Fri, 19 April 2024
Your Visitor Number :-   6985025
SuhisaverSuhisaver Suhisaver

ਪਹਿਚਾਣ - ਭੁਪਿੰਦਰ ਸਿੰਘ ਬੋਪਾਰਾਏ

Posted on:- 25-11-2015

suhisaver

ਦੇਸ ਅਣਖ਼ ਲਈ ਮਰਨਾ ਇੱਕ ਮਾਣ ਹੁੰਦਾ ਏ
ਮਰਦ  ਹਮੇਸ਼ਾਂ  ਭੀੜ ਵਕਤ  ਪਹਿਚਾਣ ਹੁੰਦਾ ਏ
 

ਭਗਤ, ਸਰਾਭਾ, ਉੱਦਮ ਜੱਗ ਜਿਉਂਦੇ ਰਹਿਣੇ ਸਦਾ
ਮਰਜੀਵੜ ਹੀ ਲੋਕੋ ਪਰਵਾਣ ਹੁੰਦਾ ਏ
 

ਕੁੱਖ ਦੇ ਅੰਦਰ ਵੀ ਹੁਣ ਧੀ ਮਹਿਫ਼ੂਜ਼ ਨਹੀਂ
ਸਿਰਫ ਦਿਖਾਵਾ ਦਿਖਦਾ ਸਨਮਾਣ ਹੁੰਦਾ ਏ

ਹਿੰਦੁ, ਮੁਸਲਿਮ, ਸਿੱਖ, ਇਸਾਈ ਹੈਂ ਤੂੰ ਕਹਿ
ਧਰਮਾਂ ਦੇ ਨਾਂ ਮਾਨਵ ਦਾ ਘਾਣ ਹੁੰਦਾ ਏ

ਕੁੱਲੀ, ਗੁੱਲੀ, ਜੁੱਲੀ ਦਾ ਫਿਕਰ ਝੁਕਾਵੇ
ਉਂਝ ਬਹੁਤ ਗ਼ਰੀਬਾਂ ਵਿਚ ਵੀ ਤਾਣ ਹੁੰਦਾ ਏ
 

ਮੁੱਢ ਕਦੀਮੋਂ ਸੱਚ ਦੇ ਹਿੱਸੇ ਸਲੀਬਾਂ ਬੇਸ਼ੱਕ
ਬਾਜ਼ਾਂ ਦਾ ਹੌਂਸਲਾ ਹੀ ਭਰਦਾ ਉਡਾਣ ਹੁੰਦਾ ਏ
 

'ਬੋਪਾਰਾਏ' ਚੰਡਿਆਂ ਹਥਿਆਰ  ਬਣੇ  ਤੇ
ਸੋਚ  ਝੁਜਾਰੂ  ਦਾ ਹੀ  ਗੁਣ-ਗਾਣ ਹੁੰਦਾ ਏ

ਸੰਪਰਕ: +91 98550 91442

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ