Fri, 19 April 2024
Your Visitor Number :-   6985005
SuhisaverSuhisaver Suhisaver

ਰੋਹਿਤ ਭਾਟੀਆ ਦੀਆਂ ਕੁਝ ਕਾਵਿ-ਰਚਨਾਵਾਂ

Posted on:- 10-01-2015



ਬੱਦਲਾਂ ਵਿਚੋਂ ਪੈਂਦੀ ਅੱਜ ਮਿੱਠੀ-ਮਿੱਠੀ ਭੂਰ
ਉਮਰਾਂ ਦੇ ਸਾਂਝੀ ਇਕ ਦਿਨ ਹੋ ਜਾਂਦੇ ਨੇ ਦੂਰ
ਮੋਹ ਮਾਇਆ ਛੱਡ ਨਾ ਜੱਪਣ ਵਾਲਿਆਂ ਨੂੰ
ਲਗਨ ਲਗਦੇ ਵਿਖ ਜਾਵੇ ਪਰਮਾਤਮਾ ਦਾ ਨੂਰ

ਸੱਤ ਸਮੁੰਦਰੋਂ ਪਾਰ ਜਾਕੇ ਖਤ ਲਿਖਣਾਂ ਜ਼ਰੂਰ
ਵੱਖ ਹੋ ਕੇ ਸਾਥੋਂ ਭੁੱਲ ਜਾਇੳ ਨਾ ਸਾਨੂੰ ਹਜ਼ੂਰ
ਉਹ ਵੀ ਦਿਨ ਵੇ੍ਹਲ ਲੱਗੀ ਯਾਦ ਕਰ ਲਇੳ
ਸਰਦੀਆਂ ਨੂੰ ਰਜਾਈ ‘ਚ ਬੜੇ ਖਾਂਦੇ ਸੀ ਖਜੂਰ

ਦੁਨੀਆਂ ਤੇ ਆਕੇ ਕਿਸ ਗ਼ਲ ਦਾ ਕਰੇ ਗ਼ਰੂਰ
ਤੇਰਾ ਦੋਸ਼ ਕੋਈ ਨਹੀਂ ਸਭ ਪੈਸੇ ਦਾ ਹੀ ਕਸੂਰ
ਬੇਸ਼ੱਕ ਉਹ ਰੁੱਖੀ ਸੁੱਕੀ ‘ਚ ਗੁਜ਼ਾਰਾ ਕਰ ਲੈਂਦੇ
ਪਰ ਰਾਤ ਦੀ ਨੀਂਦ ਚੈਨ ਨਾਲ ਸੋਂਦੇ ਮਜ਼ਦੂਰ

ਆਸ਼ਕਾਂ ਨੂੰ ਬਿਨ ਪੀਤੇ ਚੜ ਜਾਂਦਾ ਸਰੂਰ
ਜੋ ਨਾ ਆਪ ਹੰਦੇ ਦੁਨੀਆਂ ਵਿਚ ਮਸ਼ਹੂਰ
ਸ਼ੀਸ਼ੇ ਵੱਲ ਵੇਖ ਕਿਸ ਗ਼ਲ ਦਾ ਘਮੰਡ ਕਰੇ
ਤਿੜਕ ਕੇ ਸ਼ੀਸ਼ਾ ਹੋ ਜਾਂਦਾ ਵੇ ਚੂਰ-ਚੂਰ
---

ਬਾਦਸ਼ਾਹਾਂ ਨੂੰ ਬਾਦਸ਼ਾਹਾਂ ਦੀ ਬਾਦਸ਼ਾਹੀ ਮਾਰ ਗਈ,
ਗ਼ਰੀਬਾਂ ਨੂੰ ਗ਼ਰੀਬਾਂ ਦੀ ਅੱਜ ਗ਼ਰੀਬੀ ਮਾਰ ਗਈ,
ਕਿਸਮਤ ਵਾਲਿਆਂ ਨੇ ਆਪਣੇ ਮਹਿਲ ਬਣਾ ਲਏ
ਬਾਕੀ ਬਚੇ ਬਦਨਸੀਬਾਂ ਨੂੰ ਬਦਨਸੀਬੀ ਮਾਰ ਗਈ।

ਰਾਜਨੇਤਾਵਾਂ ਨੂੰ ਰਾਜਨੇਤਾਵਾਂ ਦੀ ਰਾਜਨੀਤੀ ਮਾਰ ਗਈ,
ਵੋਟਰਾਂ ਨੂੰ ਵੋਟਰਾਂ ਦੀ ਹੀ ਆਪ ਬੀਤੀ ਮਾਰ ਗਈ,
ਦੋਸ਼ੀ ਰਾਜਨੇਤਾਂ ਤਾਂ ਇੱਥੇ ਪਹਿਲਾਂ ਹੀ ਹਾਰ ਗਏੇ
ਬਾਕੀ ਬਚੇ ਹੰਕਾਰੀਆਂ ਨੂੰ ਬਾਜੀ ਜਿੱਤੀ ਮਾਰ ਗਈ।

ਦੁਨੀਆਂ ਨੂੰ ਸਰਕਾਰਾਂ ਦੀ ਵਧਦੀ ਮਹਿੰਗਾਈ ਮਾਰ ਗਈ,
ਦੇਸ਼ ਨੂੰ ਦੇਸ਼ ਦੇ ਪੜੋਸੀ ਦੇਸ਼ਾਂ ਦੀ ਤਬਾਹੀ ਮਾਰ ਗਈ,
ਦੋਸ਼ੀ ਤਾਂ ਕੋਟ-ਕਚਿਹਿਰੀ ਦੇ ਚੱਕਰ ਕਟਦੇ ਰਹੇ
ਬੇਕਸੂਰਾਂ ਨੂੰ ਝੂਠੀ ਮੁੱਠੀ ਗਵਾਹੀ ਮਾਰ ਗਈ।

ਆਸ ਪੜੋਸ ਨੂੰ ਆਸ ਪੜੋਸ ਦੀ ਗੰਦਗੀ ਮਾਰ ਗਈ,
ਆਸ਼ਿਕਾਂ ਨੂੰ ਆਸ਼ਿਕਾਂ ਦੀ ਬੰਦਗੀ ਮਾਰ ਗਈ,
ਜ਼ਿੰਦਗੀ ਨੂੰ ਤਾਂ ਮੌਤ ਨੇ ‘ਰੋਹਿਤ‘ ਧੋਖਾ ਦੇ ਦਿੱਤਾ
ਤੇ ਕਈ ਜ਼ਿੰਦਾ ਲੋਕਾਂ ਨੂੰ ਜ਼ਾਲਮ ਜ਼ਿੰਦਗੀ ਮਾਰ ਗਈ।
---

ਬੱਤੀ ਬੁਝਦੇ ਹੀ ਸ਼ਾਹ ਗਿਆ ਘੁੱਪ ਹਨੇਰਾ
ਸਭ ਖਤਮ ਹੋ ਜਾਣਾ ਜਦ ਹੋਣਾਂ ‘ਏ ਸਵੇਰਾ
ਮੈਂ ਤਾਂ ਆਪਣੀ ਮਨਮਾਨੀ ਅੱਜ ਵੀ ਨਾ ਛੱਡੀ
ਮਾਂ-ਪਿਓ ਨੇ ਮੈਨੂੰ ਸਮਝਾਇਆ ਸੀ ਬਥੇਰਾ

ਮੇਰੇ ਉਜੜਨ ਤੇ ਨਾਂ ਆ ਰਿਹਾ ‘ਏ ਵੇ ਤੇਰਾ
ਸੱਚ ਦਸ ਇਸ ਪਿੱਛੇ ਕੀ ਸਾਖ ਤੇਰਾ-ਮੇਰਾ
ਪੰਜਾਬ ਦੇ ਕੌਨੇ-ਕੌਨੇ ਤੈਨੂੰ ਲੱਭਦਾ ਰਿਹਾ
ਕਿੱਥੇ ਲਾ ਕੇ ਬੈਠ ਗਿਆ ਚੰਨ ਜੀ ਤੂੰ ਡੇਰਾ

ਸ਼ੀਸ਼ਾ ਵੇਖ ਆਪਣਾਂ ਹੀ ਭੁੱਲ ਬੈਠਾ ਚਿਹਰਾ
ਲਾਵਾਂ ਤੋਂ ਪਹਿਲਾਂ ਮੱਥੇ ਬਣ ਦਿੱਤਾ ਸਿਹਰਾ
ਉਸਦੇ ਹੁੰਦਿਆਂ ਸ਼ਹਿਰੋਂ ਬਾਰ ਨਾ ਕਦੀ ਗਿਆ
ਉਸਦੇ ਬਾਜੋਂ ਸ਼ਹਿਰ ਪਾਇਆ ਨਾ ਕਦੀ ਫੇਰਾ

ਕਿਸਦੀ ਯਾਦ ‘ਚ ਪੀ-ਪੀ ਹੋ ਗਿਆ ਵੇ ਏੜਾ
ਕਿਸਦੇ ਦਰ ਜਾਕੇ ਭੁੱਲ ਗਿਆ ਸਾਡਾ ਵੇਹੜਾ
ਸੱਚ ਦਸ ਵੇ ਚੰਨਾ ਹਸਦਾ ਵਸਦਾ ਜੱਗ ਛੱਡ
ਆਪਣੇ ਹੱਥੀ ਆਪਣਾਂ ਡੋਬ ਦਿੱਤਾ ਕਿਉਂ ਬੇੜਾ

ਸੰਪਰਕ: +91 99886 53229

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ