Fri, 19 April 2024
Your Visitor Number :-   6983967
SuhisaverSuhisaver Suhisaver

ਹਾਇਕੂ - ਸੁਖਜੀਤ ਬਰਾੜ ਘੋਲੀਆ

Posted on:- 31-08-2013

1
ਸੱਜਣ ਚੱਲੇ
ਹੋ ਗਏ ਝੱਲੇ
ਰੱਬ ਖ਼ੈਰ ਕਰੇ ।

2
ਮਾਂ ਚੱਕੀ ਪੀਸੇ
ਬੱਚੇ ਪੇਟੋਂ ਭੁੱਖੇ
ਬਾਪੂ ਖਾਲੀ ਖ਼ੀਸੇ ।

3
ਬਾਬਲ ਅੰਨਾ
ਧੀ ਪਰਾਈ
ਪੁੱਤ ਮੁਤਬੰਨਾ ।

4
ਖੇਤਾ ਦਾ ਰਾਖਾ
ਲਾਵੇ ਪਾਣੀ
ਭੁੱਖਾ ਪਿਆਸਾ ।

5
ਧੀ ਚੜ੍ਹਦੀ ਡੋਲੀ
ਭਾਰੀ ਹੁੰਦੀ
ਬਾਬਲ ਦੀ ਬੋਲੀ ।

6
ਰਾਤ ਘਨੇਰੀ
ਬੱਦਲ ਵੱਸਿਆ
ਵਗੀ ਹਨੇਰੀ ।

7
ਗੋਲੀਆਂ ਚੱਲੀਆਂ
ਭੌਕਣ ਕੁੱਤੇ
ਰੋਵਣ ਬਿੱਲੀਆਂ ।

8
ਸਰਦੀ ਗਰਮੀ
ਝੱਲਦਾ ਬੰਦਾ
ਆਪਣੇ ਕਰਮੀ ।

9
ਉੱਠੇ ਸੁਬਹ ਸਵੇਰੇ
ਕੰਮ ਦੁਪਹਿਰੇ
ਸੌਂਵੇ ਰਾਤ ਹਨੇਰੇ ।
 
10
ਕੁਡ਼ੀਆਂ ਚਿੜੀਆਂ
ਖੇਡਣ ਗਾਵਣ
ਉੱਡ ਜਾਵਣ ।

11
ਪੱਥਰ ਦਾ ਰੱਬ
ਖਾਲੀ ਹੱਥ
ਮੰਗਦੇ ਸਭ ।

12
ਸੁੱਤਾ ਲੰਮੀਆਂ ਤਾਣ
ਸਭ ਉਠਾਣ
ਰਹੀ ਨਾ ਜਾਨ ।

13
ਟੁੱਟੇ ਸਾਜ਼
ਕਰੇ ਰਿਆਜ਼
ਬੁਲੰਦ ਆਵਾਜ਼ ।

14
ਕਿਸਮਤ ਖੋਟੀ
ਹੱਥ ’ਚ ਸੋਟੀ
ਬੱਚੇ ਮੰਗਦੇ ਰੋਟੀ ।

ਸੰਪਰਕ: +91 99141 41122

Comments

ਸਤਿਨਾਮ ਸਿੰਘ ਰੌਤਾ

ਬਹੁਤ ਸੱਚ ਕਿਹਾ ਵੀਰ ......... ਪੱਥਰ ਦਾ ਰੱਬ ਖਾਲੀ ਹੱਥ ਮੰਗਦੇ ਸਭ ।

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ