Thu, 25 April 2024
Your Visitor Number :-   6998867
SuhisaverSuhisaver Suhisaver

ਅੰਤਿਮ ਅਰਦਾਸ -ਰੁਪਿੰਦਰ ਸੰਧੂ

Posted on:- 19-07-2016

suhisaver

ਜੇ ਹੋ ਸਕੇ ਤਾਂ  ਰੋਕਣਾ ਚਾਹਾਂਗੀ
ਓਹ ਹਰ ਖਵਾਇਸ਼
ਜੋ  ਭਟਕਾ ਰਹੀ ਹੋਵੇ ਮੈਨੂੰ
ਆਪਣੀ ਮੰਜ਼ਿਲ ਦੀ ਤਲਾਸ਼ ਤੋਂ ...

ਜੇ ਮੁਮਕਿਨ ਹੁੰਦਾ ਤਾਂ  ਰੋਕ ਲੈਂਦੀ
ਓਹ ਸਾਰੇ ਸੁਨਹਰੀ ਪਲ
ਜੋ ਮੇਰੇ ਸਿਰਫ ਮੇਰੇ ਲਈ ਸੀ ...

ਜੇ ਮੋਕਾ ਮਿਲੇ ਤਾਂ ਰੋਕ ਲਵਾਂ ਓਹ ਇੱਛਾਵਾਂ
ਜੋ ਅਧੂਰੇਪਨ ਦਾ ਰੋਣਾ ਰੋਂਦੀਆਂ ਨੇ
ਮੇਰੇ ਆਤਮ-ਵਿਸ਼ਵਾਸ ਦੀ ਤਿੜਕਣ
ਖਿਲਾਰ ਗਈ ਮੇਰੀ ਧੁਰ ਆਤਮਾ ਨੂੰ ...

ਮੁਮਕਿਨ ਹੁੰਦਾ ਤਾਂ ਮੋੜ ਦੇਵਾਂ ਮੈਂ
ਪਰਵਰਿਸ਼ ਦਾ ਕਰਜ਼ਾ
ਲਾਹ ਸੁਟਾਂ ਮੈਂ  ਜ਼ਿੰਮੇਵਾਰੀਆਂ ਦਾ ਬੋਝਾ ...

ਮੈਂ ਜਿੱਥੇ ਤੱਕ ਪਹੁੰਚੀ ਹਾਂ
ਇਸ ਨੂੰ ਅਰਥੀ ਬਣਾ ਕੇ ,ਮੈਂ ਕਰਨਾ ਚਾਹੁੰਦੀ ਹਾਂ
ਆਪਣੀ ਅੰਤਿਮ-ਅਰਦਾਸ
ਤਾਂ ਜੋ ਪਿਛੇ ਨਾ ਰਹੇ
ਕਿਸੇ ਵਾਸਤੇ ਮੇਰੇ ਪ੍ਰਤੀ
ਕੋਈ ਜ਼ਿੰਮੇਵਾਰੀ ,ਕੋਈ ਫਿਕਰ ,ਕੋਈ ਏਹਸਾਸ
ਮੇਰੇ ਕਰਮਾਂ  ਦਾ ਵਿਸ਼ਲੇਸ਼ਣ ...

ਨਾ ਕਿਸੇ ਸੁਣੀ ਹੋਣੀ ,ਨਾ ਸੋਚੀ ਹੋਣੀ
ਪਰ ਮੈਂ ਕਰਨਾ ਚਾਹੁੰਦੀ ਹਾਂ
ਆਪਣੇ ਹਥੀਂ
ਆਪਣੀ ਅੰਤਿਮ-ਅਰਦਾਸ ...

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ