Fri, 19 April 2024
Your Visitor Number :-   6985039
SuhisaverSuhisaver Suhisaver

ਮੋਦੀ ਵਾਲਾ ਕੋਟ - ਹਰਜਿੰਦਰ ਸਿੰਘ ਗੁਲਪੁਰ

Posted on:- 20-02-2015

suhisaver

ਸੁਣਿਆ ਹੈ ਦੇਸ਼ ਵਿਚ ਰੱਥ ਇੱਕ ਦੌੜਦਾ,
ਰਾਜ ਧਾਨੀ ਵਿਚ ਆ ਕੇ  ਜਾਮ ਹੋ ਗਿਆ।

ਛੁੱਟੀ ਉੱਤੇ ਭੇਜ ਦਿੱਤੇ ਬੁੱਢੇ ਹੋ ਗਏ ਸਾਰਥੀ,
ਘੋੜਾ ਤਾਹੀਂ "ਖਾਸ" ਬੇਲਗਾਮ ਹੋ ਗਿਆ।

ਮੇਰੇ ਪੰਜ ਆਬ ਵਿਚੋਂ ਆਬ ਤੱਕ ਸੁੱਕਿਆ,
"ਡੱਡੂਆਂ"ਨੂੰ ਐਵੇਂ ਹੀ ਜੁਕਾਮ ਹੋ ਗਿਆ।

ਚੋਣਾਂ ਵੇਲੇ ਜਿਹੜਾ ਸਦਾ ਕੋਲ ਕੋਲ ਰਹਿੰਦਾ ਸੀ,
ਬੰਦਾ ਹੁਣ "ਖਾਸ" ਓਹੀ "ਆਮ"ਹੋ ਗਿਆ।

ਡੇਰਿਆਂ ਦੀ ਓਟ ਤੱਕੀ ਕਿਰਤਾਂ ਨੂੰ ਛੱਡ ਕੇ,
ਤਾਹੀਂ ਮੇਰਾ ਦੇਸ਼ ਬਦਨਾਮ ਹੋ ਗਿਆ।

ਭਗਵੇਂ ਚ ਰਹਿੰਦੇ ਰਾਮ ਜਾਂਦਿਆਂ ਨੂੰ ਛੱਡ ਕੇ,
ਦੇਸ਼ ਵਿਚ ਰਹਿਣਾ ਵੀ ਹਰਾਮ ਓ ਗਿਆ।

ਰਾਮ ਦੇਵ ਵਾਲੀ ਸਲਵਾਰ ਰਾਮ ਦੇਵ ਕੋਲ,
ਮੋਦੀ ਵਾਲਾ ਕੋਟ ਕਿਉਂ ਨੀਲਾਮ ਹੋ ਗਿਆ ?

ਸੰਪਰਕ: 0061 469 976214

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ