Fri, 19 April 2024
Your Visitor Number :-   6985115
SuhisaverSuhisaver Suhisaver

ਅਲਬਰਟਾ ਦੇ ਸਾਬਕਾ ਮੰਤਰੀ ਨੌਜਵਾਨ ਐਮ ਐਲ ਏ ਮਨਮੀਤ ਭੁੱਲਰ ਦੀ ਸੜਕ ਹਾਦਸੇ ਵਿੱਚ ਮੌਤ

Posted on:- 24-11-2015

suhisaver

- ਹਰਬੰਸ ਬੁੱਟਰ

ਕੈਲਗਰੀ ਦੇ ਹਲਕਾ ਗਰੀਨ ਵੇਅ ਤੋਂ ਐਮ ਐਲ ਏ ਅਤੇ ਅਲਬਰਟਾ ਦੀ ਪਿਛਲੀ ਸਰਕਾਰ ਵਿੱਚ ਮੰਤਰੀ ਰਹੇ ਸ: ਮਨਮੀਤ ਸਿੰਘ ਭੁੱਲਰ ਦੀ ਕੈਲਗਰੀ ਤੋਂ ਐਡਮਿੰਟਨ ਜਾਂਦਿਆਂ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖਬਰ ਹੈ। ਸੜਕ ਉੱਪਰ ਜ਼ਿਆਦਾ ਬਰਫਵਾਰੀ ਹੋਣ ਕਾਰਨ ਮਨਮੀਤ ਭੁੱਲਰ ਦੀ ਕਾਰ ਦੇ ਅੱਗੇ ਜਾ ਰਹੀ ਕਾਰ ਤਿਲਕ ਜਾਣ ਉਪਰੰਤ ਮਨਮੀਤ ਉਸ ਦੀ ਮਦਦ ਵਾਸਤੇ ਜਿਉਂ ਹੀ ਆਪਣੀ ਗੱਡੀ ਵਿੱਚੋਂ ਬਾਹਰ ਨਿਕਲਿਆ ਅਤੇ ਪਿੱਛੋਂ ਆ ਰਹੇ ਟਰੱਕ ਨੇ ਆਪਣਾ ਕੰਟਰੋਲ ਗੁਆ ਲੈਣ ਉਪਰੰਤ ਉਸਦੀ ਗੱਡੀ ਵਿੱਚ ਸਿੱਧੀ ਟੱਕਰ ਮਾਰ ਦਿੱਤੀ ਤਾਂ ਰਿਪੋਰਟਾਂ ਮੁਤਾਬਿਕ ਉਹ ਇਸ ਹਾਦਸੇ ਵਿੱਚ ਬੁਰੀ ਤਰ੍ਹਾਂ ਕੁਚਲਿਆ ਗਿਆ।  

ਵਰਨਣਯੋਗ ਹੈ ਕਿ ਅਲਬਰਟਾ ਸੂਬੇ ਅੰਦਰ ਮਨਮੀਤ ਭੁੱਲਰ ਪਹਿਲਾ ਸਿੱਖ ਮੰਤਰੀ ਬਣਿਆ ਸੀ । ਆਪਣੇ ਕਾਰਜਕਾਲ ਦੌਰਾਨ ਉਸਨੇ ਪੰਜਾਬੀ ਭਾਈਚਾਰੇ ਅਤੇ ਹੋਰਨਾਂ ਭਾਈਚਾਰਿਆਂ ਲਈ ਦਿਲ ਖੋਲਕੇ ਮਦਦ ਕੀਤੀ ਸੀ।  ਸਾਲ 2008 ਵਿੱਚ ਪਹਿਲੀ ਵਾਰ ਉਹ ਕੈਲਗਰੀ ਤੋਂ 28 ਸਾਲ ਦੀ ਉਮਰ ਵਿੱਚ ਐਮ ਐਲ ਏ ਚੁਣਿਆ ਗਿਆ ਸੀ।

ਅਲਬਰਟਾ ਸੂਬੇ ਦੇ ਉਸ ਵੇਲੇ ਦੇ ਮੁੱਖ ਮੰਤਰੀ ਐਡ ਸਟੈਲਮਿਕ ਨੇ ਉਸ ਨੂੰ ਐਂਡਵਾਂਸ ਐਜੂਕੇਸਨ ਮਹਿਕਮੇ ਵਿੱਚ ਪਾਰਲੀਮਾਨੀ ਅਸਿਸਟੈਂਟ ਲਗਾਇਆ ਸੀ ।ਫਿਰ ਐਲੀਸਨ ਰੈਡਫੋਰਡ ਦੀ ਸਰਕਾਰ ਦੌਰਾਨ ਉਸ ਨੂੰ ਅਲਬਰਟਾ ਦਾ ਸਰਵਿਸਜ਼ ਮੰਤਰੀ ਬਣਾਇਆ ਗਿਆ ਸੀ ਪਰ ਸਾਲ 2013 ਵਿੱਚ ਉਸ ਨੂੰ ਮਨੁੱਖੀ ਅਧਿਕਾਰ ਮੰਤਰਾਲੇ ਵਰਗਾ ਮਹੱਤਵ ਮਹਿਕਮਾ ਸੰਭਾਲਣ ਦਾ ਮੌਕਾ ਮਿਲਿਆ।  । ਅਲਬਰਟਾ ਸੂਬੇ ਦੇ ਸਾਬਕਾ ਮੁੱਖ ਮੰਤਰੀ ਜਿੱਮ ਪ੍ਰੈਟਿਸ ਨੇ ਆਪਣੇ ਸੋਕ ਸੰਦੇਸ ਵਿੱਚ  ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਸ ਮੌਕੇ ਕੈਲਗਰੀ ਤੋਂ ਸਾਬਕਾ ਐਮ ਪੀ ਦਵਿੰਦਰ ਸ਼ੋਰੀ, ਅਲਬਰਟਾ ਸੂਬੇ ਮੌਜੂਦਾ ਮੰਤਰੀ ਇਰਫਾਨ ਸ਼ਬੀਰ, ਰੋਮੀ ਸਿੱਧੂ, ਜੱਗਾ ਰਾਊਕੇ, ਨਮਜੀਤ ਰੰਧਾਵਾ,ਹਰਮੀਤ ਖੁੱਡੀਆ, ਸੇਵਾ ਸਿੰਘ ਭੁੱਲਰ,ਬੀਰ ਸਿੰਘ ਚੌਹਾਨ,ਹੈਪੀ ਮਾਨ,ਗੁਰਲਾਲ ਮਾਣੂਕੇ, ਦਰਸਨ ਸਿੱਧੂ, ਜਲੰਧਰ ਸਿੱਧੂ,ਅਮਰਪ੍ਰੀਤ ਬੈਂਸ,ਗੁਰਪ੍ਰੀਤ ਸਿੱਧੂ, ਸੱਖ ਬਰਾੜ,ਸੰਦੀਪ ਪੰਧੇਰ ਸਮੇਤ ਹੋਰ ਅਣਗਿਣਤ ਕੈਲਗਰੀ ਨਿਵਾਸੀਆਂ ਨੇ ਦੁੱਖ ਦਾ ਪ੍ਰਗਾਟਾਵਾ ਕੀਤਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ