Thu, 25 April 2024
Your Visitor Number :-   6998411
SuhisaverSuhisaver Suhisaver

ਧੜ੍ਹੇਦਾਰ ਕਿਰਸਾਨੀ -'ਨੀਲ'

Posted on:- 09-12-2015

suhisaver

ਪਹਿਲਾਂ ਦੇ ਕਿਰਸਾਨ
ਦਾਤੀ ਦੇ ਦੰਦਰਿਆਂ ਵਰਗੇ ਸਨ
ਜੋ ਝਟਪਟ ਪੱਕੀਆਂ ਫ਼ਸਲਾਂ ਵੱਢਦੇ ਸਨ
ਲੋਕਾਂ ਦੇ ਢਿੱਡ ਭਰਨ ਲਈ।

ਅੱਜ ਦੇ ਕਿਰਸਾਨ ਵੀ
ਦਾਤੀ ਦੇ ਦੰਦਰਿਆਂ ਵਰਗੇ ਹੀ ਹਨ,

ਅੱਧੇ ਬਾਹਰ ਨੂੰ ਸਿਰ ਕੱਢਦੇ
ਤੇ ਅੱਧੇ ਅੰਦਰ ਨੂੰ ਸਿਰ ਲੁਕਾਉਂਦੇ;
ਅੱਧੇ ਠਾਠ੍ਹ ਨਾਲ ਲਿਸ਼ਕਦੇ
ਤੇ ਅੱਧੇ ਜੰਗਾਲ ਨਾਲ ਭਰੇ;
ਅੱਧੇ ਸੂਰਜ ਵਾਂਗ ਧੁੱਪਾਂ ਭਰੇ
ਤੇ ਅੱਧੇ ਚੰਨ ਵਾਂਗ, ਧੁੱਪਾਂ ਦੇ ਮੁਹਤਾਜ;
ਅੱਧੇ ਕੁਰਸੀਆਂ ਦੇ ਪਾਵੇ
ਤੇ ਅੱਧੇ ਉਨ੍ਹਾ ਪਾਵਿਆਂ ਦੇ ਬੂਟ;
ਅੱਧੇ ਸੰਪਨ ਤੇ ਅੱਧੇ ਬੇ-ਅੰਨ;
ਅੱਧੇ ਸੰਜੋਗੀ ਤੇ ਅੱਧੇ ਵਿਯੋਗੀ;
ਅੱਧੇ ਭੋਗੀ ਤੇ ਅੱਧੇ ਰੋਗੀ;
ਅੱਧੇ ਧੜੱਲੇਦਾਰ ਤੇ ਅੱਧੇ ਹੱਡੀਆਂ ਦੇ ਹਾਰ;
ਅੱਧੇ ਪੈਲ਼ੀਆਂ 'ਚ ਮਟਕਦੇ
ਤੇ ਅੱਧੇ ਫ਼ਾਹਿਆਂ 'ਤੇ ਲਟਕਦੇ
ਦੋ ਧੜ੍ਹਿਆਂ ਵਿਚ ਵੰਡੇ ਹੋਏ,

ਅੱਜ ਦੇ ਕਿਰਸਾਨ
ਦਾਤੀ ਦੇ ਦੰਦਰਿਆਂ ਵਰਗੇ।


ਸੰਪਰਕ: +91 94184 70707

Comments

vikram

wow sir ji vadiya likhde ho

Rv

Vry nyc Sir!

odurxike

http://slkjfdf.net/ - Egizubigo <a href="http://slkjfdf.net/">Ahehgis</a> otm.nzvh.suhisaver.org.rjc.ts http://slkjfdf.net/

aqmulexuxexey

http://slkjfdf.net/ - Ibakos <a href="http://slkjfdf.net/">Lukilirro</a> msl.gzhs.suhisaver.org.pcj.dr http://slkjfdf.net/

oqopeoyubuf

http://slkjfdf.net/ - Jokatiayi <a href="http://slkjfdf.net/">Otevope</a> qme.lnvt.suhisaver.org.zmu.rm http://slkjfdf.net/

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ