Sat, 20 April 2024
Your Visitor Number :-   6988237
SuhisaverSuhisaver Suhisaver

ਸਰਕਾਰੀ ਆਦਰਸ਼ ਸਕੂਲ ਬੋਹਾ ਦੇ ਮਾੜੇ ਪ੍ਰਬੰਧ ਦਾ ਮਾਮਲਾ ਹਾਈ ਕੋਰਟ ਵਿੱਚ ਪੁਹੰਚਿਆ - ਜਸਪਾਲ ਸਿੰਘ ਜੱਸੀ

Posted on:- 03-02-2013

suhisaver

ਗੁਰੂ ਗੋਬਿੰਦ ਸਿੰਘ ਸਰਕਾਰੀ ਆਦਰਸ਼ ਸਕੂਲ ਬੋਹਾ ਦੇ ਮਾੜੇ ਪ੍ਰਬੰਧਾਂ ਦਾ ਮਾਮਲਾ ਲੋਕ ਸੰਘਰਸ਼ ਦੇ ਵੱਖ ਵੱਖ ਪੜਾਵਾਂ ਵਿੱਚੋਂ ਲੰਘਣ ਤੋਂ ਬਾਦ ਆਖਿਰ ਮਾਣ ਯੋਗ ਪੰਜਾਬ -ਹਰਿਆਣਾ ਹਾਈ ਕੋਰਟ ਵਿਚ ਪਹੁੰਚ ਗਿਆ ਹੈ ਤੇ ਅਦਾਲਤ ਨੇ ਇਸ ਸੰਬੰਧੀ ਪੰਜਾਬ ਸਰਕਾਰ ਨੂੰ ਕਟਿਹਰੇ ਵਿੱਚ ਖੜਾ ਕਰਦਿਆਂ ਸਰਕਾਰ ਦੇ ਮੁੱਖ ਸੱਕਤਰ , ਡੀ . ਜੀ. ਐੱਸ. ਸੀ. , ਡਿਪਟੀ ਕਮਿਸਨਰ ਮਾਨਸਾ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਸਕੂਲ ਮੁਖੀ ਵਿਨੇ ਕੁਮਾਰੀ ਨੂੰ ਸਰਕਾਰ ਦਾ ਪੱਖ ਪੇਸ਼ ਕਰਨ ਲਈ 4 ਅਪਰੈਲ ਨੂੰ ਅਦਾਲਤ ਵਿਚ ਤਲਬ ਕੀਤਾ ਹੈ ।



ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ. ਬੱਗਾ ਸਿੰਘ ਤੇ ਹੋਰ ਪਟੀਸ਼ਨਰਾਂ ਵੱਲੋਂ ਆਪਣੇ ਵਕੀਲ ਜੁਗਰਾਜ ਸਿੰਘ ਖੀਵਾ ਰਾਹੀਂ  ਇਸ ਸਕੂਲ ਦੇ ਮਾੜੇ ਪ੍ਰਬੰਧਾ ਬਾਰੇ ਪਾਈ ਪਟੀਸ਼ਨ ਦੀ ਸੁਣਵਾਈ ਕਰਦਿਆਂ ਮਾਣ ਯੋਗ ਹਾਈ ਕੋਰਟ ਦੇ ਮੁੱਖ ਜੱਜ ਏ . ਕੇ ਸੀਕਰੀ ਤੇ ਜੱਜ ਆਰ. ਕੇ .ਜੈਨ ਨੇ ਉਕਤ ਅਧਿਕਾਰੀਆ ਨੂੰ ਅਦਾਲਤ ਵਿਚ ਹਾਜ਼ਰ ਹੋਣ ਦੇ ਆਦੇਸ਼ ਜਾਰੀ ਕੀਤੇ ਹਨ । ਇਸ ਸੰਬੰਧੀ ਪੂਰੀ ਜਾਣਕਾਰੀ ਦਿੰਦਿਆਂ ਪਟੀਸ਼ਨਰ ਬੱਗਾ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੇਂਡੂ ਖੇਤਰ ਦੇ ਹੁਸ਼ਿਆਰ ਤੇ ਗਰੀਬ ਵਿਦਿਆਰਥੀਆਂ ਨੂੰ ਮੁਫਤ ਤੇ ਮਿਆਰੀ ਸਿੱਖਿਆ ਦੇਣ ਲਈ ਸੱਮੁਚੇ ਪੰਜਾਬ ਵਿਚ ਆਦਰਸ਼ ਸਕੂਲ ਖੋਹਲੇ ਸਨ ,ਜਿਸ ਤਹਿਤ ਸੰਨ 2011 ਵਿਚ ਬੋਹਾ ਕਸਬੇ ਵਿਚ ਵੀ ਇਹ ਸਕੂਲ ਖੋਲਿਆ ਗਿਆ ਸੀ ।

ਉਨ੍ਹਾਂ ਕਿਹਾ ਕੇ ਸਕੂਲ ਕੋਲ ਨਾ ਤਾਂ ਆਪਣੀ  ਬਿਲਡਿੰਗ ਹੈ ਤੇ ਨਾ ਹੀ ਹੋਰ ਬੁਨਿਅਦੀ ਸਹੂਲਤਾਂ । ਉਹਨਾਂ ਕਿਹਾ ਕਿ ਅਜੇ ਤੀਕ ਸਕੂਲ ਵਿਚ ਸੀ. ਬੀ. ਐਸ. ਈ. ਦੇ ਨਿਯਮਾਂ ਨੂੰ ਵੀ ਨਹੀਂ ਲਾਗੂ ਕੀਤਾ ਗਿਆ ।ਇਸ ਸਕੂਲ ਵਿਚ 895 ਵਿਦਿਆਰਥੀ ਪੜ੍ਹਦੇ ਹਨ ਪਰ ਸਰਕਾਰ ਦੀ ਅਣ- ਦੇਖੀ ਕਾਰਨ ਇਹਨਾਂ ਦਾ ਭਵਿੱਖ ਬਿਲਕੁਲ ਅਸੁੱਰਿਖਅਤ ਹੈ ।

ਇਸ ਸਬੰਧੀ ਪ੍ਰਾਪਤ ਕੀਤੀ ਹੋਰ ਜਾਣਕਾਰੀ ਅਨੁਸਾਰ ਇਹ ਸਕੂਲ ਸਰਕਾਰ ਵੱਲੋਂ ਪਹਿਲਾਂ ਬਾਲਾ ਜੀ ਐਜੂਕੇਸ਼ਨਲ ਟਰੱਸਟ ਤਲਵੰਡੀ ਸਾਬੋਂ ਦੀ ਪ੍ਰਾਈਵੇਟ ਭਾਈ ਵਾਲੀ ਨਾਲ ਚਲਾਇਆ ਗਿਆ ਸੀ ਪਰ ਇਸ ਟਰੱਸਟ ਨੇ ਇਹ ਸਕੂਲ ਅੱਧ ਵਿਚ ਹੀ ਛੱਡ ਦਿੱਤਾ । ਬਾਦ ਵਿਚ ਇਹ ਸਕੂਲ ਅਕਲੀਆ ਵਿੱਦਿਅਕ ਗਰੁਪ ਨੂੰ ਸੌਂਪਣ ਦੀ ਗੱਲ ਚਲੀ ਪਰ ਇਹ ਯੋਯਨਾ ਵੀ ਨੇਪਰੇ ਨਾ ਚੜ੍ਹ ਸਕੀ। ਸਕੂਲ ਦਾ ਕੋਈ ਵਾਲੀ ਵਾਰਸ ਨਾ ਹੋਣ ਕਾਰਨ ਇਹ ਸਕੂਲ ਖਾਨਾਂ ਬਦੋਸ਼ਾ ਵਾਂਗ ਕਈ ਥਾਈਂ ਆਪਣਾ ਸਥਾਨ ਬਦਲਦਾ ਰਿਹਾ ਹੈ।ਪਹਿਲੋਂ ਇਸ ਸਕੂਲ ਦੀਆ ਅੱਧੀਆਂ ਜਮਾਤਾਂ ਗੁਰੂ ਦੁਆਰਾਂ ਸਾਹਿਬ ਤੇ ਅੱਧੀਆ ਜਮਾਤਾਂ ਸਰਕਾਰੀ ਸੰਕੈਡਰੀ ਸਕੂਲ ਦੇ ਮੰਗਵੇਂ ਕਮਰਿਆਂ ਵਿਚ ਚਲਦੀਆ ਰਹੀਆ ,ਫਿਰ ਕੁਝ ਕਲਾਸ਼ਾ ਬਲਾਕ ਸੰਮਤੀ ਮੈਂਬਰ ਲਵਿੰਦਰ ਸਿੰਘ ਲਵਲੀ ਦੀ   ਰਹਾਇਸ਼ੀ ਇਮਾਰਤ ਵਿਚ ਤਬਦੀਲ ਕਰ ਦਿੱਤੀਆ ਗਈਆ। ਭਾਵੇਂ ਗਰਾਮ ਪੰਚਾਇਤ  ਬੋਹਾ ਨੇ ਇਸ ਸਕੂਲ ਦੇ ਨਾਂ ਪੰਜ ਕਿਲ੍ਹੇਦੇ ਕਰੀਬ ਜ਼ਮੀਨ ਦਾ ਇੰਤਕਾਲ ਕਰਵਾਇਆ ਹੋਇਆ ਹੈ ਪਰ ਨਾ ਤਾਂ ਸਰਕਾਰ ਨੇ ਤੇ ਨਾ ਹੀ ਉਸ ਵੱਲੋਂ ਬਣਾਏ ਪਰਾਈਵੇਟ ਭਾਗੀਦਾਰਾਂ ਨੇ ਸਕੂਲ ਦੀ ਆਪਣੀ ਇਮਾਰਤ ਬਣਾਏ ਜਾਣ ਸਬੰਧੀ ਕੋਈ ਦਿਲਚਸਪੀ ਵਿਖਾਈ ਹੈ ।
      
ਇਸ ਸਕੂਲ ਦੇ ਮਾੜੇ ਪ੍ਰਬੰਧਾ ਨੂ ਲੈ ਕੇ ਵਿਦਿਆਰਥੀਆ ਦੇ ਮਾਪਿਆ ਤੇ ਸਮਾਜ ਸੇਵੀ ਜਥੇਬੰਦੀਆਂ  ਵੱਲੋਂ ਸਮੇਂ ਸਮੇਂ ’ਤੇ ਜਨਤਕ ਸੰਘਰਸ਼ ਵੀ ਕੀਤਾ ਗਿਆ ਹੈ ਤੇ ਦੋ ਵਾਰ ਸ਼ੜਕੀ ਆਵਾਜਾਈ ਠੱਪ ਕਰਕੇ ਇਸ ਮਸਲੇ ਵੱਲ ਸਰਕਾਰ ਦਾ ਧਿਆਨ ਦਿਵਾਉਣ ਦੀ ਕੋਸ਼ਿਸ ਕੀਤੀ ਗਈ ਹੈ ਪਰ ਸਰਕਾਰ ਨੇ ਸ਼ੜਕ ਜਾਮ ਕਰਦੇ ਲੋਕਾਂ ਤੇ ਪਰਚਾ ਦਰਜ ਉਹਨਾਂ ਦਾ ਮੂੰਹ ਬੰਦ ਕਰਨ ਦੀ  ਚਾਲ ਚਲੀ ।ਹੁਣ ਢਾਈ ਸਾਲ ਬੀਤ ਜਾਣ ਵੀ ਸਰਕਾਰ ਨੇ ਇਸ ਦਾ ਹੱਲ ਕਰਨ ਵਿਚ ਕੋਈ  ਦਿਲਚਸਪੀ ਨਹੀ ਵਿਖਾਈ । ਵਿਦਿਆਰਥੀਆਂਦੇ ਮਾਪਿਆ ਨਾਲ ਗੱਲ ਕਰਨ ਤੇ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਆਦਰਸ਼ ਸਕੂਲ ਦੇ ਵਿਦਿਆਰਥੀਆਂ ਦੀਆਂ ਕਾਪੀਆਂ ਕਿਤਾਬਾਂ ਤੇ ਫੀਸਾਂ ਲਈ ਪ੍ਰਤੀ ਵਿਦਿਆਰਥੀ 1600 ਰੁਪਏ ਅਦਾ ਕੀਤੇ ਜਾਂਦੇ ਹਨ , ਪਰ ਫਿਰ ਵੀ ਸਕੂਲ ਵਿਚ ਕਥਿਤ ਤੌਰ ’ਤੇ ਵਿਦਿਅਰਥੀਆਂ ਤੋ ਵਰਦੀਆ ਤੇ ਕਾਪੀਆ ਦੇ ਨਾਂ ’ਤੇ ਬਿਨਾਂ ਰਸੀਦ ਤੋਂ ਭਾਰੀ ਫੰਡ ਵਸੂਲੇ ਜਾਂਦੇ  ਰਹੇ ਹਨ  ।

ਉਹਨਾਂ ਆਸ ਪ੍ਰਗਟਾਈ ਕਿ ਮਾਮਲਾ ਮਾਣਯੋਗ ਹਾਈ ਕੋਰਟ ਵਿਚ ਪਹੁੰਚ ਜਾਣ ਨਾਲ ਬੱਚਿਆਂ ਦੇ ਭਵਿੱਖ ਲਈ ਕੁਝ ਸਾਰਥਿਕ ਪਹਿਲਕਦਮੀ ਜ਼ਰੂਰ ਹੋਵੇਗੀ ਤੇ ਸਰਕਾਰ ਦੇ ਕੰਨਾਂ ’ਤੇ ਵੀ ਜੂੰ  ਜ਼ਰੂਰ ਸਿਰਕੇਗੀ।

ਸੰਪਰਕ: 98724 68858

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ