Fri, 19 April 2024
Your Visitor Number :-   6985398
SuhisaverSuhisaver Suhisaver

ਲਾਰੇ - ਹਰਦੀਪ ਬਿਰਦੀ

Posted on:- 10-06-2019

ਕੁੱਲ ਦੁਨੀਆਂ ਨੂੰ ਗੱਲ ਇਹ ਜ਼ਾਹਿਰ
ਨੇਤਾ ਲਾਰੇ ਲਾਉਣੇ ਮਾਹਿਰ।

ਵੱਡੇ ਵੱਡੇ ਲਾਰੇ ਲਾਉਂਦੇ
ਗੱਲਾਂ ਵਿੱਚ ਰੱਬ ਹੇਠਾਂ ਲਾਹੁੰਦੇ।

ਥੁੱਕ ਸੰਗ ਇਹ ਵੜੇ ਪਕਾਉਂਦੇ
ਪਾਣੀ ਉੱਤੇ ਬੱਸ ਚਲਾਉਂਦੇ।

ਇੱਕ ਤੋਂ ਇੱਕ ਨੇ ਵਧੀਆ ਲਾਰੇ
ਵਿਆਹ ਦੇ ਲਾਰੇ ਲਾਉਣ ਕੁਆਰੇ।

ਭਾਂਤ ਭਾਂਤ ਦੇ ਲਾਰੇ ਵੇਚਣ
ਜਿੱਤ ਜਾਵਣ ਤਾਂ ਮੁੜ ਨਾ ਦੇਖਣ।

ਦੇਕੇ ਬੋਤਲ ਲਾਕੇ ਲਾਰੇ
ਹੋ ਜਾਂਦੇ ਨੇ ਕੰਮ ਹੀ ਸਾਰੇ।

ਸਭ ਤੋਂ ਵਧੀਆ ਲਾਰੇ ਲੈਲੋ
ਧਰਤੀ ਉੱਤੇ ਤਾਰੇ ਲੈਲੋ।


ਇੱਕ ਨੇ ਲਾਰਾ ਇਹ ਸੀ ਲਾਇਆ
ਖਾਤੇ ਪਾਉਣੀ ਮੋਟੀ ਮਾਇਆ।

ਹਰ ਹੀ ਲਾਰਾ ਸੱਚਾ ਲੱਗਦਾ
ਨਾ ਬੁੱਝੇ ਜੋ ਬੱਚਾ ਲੱਗਦਾ।

ਸੰਪਰਕ: 90416 00900

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ