Sat, 20 April 2024
Your Visitor Number :-   6986368
SuhisaverSuhisaver Suhisaver

ਕੀ ਅਸੀਂ ਸੱਚ ਵਿੱਚ ਅਜ਼ਾਦ ਹੋ ਗਏ? – ਸਰੁੱਚੀ ਕੰਬੋਜ

Posted on:- 16-08-2016

suhisaver

ਕੀ ਅਸੀਂ ਆਜ਼ਾਦ ਹੋ ਗਏ?
ਸੋਚਦੀ ਰਹੀ ਕਾਫੀ ਦੇਰ ਤੱਕ ਮੈਂ,
ਫਿਰ ਦਿਮਾਗ਼ ਵਿੱਚ ਕਈ ਮੇਰੇ
ਸਵਾਲ ਜੋ ਇਜਾਦ ਹੋ ਗਏ ।
ਕਿ ਲੱਗਦਾ ਹੈ ਹੁਣ ਤਾਂ ਜੀ
ਪਹਿਲੇ ਤੋਂ ਵੀ ਵੱਧ ਨੇ ਫਸਾਦ ਹੋ ਗਏ ।
ਕੀ ਅਸੀਂ ਸੱਚ ਵਿੱਚ ਅਜ਼ਾਦ ਹੋ ਗਏ?


ਲੜਕੇ ਲੜਕੀ ਵਿੱਚ ਫਰਕ ਕਰਦੇ ਹਾਂ,
ਅੱਜ ਵੀ ਅਸੀਂ ਤਾਂ ਦਹੇਜ ਮੰਗਦੇ ਹਾਂ,
ਸੱਸ ਨੂੰਹ ਦੇ ਝਗੜੇ ਸਰੇਆਮ ਹੋ ਗਏ ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।


ਪੁੱਤਰ ਹੀ ਘਰ ਦਾ ਚਿਰਾਗ ਹੁੰਦਾ ਹੈ,
ਧੀ ਅਤੇ ਨੂੰਹ ਦੇ ਵਿੱਚ ਫਰਕ ਹੁੰਦਾ ਹੈ,
ਭਰੂਣ ਹੱਤਿਆ ਦੇ ਕੇਸ ਆਮ ਹੋ ਗਏ ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।

ਹੁਣ ਧਰਮਾਂ ਚ ਫਰਕ ਵੀ ਹੋਰ ਵੱਧ ਗਿਆ,
ਇਨਸਾਨ ਇਨਸਾਨੀਅਤ ਨੂੰ ਇਥੇ ਛੱਡ ਗਿਆ,
ਫਿਰਕਾਪ੍ਰਸਤੀ ਦੰਗੇ ਫਸਾਦ ਤਾਂ ਆਮ ਹੋ ਗਏ
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।

ਕਿਸੇ ਨੂੰ ਵੀ ਮਾਰ ਦਿਉ ਕੋਈ ਗੱਲ ਨਹੀਂ,
ਪੈਸਾ ਹੈ ਤਾਂ ਕੋਈ ਜਾਂਦਾ ਤੈਥੋਂ ਵੱਲ ਨਹੀਂ,
ਦੇਸ਼ ਤੇ ਰਿਸ਼ਵਤਖੋਰੀ ਦੇ ਤਾਂ ਰਾਜ ਹੋ ਗਏ ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।

ਕੰਮ ਜੇ ਕਢਾਉਣਾ ਥੋੜ੍ਹੀ ਰਿਸ਼ਵਤ ਦੇ ਦਿਉ,
ਨਹੀਂ ਤਾਂ ਕਤਾਰ ਚ ਹੀ ਲੱਗੇ ਰਹਿਣ ਦਿਉ,
ਸਾਡੇ ਸਾਹਮਣੇ ਕੀ ਕੀ ਅਪਰਾਧ ਹੋ ਗਏ ।
ਕਿਉਂਕਿ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।

ਕੋਈ ਜਬਰਦਸਤੀ ਕਰ ਲਏ ਸਜ਼ਾ ਵੀ ਨਹੀਂ,
ਚੋਰੀ ਦੀ ਰਿਪੋਰਟ ਦਰਜ ਕੋਈ ਕਰਦਾ ਹੀ ਨਹੀਂ,
ਪੈਸੇ ਨਾਲ ਸਭ ਇਨਸਾਫ਼ ਹੋ ਗਏ ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।


ਗਰੀਬ ਫੁੱਟਪਾਥ ਤੇ ਅੱਜ ਵੀ ਸੌਂਦਾ ਹੈ,
ਅਮੀਰ ਅੱਜ ਵੀ ਇਸਦਾ ਮਾਸ ਟੋਂਹਦਾ ਹੈ,
ਮਹਿੰਗਾਈ ਦੇ ਜੀ ਰੋਗ ਲਾਇਲਾਜ ਹੋ ਗਏ ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।


ਅਸ਼ਲੀਲਤਾ ਨਾਲ ਹਰ ਟੀ. ਵੀ. ਚੈਨਲ ਭਰ ਗਏ,
ਬੇਕਾਰ ਜਿਹੇ ਫੈਸ਼ਨ ਸਾਡੇ ਸਿਰ ਤੇ ਚੜ ਗਏ,
ਗਾਲ੍ਹਾਂ ਤੇ ਭੱਦੇ ਬੋਲਾਂ ਦੇ ਲਬਾਂ ਨੂੰ ਸਵਾਦ ਹੋ ਗਏ ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।


ਨੇਤਾ ਸੇਵਕ ਨੂੰ ਅਸੀਂ ਹੈ ਮਾਲਕ ਕਰ ਲਿਆ,
ਆਪਣਾ ਹੀ ਪੈਰ ਹੇਠ ਕੁਹਾੜੀ ਧਰ ਲਿਆ,
ਅਸੀਂ ਪਹਿਲਾਂ ਤੋਂ ਵੀ ਵੱਧ ਹਾਂ ਗੁਲਾਮ ਹੋ ਗਏ,
ਜਾਂ ਅਸੀਂ ਸੱਚ ਵਿੱਚ ਹਾਂ ਅਜ਼ਾਦ ਹੋ ਗਏ ।


ਨਸ਼ਿਆਂ ਦਾ ਜਾਦੂ ਯੂਥ ਉੱਤੇ ਚਡ਼ ਗਿਆ,
ਬਾਕੀ ਬਚਿਆ ਨੂੰ ਬੇਰੁਜ਼ਗਾਰੀ ਫਡ਼ ਲਿਆ,
ਲੱਗੇ ਬਦ ਤੋਂ ਵੀ ਬਦਤਰ ਹਾਲਾਤ ਹੋ ਗਏ ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।

ਚੋਰ ਚੋਰੀ ਕਰ ਇਥੇ ਸੀਨਾ ਜੋਰੀ ਕਰਦਾ,
ਆਪਣਾ ਹੀ ਆਪਣਿਆਂ ਨਾਲ ਸਡ਼ਦਾ,
"ਕੰਬੋਜ" ਆਪਣੇ ਹੀ ਸਾਡੇ ਤਾਂ ਖਿਲਾਫ਼ ਹੋ ਗਏ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।

ਈ-ਮੇਲ: kamboj.saruchi@gmail.com

Comments

jash panchi

True and very nice ji

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ