Fri, 19 April 2024
Your Visitor Number :-   6983186
SuhisaverSuhisaver Suhisaver

ਗ਼ਜ਼ਲ - ਜਤਿੰਦਰ ਭਨੋਟ

Posted on:- 15-01-2016

suhisaver

ਮਾਤਮ  ਹੈ  ਛਾਇਆ  ਇਹ ਜੋ ਲਾਸ਼ ਕਿਸ ਦੀ ਏ ?
ਪਛਾਣੋ ਤਾਂ  ਸਹੀ  ਮਰੀ  ਹੋਈ ਆਸ ਕਿਸ ਦੀ ਏ ?

ਕਰਜ਼ਿਆਂ  ਖਾਹ  ਲਏ  ਕਿਰਤੀਆਂ  ਦੇ  ਖਾਬ  ਨੇ
ਮੰਡੀਆਂ  ਵਿੱਚ  ਰੁੱਲਦੀ  ਇਹ ਰਾਸ ਕਿਸ ਦੀ ਏ ?

ਭਾਲ  ਵਿੱਚ  ਗੁਜ਼ਰੀ  ਹੈ ਪਿਆਸਿਆਂ  ਦੀ ਜ਼ਿੰਦਗੀ
ਜੋ ਬੁੱਝੀ ਨਾ ਮਾਰੂਥਲਾਂ  ’ਚ  ਪਿਆਸ ਕਿਸ ਦੀ ਏ ?

ਯੁੱਧ  ਜੋਕਾਂ  ਤੇ  ਢੋਕਾਂ  ਦਾ ਸਦੀਆਂ ਤੋਂ ਚੱਲ ਰਿਹਾ
ਰਾਜ  ਕਰ  ਰਹੀ  ਜੋ  ਨਸ਼ਲ  ਖਾਸ਼ ਕਿਸ ਦੀ ਏ ?

ਬਾਦਸ਼ਾਹ   ਬੇਗਮ ਟਾਟਾ   ਬਿਰਲਾ  ਨਚਾ  ਰਹੇ
ਅਮਰੀਕਾ  ਹੱਥ ਫੜੀ  ਇਹ  ਤਾਸ਼  ਕਿਸ ਦੀ ਏ ?

 ਮੌਤੋਂ   ਵੱਧ   ਕੇ  ਹੁੰਦਾ ਭਨੋਟ  ਭੁੱਖ  ਦਾ  ਸੰਤਾਪ
ਭੜੋਲਿਆ  ’ਚੋਂ  ਨਿਕਲੀ  ਸਲਫਾਸ  ਕਿਸ ਦੀ ਏ ?

ਸੰਪਰਕ: +91 98780 41593

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ