Mon, 15 July 2024
Your Visitor Number :-   7187254
SuhisaverSuhisaver Suhisaver

ਪ੍ਰਾਈਵੇਟ ਸਕੂਲਾਂ ਨੂੰ ਮਾਤ ਦਿੰਦਾ ਜ਼ਿਲ੍ਹਾ ਮਾਨਸਾ ਦੇ ਪਿੰਡ ਰੱਲੀ ਦਾ ਸਰਕਾਰੀ ਪ੍ਰਾਇਮਰੀ ਸਕੂਲ -ਸੰਦੀਪ ਰਾਣਾ ਬੁਢਲਾਡਾ

Posted on:- 12-12-2015

suhisaver

ਇਹ ਗੱਲ ਕੋਈ ਅਚੰਭੇ ਵਾਲੀ ਗੱਲ ਹੀ ਹੈ ਕਿ ਕੋਈ ਸਰਕਾਰੀ ਸਕੂਲ ਕਿਸੇ ਪ੍ਰਾਈਵੇਟ ਸਕੂਲ ਦੀ ਬਰਾਬਰੀ ਕਰ ਸਕਦਾ ਹੈ, ਕਿਉਂਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਪੱਧਰ ਪ੍ਰਾਈਵੇਟ ਸਕੂਲਾਂ ਵਾਂਗੂ ਉੱਚ ਪਾਏ ਦਾ ਨਹੀਂ ਹੁੰਦਾ ਕਿਉਂਕਿ ਨਾ ਹੀ ਕਿਸੇ ਸਰਕਾਰੀ ਸਕੂਲ ਦੀ ਦਿੱਖ ਪ੍ਰਾਈਵੇਟ ਸਕੂਲ ਦੇ ਬਰਾਬਰ ਦੀ ਹੁੰਦੀ ਹੈ ਅਤੇ ਨਾ ਹੀ ਉੱਚ ਪੱਧਰੀ ਸੁਵਿਧਾਵਾਂ ਸਰਕਾਰੀ ਸਕੂਲਾਂ ਵਿੱਚ ਮੌਜੂਦ ਹੁੰਦੀਆ ਹਨ, ਪ੍ਰੰਤੂ ਇਹ ਵਿਚਾਰ ਸਰਕਾਰੀ ਪ੍ਰਾਇਮਰੀ ਸਕੂਲ ਰੱਲੀ ਲਈ ਢੁੱਕਵੇਂ ਨਹੀਂ ਹਨ। ਕੁਝ ਸਮਾਂ ਪਹਿਲਾਂ ਸ਼ੋਸ਼ਲ ਮੀਡੀਆ ਰਾਹੀਂ ਚਰਚਾ ਵਿੱਚ ਆਏ ਪਿੰਡ ਰੱਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਦੇਖ ਹਰ ਕੋਈ ਹੈਰਾਨ ਹੋ ਜਾਂਦਾ ਹੈ।ਇਹ ਸਕੂਲ ਪੜ੍ਹਾਈ, ਸੁਵਿਧਾਵਾਂ ਅਤੇ ਦਿੱਖ ਪੱਖੋਂ ਕਿਸੇ ਵੀ ਪ੍ਰਾਈਵੇਟ ਸਕੂਲਾਂ ਨਾਲੋਂ ਊਣਾ ਨਹੀਂ।ਕੁਝ ਦਿਨ ਪਹਿਲਾਂ ਮੇਰਾ ਇਸ ਸਕੂਲ ਵਿੱਚ ਜਾਣ ਦਾ ਸਬੱਬ ਬਣਿਆ ਤਾਂ ਦੇਖ ਕੇ ਇੰਝ ਲੱਗਿਆ ਕਿ ਜਿਵੇਂ ਮੈਂ ਕੋਈ ਸੁਪਨਾ ਦੇਖ ਰਿਹਾ ਹੋਵਾਂ। ਜਿਸ ’ਤੇ ਪਹਿਲੀ ਵਾਰ ਕਿਸੇ ਵੀ ਵਿਅਕਤੀ ਨੂੰ ਯਕੀਨ ਨਹੀਂ ਹੋਵੇਗਾ।

ਲਗਭਗ 1800 ਦੇ ਕਰੀਬ ਦੀ ਆਬਾਦੀ ਵਾਲਾ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲ਼ਾਡਾ ਵਿੱਚ ਪੈਂਦਾ ਪਿੰਡ ਰੱਲੀ ਜੋ ਬੁਢਲਾਡਾ ਤੋਂ ਕਰੀਬ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।ਇਹ ਪਿੰਡ ਕੁਝ ਦਿਨਾਂ ਤੋਂ ਸ਼ੋਸ਼ਲ ਮੀਡੀਆ ਰਾਂਹੀ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ। ਮਾਨਸਾ ਜ਼ਿਲ੍ਹੇ ਨੂੰ ਭਾਵੇਂ ਹੀ ਸਿੱਖਿਆ ਪੱਖੋਂ ਪਛੜਿਆ ਹੋਇਆ ਹੀ ਮੰਨਿਆ ਜਾਂਦਾ ਹੈ ਪ੍ਰੰਤੂ ਇਸ ਸਕੂਲ ਨੇ ਜਿੱਥੇ ਆਪਣੇ ਪਿੰਡ ਦਾ ਨਾਮ ਉੱਚਾ ਕੀਤਾ ਹੈ ਉੱਥੇ ਮਾਨਸਾ ਜ਼ਿਲ੍ਹੇ ਨੂੰ ਮਾਣ ਵੀ ਬਖਸ਼ਿਆ ਹੈ।

ਹੁਣ ਕੋਈ ਵੀ ਇਹ ਕਹਿਣ ਤੋਂ ਪਹਿਲਾਂ ਜ਼ਰੂਰ ਸੋਚੇਗਾ ਕਿ ਮਾਨਸਾ ਜ਼ਿਲ੍ਹਾ ਹੁੱਣ ਸਿੱਖਿਆ ਦੇ ਪੱਖੋਂ ਪੱਛੜਿਆ ਹੋਇਆ ਨਹੀਂ।ਜਦੋਂ ਕਦੇ ਵੀ ਸਿੱਖਿਆ ਦੇ ਵਿੱਚ ਬਦਲਾਅ ਦਾ ਜ਼ਿਕਰ ਹੋਵੇਗਾ ਉੱਥੇ ਪਿੰਡ ਰੱਲੀ ਦੇ ਪ੍ਰਾਇਮਰੀ ਸਕੂਲ ਦਾ ਜ਼ਿਕਰ ਜ਼ਰੂਰ ਹੋਵੇਗਾ।ਇਸ ਸਕੂਲ ਦੇ ਨਾਲ ਜੁੜੀ ਸਾਰੀ ਕਹਾਣੀ ਸੰਬੰਧੀ ਮੈਂ ਸਕੂਲ ਦੇ ਹੈਡ ਟੀਚਰ ਸ੍ਰ. ਅਮਰਜੀਤ ਸਿੰਘ ਚਹਿਲ ਨਾਲ ਸਕੂਲ ਸਬੰਧੀ ਕੁਝ ਜਾਣਕਾਰੀ ਹਾਸਿਲ ਕੀਤੀ ਜੋ ਤੁਹਾਡੇ ਸਾਰਿਆ ਨਾਲ ਸਾਂਝੀ ਕਰ ਰਿਹਾ ਹਾਂ।

ਚਹਿਲ ਸਾਹਿਬ ਦੇ ਕਹਿਣ ਅਨੁਸਾਰ ਪ੍ਰਾਇਮਰੀ ਸਕੂਲ ਵਿਦਿਆਰਥੀ ਦੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਅਨਿੱਖੜਵਾਂ ਅੰਗ ਹੈ।ਸ਼ੁਰੂ ਵਿੱਚ ਪ੍ਰਾਇਮਰੀ ਸਕੂਲ ਦੀ ਸਿੱਖਿਆ ਹੀ ਬੱਚੇ ਦੇ ਜੀਵਨ ਦੀ ਸਹੀ ਨੀਹ ਰੱਖਦੀ ਹੈ ਅਤੇ ਨਰੋਏ ਸਮਾਜ ਦੀ ਸਿਰਜਣਾ ਦੀ ਸ਼ੁਰੂਆਤ ਹੁੰਦੀ ਹੈ।ਬੱਚਾ ਵੱਡਾ ਹੋ ਕੇ ਕੀ ਬਣੇਗਾ,ਉਸ ਦੇ ਜੀਵਨ ਦੇ ਕੀ ਉਦੇਸ਼ ਹਨ,ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਉਸਨੂੰ ਯੋਗ ਬਣਾਉਦੀ ਹੈ।ਜੇਕਰ 5-6 ਸਾਲ ਦੇ ਬੱਚੇ ਨੂੰ ਪ੍ਰਾਇਮਰੀ ਸਕੂਲ ਵਿੱਚ ਮਨੋਵਿਗਿਆਨਿਕ, ਰੰਗਦਾਰ, ਮੰਨੋਰੰਜਕ ਵਾਤਾਵਰਨ ਨਾ ਮਿਲੇ ਤਾਂ ਸ਼ਾਇਦ ਉਹ ਆਪਣੇ ਸਰਵਪੱਖੀ ਵਿਕਾਸ ਤੋਂ ਅਧੂਰਾ ਰਹਿ ਜਾਂਦਾ ਹੈ।ਇਸੇ ਕਰਕੇ ਪ੍ਰਾਇਮਰੀ ਸਿੱਖਿਆ ਦਾ ਬੱਚਿਆਂ ਦੀ ਜ਼ਿੰਦਗੀ ਵਿੱਚ ਬਹੁਤ ਪ੍ਰਭਾਵਸ਼ਾਲੀ ਰੋਲ ਹੈ।ਇਸ ਲਈ ਜੋ ਮਨੋਵਿਗਿਆਨਿਕ ਉਦੇਸ਼ਾਂ ਨੂੰ ਲੈ ਕੇ ਸ੍ਰੀ ਅਮਰਜੀਤ ਸਿੰਘ ਚਹਿਲ ਨੇ ਪ੍ਰਾਇਮਰੀ ਸਿੱਖਿਆ ਨੂੰ ਸਮੇਂ ਦੇ ਹਾਣਦਾ, ਰੌਚਕ ਅਤੇ ਗਿਆਨਮਈ ਬਣਾਉਣ ਦੇ ਲਈ ਜੋ ਇੱਕ ਸਾਰਥਕ ਕੋਸ਼ਿਸ਼ ਕੀਤੀ ਹੈ, ਕਾਬਿਲੇ ਤਾਰੀਫ ਹੈ।

ਸਾਲ 2006 ਵਿੱਚ ਜਦੋਂ 5752 ਜ਼ਿਲ੍ਹਾ ਪ੍ਰੀਸ਼ਦ ਸਕੂਲ ਹੋਂਦ ਵਿੱਚ ਆਏ ਤਾਂ ਰੱਲੀ ਦਾ ਸਰਕਾਰੀ ਪ੍ਰਾਇਮਰੀ ਸਕੂਲ ਇਨ੍ਹਾਂ ਵਿੱਚੋਂ ਇੱਕ ਸੀ। ਉਸ ਸਮੇਂ ਇਸ ਸਰਕਾਰੀ ਸਕੂਲ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਧੀਨ 6 ਹੋਣਹਾਰ ਅਧਿਆਪਕਾਂ ਦੀ ਨਿਯੁਕਤੀ ਕੀਤੀ ਗਈ ਜਿਸ ਵਿੱਚ ਹੈਡ ਟੀਚਰ ਮਿਸ ਜੋਯਤੀ, ਸ੍ਰੀਮਤੀ ਸੁਖਪਾਲ ਕੌਰ, ਸ੍ਰੀਮਤੀ ਤ੍ਰਿਪਤਾ ਰਾਣੀ, ਸ੍ਰੀਮਤੀ ਕਿਰਨਪਾਲ ਕੌਰ, ਸ੍ਰੀ ਰਾਜੇਸ਼ ਕੁਮਾਰ ਅਤੇ ਸ੍ਰ. ਜਰਨੈਲ ਸਿੰਘ ਸ਼ਾਮਿਲ ਸਨ।ਬਾਅਦ ਵਿੱਚ ਸਮੇਂ ਸਮੇਂ ਇਸ ਸਕੂਲ ਵਿੱਚ ਸ੍ਰ ਅਮਰਜੀਤ ਸਿੰਘ, ਸ੍ਰ ਪਰਮਜੀਤ ਸਿੰਘ, ਸ੍ਰੀਮਤੀ ਸੁਨੀਤਾ ਰਾਣੀ ਅਤੇ ਸ੍ਰੀ ਤੇਜਿੰਦਰ ਕੁਮਾਰ ਆਪਣੀਆ ਸੇਵਾਂਵਾ ਨਿਭਾਦੇ ਰਹੇ।2006 ਤੋਂ ਵਿੱਦਿਅਕ ਪੱਖੋਂ ਲਗਾਤਾਰ ਤਰੱਕੀ ਕਰਦਾ ਆ ਰਿਹਾ ਇਹ ਸਕੂਲ ਭਾਵੇਂ ਸਰਕਾਰੀ ਸਕੂਲਾਂ ਦਾ ਹੀ ਇੱਕ ਹਿਸਾ ਸੀ ਪਰ ਸਾਲ 2012-13 ਤੋਂ ਬਾਅਦ ਇਸ ਸਕੂਲ ਵਿੱਚ ਸੁਪਨਾਮਈ ਵਿਕਾਸ ਹੋਇਆ ਜਿਵੇਂ ਇਸ ਸਕੂਲ ਵਿੱਚ ਕੋਈ ਕ੍ਰਾਂਤੀ ਆ ਗਈ ਹੋਵੇ।ਇਸ- ਸਕੂਲ ਦੇ ਅਣਥੱਕ ਅਧਿਆਪਕਾਂ ਦੀ ਮਿਹਨਤ ਕਾਰਨ ਅੱਜ ਇਹ ਸਕੂਲ ਬਾਕੀ ਸਰਕਾਰੀ ਸਕੂਲਾਂ ਨਾਲੋਂ ਆਪਣੀ ਵੱਖਰੀ ਪਹਿਚਾਨ ਬਣਾਉਣ ਵਿੱਚ ਕਾਮਯਾਬ ਹੋਇਆ ਹੈ।

ਗੱਲਬਾਤ ਦੌਰਾਨ ਸ੍ਰ. ਅਮਰਜੀਤ ਨੇ ਦੱਸਿਆ ਕਿ ਜਦੋਂ ਇੱਕ ਦਿਨ ਉਹ ਵਿਦਿਆਰਥੀਆਂ ਨਾਲ ਸੰਮੁਦਰੀ ਜੀਵ-ਵੇਲ੍ਹ ਬਾਰੇ ਚਰਚਾ ਕਰ ਰਹੇ ਸਨ ਤਾਂ ਵਿਦਿਆਰਥੀ ਇਹ ਮੰਨਣ ਨੂੰ ਤਿਆਰ ਨਹੀਂ ਸਨ ਕਿ ਵੇਲ੍ਹ ਦੀ ਲੰਬਾਈ ਅਤੇ ਭਾਰ ਇੰਨਾ ਜਿਆਦਾ ਹੋ ਸਕਦਾ ਹੈ!ਸਿੱਖਣ-ਸਿਖਾਉਣ ਦੀ ਪ੍ਰਕ੍ਰਿਆ ਤੋਂ ਉਤਪੰਨ ਹੋਈ ਇਸ ਸਮੱਸਿਆ ਦੇ ਹੱਲ ਲਈ ਸਾਲ 2012 ਵਿੱਚ ਸਕੂਲ ਸਟਾਫ਼ੳਮਪ; ਅਤੇ ਦਾਨੀ ਸੱਜਣਾਂ ਦੀ ਮਦਦ ਨਾਲ ਸਕੂਲ ਵਿੱਚ ਇੱਕ ਪੁਰਾਣੇ ਟੈਲੀਵਿਜ਼ਨ ਅਤੇ ਡੀ.ਵੀ.ਡੀ. ਪਲੇਅਰ ਦਾ ਪ੍ਰਬੰਧ ਕੀਤਾ ਗਿਆ।ਜਿਸ ਨਾਲ ਪਾਠਕ੍ਰਮ ਦੇ ਕੁਝ ਅੰਸ਼ਾ ਨੂੰ ਇਸ ਆਡਿਓ-ਵਿਯੂਅਲ ਤਕਨੀਕ ਰਾਹੀਂ ਵਿਦਿਆਰਥੀਆਂ ਦੇ ਰੂ-ਬ-ਰੂ ਕੀਤਾ ਗਿਆ।ਜਿੱਥੇ ਇਸ ਤਕਨੀਕ ਨਾਲ ਗੁੱਝਲਦਾਰ ਪਾਠਕ੍ਰਮ ਨੂੰ ਪੜ੍ਹਾਉਣਾ ਸੌਖਾ ਹੋਇਆ ਉੱਥੇ ਅਧਿਆਪਕਾਂ ਨੂੰ ਕੁਝ ਨਿਵੇਕਲੇ ਤਜ਼ਰਬੇ ਹਾਸਿਲ ਤਾਂ ਹੋਏ ਹੀ ਨਾਲ ਸਕੂਲ ਵਿੱਚ ਖ਼ਾਸ ਕਰਕੇ ਪਹਿਲੀ-ਦੂਜੀ ਜਮਾਤ ਦੇ ਵਿਦਿਆਰਥੀਆਂ ਦੀ ਰੋਜ਼ਾਨਾ ਹਾਜ਼ਰੀ ਵਿੱਚ ਵਾਧਾ ਵੀ ਹੋਇਆ।

ਅਗਸਤ 2013 ਵਿੱਚ ਏ.ਡੀ.ਸੀ(ਡੀ) ਮਾਨਸਾ, ਸ੍ਰੀ ਵਰਿੰਦਰ ਸ਼ਰਮਾਂ ਨੇ ਸਕੂਲ ਵਿੱਚ ਵਰਤੀ ਜਾਂਦੀ ਇਸ ਤਕਨੀਕ ਤੋਂ ਜਾਣੂ ਹੋ ਕੇ ਸਕੂਲ ਲਈ ਇੱਕ ਵਿਸ਼ੇਸ਼ ਗ੍ਰਾਂਟ ਦੇਣ ਲਈ ਘੋਸ਼ਣਾ ਕੀਤੀ।ਇਸ ਤੋਂ ਬਾਅਦ ਇਸ ਸਕੂਲ ਵੱਲੋਂ ਸਕੂਲ ਮੈਨਜਮੈਂਟ ਕਮੇਟੀ,ਗ੍ਰਾਮ ਪੰਚਾਇਤ ਰੱਲੀ ਅਤੇ ਸ੍ਰੀ ਸੰਜੀਵ ਕੁਮਾਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੇ ਸਹਿਯੋਗ ਨਾਲ ਬਲਾਕ ਪੱਧਰੀ ਖੇਡਾਂ ਦਾ ਅਯੋਜਨ ਸਕੂਲ ਵਿਖੇ ਕੀਤਾ ਗਿਆ ।ਇਹਨਾਂ ਖੇਡਾਂ ਦੋਰਾਨ ਏ.ਡੀ.ਸੀ(ਡੀ) ਸ੍ਰੀ ਹਰਿੰਦਰ ਸਿੰਘ ਸਰਾਂ ਖੇਡਾਂ ਦੇ ਉੱਚ-ਪੱਧਰੀ ਪ੍ਰਬੰਧ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਸਕੂਲ ਦੇ ਵਿਕਾਸ ਲਈ ਗ੍ਰਾਮ ਪੰਚਾਇਤ ਰੱਲੀ ਨੂੰ ਇੱਕ ਵਿਸ਼ੇਸ ਗ੍ਰਾਂਟ ਜਾਰੀ ਕਰ ਦਿੱਤੀ।ਇਸ ਗ੍ਰਾਂਟ ਨਾਲ ਇਸ ਸਕੂਲ ਵਿੱਚ ਇੱਕ ਆਧੁਨਿਕ ਕੰਪਿਊਟਰ ਲੈਬ, ਐਜੂਕੇਸ਼ਨਲ ਪਾਰਕ, ਹਾਈ-ਟੈਕ ਸਾਉਂਡ ਸਿਸਟਮ ਅਤੇ ਵਿਦਿਆਰਥੀਆਂ ਦੇ ਬੈਠਣ ਲਈ ਆਧੁਨਿਕ ਫਰਨੀਚਰ ਦਾ ਪ੍ਰਬੰਧ ਕੀਤਾ ਗਿਆ।ਪਹਿਲੀ ਅਤੇ ਦੂਜੀ ਜਮਾਤ ਲਈ ਬਣਾਇਆ ਫ਼ਰਨੀਚਰ ਅੰਗਰੇਜ਼ੀ ਦੇ ਅੱਖਰ ‘U’ ਦੇ ਆਕਾਰ ਦਾ ਹੈ।ਇਹ ਜਿੱਥੇ ਰੰਗਦਾਰ ਅਤੇ ਅਕ੍ਰਸ਼ਿਤ ਹੈ ਉੱਥੇ ਅਧਿਆਪਕ ਨੂੰ ਹਰ ਇੱਕ ਵਿਦਿਆਰਥੀ ਨਾਲ ਤਾਲ-ਮੇਲ ਕਰਨ ਲਈ ਵੀ ਸਹਾਈ ਹੈ।ਜਿਥੇ ਬੈਠ ਕੇ ਪੜਾਈ ਵਿੱਚ ਰੂਚੀ ਵੱਧਦੀ ਹੈ।ਇਸ ਕਾਰਨ ਇਸ ਸਕੂਲ ਦਾ ਫਰਨੀਚਰ ਵੀ ਇਹ ਅਹਿਸਾਸ ਹੀ ਨਹੀਂ ਹੋਣ ਦਿੰਦਾ ਕਿ ਇਹ ਕਿਸੇ ਸਰਕਾਰੀ ਸਕੂਲ ਦਾ ਹੈ।

ਘਰਾਂ ਵਰਗਾਂ ਮਾਹੋਲ ਦੇਣ ਲਈ ਸਕੂਲ ਵਿੱਚ ਰੰਗ ਰੋਗਨ ਵੀ ਬੱਚਿਆਂ ਦੀ ਪਾਸੰਦ ਦੇ ਹੀ ਕਰਵਾਏ ਗਏ ਹਨ ਤਾਂ ਜੋ ਵਿਦਿਆਰਥੀਆਂ ਨੂੰ ਸਕੂਲ ਉਹਨਾਂ ਦੇ ਘਰ ਵਰਗਾ ਹੀ ਲੱਗੇ।ਇਹਨਾਂ ਬਹੁ-ਰੰਗੀ ਦੀਵਾਰਾਂ ਤੇ ਉੱਕਰੇ ਚਿੱਤਰ ਜਿੱਥੇ ਸਕੂਲ ਨੂੰ ਅਨੂਠੀ ਦਿੱਖ ਪ੍ਰਦਾਨ ਕਰਦੇ ਹਨ ਉੱਥੇ ਵਿਦਿਆਰਥੀ ਇਹਨਾਂ ਬਾਰੇ ਸੰਵਾਦ ਵੀ ਕਰ ਸਕਦੇ ਹਨ।ਖ਼ਾਸ ਤੌਰ ਤੇ ਪਹਿਲੀ ਅਤੇ ਦੂਜੀ ਜਮਾਤ ਦੇ ਕਮਰਿਆਂ ਨੂੰ Building as learning aid-BALA ਸਿੱਖਿਆ ਵਿਧੀਆ ਰਾਹੀਂ ਡਿਜਾਇਨ ਕੀਤਾ ਗਿਆ ਹੈ। ਦੀਵਾਰਾਂ ਅਤੇ ਛੱਤਾਂ ਤੇ ਬਣੇ ਦਰਖਤ, ਚੰਦਰਮਾਂ, ਤਾਰਿਆਂ, ਰਾਕੇਟ ਅਤੇ ਹੋਰ ਮਨਮੋਹਕ ਦ੍ਰਿਸ਼ ਵਿਦਿਆਰਥੀਆਂ ਵਿੱਚ ਹਰ ਸਮੇਂ ਕੁਝ ਨਾ ਕੁਝ ਸਿੱਖਣ ਦੀ ਚਾਅ ਕਰਦੇ ਰਹਿੰਦੇ ਹਨ।ਜਿੱਥੇ ਇਹ ਦੀਵਾਰਾਂ ਸਕੂਲ ਦੀ ਸਜਾਵਟ ਵਿੱਚ ਚਾਰ ਚੰਨ ਲਾਉਂਦੀਆਂ ਹਨ ਉੱਥੇ ਹੀ ਇਨ੍ਹਾਂ ਦੀਵਾਰਾਂ ਦੇ ਹਰੇ ਰੰਗ ਤੇ ਉਕਰੀਆ ਹੋਈਆਂ ਲਕੀਰਾਂ ਅਤੇ ਅਕ੍ਰਿਤੀਆਂ ਨਵੇਂ ਬੱਚਿਆਂ ਦੇ ਹੱਥਾਂ ਦੀਆਂ ਮਾਸਪੇਸ਼ੀਆਂ ਨੂੰ ਲਿਖਣ ਲਈ ਸਹਿਜੇ ਹੀ ਤਿਆਰ ਕਰਦੀਆਂ ਹਨ। ਹੈਡ ਟੀਚਰ ਸ੍ਰ. ਅਮਰਜੀਤ ਸਿੰਘ ਚਹਿਲ ਅਨੁਸਾਰ BALA ਦੀ ਵਰਤੋਂ ਨਾਲ ਵਿਦਿਆਰਥੀ ਸਕੂਲ ਸਮੇਂ ਅਤੇ ਬਾਅਦ ਵਿੱਚ, ਆਉਂਦੇ-ਜਾਂਦੇ, ਚੇਤਨ- ਅਚੇਤ ਮਨ ਨਾਲ ਅਧਿਆਪਕ ਦੀ ਮਦਦ ਤੋਂ ਬਿਨਾਂ ਵੀ ਬਹੁਤ ਕੁਝ ਸਿਖਦੇ ਰਹਿੰਦੇ ਹਨ।

ਦੂਰ-ਅੰਦੇਸ਼ੀ ਸੋਚ ਅਤੇ ਤਕਨੀਕ ਨਾਲ ਤਿਆਰ ਕੀਤਾ ਸਕੂਲ ਵਿੱਚਲਾ ਪਾਰਕ ਇੱਕ ਉੱਤਮ ਕਲਾ ਦਾ ਨਮੂਨਾ ਤਾਂ ਹੈ ਹੀ ਉਥੇ ਬੱਚਿਆਂ ਲਈ ਖੇਡਦੇ-ਖੇਡਦੇ ਸਿੱਖਿਆ ਲਈ ਬਹੁਤ ਕੁਝ ਰੌਚਕ ਅਤੇ ਗਿਆਨ ਭਰਪੂਰ ਹੈ।ਇਸ ਵਿਚਲੀਆਂ ਕੁਝ ਵਸਤੂਆਂ ਪੂਰੇ ਪੰਜਾਬ ਵਿੱਚ ਹੀ ਨਹੀਂ ਸ਼ਾਇਦ ਭਾਰਤ ਵਿੱਚ ਹੀ ਅਨੂਠੀਆਂ ਹੋਣਗੀਆਂ।ਕਿਉਂਕਿ ਇਹ ਪਾਰਕ ਜਿੱਥੇ ਬੱਚਿਆਂ ਨੂੰ ਸਿੱਧੇ ਤੌਰ ਤੇ ਕੁਦਰਤ ਦੇ ਨਾਲ ਜੋੜਦਾ ਹੈ, ਉੱਥੇ ਹੀ ਇਸ ਪਾਰਕ ਵਿੱਚ ਬਣੀਆ ਟ੍ਰੈਫਿਕ ਲਾਈਟਾਂ ,ਬਹੁ-ਮਾਰਗੀ ਸੜਕਾਂ ਅਤੇ ਟ੍ਰੈਫਿਕ ਚਿੰਨ੍ਹ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਬਚਪਨ ਤੋਂ ਪਾਲਣਾ ਕਰਨ ਲਈ ਪ੍ਰੇਰਿਤ ਕਰਦੇ ਹਨ।ਪਾਰਕ ਦੇ ਮੱਧ ਵਿੱਚ ਬਣੇ ਗਣਿਤਕ ਚੌਂਕ ਜਿਸ ਨੂੰ ਗਣਿਤ ਦੀਆਂ ਵੱਖ-ਵੱਖ ਅਕ੍ਰਿਤੀਆਂ ਦੀ ਵਰਤੋਂ ਕਰਕੇ ਡਿਜ਼ਾਇਨ ਕੀਤਾ ਗਿਆ ਹੈ, ਜੋ ਗਣਿਤ ਨੂੰ ਮਹਿਸੂਸ ਅਤੇ ਸਮਝਣ ਵਿੱਚ ਸਹਾਇਤਾ ਕਰਦਾ ਹੈ।

ਪਾਰਕ ਵਿੱਚ ਲੋਹੇ ਤੇ ਬੋਰਡ ਤੇ ਬਣਾਈ ਸੱਪ ਸੀੜੀ, ਬੱਚਿਆਂ ਦਾ ਮਨਪ੍ਰਚਾਵਾ ਵੀ ਕਰਦੀ ਹੈ ਨਾਲ ਨਾਲ ਸੱਪ ਸੀੜੀ ਦੀ ਖੇਡ ਖੇਡਦੇ ਬੱਚਿਆਂ ਨੂੰ ਗਣਿਤ ਵਿੱਚ ਜੋੜ ਅਤੇ ਘਟਾਓ ਕਰਨ ਵਿੱਚ ਵੀ ਸਹਾਈ ਹੁੰਦੀ ਹੈ।ਪਾਰਕ ਵਿੱਚ ਹੀ ਬਣਿਆ ਹੋਇਆ ਭਾਖੜਾ ਡੈਮ ਦਾ ਮਾਡਲ ਵੀ ਵਿਦਿਆਰਥੀਆਂ ਨੂੰ ਭੌਂ-ਖੌਰ, ਪੌੜੀਨੁਮਾ ਖੇਤੀ, ਪਹਾੜੀ ਰਹਿਣ-ਸਹਿਣ, ਪੌਦੇ-ਜੰਤੂ, ਨਿਵਾਸ ਸਥਾਨ, ਬਿਜਲੀ ਅਤੇ ਸਿੰਚਾਈ ਜਿਹੇ ਵਿਸ਼ਿਆਂ ਤੋਂ ਜਾਣੂ ਕਰਵਾਉਂਦਾ ਹੈ।ਇਸ ਤੋਂ ਇਲਾਵਾ ਇਸ ਪਾਰਕ ਵਿੱਚ ਮੈਨੂਅਲ ਘੜੀ ਅਤੇ ਕੈਰਮ ਬੋਰਡ ਆਦਿ ਖੇਡਾਂ ਵੀ ਹਨ, ਜੋ ਬੱਚਿਆਂ ਦੇ ਮਨ ਤੇ ਬੁੱਧੀ ਦੇ ਵਿਕਾਸ ਵਿੱਚ ਵਾਧਾ ਕਰਦੀਆਂ ਹਨ।ਇਸ ਸਕੂਲ ਵਿੱਚ ਪਾਰਕ ਤੱਕ ਜਾਣ ਲਈ ਰਸਤੇ ਵਿੱਚ ਜੋ ਮੀਲ ਪੱਥਰ ਬਣਾਏ ਗਏ ਹਨ ਉਹ ਬੱਚਿਆਂ ਦੇ ਸੜਕੀ ਗਿਆਨ ਵਿੱਚ ਵਾਧਾ ਕਰਨ ਵਿੱਚ ਬਹੁਤ ਸਹਾਈ ਹਨ।

ਸਕੂਲ ਦੇ ਚੌਗਿਰਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਝੂਲਿਆਂ ਨੂੰ ਸਥਾਪਿਤ ਕੀਤਾ ਗਿਆ ਹੈ ਤਾਂ ਕਿ ਵਿਦਿਆਰਥੀ ਆਪਣੇ ਬਚਪਨ ਵਿੱਚ ਝੂਟਿਆਂ ਤੌਂ ਲਾਂਭੇ ਨਾ ਰਹਿ ਜਾਣ।ਜਿਥੇ ਇਹ ਝੁਲੇ ਜਿੱਥੇ ਵਿਦਿਆਰਥੀਆਂ ਦੇ ਮਨਾਂ ਵਿੱਚ ਸਕੂਨ ਪੈਦਾ ਕਰਦੇ ਹਨ ਉੱਥੇ ਹੀ ਉਹਨਾਂ ਦੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਦੇਂ ਹਨ। ਇਸ ਨਾਲ ਉਹਨਾਂ ਦੇ ਦਿਮਾਗ ਦਾ ਸਰੀਰ ਦੇ ਵੱਖ-ਵੱਖ ਅੰਗਾਂ ਨਾਲ ਤਾਲਮੇਲ ਵੱਧਦਾ ਹੈ।

ਸਕੂਲ ਦੀ ਪੂਰਾਣੀ ਬਿਲਡਿੰਗ ਜੋ ਸੁਰਖਿਆ ਪੱਖੋਂ ਉਣੀ ਸੀ ਨੂੰ ਢਾਹ ਕੇ ਗ੍ਰਾਮ ਪੰਚਾਇਤ ਰੱਲੀ ਅਤੇ ਚਤਿੰਨ ਸਿੰਘ ਸਮਾਓ, ਐਮ.ਐਲ.ਏ. ਬੁਢਲਾਡਾ ਦੇ ਸਹਿਯੋਗ ਸਦਕਾ ਤਿਆਰ ਕੀਤੇ ਇੱਕ ਬਹੁ-ਮੰਤਵੀ ਸ਼ੈੱਡ ਵਿੱਚ ਬਣੀ ਰੰਗਦਾਰ ਇਨ-ਡੌਰ ਸਟੇਜ ਸਵੇਰ ਦੀ ਸਭਾ ਕਸਰਤ, ਯੋਗਾ ਅਤੇ ਬਾਲਸਭਾ ਵਰਗੀਆਂ ਗਤੀਵਿਧੀਆਂ ਦੇ ਕੰਮ ਆਉਂਦੀ ਹੈ।ਇਸੇ ਸੈੱਡ ਵਿੱਚ ਹੀ ਵਿਦਿਆਰਥੀਆਂ ਨੂੰ ਸਾਫ਼-ਸੁੱਥਰੇ ਵਾਤਾਵਰਨ ਵਿੱਚ ਬਿਠਾ ਕੇ ਮਿੱਡ-ਡੇ-ਮੀਲ ਖਵਾਇਆ ਜਾਂਦਾ ਹੈ।

ਇਨ੍ਹਾਂ ਸਾਰੇ ਸਾਧਨਾ ਕਰਕੇ ਸਕੂਲ ਦੀ ਕੇਵਲ ਦਿੱਖ ਹੀ ਨਹੀਂ ਸੁਧਾਰੀ ਸਗੋਂ ਸਕੂਲ ਨੇ ਪੜ੍ਹਾਈ, ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆ ਵਿੱਚ ਵੀ ਮੱਲ੍ਹਾਂ ਮਾਰੀਆ ਹਨ।2014 ਦੌਰਾਨ ਹੋਈਆਂ ਕਲਸਟਰ ਪੱਧਰ ਦੀਆਂ ਖੇਡਾਂ ਵਿਚੋਂ ਓਵਰ ਆਲ ਟ੍ਰਾਫੀ ਚੈਅਰਮੈਨ, ਜ਼ਿਲ੍ਹਾ ਪ੍ਰੀਸ਼ਦ ਮਾਨਸਾ ਸ੍ਰ. ਸੁਖਦੇਵ ਸਿੰਘ ਚੈਨੇਵਾਲਾ ਤੋਂ ਪ੍ਰਾਪਤ ਕੀਤੀ।ਬਲਾਕ ਪੱਧਰੀ ਖੇਡਾਂ ਵਿੱਚੋਂ ਵੀ ਇਸ ਸਕੂਲ ਦੇ ਵਧੇਰੇ ਵਿਦਿਆਰਥੀ ਨੇ ਖੇਡਾਂ ਵਿੱਚ ਜਿੱਤ ਅਤੇ ਬਲਾਕ ਬੁਢਲਾਡਾ ਵਿੱਚੋਂ ਓਵਰ-ਆਲ ਟ੍ਰਾਫੀ ਐਮ.ਐਲ.ਏ. ਸ੍ਰ ਚਤਿੰਨ ਸਿੰਘ ਸਮਾਓ ਤੋਂ ਪ੍ਰਾਪਤ ਕੀਤੀ।

26 ਜਨਵਰੀ ਅਤੇ 15 ਅਗਸਤ ਦੇ ਰਾਸ਼ਟਰੀ ਸਮਾਰੋਹਾਂ ਵਿੱਚ ਵੀ ਇਹ ਸਕੂਲ ਪ੍ਰਾਈਵੇਟ ਸਕੂਲਾਂ ਵਾਂਗ ਆਪਣੀ ਹਾਜ਼ਰੀ ਲਵਾ ਰਿਹਾ ਹੈ।15 ਅਗਸਤ ਦੇ ਸਮਾਰੋਹ ਵਿੱਚ ਸਕੂਲ ਦੇ ਅਧਿਆਪਕਾਂ ਦੁਆਰਾ ਤਿਆਰ ਕਰਵਾਏ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਵੱਲੋਂ “English Patriotic Rhymes” ਤੇ ਕੀਤੀ ਗਈ ਪੇਸ਼ਕਾਰੀ ਆਪਣੇ ਆਪ ਵਿੱਚ ਇੱਕ ਅਦਭੁੱਤ ਮਿਸਾਲ ਸੀ।ਇਸ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਨਾਲ ਬੱਚਿਆਂ ਵਿੱਚ ਸਵੈ-ਮਾਣ ਵਿੱਚ ਵਾਧਾ ਹੁੰਦਾ ਹੈ ਰੱਲੀ ਪਿੰਡ ਦਾ ਇਹ ਸਕੂਲ ਦੂਰ-ਦੂਰ ਤੱਕ ਚਰਚਾ ਦਾ ਵਿਸ਼ਾ ਬਣਿਆ।

ਸ੍ਰ. ਅਮਰਜੀਤ ਸਿੰਘ ਚਹਿਲ ਦੱਸ ਰਹੇ ਸਨ ਕਿ ਕਿਸੇ ਸਮੇਂ ਪਿੰਡ ਦਾ ਕੋਈ ਪੜ੍ਹਿਆ ਲਿਖਿਆ ਵਿਅਕਤੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲਾ ਕਰਵਾਉਣ ਤੋਂ ਪਾਸਾ ਵੱਟਦਾ ਸੀ।ਕਿਉਂਕਿ ਉਨ੍ਹਾਂ ਦੇ ਮਨਾਂ ਵਿੱਚ ਸਰਕਾਰੀ ਸਕੂਲ ਦੀ ਤਸਵੀਰ ਕੁਝ ਹੋਰ ਬਣੀ ਹੋਈ ਹੁੰਦੀ ਹੈ।ਸ੍ਰੀ ਚਹਿਲ ਅਨੁਸਾਰ ਇਹਨਾਂ ਵਿਚਾਰਾਂ ਨੂੰ ਦੂਰ ਕਰਨ ਲਈ ਗ੍ਰਾਮ ਪੰਚਾਇਤ, ਸਕੂਲ ਮੈਨਜਮੈਂਟ ਕਮੇਟੀ ਦੇ ਸਹਿਯੋਗ ਸਦਕਾ ਸਕੂਲ ਵਿੱਚ ਸੁਖਮਣੀ ਸਾਹਿਬ ਪਾਠ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਪਿੰਡ ਦੇ ਹਰੇਕ ਵਰਗ ਦੇ ਲੋਕਾਂ ਨੇ ਭਰਵੇਂ ਰੂਪ ਵਿੱਚ ਸ਼ਮੂਲੀਅਤ ਕੀਤੀ, ਸਕੂਲ ਦੇ ਅਧਿਆਪਕਾਂ ਨੇ ਹਜ਼ਾਰਾਂ ਵਿਅਕਤੀਆਂ ਨੂੰ ਸਕੂਲ ਵਿੱਚ ਬਣੇ ਨਵੇਂ ਪ੍ਰਬੰਧ ਅਤੇ ਪੜ੍ਹਾਈ ਕਰਵਾਉਣ ਲਈ ਵਰਤੇ ਜਾਂਦੇ ਆਧੁਨਿਕ ਸਾਧਨਾਂ ਬਾਰੇ ਪੂਰੀ ਜਾਣਕਾਰੀ ਦਿੱਤੀ।

ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਉੱਚ-ਪੱਧਰੀ ਪ੍ਰੋਗਰਾਮ ਵੀ ਪੇਸ਼ ਕੀਤਾ।ਜਦੋਂ ਪਿੰਡ ਦੇ ਵਸਨੀਕਾਂ ਨੇ ਸਕੂਲ ਦਾ ਉੱਚ-ਪੱਧਰੀ ਪ੍ਰਬੰਧ ਦੇਖਿਆ ਤਾਂ ਉਹ ਲੋਕ ਅਸ਼-ਅਸ਼ ਕਰ ਉਠੇ।ਇਸ ਤਰ੍ਹਾਂ ਇਹ ਸਰਕਾਰੀ ਪ੍ਰਾਇਮਰੀ ਸਕੂਲ,ਪਿੰਡ ਦੇ ਲੋਕਾਂ ਵਿੱਚ ਇਹ ਧਾਰਨਾ ਖਤਮ ਕਰਨ ਵਿੱਚ ਸਫ਼ਲ ਹੋਇਆ ਕਿ ਉਹਨਾਂ ਦਾ ਸਰਕਾਰੀ ਸਕੂਲ ਕਿਸੇ ਪੱਖੋਂ ਵੀ ਕਿਸੇ ਪ੍ਰਾਈਵੇਟ ਸਕੂਲ ਤੋਂ ਘੱਟ ਨਹੀਂ।ਇਸ ਦੇ ਸਿੱਟੇ ਵਜੋਂ ਅਕਾਦਮਿਕ ਸ਼ੈਸ਼ਨ 2015-16 ਲਈ ਪਹਿਲੀ ਜਮਾਤ ਵਿੱਚ 39 ਅਤੇ ਨਾਲ ਹੀ ਪੈਂਦੀ ਤਹਿਸੀਲ ਬੁਢਲਾਡਾ ਦੇ ਸਿਖਰਲੇ ਪ੍ਰਾਈਵੇਟ ਸਕੂਲਾਂ ਵਿੱਚੋਂ ਹੱਟ ਕੇ ਕੁਝ ਬੱਚਿਆਂ ਨੇ ਵੀ ਸਰਕਾਰੀ ਪ੍ਰਾਇਮਰੀ ਸਕੂਲ ਰੱਲੀ ਵਿੱਚ ਦਾਖਲਾ ਲਿਆ।

ਇਸ ਤੋਂ ਇਲਾਵਾ ਸਕੂਲ ਦੇ ਵਿਕਾਸ ਵਿੱਚ ਇੱਕ ਵਿਦਿਆਰਥੀ ਤੋਂ ਲੈ ਕੇ ਸਮਾਜ ਅਤੇ ਪ੍ਰਸ਼ਾਸ਼ਨ ਦਾ ਬਰਾਬਰ ਦਾ ਹਿੱਸਾ ਹੈ।ਸਕੂਲ ਦੇ ਅਧਿਆਪਕਾਂ ਨੇ ਸਮਾਜ ਦੇ ਹਰੇਕ ਵਰਗ ਤੋਂ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਮਦਦ ਲਈ ਹੈ।ਉਹਨਾਂ ਨੇ ਕਿਸੇ ਨਾ ਕਿਸੇ ਢੰਗ ਨਾਲ ਸਕੂਲ ਨੂੰ ਸਮਾਜ ਦਾ ਅਨਿੱਖੜਵਾ ਅੰਗ ਬਣਾਉਣ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਕੋਈ ਵੀ ਸਫ਼ਲ ਕੰਮ ਹੋਵੇ ਉਸ ਵਿੱਚ ਬਹੁਤ ਹੱਥਾਂ ਦਾ ਯੋਗਦਾਨ ਹੁੰਦਾ ਹੈ ਕਿਉਂਕਿ ਇੱਕਲਾ ਬੰਦਾ ਕਿਤੇ ਵੀ ਕੁਝ ਨਹੀਂ ਕਰ ਸਕਦਾ।ਸਕੂਲ ਦੀ ਇੱਕ ਵੱਖਰੀ ਪਹਿਚਾਨ ਬਣਾਉਣ ਵਿੱਚ ਪਿੰਡ ਦੇ ਹਰ ਇੱਕ ਵਰਗ ਤੋਂ ਉਮੀਦ ਤੋਂ ਵੱਧ ਯੋਗਦਾਨ ਮਿਲਿਆ ਅਤੇ ਉਨ੍ਹਾਂ ਦੀਆਂ ਉਮੀਦਾਂ ਨੂੰ ਪੂਰਾ ਵੀ ਕੀਤਾ।ਇਹਨਾਂ ਸ਼ਖਸ਼ੀਅਤਾਂ ਵਿੱਚ ਐਮ.ਐਲ.ਏ. ਸ੍ਰ.ਚਤਿੰਨ ਸਿੰਘ ਸਮਾਓ, ਚੈਅਰਮੇਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ, ਸ੍ਰ, ਸੁਖਦੇਵ ਸਿੰਘ ਚੈਨੇਵਾਲਾ ਅਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ. ਹਰਿੰਦਰ ਸਿੰਘ ਸਰ੍ਹਾਂ, ਸ੍ਰ ਜਸਪ੍ਰੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਐ.ਸਿ), ਸੰਜੀਵ ਕੁਮਾਰ ਸ਼ਰਮਾਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਬੁਢਲ਼ਾਡਾ ਦੇ ਨਾਮ ਖਾਸ ਹਨ।

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਰੱਲੀ ਇਸ ਪਿਛੜੇ ਹੋਏ ਇਲਾਕੇ ਵਿੱਚ ਆਪਣੀ ਵੱਖਰੀ ਪਹਿਚਾਨ ਬਣਾਉਣ ਲਈ ਕਾਮਯਾਬ ਹੋਇਆ ਹੈ।ਪਿੰਡ ਦੇ ਲੋਕਾ ਦੇ ਮਨਾ ਵਿੱਚ ਇੱਕ ਆਸ ਦੀ ਕਿਰਨ ਲੈ ਕੇ ਰੱਲੀ ਪਿੰਡ ਦਾ ਇਹ ਸਕੂਲ ਜਿਥੇ ਇਲਾਕੇ ਦੇ ਬੱਚਿਆਂ ਨੂੰ ਵਧੀਆ ਤੇ ਨਿਗਰ ਸੋਚ ਦੇਣ ਵਾਲਾ ਬਣਿਆ ਉਥੇ ਮੁਢਲੀ ਸਿੱਖਿਆ ਵੀ ਨਵੇਕਲੇ ਢੰਗਾਂ ਨਾਲ ਦੇ ਰਿਹਾ ਹੈ।ਅਮਰਜੀਤ ਚਾਹਿਲ ਨੇ ਆਪਣੇ ਮਨ ਦੀ ਕਲਪਨਾ ਦਾ ਵਿਕਾਸ ਸਕੂਲ ਨੂੰ ਸਿੰਗਾਰ ਕੇ ਇਸ ਤਰ੍ਹਾ ਕੀਤਾ ਕਿ ਸਭਨਾ ਦੀ ਨਿਗ੍ਹਾ ਵਿੱਚ ਵਧਾਈ ਦੇ ਪਾਤਰ ਬਣ ਗਏ ਅਤੇ ਆਪਣੇ ਨਾਮ ਨਾਲ ਪਿੰਡ ਰੱਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਨਾਮ ਸਦਾ ਲਈ ਜੋੜ ਲਿਆ।ਚਾਹਿਲ ਦੀ ਖੁਸ਼ੀ ਉਸ ਵੇਲੇ ਚੋਣੀ ਹੋ ਗਈ ਜਦੋਂ ਇਨ੍ਹਾਂ ਨੂੰ ਅਧਿਆਪਕ ਦਿਵਸ ਤੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਬੁਲਾਵਾ ਆਇਆ ਪੰਜਾਬ ਦੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾਂ ਨੇ 5 ਸਤੰਬਰ 2015 ਨੂੰ ਇੱਕ ਪ੍ਰਸੰਸਾ ਪੱਤਰ ਦੇ ਕੇ ਇਨ੍ਹਾਂ ਨੂੰ ਸਨਮਾਨਿਤ ਵੀ ਕੀਤਾ।ਹੁਣ ਸਭ ਦੀ ਦਿਲੀ ਤਮੰਨਾ ਹੈ ਕਿ ਇਹ ਸਕੂਲ ਲਈ ਚਾਹਿਲ ਆਪਣਾ ਯੋਗਦਾਨ ਦਿੰਦੇ ਰਹਿਣ।ਸਰਕਾਰਾਂ ਤੋਂ ਵੀ ਸਭ ਨੂੰ ਸਮਰਥਨ ਦੀ ਆਸ ਹੁੰਦੀ ਹੈ ਤਾਂ ਸਰਕਾਰ ਵੀ ਇਨ੍ਹਾਂ ਦੇ ਹੌਸਲੇ ਨੂੰ ਵਧਾਵੇ।ਸਾਰੇ ਸਰਕਾਰੀ ਸਕੂਲਾ ਦੇ ਅਧਿਆਪਕ ਵੀ ਇਸ ਸਕੂਲ ਵਿੱਚ ਆ ਕੇ ਦੇਖਣ ਕਿ ਜੇ ਕਿਸੇ ਅੰਦਰ ਕੋਈ ਜਜ਼ਬਾ ਹੋਵੇ ਤਾਂ ਜੋ ਨਹੀਂ ਹੋ ਸਕਦਾ ਉਹ ਵੀ ਹੋ ਸਕਦਾ ਹੈ।ਇਸ ਵੇਲੇ ਨਾਮੋਸ਼ੀ ਝੱਲ ਰਹੇ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਨਜਰੀਆ ਬਦਲੇ, ਅਤੇ ਲੋਕ ਸਰਕਾਰੀ ਸਕੂਲਾਂ ਤੋਂ ਪੂਰਾ ਪੂਰਾ ਲਾਭ ਲ਼ੈ ਸਕਣ।

              ਸੰਪਰਕ: +91 97801 51700                     

Comments

B. P singh

Great

Amrik Plahi

Excellent !

Gurdas virk

Very good.

Raj kumar hans

that's a treat to the eyes and i am sure to the minds in that ambience

ਅਮਨਪ੍ਰੀਤ ਕੌਰ ਬਰਾ

great great

Gurtej Singh Gurtej

Ki ewe sare school ni ho sakde sir

Jiwan singh

excellent

Meenakshi singh

Great

ਜੋਗਾ ਸਿੰਘ (ਡਾ.)

ਜਿਉਂਦੇ ਰਹਿਣ ਇਸ ਸਕੂਲ ਦੇ ਫਿਕਰਮੰਦ! ਕੋਟਿ-ਕੋਟਿ ਸਲਾਮ। ਇਸ ਸਕੂਲ ਦੇ ਦਰਸ਼ਨ ਕਰਾਂਗਾ। 9915709582, jogasinghvirk@yahoo.co.in

Rakesh kumar

Apne ghs layi kam Karan da Honsla vadh gayi

Kulvir Manguwal

Inna vadhia sirf eh school hi kiyo... ??? Koi reason... But Bohut vadhia gal hai .. Bohut khushi hoi dekh k Sirf Vadhia Inna eh reproduced courtesy hi kiyo... ??? Koi reason... Bohut location vadhia gal... Bohut khushi hoi k dekh

parminder Thind

Very nice

kamaljit Dosanjh Natt

Congrats to all Pind invasi .

Kanwar Baljeet singh

Oae a kidan ho gaya, aje v umeed baki e. Respect behind this great effort.

Karam sekhon

ਬਹੁਤ ਵਧੀਆ

Hardev sidhu

ਪਛੜਾ ਹੋਇਆ ਇਲਾਕਾ (ਹੁਣ ਨਹੀਂ ਰਹਾ) ਅੱਗੇ ਲੰਘਿਆ ਹੋਇਆ ਸਕੂਲ ਇਲਾਕੇ ਦਾ ਚਾਨਣ

Gurnam singh

ਬਹੁਤ ਸ਼ਾਨਦਾਰ ਮਿੱਤਰੋ.ਮਨ ਖੁਸ਼ੀ ਨਾਲ ਭਰ ਗਿਆ

Balbir singh

public sector de schcool vi ashe ban sakde ne

gurjant singh sidhu

Unbelievable

iqbal narotam

Good example .

Bhakkar singh

Hats off to the dynamic Principal and Staff

harleen sona

waaah

sandeep ralli

Punjab cho no 1 te a Ralli da school manda a fer

Bittu Mehatpuri

Very nice

kulvinder suman

sarkar to paisa aa janda par padai te kharch ni hunda

jaswinder kaur

Sir ji hor snap send kro very

sukhpal singh

bahut achhe,luge raho. sukhpal singh

Dhrminder singh

ਸਰਕਾਰੀ ਨੌਕਰੀ ਦੇਣੀ ਤਾਂ ਪ੍ਰਮਾਤਮਾ ਨੇ ਹੁੰਦੀ ਹੈ, ਪਰ ਨਿਭਾਉਣੀ ਤਾਂ ਆਪਾਂ ਨੇ ਹੀ ਹੁੰਦੀ ਹੈ। ਜਿਵੇਂ ਕਿ ਆਹ ਸਕੂਲ ਦੇ ਅਧਿਆਪਕਾਂ ਨੇ ਨਿਭਾਈ ਹੈ।

sukhvir joga

very good sabash

Gurpreet Akkanwalia

Vah ni sarkare Jo tu ni kar sakdi oh Lok ta kar sakde ne

harmail singh bajwa

bahut vdhiaa ji.chahil sab ate dusre adhiapak vdhaee de hakdar han ji

Prof Pritam Singh Oxford

I am so pleased to hear this story and it reaffirms my faith that the government funded primary education (and not private education) is the key to raising the standards of education in any country. In the UK, 93% of children receive education in government funded free schools.

kaur johal

Waooooo eda hor banan school ta bohat vadiya

Joginder Singh bath

ਬਹੁਤ ਵਧੀਆਂ ਪੋਸਟ ਸ਼ਿਵਇੰਦਰ

Balraj Cheema

I guess our Government in Punjab must watch this class and learn from it to attend to education which is not its favorite subject though. It loves to waste people's money and time on holding rallies and jalsaas to prove that its is better than others, yet planning for and working for Punjabis is not its cup of coffee.

Avninder singh Grewal

Positive news after long long time .

Shashi pal samundra

ਚੰਗੀ ਉਦਾਹਰਨ ਪੇਸ਼ ਕਰ ਰਿਹਾ ਇਹ ਸਕੂਲ | ਹੋਰ ਸਕੂਲਾਂ ਨੂੰ ਇਹਦੇ ਤੋਂ ਸਿਖਣ ਦੀ ਲੋੜ ਹੈ |

Ranjit Bal

An Extra ordinary Example by Staff village and Government collaboration. Salute to all partners and student participated in this project. Thanks

Sukhraj Aulakh

blkul shi a veer sanu pinda valea eho j mauke milne chaide ne Blki hk a sada,,jo koi kho ni skda sade tou,,bs aha srkara e gddari kr rhiya ne,,,sade ch koi kla di kmi nai,,sanu janbujh k bckwrd rkheya ja reha,,j asi ik ho jaiye ta eho RLLI SCHL da njara pnjb de hr pind de schl da howe,,,

Amarjit Singh Chahal

Thanks to all the visitors for their enthusiastic and cordial comments. All the credit goes to the staff members, Gram Panchyat, students and villagers of village Ralli. With a little initiative you can also shape your native village school. Dear visitors, I welcome your visit to GPS Ralli. I am also looking forward for your suggestions and help for this noble cause. My contact and whats app number is 8146611491. Send your number for more photographs and information about GPS Ralli.

Amarjit Singh Chahal

I am also thankful to Mr. Sandeep Rana for presenting our school to the world.

parmjeet singh sunam

ਬਹੁਤ ਮਾਣ ਦੀ ਗਲ ਆ ,,,,ਮੁਬਾਰਕਾਂ ਦੋਸਤੋ,,

Shiv Om

Highly impressed with the efforts resulting in to such a splendid venture

pardeep singh Dhindsa

Salute oss insan nu jisne eh kamm kita...

Karam Singh

ਸਕੂਲ ਬਾਰੇ ਜਾਣ ਕੇ ਬਹੁਤ ਖੁਸ਼ੀ ਹੋੲੀ। ਲੋਕਾਂ ਨੂੰ ਮਿਹਨਤੀ ਅਧਿਆਪਕਾਂ ਦੀ ਹੋਸਲਾ ਅਫਜਾੲੀ ਕਰਨੀ ਚਾਹੀਦੀ ਹੈ।ਪਰ ਸਸਸ. ਭਗਤਾ (ਬਠਿੰਡਾ) ਦੇ ਪਿ੍ੰਸੀਪਲ ਡਾ.ਦਲਜੀਤ ਸਿੰਘ ਭਗਤਾ ਤੇ ਸਟਾਫ ਵੀ ਆਪਣੀ ਅਣਥੱਕ ਮਿਹਨਤ ਸਦਕਾ ਆਪਣੇ ਸਕੁਲ ਨੂੰ ਵੀ ਤੁਹਾਡੇ ਸਕੂੂਲ ਦੀ ਤਰਾਂ ਹੀ ਹਰ ਪੱਖੋਂ ਤਰੱਕੀ ਦੇ ਰਾਹ 'ਤੇ ਲਿਜਾ ਰਹੇ ਸੀ। ਸਕੂਲ ਦੀ ਬਿਲਡਿੰਗ ,ਖੇਡਾਂ, ਸੱਭਿਆਚਾਰਕ ਮੁਕਾਬਲੇ ਤੇ ਨੇਤਿਕ ਪੱਖੋਂ ਸਕੂਲ ਹਰ ਪਾਸੇ ਮੱਲਾਂ ਮਾਰ ਰਿਹਾ ਸੀ।ਪਿੰਡ ਦੇ ਲੋਕਾਂ ਨੇ ਆਪਣੇ ਬੱਚੇ ਪਰਾੲੀਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੁਲ 'ਚ ਲਗਾ ਲੲੇ ਸੀ। ਲੋਕ ਬਹੁਤ ਖੁਸ਼ ਸਨ।ਪਰ ਇਲਾਕੇ ਦੇ ਮੰਤਰੀ ਨੂੰ ਇਹ ਕੁਝ ਮਨਜੂਰ ਨਹੀਂ ਸੀ। ਕਿਰਾੲੇ ਦੇ ਗੁੰ ਡਿਆਂ ਤੋਂ ਪਰਿੰਸੀਪਲ ਦੀ ਪੱਗ ਨੂੰ ਹੱਥ ਪਵਾਇਆ ਤੇ ਨਾਲ ਹੀ ਉਸ ਸੀ ਦੀ ਦੂਰ ਦੁਰਾਡੇ ਬਦਲੀ ਕਰ ਦਿਤੀ ਗੲੀ।ਪਰਿੰਸੀਪਲ ਦਾ 'ਕਸੂਰ' ਸਿਰਫ ਇਹ ਸੀ ਕਿ ਉਹ ਮੰੱਤਰੀ ਦੇ ਗੋਡੀਂ ਹੱਥ ਨਹੀਂ ਲਾੳਂਦਾ ਸੀ। ਹੁਣ ਲੋਕਾਂ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਮੰਤਰੀ ਖਿਲਾਫ ਸੰਘਰਸ਼ ਵਿਢਿਆ ਹੋਇਆ ਹੈ। ਪਿ੍ੰਸੀਪਲ 12 ਵਿਸ਼ਿਆਂ ਦੀ ਅੈਮ. ੲੇ. ਪਾਸ ਹੈ।

Sidhu Gagan Preet

#keep it up 👍🏻

Kulwinder Kair

Well done. Great work. Keep it up.

Gurpreet singh Grewal

mere nana g s.jangir singh sekhon pind Bachoana ic school de head master reh chukey han since 1968

Ramanpreet kaur

I wish if i were a student of this school..

Jamwhosync

Canadian Pharmacy Clonidine http://abuycialisb.com - Cialis Baclofene Amm 2012 <a href=http://abuycialisb.com>Cialis</a> Canadiandrug

CoreyPut

This year turned out to be very difficult. But we have optimized and reduced the cost of our products! It is almost impossible to find prices lower than ours, the sale is at the cost price level. Watch and be surprised by our super low prices https://is.gd/72jG3I

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ