰਾਜੈਕਟਾਂ ਦੇ ਲਈ ਹਰ ਸਾਲ 50 ਹਜ਼ਾਰ ਕਰੋੜ ਰੁਪਏ ਚਾਹੀਦੇ ਹਨ : ਰੇਲਮੰਤਰੀ

* ਰੇਲਵੇ ਦੀ ਆਰਥਿਕ ਹਾਲਤ ਪਤਲੀ
* ਸਭ ਤੋਂ ਵੱਡਾ ਫਰੇਟ ਕੈਰੀਅਰ ਬਣਾਉਣਾ ਸਾਡਾ ਟੀਚਾ
* 5 ਲੱਖ ਕਰੋੜ ਦੇ ਪ੍ਰਾਜੈਕਟ ਪੈਂਡਿੰਗ
* ਰੋਜ਼ 2.3 ਕਰੋੜ ਯਾਤਰੀ ਕਰਦੇ ਹਨ ਰੇਲ ਸਫਰ
* ਰੇਲ ਬਜਟ : 1 ਬਿਲੀਅਨ ਟਨ ਮਾਲ ਦੀ ਹੁੰਦੀ ਹੈ ਢੁਆਈ, ਰੋਜ਼ਾਨ ਚਲਦੀਆਂ ਹਨ 12500
ਟ੍ਰੇਨਾਂ
* ਰੇਲਵੇ ਪ੍ਰਾਜੈਕਟਾਂ ਵਿਚ ਵਿਦੇਸ਼ੀ ਨਿਵੇਸ਼ ਦੀ ਜ਼ਰੂਰਤ। ਇਸ 'ਚ ਐੱਫ. ਡੀ. ਆਈ. ਦੇ ਲਈ ਕੈਬਨਿਟ ਦੀ ਮਨਜ਼ੂਰੀ ਲਈ ਜਾਵੇਗੀ।
* 1050 ਮਿਲੀਅਨ ਮਾਲ ਦੀ ਢੁਆਈ ਰੇਲਵੇ ਨੇ ਕੀਤੀ। 942 ਕਰੋੜ ਰੁਪਏ ਦੀ ਕਮੀ ਰਹੀ
* ਕਿਰਾਏ ਵਧਾਉਣਾ ਤਕਲੀਫਯੋਗ ਪਰ ਮਜਬੂਰੀ
* ਮਾਲ ਢੁਆਈ ਵਿਚ 4.9 ਫੀਸਦੀ ਦੇ ਵਾਧੇ ਦੀ ਉਮੀਦ
* ਟਾਰਗੇਟ ਤੋਂ 4160 ਰੁਪਏ ਦੀ ਘੱਟ ਕਮਾਈ ਹੋਈ ਹੈ।
* ਯਾਤਰੀ ਕਿਰਾਏ 'ਤੇ ਕੋਈ ਵਾਧਾ ਨਹੀਂ
* ''ਰੇਲਵੇ ਨੂੰ ਇਸ ਵਾਰ 1.49 ਲੱਖ ਕਰੋੜ ਰੁਪਏ ਦੀ ਆਮਦਨ ਦੀ ਉਮੀਦ
* ਅਪਾਹਜਾਂ ਦੇ ਲਈ ਪਲੈਟਫਾਰਮ 'ਤੇ ਬੈਟਰੀ ਰਿਕਸ਼ਾ
* ਮਾਲ ਕਿਰਾਏ 'ਚ ਵੀ ਵਾਧਾ ਨਹੀ
* ਸਾਫ ਪਾਣੀ ਦੇ ਲਈ ਸਾਰੇ ਸਟੇਸ਼ਨਾਂ 'ਤੇ ਆਰ. ਓ. ਸਿਸਟਮ
* ਟ੍ਰੇਨਾਂ 'ਚ ਬਾਇਓਟਾਇਲਟ ਲਗਣਗੇ, ਸੀ. ਸੀ. ਟੀ. ਵੀ. ਤੋਂ ਸਾਫ-ਸਫਾਈ 'ਤੇ ਨਜ਼ਰ ਰਹੇਗੀ।
* ਸਹੂਲਤਾਂ ਦੇ ਲਈ ਪ੍ਰਾਈਵੇਟ ਸੈਕਟਰ ਤੋਂ ਸਹਾਰਾ ਲਿਆ ਜਾਵੇਗਾ।
* ਡਾਕਘਰਾਂ ਤੋਂ ਵੀ ਟਿਕਟ ਬੁਕਿੰਗ ਦੇ ਇੰਤਜ਼ਾਮ ਹੋਣਗੇ
* ਧਾਰਮਿਕ ਯੋਜਨਾਵਾਂ ਦੇ ਲਈ ਖਾਸ ਟ੍ਰੇਨਾਂ ਚਲਾਈਆਂ ਜਾਣਗੀਆਂ
* 11000 ਮਹਿਲਾ ਕਾਂਸਟੇਬਲ ਦੀ ਭਰਤੀ ਦੀ ਵਿਵਸਥਾ
* ਟੇਨਾਂ 'ਚ ਜੈਵਿਕ ਟਾਇਲਟ ਬਣਾਏ ਜਾਣਗੇ
* ਟਿਕਟ ਬੁਕਿੰਗ ਦੀਆਂ ਸਹੂਲਤਾਂ ਵਧਾਈਆਂ ਜਾਣਗੀਆਂ। ਇੰਟਰਨੈੱਟ ਬੁਕਿੰਗ 'ਚ ਵੀ ਸੁਧਾਰ ਕੀਤਾ ਜਾਵੇਗਾ। ਪੋਸਟ ਆਫਿਸ 'ਚ ਵੀ ਰੇਲ ਟਿਕਟ ਮਿਲਣਗੇ।
* ਹਰ ਵੱਡੇ ਸਟੇਸ਼ਨ 'ਤੇ ਲਿਫਟ ਦੀ ਸਹੂਲਤ।
* ਮੁੰਬਈ-ਅਹਿਮਦਾਬਾਦ ਰੂਟ 'ਤੇ ਬੁਲੇਟ ਟ੍ਰੇਨ ਚਲੇਗੀ।
* ਰੇਲਵੇ ਕਮਰਚਾਰੀਆਂ ਦੇ ਲਈ ਹਸਪਤਾਲਾਂ ਦੀ ਗਿਣਤੀ ਵਧੇਗੀ।

* ਮਾਲ ਕਿਰਾਏ 'ਚ ਵੀ ਵਾਧਾ ਨਹੀਂ
* ਬਣਿਆ-ਬਣਾਇਆ ਖਾਣਾ ਦੇਣ ਦੀ ਵਿਵਸਥਾ ਕੀਤੀ ਜਾਵੇਗੀ
* ਧਾਰਮਿਕ ਯਾਤਰੀਆਂ ਦੇ ਲਈ ਖਾਸ ਟ੍ਰੇਨਾਂ ਚਲਾਈਆਂ ਜਾਣਗੀਆਂ
* 4000 ਮਹਿਲਾ ਆਰ. ਪੀ. ਐੱਫ. ਦੀ ਭਰਤੀ ਕੀਤੀ ਜਾਵੇਗੀ
* ਮੁੰਬਈ-ਅਹਿਮਦਾਬਾਦ ਰੂਟ 'ਤੇ ਬੁਲੇਟ ਟ੍ਰੇਨ ਚਲੇਗੀ
* ਦਿੱਲੀ-ਕਾਨਪੁਰ, ਦਿੱਲੀ ਚੰਡੀਗੜ੍ਹ, ਦਿੱਲੀ-ਆਗਰਾ ਸਮੇਤ 9 ਰੂਟਾਂ 'ਤੇ ਹਾਈ ਸਪੀਡ ਟ੍ਰੇਨਾਂ ਚਲਾਈਆਂ ਜਾਣਗੀਆਂ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ