Thu, 25 April 2024
Your Visitor Number :-   7000878
SuhisaverSuhisaver Suhisaver

ਏਜ਼ਾਜ਼ ਦੀਆਂ ਕੁਝ ਕਵਿਤਾਵਾਂ

Posted on:- 23-08-2013



1

ਮੈਂ

ਮੈਂ ਜਿੰਨੀ ਵਾਰ ਧਰਤੀ ਤੇ
ਮੈਂ ਜਿੰਨੀ ਵਾਰ ਆਇਆ ਵਾਂ
ਤੇਰੀ ਬਖ਼ਸ਼ੀਸ਼ ਦੇ ਮੂੰਹ ਤੇ
ਮੈਂ ਓਨੀ ਵਾਰ ਥੱਕਿਆ ਏ
ਮੈਂ ਅਹਿਮੇ ਰਾਠ ਦਾ ਸੱਜਣ
ਮੈਂ ਫ਼ਤਿਆਨੇ ਦਾ ਬਾਂਹ ਬੈਲੀ
ਮੈਂ ਹਾਂ ਪੰਜਾਬ ਦਾ ਪੁੱਤਰ
ਮੈਨੂੰ ਗੁੜ੍ਹਤੀ ਏ ਲੱਧੀ ਦੀ

2
ਪੰਜਾਬ

ਗਏ ਵੇਲੇ ਦੀ ਸਹੁੰ ਐ ਤੈਨੂੰ
ਨ੍ਹੇਰੇ ਵਿੱਚ ਨਾ ਰੱਖੀਂ
ਮੁੜਕੇ ਲਹੂ ਦੀ ਲੋੜ ਪਵੇ ਜੇ
ਸਾਨੂੰ ਆ ਕੇ ਦੱਸੀਂ
ਨ੍ਹੇਰੇ ਵਿਚ ਨਾ ਰੱਖੀਂ

3
ਸਾਂਟ

ਹਾਂ ਹਾਂ! ਅਸਾਂ ਤੁਹਾਨੂੰ ਗਾਲ ਕੱਢੀ ਏ
ਮੰਦਾ ਬੋਲਿਆ ਤੇ ਫਿਟਕਾਰਿਆ ਏ
ਤੁਸਾਂ ਸਾਡੀਆਂ ਆਸਾਂ ਮਿੱਧੀਆਂ
ਅਸਾਂ ਕੱਸਕੇ ਨਹੀਂ
ਪੰਜਾਂ ਪੁੱਤਾਂ ਦੀ ਮੌਤ ਦੇ ਉੱਤੇ
ਅਸੀਂ ਡੱਸਕੇ ਨਹੀਂ
ਅਸੀਂ ਜਿੱਤੇ ਨਹੀਂ 'ਅਸੀਂ ਹਾਰੇ ਨਹੀਂ
ਅਸਾਂ ਆਪੇ ਸੱਜਣ ਮਾਰੇ ਨਹੀਂ
ਅਸਾਂ ਪਾਣੀ ਤੇ ਇਕ
ਲੀਕ ਵੀ ਮਾਰੀ ਨਹੀਂ
ਮਰਨ ਲੱਗੀਆਂ ਸਾਡੀ ਮਾਂ ਨੇ
ਕੋਈ ਚੈਕ ਵੀ ਮਾਰੀ ਨਹੀਂ
ਹਾਂ ਹਾਂ! ਅਸਾਂ ਤੁਹਾਨੂੰ ਗਾਲ ਕੱਢੀ ਏ
ਮੰਦਾ ਬੋਲਿਆ ਤੇ ਫਿਟਕਾਰਿਆ ਏ

4
ਇਕ ਹੋਰ ਸਾਂਟ

ਅਜੇ ਮੈਂ ਅਸੰਬਲੀ ਵਿਚ ਬੰਬ ਸੁੱਟਣੇ ਨੇਂ
ਅਜੇ ਮੈਂ ਚੌਗ਼ਤਿਆਂ ਨਾਲ਼ ਅਖ਼ੀਰੀ ਦੰਗਲ਼ ਲੜਨਾ ਐਂ
ਅਜੇ ਮੈਂ ਅੰਗਰੇਜ਼ੀ ਚੁੱਕੀਆਂ
ਤੇ ਥਾਣੇ ਸਾੜਨੇ ਨੇਂ
ਅਜੇ ਮੈਂ ਦੁਸ਼ਮਣ ਮਾਰਨੇ ਨੇ
ਅਜੇ ਮੈਂ ਧਮਾਲ ਪਾਂਦੀਆਂ ਹੋਇਆਂ
ਅਦਾਲਤੇ ਪੇਸ਼ ਹੋਣਾ ਐਂ
ਅਜੇ ਵੇਲੇ ਨੇ ਮੇਰਾ,ਪਾਣੀ ਢੋਣਾ ਐਂ
ਅਜੇ ਬਹੁਤ ਕੁਝ ਹੋਰ ਹੋਣਾ ਐਂ
ਅਜੇ ਬਹੁਤ ਕੁਝ ਹੋਰ ਹੋਣਾ ਐਂ

5
ਵਾ'ਦੇ ਜ਼ੋਰ ਨਾਲ਼

ਵਾ'ਦੇ ਜ਼ੋਰ ਨਾਲ਼
ਕਦੇ ਪਹਾੜਾਂ ਚ ਛੇਕ ਨਹੀਂ ਹੋਏ
ਅਸਾਂ ਲੋਰੀ ਦੀ ਥਾਂ ਵੈਣ ਸੁਣੇ ਸਨ
ਭੁੱਖ ਦੀ ਥਾਂ ਜੇਲ੍ਹ ਕੱਟੀ ਏ
ਧੀ ਟੋਰੀ ਨਾ ਪੁੱਤ ਵਿਆਹੇ
ਅਸਾਂ ਹਮੇਸ਼ਾਂ ਗੱਲ ਵਿਆਹੀ ਏ
ਨਠਾਕੇ ਘੋੜਿਆਂ ਜਿਹਨਾਂ
ਜ਼ਮੀਨਾਂ ਲੈ ਲਈਆਂ ਤੈਥੋਂ
ਉਹ ਕੋਈ ਹੋਰ ਹੁਣੇ ਨੇ
ਅਸੀਂ ਤੇ ਉਹ ਆਂ ਜਿਹੜੇ
ਰੱਬ ਤੋਂ ਦੁਸ਼ਮਣ ਮੰਗ ਕੇ ਲੈਣੇ ਆਂ
ਅਸਾਂ ਜੋ ਮੂੰਹੋਂ ਕੱਢੀ ਏ
ਅਸਾਂ ਉਹ ਗੱਲ ਵਿਆਹੀ ਏ

6
ਸਸਕਾਰ

ਤੂੰ ਤੇ ਸਾਨੂੰ ਆਪਣੇ ਘਰ ਦੇ
ਪਿਛਲੇ ਅੰਦਰੋਂ ਹੂੰਝ ਲਿਆ
ਇਹ ਵੀ ਸੱਚ ਏ
ਉਥਾਈਂ ਕਿਸੇ ਵੀ
ਬੈਠ ਸਦਾ ਨਹੀਂ ਰਹਿਣਾ
ਇਕ ਇਕ ਸ਼ੈ ਨੇ ਵੇਲੇ ਨਾਲੋਂ
ਚਿੱਪਰ ਵਾਂਗੂੰ ਲਹਿਣਾ
ਇਹ ਵੀ ਸੱਚ ਏ
ਹੌਲੀ ਹੌਲੀ ਡੁੱਬ ਜਾਣਾ ਐਂ ਸੂਰਜ
ਸਹਿਜੇ ਸਹਿਜੇ ਤਾਰਿਆਂ ਨੇ ਚੜ੍ਹ ਪੈਣਾ
ਇਹ ਵੀ ਸੱਚ ਏ
ਥੋੜੀ ਜਿਹੀ ਹਿਲਜੁਲ ਮਗਰੋਂ
ਤੂੰ ਤੇ ਆਪਣੀ ਗੱਲ ਤੋਂ ਸਾਨੂੰ ਪੂੰਝ ਲਿਆ
ਤੂੰ ਤੇ ਸਾਨੂੰ ਆਪਣੇ ਘਰ ਦੇ
ਪਿਛਲੇ ਅੰਦਰੋਂ ਹੂੰਝ ਲਿਆ

7
ਬਰੇਕਿੰਗ ਨਿਊਜ਼

ਇਥੇ ਈ ਪਈਆਂ ਸਨ'ਕਿਸੇ ਦੇ ਹੱਥ ਦੀਆਂ ਕੱਟੀਆਂ ਉਂਗਲਾਂ
ਇਥੇ ਈ ਸੀ ਤਿੰਨ ਤੋਂ ਵੱਖ
ਕਿਸੇ ਘਬਰੋ ਦਾ ਸਿਰ
ਕਿਸੇ ਕਲਰਕ ਦਾ ਟਿਫ਼ਨ
ਕਿਸੇ ਪਾੜ੍ਹੋ ਦਾ ਬਸਤਾ
ਓਥੇ ਪਈ ਸੀ ਪੈਨਸ਼ਨ ਲੇਨ ਆਏ ਫ਼ੌਜੀ ਦੀ ਸਾਈਕਲ
ਮਾਸਟਰ ਜੀ ਦੀ ਸੋਟੀ
ਮਜ਼ਦੂਰ ਦੀ ਕਾਂਡੀ
ਕਿਸੇ ਬੱਚੇ ਦੇ ਸੈਂਡਲ
ਇਥੇ ਈ ਕੁੱਝ ਦੇਰ ਪਹਿਲਾਂ'ਸੜੀਆਂ ਕਿਤਾਬਾਂ ਚ
ਰੋ ਰਿਹਾ ਸੀ ਲੈਨਿਨ
ਉਹ ਵੇਖੋ ਅਜੇ ਵੀ ਕਿਸੇ ਦੀ ਐਨਕ ਪਈ ਏ
ਪਰਾਂਹ ਸਕੂਲ ਦੀ ਕੰਧ ਤੇ।।।।।।
ਅਜੇ ਵੀ ਦਿਸ ਰਹੀਆਂ ਨੇਂ'ਲਹੂ ਦੀਆਂ ਛਿੱਟਾਂ

8
ਮਥਿਆਈ

ਮੈਂ ਆਪਣੇ ਹਿੱਸੇ ਦੇ ਕੁੱਝ ਹਰਫ਼ ਚੁਗਣ
ਤੇ ਕੁਝ ਨਜ਼ਮਾਂ ਖੱਟਣ ਆਇਆ ਵਾਂ
ਮੈਂ ਆਪਣੇ ਗੀਤਾਂ ਨਾਲ਼
ਲੋਕਾਈ ਨੂੰ ਜਾਗ ਲਾਵਾਂਗਾ
ਚਾਰ ਗ਼ਜ਼ਲਾਂ ਕਮਾਵਾਂਗਾ
ਦੋ ਦਿਹੜੇ ਸੁਣਾਵਾਂਗਾ
ਤਾੜੀ ਵੱਜਣ ਤੋਂ ਕਿਤੇ ਪਹਿਲਾਂ
ਮੈਂ ਆਪ ਉੱਡ ਜਾਵਾਂਗਾ
ਮੈਂ ਆਪਣੇ ਹਿੱਸੇ ਦੇ ਕੁੱਝ ਹਰਫ਼ ਚੁਗਣ
ਤੇ ਕੁਝ ਨਜ਼ਮਾਂ ਖੱਟਣ ਆਇਆਵਾਂ

9
ਔਸਾਰਾ

ਮੈਂ ਅੰਬਰ ਊੜਾ ਕੇ ਸੁੱਤੀ
ਧਰਤੀ ਦੇ ਪੈਰ ਨੰਗੇ ਹੋ ਗਏ
ਤੂੰ ਵੇਲੇ ਨਾਲ਼ ਝੋਲ਼ੀ ਭਰ ਲਈ
ਮੈਂ ਤੁਹਮਤਾਂ ਨਾਲ਼ ਕਣ
ਮੇਰੀ ਲੋੜ ਨਿੱਕੀ ਪਏ ਗਈ
ਤੇਰਾ ਇਨਕਾਰ ਵੱਡਾ ਹੋ ਗਿਆ
ਔਸਾਰਾ ਸ਼ਗਫ਼ਤਾ

10
ਵਾਰਤਾ

ਮੇਰੇ ਮੇਜ਼ ਦੀ ਦਰਾਜ਼ ਵਿਚ ਘਸਮੈਲੀ ਧੁੱਪ ਦਾ ਨਵ੍ਹਾ
ਬੁੜਬੜਾ ਕੇ ਸੌਂ ਗਿਆ
ਮੈਂ ਅਪਣਾ ਸੂਟਕੇਸ ਫੋਲ ਫੋਲ ਹਨਬਿਆਂ
ਸਮੇ ਦੀ ਐਨਕ ਨਹੀਂ ਲੱਭੀ
ਉਦਾਸੀ
ਮੇਰੀਆਂ ਅੱਖਾਂ ਚੋਂ ਜਗਨੋ ਚੋਰੀ ਕਰ ਕੇ
ਮਠ ਮੇਟ ਕੇ ਹੱਸਦੀ ਰਹੀ
ਮੇਰੀ ਮਸਰੂਫ਼ੀਅਤ ਬਾਂਝ ਹੋ ਕੇ ਵੀ
ਸ਼ਿਅਰ ਜਨਨੋਂ ਬਾਜ਼ ਨਾ ਆਈ
ਵੇਲੇ ਦੀ ਲੋਥ ਤੇ ਬੈਠਾ ਮੁਨਸਿਫ਼
ਮੇਰੀ ਨਜ਼ਮ ਦੇ ਨਕਸ਼ ਚੋਰੀ ਕਰਨ ਵਿਚ ਰਜਾ ਰਿਹਾ
ਮੇਰੇ ਇਸ਼ਕ ਤੋਂ ਜਨੂਨ ਵੱਡਾ
ਮੇਰੇ ਅਜ਼ਮ ਨੇ।।।ਕੱਟੀਆਂ ਪੈਰਾਂ ਨਾਲ਼ ਵੀ ਪੈਂਡਾ ਕੁਛ ਲਿਆ
ਮੇਰੀ ਆਦਤ ਨੇ ਅਰਕਾਂ ਭਾਰ ਰਿੜ੍ਹ ਕੇ
ਮੇਲ਼ਾ ਲੁੱਟ ਲਿਆ
ਮੇਰੀ ਪੈੜ ਦਾ ਗ੍ਰੰਥ ਥਾਂ ਥਾਂ ਤੋਂ ਸ਼ਹੀਦ
ਮੇਰੇ ਖੀਸੇ ਚ ਛਣਕਦੀ ਏ ਜ਼ਿੰਦਗੀ ਜਿਹੀ ਕੋਈ ਸ਼ੈ
ਵੇਲੇ ਦੇ ਲੀੜੇ ਮੈਨੂੰ ਪੂਰੇ ਨਹੀਂ ਆਏ
ਹੁਣ ਮੌਤ ਮੇਰਾ ਸਤਰ ਢਕੇਗੀ

11
ਸ਼ਾਇਰਾ

ਵਿਸਵਸੇ ਜਾਗਦੇ ਨੇਂ।।।
ਵਾ' ਦੀ ਜਭਿ ਤੇ ਚੁੱਪ ਦਾ ਛਾਲਾ ਜਿਹਾ
ਜ਼ਖ਼ਮ ਸੀਣਾ ਏਡਾ ਸੌਖਾ ਵੀ ਨਹੀਂ
ਬਸਤਰ ਦੇ ਵੱਟ ਗਵਾਹ ਨੇਂ
ਰਾਤ ਰੁਸਵਾਈ ਦੇ ਫੁੱਟ ਸੀਂਦੀਆਂ ਲੰਘੀ
ਤਸਵੀਰਾਂ ਚੋਂ ਲਮਸ ਚੁਗਦੀਆਂ
ਜਿਸ ਚਿਹਰੇ ਤੇ ਅੱਖ ਟਿਕੀ
ਉਹ ਮੇਰੀ ਭੈਣ ਦੀ ਜ਼ਰੂਰਤ ਸੀ
ਮੈਂ ਜਿਹਨੂੰ ਪਿਆਰ ਕੀਤਾ
ਇਸ ਵੇਲੇ ਦਾ ਨੰਗ ਕੱਜਿਆ
ਅੱਖਾਂ ਸੁਣਦਿਆਂ ਨੇਂ
ਕੰਧਾਂ ਵਹਿੰਦੀਆਂ ਨੇਂ
''ਵਾਵਾਂ ਨੂੰ ਹੱਥ ਵਰਤੋਂ ਦਾ ਕੀ ਪਤਾ!!''

12
ਜੰਞ

ਸ਼ਹਿਰ ਹਨੇਰੇ ਵਿਚ ਡੁੱਬਿਆ ਏ
ਟੇਬਲਾਂ ਤੇ ਬਲਦੀਆਂ ਮੋਮਬੱਤੀਆਂ ਦੁਆਲੇ
ਗੱਪਾਂ ਦੇ ਢਿਗ ਪਏ ਨੇਂ
ਬੇਰੀਆਂ ਦੀ ਚਾਂਦੀ ਹੋ ਗਈ
ਕਿਸੇ ਦੇ ਬਟਵੇ ਚ ਕੱਖ ਨਹੀਂ ਰਿਹਾ
ਨੰਗੇ ਹੋਣਾ ਜੁਰਮ ਤੇ ਨਹੀਂ
ਵੇਲ਼ਾ ਕਿਸੇ ਪਾਗਲ ਦਾ ਪੁਤਰ ਏ
ਮੇਰੇ ਪਿੰਡਦੇ ''ਅਭੀ'' ਮਸਤ ਵਾਂਗ
ਬੈਠਾ ਏ ਕਿਸੇ ''ਚੰਦੂ'' ਦੇ ਬਰਫ਼ ਵਾਲੇ ਫੱਟੇ ਤੇ
(ਸਭ ਸ਼ੈਵਾਂ ਪੂਰੀਆਂ ਨੇਂ!!!
ਪਰ।।ਕਾਰ ਨਹੀਂ ਦਿਸਦੀ)
''ਰੋਟੀ ਪੂਰੀ ਹੋ ਗਈ''
''ਨਾਲਦੇ ਕਮਰੇ ਚ ਕਿਸੇ ਨੇ ਫੱਕ ਲਿਆ ਜ਼ਹਿਰ''
(ਬੂਹੇ ਆਈ ਕਿਸੇ ਦੀ ਜੰਞ ਮੁੜ ਗਈ)

13
ਬੂਹਾ

ਤੇਰੀ ਕਸਮੇ
ਜਦੋਂ ਤੋਂ ਆਨਾ
ਅਸਾਂ ਘਰ ਨਹੀਂ ਹੋਣਾ
ਚੀਜ਼ ਵੰਡੀ ਦੀ ਮੁੱਕ ਜਾਣੀ
ਗੱਡੀ ਚੱਲਦੀ ਚੱਲਦੀ ਰੁਕ ਜਾਣੀ
ਜਦੋਂ ਤੋਂ ਆਨਾ
ਅਸਾਂ ਘਰ ਨਹੀਂ ਹੋਣਾ

14
ਬਾਰੀ ਧੁੱਪ ਤੇ ਮੈਂ

ਉਹ ਮੈਨੂੰ ਮਿਲਣ ਲਈ
ਬੇਤਾਬ ਖੜੀ ਏ
ਉਹਦੇ ਪਿੰਡੇ ਤੇ
ਮੇਰੇ ਹੋਂਠਾਂ ਦੇ
ਨਿਸ਼ਾਨ ਬਾਕੀ ਨੇਂ
ਉਹ ਮੇਰੇ ਚੁੰਮਣਾਂ ਨੂੰ
ਕਿਵੇਂ ਭੁੱਲ ਸਕਦੀ ਏ
ਬਾਰੀ ਖੋਲ ਦੀਵਵਵਵਵਵਵ।।।
ਧੁੱਪ ਮੈਨੂੰ ਮਿਲਣ ਆਈ ਏ

15
ਬਰੜਾਟ

ਪਲੋ ਪਲ਼ ਝੜਦੇ
ਪਲਸਤਰ ਕਾਰਨ
ਵਿਚੋ ਵਿਚ ਮੈਂ
ਖੋਖਲੀ ਹੋ ਰਹੀ ਆਂ
ਮੇਰੇ ਤੇ ਚਸਪਾਂ
ਇਹ ਜਿਹੜੇ ਪੋਸਟਰ ਨੇ
ਫ਼ੋਰਾ ਉਤਾਰ ਸੁੱਟੋ
ਮਾਫ਼ ਕਰਨਾ!!!
ਮੈਂ ਤੁਹਾਡੇ ਬਚਪਨੇ ਤੋਂ
ਬੜ੍ਹਾਪੇ ਤੱਕ ਦਿਆਂ
ਫ਼ੋਟੋਆਂ ਨੂੰ ਹਨ
ਹੋਰ ਚੁੱਕ ਨਹੀਂ ਸਕਦੀ
ਮੈਨੂੰ ਖ਼ੁੱਲ੍ਹ ਦੇ ਦੀਵਵਵਵਵਵਵ
ਛੱਤ ਦੀ ਜ਼ਿੰਦਗੀ ਲਈ
ਮੈਂ ਹੋਰ ਭੋਜਨ ਦਾ
ਕੰਮ ਦੇ ਨਹੀਂ ਸਕਦੀ
ਮੈਨੂੰ ਖ਼ੁੱਲ੍ਹ ਦੇ ਦੀਵਵਵਵਵਵ

16
ਅਮ੍ਰਿਤਾ ਪ੍ਰੀਤਮ

ਮੈਂ ਤੈਨੂੰ ਯਾਦ ਕੀਤਾ ਤੇ
ਮੇਰੇ ਅੰਦਰ ਚੁੱਪ ਖਿੜ ਪਈ
ਮੈਂ ਰੌਣਾ ਚਾਹੁੰਦੀ ਸਾਂ
ਪਰ ਵੇੜ੍ਹਾ ਮੈਨੂੰ ਵੇਖ ਰਿਹਾ ਸੀ
ਮੈਂ ਅੱਖਾਂ ਵਿਚ ਈ ਹੰਝੂ ਘੱਟ ਲੈ
ਮੱਤਾਂ ਤੇਰੇ ਸਾਫ਼ੇ ਦਾ ਲੜ ਨਾ ਭੱਜੇ
ਕੁੰਡੀ ਖਿੜਕੀ
ਮੈਂ ਉਠ ਬੂਹੇ ਵੱਲ ਨੱਸੀ
ਸਰਦਲ ਤੇ ਵਹਿਮ ਦੇ ਪੈਰਾਂ ਦੇ ਨਿਸ਼ਾਨ ਸਨ
ਕਈ ਵਾਰ ਜੀ ਕੀਤਾ
ਮੈਂ ਤੇਰੇ ਵੱਲ ਆਵਾਂ
ਹਰ ਵਾਰ ਤੇਰੇ ਘਰ ਦੇ ਰਸਤੇ
ਮੈਥੋਂ ਕਿੰਨੀ ਕਤਰਾਂਦੇ ਰਹੇ
ਮੈਂ ਰੌਣਾ ਚਾਹੁੰਦੀ ਸਾਂ
ਪਰ ਵੇੜ੍ਹਾ ਮੈਨੂੰ ਵੇਖ ਰਿਹਾ ਸੀ
ਮੈਂ ਅੱਖਾਂ ਵਿਚ ਈ ਹੰਝੂ ਘੱਟ ਲੈ
ਮੱਤਾਂ ਤੇਰੇ ਸਾਫ਼ੇ ਦਾ ਲੜ ਨਾ ਭੱਜੇ

17
ਪੌੜੀ

ਬੜਾ ਅਜੀਬ ਏ।।।।।।।
ਮਾਂ ਤੋਂ ਛੇ ਕੇ ਹਾਰ ਸੰਘਾਰ ਕਰਨਾ
ਕਪਾਹ ਦੀਆਂ ਫੱਟੀਆਂ ਤੋਂ ਸੋਹਲ ਪਿੰਡੇ ਨੂੰ
ਲੂਂ ਲੂਂ ਵਿੰਹਦੀ ਹਵਾ ਤੋਂ ਬਚਾਣਾ
ਕੋਈ ਗੀਤ ਗੁਣਗੁਣਾਨਾ
ਮੱਥੇ ਵੇਲੇ ਤੋਂ ਜ਼ਰਾ ਕੋ ਪਹਿਲਾਂ
ਪਿੰਡ ਨੂੰ ਜਾਂਦੇ ਰਾਹ ਨੂੰ ਤੱਕਣਾ
ਇਕਨਾ ਨਾ ਥਕਣਾ
ਪਰਾਲ਼ੀ ਦੇ ਢੇਰ ਤੇ ਬਹਿ ਕੇ
ਤੇਰੇ ਆਨ ਦਾ ਗਵੇੜ ਲਾਣਾ
ਉਚਾਣ ਚੁੱਕ! ਤੇਰਾ ਆਨਾ
ਤੈਨੂੰ ਚੰਮ ਕੇ ,ਤੇਰੇ ਤੋਂ ਕੁਝ ਖੜਨ ਦੀ ਆਸ ਰੱਖਣੀ

18
2013ਈ. ਦੀ ਆਖ਼ਰੀ ਨਜ਼ਮ
(ਤਾਰਿਕ ਗੁਜਰ ਲਈ)

ਮੇਰੇ ਪਿੰਡ ਦੇ ਕਬਰਸਤਾਨ ਵਿਚ
ਇੰਜ ਤਾਂ ਬੇਸ਼ੁਮਾਰ ਕੁਤਬੇ ਨੇਂ
ਜਿਹਨਾਂ ਤੇ ਮੁਰਦਿਆਂ ਦੀ ਬਖ਼ਸ਼ਿਸ਼ ਦੇ ਲਈ
ਕੁਰਆਨ ਦਿਆਂ ਆਇਤਾਂ
ਤੇ ਸੂਫ਼ੀਆਂ ਦੇ ਸ਼ਿਅਰ ਕੰਦਾਂ ਹਨ
ਪਰ ਇਕ ਕਬਰ ਐਸੀ ਵੀ ਏ
ਜਿਹਦੇ ਕੁਤਬੇ ਤੇ
ਮਰਨ ਵਾਲੇ ਵੱਲੋਂ ਇਕ ਬਦਦੁਆ ਦਰਜ ਏ
''ਉਨ੍ਹਾਂ ਲੋਕਾਂ ਦੀ ਔਲਾਦ ਨੂੰ ਕਦੀ ਸੁੱਖ ਨਸੀਬ ਨਾ ਹੋਈਏ
ਜਿਹਨਾਂ ਮੈਨੂੰ 66ਵਰ੍ਹੇ ਪਹਿਲਾਂ
ਘਰੋਂ ,ਬੇ ਘਰ
ਤੇ ਵਤਨੋਂ ਬੇਵਤਨ ਕੀਤਾ''
ਮੈਨੂੰ ਪਿਤਾ ਏ।।।।।
ਮਰਨ ਵਾਲੇ ਦੀ ਦੁਆ
ਹਰਫ਼ ਬਹਰਫ਼ ਪੂਰੀ ਹੋਈ ਏ
ਉਹ ਮਰਨ ਵਾਲਾ
ਮੇਰੇ ਪਿਓ ਦਾ ਪਿਓ ਸੀ।।।।
ਮੇਰਾ ਸਿੱਕਾ ਦਾਦਾ।।।।।!!!!!!

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ