Tue, 16 April 2024
Your Visitor Number :-   6976564
SuhisaverSuhisaver Suhisaver

ਪੰਜਾਬੀ ਭਾਈਚਾਰੇ ਵਿੱਚ ਅੰਗਦਾਨ ਕਰਨ ਦੀ ਮੁਹਿੰਮ ਨੇ ਜ਼ੋਰ ਫੜਿਆ

Posted on:- 16-07-2014

suhisaver

- ਹਰਬੰਸ ਬੁੱਟਰ

 ਕੈਲਗਰੀ:ਪੰਜਾਬੀ ਭਾਈਚਾਰੇ ਅੰਦਰ ਵੀ ਹੁਣ ਅੰਗਦਾਨ ਕਰਨ ਦੀ ਮੁਹਿੰਮ ਜ਼ੋਰ ਫੜਨ ਲੱਗੀ ਹੈ। ਬੀਤੇ ਥੋੜੇ ਹੀ ਮਹੀਨਿਆਂ ਦੌਰਾਨ ਪੰਜਾਬੀ ਨੌਜਵਾਨ ਭਾਈ ਹਿਰਦੇ ਪਾਲ ਸਿੰਘ ਦੇ ਯਤਨਾ ਸਦਕਾ ਅਲਬਰਟਾ ਸਿਹਤ ਵਿਭਾਗ ਵੱਲੋਂ ਗੁਰੂਘਰਾਂ ਦੇ ਜ਼ਰੀਏ ਲੋਕਾਂ ਨਾਲ ਸੰਪਰਕ ਕਰਨ ਦੀ ਮੁਹਿੰਮ ਚਲਾਈ ਗਈ ਤਾਂ ਸਿਹਤ ਵਿਭਾਗ ਵਾਲੇ ਪੰਜਾਬੀ ਭਾਈਚਾਰੇ ਵੱਲੋਂ ਮਿਲੇ ਹੁੰਗਾਰੇ ਉਪਰੰਤ ਇੰਨੇ ਪ੍ਰਭਾਵਿਤ ਹੋਏ ਕਿ ਅੰਗਦਾਨ ਸਬੰਧੀ ਪੰਜਾਬੀ ਭਾਸਾ ਵਿੱਚ ਜਾਣਕਾਰੀ ਦੇਣ ਲਈ ਇੱਕ ਵਿਸੇਸ ਪੈਂਫਲਿਟ ਤਿਆਰ ਕੀਤਾ ਹੈ ਜਿਸ ਵਿੱਚ ਅੰਗਦਾਨ ਕਰਨ ਸਬੰਧੀ ਪਾਏ ਜਾਂਦੇ ਸ਼ੰਕਿਆਂ ਨੂੰ ਦੂਰ ਕਰਨ ਦਾ ਯਤਨ ਕੀਤਾ ਗਿਆ ਹੈ।
ਸ਼ੁਰੁਆਤੀ ਦੌਰ ਦੌਰਾਨ ਪਹਿਲੇ ਦੋ ਹਫਤਿਆਂ ਵਿੱਚ ਹੀ ਤਕਰੀਬਨ 700 ਦੇ ਕਰੀਬ ਅੰਗਦਾਨ ਕਰਨ ਦੀ ਪੇਸਕਸ ਆ ਗਈ ਸੀ ਜਿਸ ਵਿੱਚ ਬਹੁਤ ਸਾਰੇ ਲੋਕ ਆਪਣਾ ਪੂਰਾ ਸਰੀਰ ਵੀ ਦਾਨ ਕਰਨ ਦੇ ਇੱਛਕ ਸਨ। ਹੁਣ ਤੱਕ ਤਕਰੀਬਨ 5000 ਦੇ ਕਰੀਬ ਲੋਕ ਅੰਗਦਾਨ ਸਬੰਧੀ ਸੰਪਰਕ ਕਰ ਚੁੱਕੇ ਹਨ, ਜਿਹਨਾਂ ਦੇ ਅਲਬਰਟਾ ਹੈਲਥ ਕੇਅਰ ਕਾਰਡਾਂ ਉੱਪਰ ਇਸ ਦਾਨ ਸਬੰਧੀ ਹਾਲੇ ਲਿਖਣਾ ਬਾਕੀ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ