Thu, 25 April 2024
Your Visitor Number :-   7001064
SuhisaverSuhisaver Suhisaver

ਡਾਕਟਰ ਦੀ ਅਣਗਹਿਲੀ ਕਾਰਨ ਗਰਭ ’ਚ ਬੱਚੇ ਦੀ ਮੌਤ

Posted on:- 25-05-2013

ਬੋਹਾ: ਇੱਕ ਪਾਸੇ ਗਰਭਵਤੀ ਔਰਤਾਂ ਨੂੰ ਆਪਣਾ ਜਣੇਪਾ ਸਰਕਾਰੀ ਹਸਪਤਾਲਾਂ ਚ ਮੁਫਤ ਕਰਾਉਣ ਲਈ ਲੱਖਾਂ ਰੁਪਏ ਖਰਚ ਕਰਕੇ ਢਿਡੋਰਾ ਪਿੱਟਿਆ ਜਾ ਰਿਹਾ ਹੈ ਪਰ ਸਰਕਾਰੀ ਹਸਪਤਾਲਾਂ ਦਾ ਸਟਾਫ ਜਲਾਦਾਂ ਤੋਂ ਘੱਟ ਨਹੀ ਭਿੜ ਰਿਹਾ।ਇਹ ਜੋ ਔਰਤ ਤੁਸੀਂ ਮੰਜੇ ਤੇ ਪਈ ਦੇਖ ਰਹੇ ਹੋ ਇਹ ਹੈ ਗੁਆਂਢੀ ਪਿੰਡ ਗਾਮੀਵਾਲਾ ਦੇ ਦਲਿਤ ਪਰਿਵਾਰ ਨਾਲ ਸਬੰਧਤ ਗੁਰਜੀਤ ਕੌਰ ਹੈ ਤੇ ਇਸ ਦਾ ਕਸੂਰ ਸਿਰਫ ਇੰਨਾ ਹੈ ਕਿ ਗਰਭਵਤੀ ਹੋਣ ਦੌਰਾਨ ਸਾਰੀ ਡਾਕਟਰੀ ਸਲਾਹ ਅਤੇ ਟਰੀਟਮੈਂਟ ਸਰਕਾਰੀ ਹਸਪਤਾਲ ਬੁਢਲਾਡਾ ਨਾਲ ਸਬੰਧਤ ਸਟਾਫ ਤੋਂ ਲਿਆ।

ਕੁਝ ਦਿਨ ਪਹਿਲਾਂ ਜਣੇਪੇ ਦਾ ਸਮਾਂ ਆਉਣ ’ਤੇ ਪਰਿਵਾਰ ਨੇ ਗੁਰਜੀਤ ਕੌਰ ਨੂੰ ਸਰਕਾਰੀ ਹਸਪਤਾਲ ਬੁਢਲਾਡਾ ’ਚ ਦਾਖਲ ਕਰਾਇਆ, ਜਿਥੇ ਡਿਊਟੀ ’ਤੇ ਮੌਜੂਦ ਡਾ.ਆਸ਼ਾ ਨੇ ਉਸ ਦੀਆਂ ਮੁਢਲੀਆਂ ਰਿਪੋਰਟਾਂ ਦੇਖਕੇ ਅਤੇ ਮੁਢਲਾ ਟਰੀਟਮੈਟ ਦੇਕੇ ਡਲਿਵਰੀ ਕੁਝ ਸਮੇਂ ਅੰਦਰ ਹੋਣ ਦੀ ਗੱਲ ਹੀ ਕਹੀ।ਗੁਰਜੀਤ ਕੌਰ ਦੇ ਸਹੁਰਾ ਬੁੱਧ ਸਿੰਘ ਨੇ ਦੱਸਿਆ ਕਿ ਹਸਪਤਾਲ ਚ ਦਾਖਲ ਹੋਣ ਦੇ ਅਗਲੇ ਦਿਨ ਸਵੇਰੇ ਸਾਨੂੰ ਅਲਟਰਾ ਸਾਊਂਡ ਕਰਾਉਣ ਲਈ ਕਿਹਾ ਅਤੇ ਰਿਪੋਰਟ ਆਉਣ ਤੋਂ ਉਪਰੰਤ ਫਿਰ ਡਲਿਵਰੀ ਨੌਰਮਲ ਹੋਣ ਦੀ ਗੰਲ ਕਹੀ।

ਉਨ੍ਹਾਂ ਦੱਸਿਆ ਕਿ 10 ਮਈ ਦੀ ਰਾਤ 9ਕੁ ਵਜੇ ਡਿਊਟੀ ਹਾਜਰ ਡਾ.ਆਸ਼ਾ ਨੇ ਕਿਹਾ ਕਿ ਤੁਹਾਡੀ ਨੂੰਹ ਦਾ ਜਣੇਪਾ ਅਪ੍ਰੇਸ਼ਨ ਨਾਲ ਹੋਵੇਗਾ ਇਸ ਲਈ ਤੁਸੀਂ ਰਜਿੰਦਰਾ ਹਸਪਤਾਲ ਪਟਿਆਲਾ ਚਲ ਜਾਓ।ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਬੇਹੱਦ ਗਰੀਬ ਪਰਿਵਾਰ ਨਾਲ ਤਾਲੁੱਕ ਰੱਖਦੇ ਹਨ, ਜਿਨ੍ਹਾਂ ਕੋਲ ਪਟਿਆਲਾ ’ਚ ਇਲਾਜ ਤਾਂ ਦੂਰ ਉਥੋ ਤੱਕ ਜਾਣ ਲਈ ਐਬੂਲੈਸ ਦਾ ਕਿਰਾਇਆ ਤੱਕ ਦੇਣ ਲਈ ਪੈਸੇ ਨਹੀਂ ਸਨ। ਪਰਿਵਾਰ ਨੇ ਦੱਸਿਆ ਕਿ ਠੇਕੇ ’ਤੇ ਵੱਢੀ ਕਣਕ ਵੇਚਕੇ ਉਹ ਰਾਤੋ-ਰਾਤ ਪਟਿਆਲਾ ਪੁੱਜੇ ਜਿਥੇ ਡਾਕਟਰਾਂ ਨੇ ਦੱਸਿਆ ਕਿ ਗਰਭਵਤੀ ਗੁਰਜੀਤ ਕੌਰ ਦੇ ਪੇਟ ਵਿਚਲਾ ਬੱਚਾ ਮਰ ਚੁੱਕਾ ਹੈ ਅਤੇ ਇਹ ਬੱਚਾ ਬੁਢਲਾਡਾ ਹਸਪਤਾਲ ਦੇ ਡਿਊਟੀ ਹਾਜ਼ਰ ਡਾਕਟਰੀ ਅਮਲੇ ਦੀ ਲਾਪਰਵਾਹੀ ਨਾਲ ਮਰਿਆ ਹੈ।

ਪੀੜਤ ਪਰਿਵਾਰ ਨੇ ਦੱਸਿਆ ਕਿ ਪਟਿਆਲਾ ਸਥਿਤ ਡਾਕਟਰੀ ਅਮਲੇ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ ਕਿ ਜਣੇਪੇ ਲਈ ਬੁਢਲਾਡਾ ’ਚ ਗਰਭਵਤੀ ਨਾਲ ਜ਼ੋਰਾ-ਜਰਬੀ ਵੀ ਕੀਤੀ ਗਈ ਹੈ, ਜਿਸ ਨਾਲ ਔਰਤ ਦੀ ਬੱਚੇਦਾਨੀ ਵੀ ਨੁਕਸਾਨੇ ਜਾਣ ਦਾ ਖਾਦਸ਼ਾ ਹੈ।ਪਰਿਵਾਰ ਨੇ ਬੁਢਲਾਡਾ ਦੇ ਸਰਕਾਰੀ ਹਸਪਤਾਲ ਸਥਿਤ ਕਸੂਬਵਾਰ ਡਾਕਟਰੀ ਅਮਲੇ ਨੂੰ ਬਣਦੀ ਸਜ਼ਾ ਦਵਾਉਣ ਲਈ ਸਿਵਲ ਸਰਜਨ ਮਾਨਸਾ,ਡਿਪਟੀ ਕਮਿਸ਼ਨਰ ਮਾਨਸਾ ਅਤੇ ਸੈਕਟਰੀ ਸਿਹਤ ਵਿਭਾਗ ਪੰਜਾਬ ਨੂੰ ਦਰਖਾਸਤਾਂ ਰਾਹੀਂ ਬੇਨਤੀ ਕਰ ਚੁੱਕੇ ਹਨ।

ਪੀੜਤ ਪਰਿਵਾਰ ਨੇ ਇਨਸਾਫ ਨਾ ਮਿਲਣ ਦੀ ਸੂਰਤ ’ਚ ਮਾਣਯੋਗ ਅਦਾਲਤ ਦਾ ਕੁੰਡਾ ਖੜਕਾਉਣ ਦੀ ਗੱਲ ਵੀ ਕਹੀ ਹੈ।ਇਸ ਸਬੰਧੀ ਜਦ ਦੋਸ਼ੀ ਡਾ.ਆਸ਼ਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਪਣੇ ਅਤੇ ਸਟਾਫ ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਬੱਚੇ ਦੇ ਗਰਭ ਦੌਰਾਨ ਮਰਨ ਦੀ ਪੁਸ਼ਟੀ ਉਨਾਂ ਕਰ ਦਿੱਤੀ ਸੀ ਪਰ ਇਥੇ ਅਪ੍ਰੇਸ਼ਨ ਦੀਆਂ ਸਾਰੀਆਂ ਸਹੂਲਤਾਂ ਨਾ ਹੋਣ ਕਾਰਨ ਗਰਭਵਤੀ ਗੁਰਜੀਤ ਕੌਰ ਨੂੰ ਪਟਿਆਲਾ ਰੈਫਰ ਕੀਤਾ ਸੀ।

ਗਰਭਵਤੀ ਨੂੰ ਪਟਿਆਲਾ ਦੀ ਥਾਂ ਨੇੜੇ ਦੇ ਵੱਡੇ ਹਸਪਤਾਲ ਸਿਵਲ ਹਸਪਤਾਲ ਮਾਨਸਾ ਰੈਫਰ ਨਾ ਕੀਤੇ ਜਾਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਚ ਡਾ.ਆਸ਼ਾ ਟਾਲਾ ਵੱਟ ਗਏ।ਇਸ ਸਬੰਧੀ ਜਦ ਸਿਵਲ ਸਰਜਨ ਮਾਨਸਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਇਹ ਮਾਮਲਾ ਉਨਾਂ ਦੇ ਧਿਆਨ ਚ ਨਹੀਂ ਆਇਆ,ਫਿਰ ਵੀ ਉਹ ਮਾਮਲੇ ਦੀ ਛਾਣ-ਬੀਣ ਕਰਾਉਣਗੇ।ਇਸ ਸਬੰਧੀ ਜਦ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ.ਅਮਿੱਤ ਢਾਕਾ ਨਾਲ ਸੰਪਰਕ ਕੀਤਾ ਤਾ ਉਨਾ ਕਿਹਾ ਮਾਮਲੇ ਦੀ ਨਿਰਪੱਖ ਜਾਂਚ ਕਰਾਈ ਜਾਵੇਗੀ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

-ਜਸਪਾਲ ਸਿੰਘ ਜੱਸੀ


Comments

Pierre

In the cotailcpmed world we live in, it's good to find simple solutions.

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ