Wed, 24 April 2024
Your Visitor Number :-   6997137
SuhisaverSuhisaver Suhisaver

ਇਜ਼ਰਾਈਲ ਤੋਂ ਬੰਦੂਕਾਂ ਖਰੀਦਣ ਦੀ ਥਾਂ ਸਿਹਤ ਪ੍ਰਬੰਧ ਮਜ਼ਬੂਤ ਕੀਤੇ ਜਾਣ - ਲੋਕ ਮੋਰਚਾ ਪੰਜਾਬ

Posted on:- 01-04-2020

ਇਧਰ ਜਦੋਂ ਸਾਰਾ ਮੁਲਕ ਕਰੋਨਾ ਦੀ ਮਹਾਂ-ਮਾਰੀ ਨਾਲ ਜੂਝ ਰਿਹਾ ਹੈ।ਡਾਕਟਰਾਂ ਤੇ ਕਰਮਚਾਰੀਆਂ ਅਤੇ ਸਿਹਤ ਸਾਧਨਾਂ ਦੀ ਵੱਡੀ ਤੋਟ ਸਾਹਮਣੇ ਆ ਰਹੀ ਹੈ।ਕਰਫਿਊ ਲੱਗਿਆ ਹੋਇਆ ਹੈ। ਕਾਰੋਬਾਰ ਠੱਪ ਹਨ।ਕਰੋੜਾਂ ਕਰੋੜ ਲੋਕ ਰੋਟੀ ਤੋਂ ਬੇਜ਼ਾਰ ਹਨ।ਉਧਰ ਉਸੇ ਵੇਲੇ ਮੁਲਕ ਦੇ ਹਾਕਮ ਇਜ਼ਰਾਈਲ ਤੋਂ 116 ਮਿਲੀਅਨ ਡਾਲਰ (ਲਗਭਗ 9 ਅਰਬ ਰੁਪਏ) ਦੀਆਂ ਰਫਲਾਂ ਖਰੀਦ ਰਹੇ ਹਨ। ਇਸ 'ਤੇ ਰੋਸ ਪ੍ਰਗਟਾਉਂਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਮੰਗ ਕੀਤੀ ਕਿ ਇਹ ਸੌਦਾ ਰੱਦ ਕਰਕੇ ਸਿਹਤ ਪ੍ਰਬੰਧ ਮਜ਼ਬੂਤ ਕੀਤਾ ਜਾਵੇ। ਇਹ ਕਮਜ਼ੋਰੇ ਸਿਹਤ ਪ੍ਰਬੰਧ ਦਾ ਸਿੱਟਾ ਹੀ ਹੈ ਕਿ ਸੰਸਾਰ ਸਿਹਤ ਸੰਸਥਾ ਵੱਲੋਂ 31 ਦਸੰਬਰ 2019 ਨੂੰ ਕਰੋਨਾ ਵਾਇਰਸ ਬਾਰੇ ਅਗਾਊਂ ਸੂਚਨਾ ਦਿੱਤੇ ਜਾਣ ਅਤੇ 30 ਜਨਵਰੀ ਨੂੰ ਇਸ ਵਾਇਰਸ ਨਾਲ ਮੌਤ ਹੋ ਜਾਣ ਤੋਂ ਫੋਰੀ ਬਾਦ ਵੀ ਸਰਕਾਰਾਂ ਵੱਲੋਂ ਕੋਈ ਕਦਮ ਲਿਆ ਦਿਖਾਈ ਨਹੀਂ ਦੇ ਰਿਹਾ ਹੈ। ਅਚਾਨਕ ਕਰਫਿਊ ਲਾ ਦਿੱਤਾ ਗਿਆ ਹੈ।

ਮੈਡੀਕਲ ਕੌਂਸਲ ਆਫ ਇੰਡੀਆ ਅਨੁਸਾਰ ਹੁਣ ਤੱਕ 10ਲੱਖ ਪਿੱਛੇ ਸਿਰਫ 15 ਵਿਅਕਤੀਆਂ ਦਾ ਹੀ ਕਰੋਨਾ-ਟੈਸਟ ਹੋਇਆ ਹੈ।12 ਹਜ਼ਾਰ ਲੋਕਾਂ ਪਿੱਛੇ ਸਿਰਫ ਇੱਕ ਡਾਕਟਰ ਹੈ।ਨਾ ਪੂਰੇ ਬੈੱਡ ਹਨ ਤੇ ਨਾ ਵੈਂਟੀਲੇਟਰ ਹਨ। ਵੱਡੀ ਗਿਣਤੀ ਹਸਪਤਾਲਾਂ ਵਿੱਚ ਟੈਸਟ ਲਈ ਟੈਸਟਿੰਗ-ਕਿਟ ਨਹੀਂ ਹੈ, ਟਰੀਟਮੈਂਟ ਕਿਥੋਂ ਹੋਣੀ ਹੈ। ਲਾਕ-ਡਾਊਨ/ਕਰਫਿਊ ਦਾ ਐਲਾਨ ਕਰਨ ਤੋਂ ਨਾ ਪਹਿਲਾਂ ਤੇ ਨਾ ਹੁਣ ਲੋਕਾਂ ਨੂੰ ਸਿਖਿਅਤ ਕਰਨ ਦਾ, ਕੋਈ ਅਮਲ ਨਹੀਂ ਹੈ।


ਲੋਕ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਦੀ ਅਗਵਾਈ ਹੇਠ ਮੋਰਚੇ ਦੇ ਕਾਰਕੁੰਨ ਸੂਬੇ ਅੰਦਰ ਆਪਣੀਆਂ ਰਿਹਾਇਸ਼ੀ ਬਸਤੀਆਂ, ਕਲੋਨੀਆਂ ਤੇ ਪਿੰਡਾਂ ਵਿਚ ਸਰਗਰਮ ਸੰਪਰਕ ਰੱਖ ਰਹੇ ਹਨ। ਇੱਕ ਹੱਥ, ਲੋੜਵੰਦ ਲੋਕਾਂ ਦੀ ਰੋਟੀ, ਪਾਣੀ, ਦਵਾਈਆਂ ਦੀਆਂ ਲੋੜਾਂ ਦੀ ਪੂਰਤੀ ਲਈ ਸਰਕਾਰੀ ਖਜ਼ਾਨੇ ਦਾ ਮੂੰਹ ਰੋਟੀ ਤੋਂ ਆਤੁਰ ਕਿਰਤੀਆਂ ਵੱਲ ਨੂੰ ਖੁਲਵਾਉਣ ਲਈ ਗੁਆਂਢੀਆਂ ਨਾਲ ਰਲ ਕੇ ਸਰਗਰਮੀ ਵਿੱਚ ਹਨ।ਅਤੇ ਦੂਜੇ ਹੱਥ, ਇਸ ਬੀਮਾਰੀ ਤੋਂ ਖੁਦ ਬਚਣ ਤੇ ਹੋਰਾਂ ਨੂੰ ਬਚਾਉਣ ਦੇ ਉਪਾਅ ਕਰਨ ਦੀਆਂ ਲੋੜਾਂ ਤੇ ਮਹੱਤਵ ਨੂੰ ਉਭਾਰਦਿਆਂ ਲਾਗੂ ਕਰਨ ਲਈ ਕਿਹਾ ਗਿਆ।

ਇਸ ਸਰਗਰਮੀ ਦੌਰਾਨ ਮੰਗਾਂ ਉਭਾਰੀਆ ਜਾ ਰਹੀਆਂ ਹਨ : ਲੋਕਾਂ ਨੂੰ ਕਰੋਨਾ ਤੋਂ ਬਚਣ ਦੀ ਸਿਖਿਆ ਦੇਣ ਮੈਡੀਕਲ ਟੀਮਾਂ ਭੇਜੀਆਂ ਜਾਣੀਆਂ ਚਾਹੀਦੀਆਂ ਹਨ। ਡਾਕਟਰੀ ਅਮਲੇ ਦੀ ਤੁਰੰਤ ਬਕਾਇਦਾ ਭਰਤੀ ਕੀਤੀ ਜਾਵੇ। ਟੈਸਟ ਕਿਟਾਂ, ਦਵਾਈਆਂ ਤੇ ਮਸ਼ੀਨਾਂ ਜੁਟਾਈਆਂ ਜਾਣ। ਦਵਾਈਆਂ,ਮਾਸਕਾਂ ਤੇ ਸੈਨੇਟਾਈਜ਼ਰਾਂ ਦੀ ਮੁਫਤ ਸਪਲਾਈ ਯਕੀਨੀ ਕੀਤੀ ਜਾਵੇ।ਲੋੜੀਂਦੀਆਂ ਵਸਤਾਂ ਦੀ ਜਮ੍ਹਾਖੋਰੀ ਤੇ ਕਾਲਾਬਾਜ਼ਾਰੀ 'ਤੇ ਲਗਾਮ ਕਸੀ ਜਾਵੇ।ਜਨਤਕ ਵੰਡ ਪ੍ਰਣਾਲੀ  ਵਿੱਚ ਵਾਧਾ ਕੀਤਾ ਜਾਵੇ।ਟਰਾਂਸਪੋਰਟ ਦੇ ਬਦਲਵੇਂ ਪ੍ਰਬੰਧ ਕੀਤੇ ਜਾਣ। ਜਨਤਕ ਸਿਹਤ ਸੇਵਾਵਾਂ ਨੂੰ ਛਾਂਗਣ ਦੀ ਨੀਤੀ ਰੱਦ ਕਰਕੇ ਇਹਨਾਂ ਸੇਵਾਵਾਂ ਮਜ਼ਬੂਤ ਕਰਨ ਲਈ ਬਜਟ ਰਕਮਾਂ ਵਧਾਈਆਂ ਜਾਣ।ਅਰਬਾਂ-ਖਰਬਾਂ ਦੇ ਮਾਲਕਾਂ, ਅੰਬਾਨੀਆਂ-ਅਡਾਨੀਆਂ 'ਤੇ ਮੋਟੇ ਟੈਕਸ ਲਾਏ ਜਾਣ। 

-ਜਗਮੇਲ ਸਿੰਘ ਸੂਬਾ ਜਥੇਬੰਦਕ ਸਕੱਤਰ
(ਫੋਨ: 9417224822)
ਲੋਕ ਮੋਰਚਾ ਪੰਜਾਬ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ